ਸੰਸਾਰ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ Global Warming ਨੂੰ ਰੋਕਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ!

On: ਜੂਨ 5, 2026 9:08 ਬਾਃ ਦੁਃ

 

ਸੰਸਾਰ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ Global Warming ਨੂੰ ਰੋਕਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ, ਸਰਕਾਰੀ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ!- ਅਮਨ ਸ਼ਰਮਾ

ਸਕੂਲ ਇੰਚਾਰਜ ਪ੍ਰਿੰਸੀਪਲ ਅਮਨ ਸ਼ਰਮਾ ਨੇ ਕਿਹਾ- ਪੌਦੇ ਲਗਾ ਕੇ ਅਸੀਂ ਹੜ੍ਹ, ਬੱਦਲ ਫਟਣਾ ਅਤੇ ਧਰਤੀ ਖਿਸਕਣ ਵਰਗੀਆਂ ਕੁਦਰਤੀ ਆਪਦਾਵਾਂ ਨੂੰ ਘੱਟ ਕਰ ਸਕਦੇ ਹਾਂ।

Punjab News, 5 ਜੂਨ 2026: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਕੂਲ ਇੰਚਾਰਜ ਪ੍ਰਿੰਸੀਪਲ ਅਮਨ ਸ਼ਰਮਾ ਦੀ ਅਗਵਾਈ ਵਿੱਚ ਨੀਂਮ, ਸੁਹਜਨ, ਸੁਖਚੈਨ ਅਤੇ ਹੋਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਇਹਨਾਂ ਦੀ ਸਾਂਭ-ਸੰਭਾਲ ਕਰਕੇ ਅਸੀਂ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਬਣਾ ਸਕਦੇ ਹਾਂ ਅਤੇ ਹੜ੍ਹ, ਬੱਦਲ ਫਟਣਾ ਅਤੇ ਧਰਤੀ ਖਿਸਕਣ ਵਰਗੀਆਂ ਕੁਦਰਤੀ ਆਪਦਾਵਾਂ ਨੂੰ ਘੱਟ ਕਰ ਸਕਦੇ ਹਾਂ।

ਸੰਸਾਰ ਵਿੱਚ ਵੱਧ ਰਹੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ (Global Warming) ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ-ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ ਕਿਉਂਕਿ ਰੁੱਖਾਂ ਦੇ ਅਣਗਿਣਤ ਲਾਭ ਹਨ, ਜਿਸ ਕਰਕੇ ਕਿਹਾ ਜਾਂਦਾ ਹੈ ‘ਇੱਕ ਰੁੱਖ ਸੌ ਸੁੱਖ’। ਪੌਣ-ਪਾਣੀ ਅਤੇ ਹਵਾ ਨੂੰ ਕੁਦਰਤ ਦੀ ਅਨਮੋਲ ਦਵਾ ਕਿਹਾ ਜਾਂਦਾ ਹੈ। ਇਸ ਮੌਕੇ ਅਮਨ ਸ਼ਰਮਾ ਨੇ ਸਰਕਾਰ ਨੂੰ ਪਲਾਸਟਿਕ ਦੇ ਲਿਫਾਫਿਆਂ ‘ਤੇ ਰੋਕ ਲਗਾਉਣ ਅਤੇ ਕੂੜੇ ਦੇ ਸਹੀ ਪ੍ਰਬੰਧਨ ਦੀ ਅਪੀਲ ਕੀਤੀ।

ਇਸ ਮੌਕੇ ਹਾਜ਼ਰ ਲੈਕਚਰਾਰ ਅਨੀਤਾ, ਮਨਦੀਪ ਕੌਰ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ, ਗੁਰਲਾਲ ਸਿੰਘ, ਨਵੀਨ ਗੌਰਵ, ਬਲਬੀਰ ਕੌਰ, ਮਮਤਾ ਸ਼ਰਮਾ, ਨੀਤੂ ਜੋਸ਼ੀ, ਰੇਣੁਕਾ ਜੈਨ, ਜੀਵਨ ਜਯੋਤੀ, ਨਿਰਮਲਜੀਤ ਕੌਰ, ਗੀਤੂ, ਅਮਨਦੀਪ ਕੌਰ, ਸ਼ਾਕਸ਼ੀ, ਕਰਨਦੀਪ ਕੌਰ, ਪਰਵਿੰਦਰ ਸਿੰਘ, ਸੁਲੱਖਣ ਸਿੰਘ, ਮੁਕੇਸ਼ ਕੁਮਾਰ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਪ੍ਰਣ ਲਿਆ ਕਿ ਉਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਹਨਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਨਗੇ ਤਾਂਕਿ ਸਾਫ਼-ਸੁਥਰਾ ਵਾਤਾਵਰਣ ਬਣ ਸਕੇ।

 

Join WhatsApp

Join Now

More

World Environment Day! ਵਿਸ਼ਵ ਵਾਤਾਵਰਨ ਦਿਵਸ ਮੌਕੇ “ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਪੌਦੇ ਲਗਾਏ

28th Punjab State Busho Championship 2026: 28ਵੀਂ ਪੰਜਾਬ ਸਟੇਟ ਬੂਸ਼ੋ ਚੈਂਪੀਅਨਸ਼ਿਪ 2026 ‘ਚ ਬੀਐਨ ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੇਜਰੀਵਾਲ ਦਾ ਵੱਡਾ ਦਾਅਵਾ: SAD-BJP ਤੇ ਕਾਂਗਰਸ ਰਾਜ ‘ਚ ਪਛੜਿਆ ਪੰਜਾਬ, ‘ਆਪ’ ਸਰਕਾਰ ‘ਚ ਸਕੂਲੀ ਸਿੱਖਿਆ ‘ਚ ਬਣਿਆ ਦੇਸ਼ ਦਾ ਨੰਬਰ-1 ਸੂਬਾ

ਮਿਡ-ਡੇ- ਮੀਲ, ਚਾਰਦੀਵਾਰੀ, ਨਵਾਰੜ 29-30 ਦੀਆਂ ਪੈਂਡਿੰਗ ਗਰਾਂਟਾਂ ਜਾਰੀ ਕਰਨ ਦੀ ਮੰਗ- ਅਮਨਦੀਪ ਸ਼ਰਮਾ

Punjab News: ਨਾਨਕੇ ਪਿੰਡ ਛੁੱਟੀਆਂ ਕੱਟਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ; 5ਵੀਂ ਦੇ ਵਿਦਿਆਰਥੀ ਦੀ ਮੌਤ

ਹਰਗੋਬਿੰਦ ਯੂਨੀਅਨ ਵੱਲੋਂ ਲਗਵਾਈ ਗਈ ‘ਘਰ ਵਾਪਸੀ’ ਵਾਲੀ ਖ਼ਬਰ ਨਿਰੀ ਝੂਠੀ ਤੇ ਸਿਆਸਤ ਤੋਂ ਪ੍ਰੇਰਿਤ; ਅਸੀਂ ਵਿਕਾਊ ਨਹੀਂ: ਸਰਵ ਆਂਗਣਵਾੜੀ ਵਰਕਰਜ਼

Leave a Comment