Join WhatsApp

Join Now

ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਅਵਸਰ ਕਿਵੇਂ ਪੈਦਾ ਕੀਤੇ ਜਾਣ ਅਸੀਂ ਦੱਸਾਂਗੇ- ਹਰਜੋਤ ਬੈਂਸ

On: ਅਗਸਤ 6, 2026 9:52 ਬਾਃ ਦੁਃ

 

ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਅਵਸਰ ਕਿਵੇਂ ਪੈਦਾ ਕੀਤੇ ਜਾਣ ਅਸੀਂ ਦੱਸਾਂਗੇ- ਹਰਜੋਤ ਬੈਂਸ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ‘ਚ ਵੱਡੇ ਬਦਲਾਅ, 882 ਬੱਚਿਆਂ ਨੇ ਨੀਟ ਕੀਤਾ ਕੁਆਲੀਫਾਈ– ਹਰਜੋਤ ਸਿੰਘ ਬੈਂਸ

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕਾਇਆਕਲਪ: ਹਰਜੋਤ ਬੈਂਸ ਨੇ ਅੰਕੜੇ ਸਾਂਝੇ ਕਰਦਿਆਂ ਵਿਰੋਧੀਆਂ ਦੇ ਝੂਠੇ ਪ੍ਰਚਾਰ ਦਾ ਦਿੱਤਾ ਠੋਕਵਾਂ ਜਵਾਬ

ਵਿਧਾਨ ਸਭਾ ‘ਚ ਸਿੱਖਿਆ ‘ਤੇ ਭਖਵੀਂ ਚਰਚਾ: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਦੇ ਬਦਲਾਅ ਅਤੇ ਕਾਮਯਾਬੀਆਂ ਦਾ ਰੱਖਿਆ ਲੇਖਾ-ਜੋਖਾ

ਚੰਡੀਗੜ੍ਹ, 6 ਅਗਸਤ 2026- ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸੂਬੇ ਦੇ ਸਿੱਖਿਆ ਖੇਤਰ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਅਤੇ ਸੁਧਾਰਾਂ ਉੱਤੇ ਵਿਸਥਾਰਪੂਰਵਕ ਚਰਚਾ ਹੋਈ। ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੇਖਣ ਨੂੰ ਮਿਲੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਧਾਨ ਸਭਾ ਹਾਊਸ ਦੇ ਅੰਦਰ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇੱਕ ਪ੍ਰਾਈਵੇਟ ਮਤਾ ਲਿਆਂਦਾ ਗਿਆ ਸੀ, ਜਿਸ ‘ਤੇ ਹਾਊਸ ਦੇ ਸਮੂਹ ਮੈਂਬਰਾਂ ਨੇ ਬਹੁਤ ਹੀ ਖੁਸ਼ਗਵਾਰ ਅਤੇ ਗੰਭੀਰ ਮਾਹੌਲ ਵਿੱਚ ਚਰਚਾ ਕੀਤੀ। ਉਹਨਾਂ ਨੇ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਚਰਚਾ ਦੌਰਾਨ ਇਹ ਵਿਚਾਰਿਆ ਗਿਆ ਕਿ ਕਿਵੇਂ ਬੱਚਿਆਂ ਨੂੰ ਨਵੀਂ ਪਨੀਰੀ ਦੇ ਰੂਪ ਵਿੱਚ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ, ਉਹਨਾਂ ਵਿੱਚ ਸਿਵਿਕ ਸੈਂਸ (ਨਾਗਰਿਕ ਸੂਝ-ਬੂਝ) ਕਿਵੇਂ ਵਿਕਸਤ ਕੀਤੀ ਜਾਵੇ ਅਤੇ ਉਹਨਾਂ ਲਈ ਰੋਜ਼ਗਾਰ ਤੇ ਨੌਕਰੀਆਂ ਦੇ ਨਵੇਂ ਅਵਸਰ ਕਿਵੇਂ ਪੈਦਾ ਕੀਤੇ ਜਾਣ।

ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕਮਾਲ ਕਰ ਕੇ ਦਿਖਾਇਆ ਹੈ। ਪੰਜਾਬ ਦੇ ਵੱਖ-ਵੱਖ ਹਲਕਿਆਂ ਜਿਵੇਂ ਕਿ ਮਜੀਠਾ, ਕਾਦੀਆਂ, ਦੀਨਾ ਨਗਰ, ਦਿੜਬਾ, ਧੂਰੀ, ਅਤੇ ਸੁਨਾਮ ਸਮੇਤ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਬੱਚਿਆਂ ਨੇ ਨੀਟ (NEET) ਦੀ ਪ੍ਰੀਖਿਆ ਕੁਆਲੀਫਾਈ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਾਡੇ ਅਧਿਆਪਕਾਂ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਜਿਸ ਨੂੰ ਉਹ ਸਲਾਮ ਕਰਦੇ ਹਨ।

ਇਸ ਤੋਂ ਇਲਾਵਾ, ਸਕੂਲਾਂ ਵਿੱਚ ਆਧੁਨਿਕ ਲਾਇਬ੍ਰੇਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿੱਥੇ ਬੱਚਿਆਂ ਲਈ ਬਿਹਤਰ ਕਿਤਾਬਾਂ, ਫਰਨੀਚਰ ਅਤੇ ਲਾਈਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨੂੰ ਆਪਣੇ ਮੁੱਖ ਸਿੱਖਿਆ ਪਾਠਕ੍ਰਮ (Core Education) ਵਿੱਚ ਇੱਕ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਵਿਧਾਨ ਸਭਾ ਵਿੱਚ ਚਰਚਾ ਦੌਰਾਨ ਵਿਰੋਧੀ ਧਿਰਾਂ ਦੀ ਗੈਰ-ਹਾਜ਼ਰੀ ‘ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਰਾਜਨੇਤਾ ਦਾ ਸੁਪਨਾ ਹੁੰਦਾ ਹੈ ਕਿ ਉਹ ਜਨਤਾ ਦੇ ਜਨਾਦੇਸ਼ ਨਾਲ ਇਸ ਪਵਿੱਤਰ ਹਾਊਸ (ਵਿਧਾਨ ਸਭਾ) ਤੱਕ ਪਹੁੰਚੇ।

ਪਰ ਦੁੱਖ ਦੀ ਗੱਲ ਹੈ ਕਿ ਜਦੋਂ ਸਿੱਖਿਆ ਵਰਗੇ ਅਹਿਮ ਮੁੱਦੇ ‘ਤੇ ਗੰਭੀਰ ਚਰਚਾ ਹੋ ਰਹੀ ਸੀ, ਉਦੋਂ ਭਾਜਪਾ (BJP) ਪੂਰੀ ਤਰ੍ਹਾਂ ਗਾਇਬ ਸੀ ਅਤੇ ਕਾਂਗਰਸ ਦੇ ਵੀ ਸਿਰਫ਼ 5-6 ਐਮ.ਐਲ.ਏ. ਹੀ ਮੌਜੂਦ ਸਨ। ਉਹ ਆਪਣੀ ਗੱਲ ਕਹਿ ਕੇ ਅਤੇ ਵੀਡੀਓ ਬਣਾ ਕੇ ਚਲੇ ਗਏ। ਉਹਨਾਂ ਕਿਹਾ ਕਿ ਵਿਧਾਨ ਸਭਾ ਕੋਈ ਸੋਸ਼ਲ ਮੀਡੀਆ ਟਰੈਂਡਿੰਗ ਦੀ ਜਗ੍ਹਾ ਨਹੀਂ, ਬਲਕਿ ਗੰਭੀਰ ਵਿਚਾਰ-ਵਟਾਂਦਰੇ ਦਾ ਮੰਚ ਹੈ, ਵਿਰੋਧੀਆਂ ਨੂੰ ਅਜਿਹੇ ਮੁੱਦਿਆਂ ‘ਤੇ ਹਾਊਸ ਵਿੱਚ ਬੈਠਣਾ ਚਾਹੀਦਾ ਹੈ।

 

Leave a Comment