ਈਰਾਨ ‘ਤੇ ਅਮਰੀਕੀ-ਇਜ਼ਰਾਈਲੀ ਹਮਲਾ ‘ਨਿਹੱਕੀ ਜੰਗ’; ਪੰਜਾਬ ‘ਚ ਗਰਜੇ ਇਨਕਲਾਬੀ

On: ਮਾਰਚ 1, 2026 7:31 ਬਾਃ ਦੁਃ

 

ਈਰਾਨ ‘ਤੇ ਅਮਰੀਕੀ-ਇਜ਼ਰਾਈਲੀ ਹਮਲਾ ‘ਨਿਹੱਕੀ ਜੰਗ’; ਪੰਜਾਬ ‘ਚ ਗਰਜੇ ਇਨਕਲਾਬੀ

ਈਰਾਨ ‘ਤੇ ਹਮਲੇ ਨੂੰ ਸਾਮਰਾਜੀ ਲੁੱਟ ਦਾ ਹਿੱਸਾ ਦੱਸਿਆ; ਮੋਦੀ ਹਕੂਮਤ ਵੱਲੋਂ ਅਮਰੀਕਾ-ਇਜ਼ਰਾਈਲ ਨਾਲ ਕੀਤੀਆਂ ਸੰਧੀਆਂ ਰੱਦ ਕਰਨ ਦੀ ਮੰਗ

Punjab News, 1 ਮਾਰਚ 2026 : ਅਮਰੀਕਾ ਅਤੇ ਇਜਰਾਇਲ ਵੱਲੋਂ ਈਰਾਨ ਉੱਤੇ ਕੀਤੇ ਧੱਕੜ ਹਮਲੇ ਖਿਲਾਫ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਠਿੰਡਾ ਸ਼ਹਿਰ ਅੰਦਰ ਵੱਡਾ ਰੋਸ ਮਾਰਚ ਕੀਤਾ ਗਿਆ ਅਤੇ ਇਸ ਜੰਗ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਗਈ।

ਇਸ ਪ੍ਰਦਰਸ਼ਨ ਤੋਂ ਪਹਿਲਾਂ ਟੀਚਰਜ਼ ਹੋਮ ਬਠਿੰਡਾ ਵਿਖੇ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਵੱਖ-ਵੱਖ ਤਬਕਿਆਂ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੁਬਾਈ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਇਰਾਨ ਅਮਰੀਕੀ ਧੋਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿੱਚ ਵੱਡਾ ਅੜਿੱਕਾ ਜਾਪ ਰਿਹਾ ਹੈ।

ਉਨ੍ਹਾਂ ਕਿਹਾ ਕਿ ਤੇਲ ਭੰਡਾਰਾਂ ਵਿੱਚ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਇਜਰਾਇਲ ਇਸ ਖੇਤਰ ਅੰਦਰ ਉਸਦਾ ਵੱਡਾ ਹੱਥ ਠੋਕਾ ਹੈ।

ਈਰਾਨ ਦੀ ਖਮੇਨੀ ਹਕੂਮਤ ਉਹਨਾਂ ਚੁਨਿੰਦਾ ਹਕੂਮਤਾਂ ਵਿੱਚੋਂ ਸੀ ਜਿਸਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ।

ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਡਟਿਆ ਰਿਹਾ ਹੈ। ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਹਲ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ ਤੇ ਉੱਤਰ ਆਇਆ ਹੈ।

ਪਿਛਲੇ ਸਾਲ ਵੀ ਅਮਰੀਕੀ ਅਤੇ ਇਜਰਾਇਲੀ ਹਾਕਮਾਂ ਨੇ ਈਰਾਨ ਉੱਤੇ ਹਮਲੇ ਕੀਤੇ ਸਨ ਪਰ ਉਹ ਇਸਦੇ ਬਾਵਜੂਦ ਖਮੇਨੀ ਹਕੂਮਤ ਨੂੰ ਝੁਕਾ ਨਹੀਂ ਸਕੇ ਸਨ।

ਹੁਣ ਉਹਨਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸਦੇ ਚੋਟੀ ਦੇ ਆਗੂਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਜੰਗਬਾਜ਼ ਅਮਰੀਕਾ ਅਤੇ ਇਜਰਾਇਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਸਕੂਲ ਤੇ ਹਮਲਾ ਕਰਕੇ 100 ਤੋਂ ਵਧੇਰੇ ਲੜਕੀਆਂ ਨੂੰ ਕਤਲ ਕੀਤਾ ਹੈ ਤੇ ਕੁਲ ਮਿਲਾ ਕੇ 200 ਤੋਂ ਵੱਧ ਇਰਾਨੀ ਮਾਰ ਸੁੱਟੇ ਹਨ।

ਟਰੰਪ ਨੇ ਇਹ ਜੰਗ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਹਮਲਾ ਸਾਰੇ ਕੌਮਾਂਤਰੀ ਕਾਨੂੰਨ ਉਲੰਘ ਕੇ ਅਤੇ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਕੀਤਾ ਗਿਆ ਹੈ।

ਇਸ ਪ੍ਰਦਰਸ਼ਨ ਦੌਰਾਨ ਜਿੱਥੇ ਇਕੱਠ ਨੇ ਅਮਰੀਕੀ ਅਤੇ ਇਜਰਾਇਲੀ ਜੰਗਬਾਜ਼ ਹਾਕਮਾਂ ਦੇ ਖਿਲਾਫ ਆਵਾਜ਼ ਉਠਾਈ ਅਤੇ ਇਹ ਜੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ।

ਉਥੇ ਉਹਨਾਂ ਨੇ ਮੋਦੀ ਹਕੂਮਤ ਵੱਲੋਂ ਪਿਛਲੇ ਸਮੇਂ ਦੌਰਾਨ ਇਹਨਾਂ ਜੰਗਬਾਜ਼ ਹਕੂਮਤਾਂ ਨਾਲ ਗੂੜ੍ਹੀ ਕੀਤੀ ਗਈ ਜੋਟੀ ਦਾ ਵੀ ਵਿਰੋਧ ਕੀਤਾ ਅਤੇ ਅਮਰੀਕਾ ਤੇ ਇਜਰਾਈਲ ਨਾਲ ਕੀਤੇ ਸਾਰੇ ਸਮਝੌਤੇ ਸੰਧੀਆਂ ਰੱਦ ਕਰਨ ਦੀ ਮੰਗ ਕੀਤੀ।

ਉਹਨਾਂ ਨੇ ਲੋਕਾਂ ਨੂੰ ਇਸ ਨਿਹੱਕੀ ਜੰਗ ਖਿਲਾਫ ਜੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਇਕੱਠ ਵੱਲੋਂ ਇਕ ਮਤੇ ਰਾਹੀਂ ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਨੌਜਵਾਨ ਦੇ ਕੀਤੇ ਗਏ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ, ਪੁਲਿਸ ਨੂੰ ਦਿੱਤੇ ਜਾਬਰ ਅਧਿਕਾਰ ਖਤਮ ਕਰਨ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਖਤ ਸਜਾਵਾਂ ਦੇਣ ਦੀ ਵੀ ਮੰਗ ਕੀਤੀ ਗਈ।

 

Join WhatsApp

Join Now

More

Punjab Teachers Transfer updates! ਪੰਜਾਬ ਦੇ ਅਧਿਆਪਕਾਂ ਨੂੰ ਵੱਡਾ ਝਟਕਾ! SIR ਡਿਊਟੀ ਦਾ ਬਹਾਨਾ ਬਣਾ ਕੇ ਬਦਲੀਆਂ ‘ਤੇ ਲਗਾਈ ਰੋਕ

Punjab Government Jobs! ਪੰਜਾਬ ਦੇ ਬੇਰੁਜ਼ਗਾਰਾਂ ਲਈ ਵੱਡੀ ਖ਼ੁਸ਼ਖ਼ਬਰੀ: 2327 ਅਸਿਸਟੈਂਟ ਲਾਈਨਮੈਨ ਕੀਤੇ ਜਾਣਗੇ ਭਰਤੀ- ਹਰਪਾਲ ਚੀਮਾ ਦਾ ਵੱਡਾ ਐਲਾਨ

ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ!

ਕਾਨੂੰਨ ਵਿਵਸਥਾ ਦੇ ਉੱਡੇ ਜਨਾਜ਼ੇ: ਥਾਣੇ ਦੇ ਸਾਹਮਣੇ ਕਾਂਗਰਸ ਵਿਧਾਇਕ ਦੇ ਦਫ਼ਤਰ ‘ਤੇ ਅੰਨ੍ਹੇਵਾਹ ਫਾਇਰਿੰਗ

Punjab Weather Alert! ਪੰਜਾਬ ‘ਚ ਭਾਰੀ ਮੀਂਹ ਦੇ ਨਾਲ ਚੱਕਰਵਾਤੀ ਤੂਫ਼ਾਨ ਦੀ ਚੇਤਾਵਨੀ; ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Assistant Lineman Job Demand Punjab! ਨੌਕਰੀ ਮਿਲਣ ਤੱਕ ਸੰਘਰਸ਼ ਰਹੇਗਾ ਜਾਰੀ! ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਦਾ ਧਰਨਾ ਖਦੇੜਨ ਆ ਰਹੀ ਪੁਲਿਸ ਨੂੰ ਪਈਆਂ ਭਾਜੜਾਂ, 50 ਹੋਰ ਨੌਜਵਾਨ ਟਾਵਰ ‘ਤੇ ਚੜ੍ਹੇ

Leave a Comment