Join WhatsApp

Join Now

ਕੱਟੜ ਇਮਾਨਦਾਰੀ ਦੇ ਚੋਲੇ ਪਿੱਛੇ ਚੱਲ ਰਿਹੈ ਕੱਟੜ ਭ੍ਰਿਸ਼ਟਾਚਾਰ ਦਾ ਖੇਡ: ਮਜੀਠੀਆ ਦਾ ਵੱਡਾ ਦੋਸ਼

On: ਮਈ 7, 2026 12:32 ਬਾਃ ਦੁਃ

 

ਕੱਟੜ ਇਮਾਨਦਾਰੀ ਦੇ ਚੋਲੇ ਪਿੱਛੇ ਚੱਲ ਰਿਹੈ ਕੱਟੜ ਭ੍ਰਿਸ਼ਟਾਚਾਰ ਦਾ ਖੇਡ: ਮਜੀਠੀਆ ਦਾ ਵੱਡਾ ਦੋਸ਼

ED ਦੀ ਰੇਡ ਅਤੇ ਹਵਾ ‘ਚ ਉੱਡਦੇ 500 ਦੇ ਨੋਟ: ਮਜੀਠੀਆ ਨੇ ਚੁੱਕੇ ਸਵਾਲ

ਚੰਡੀਗੜ੍ਹ, 7 ਮਈ 2026:

ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਸੱਤਾਧਿਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਮਜੀਠੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਤਾਜ਼ਾ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਨੂੰ ‘ਕੱਟੜ ਇਮਾਨਦਾਰ’ ਦੀ ਬਜਾਏ ‘ਕੱਟੜ ਫਰਾਡਸਟਰ’ (Kattar Fraudsters) ਕਰਾਰ ਦਿੱਤਾ।

ਵੈਸਟਰਨ ਟਾਵਰ ਦੀ 9ਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਦੇ ਬੈਗ

ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ED ਦੀ ਛਾਪੇਮਾਰੀ ਦੌਰਾਨ ਇੱਕ ਬਹੁਤ ਹੀ ਹੈਰਾਨੀਜਨਕ ਮੰਜ਼ਰ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਟੀਮ ਜਾਂਚ ਲਈ ਪਹੁੰਚੀ ਤਾਂ ਵੈਸਟਰਨ ਟਾਵਰ ਦੀ ਨੌਵੀਂ ਮੰਜ਼ਿਲ ਤੋਂ 25 ਲੱਖ ਰੁਪਏ ਦਾ ਬੈਗ ਹੇਠਾਂ ਸੁੱਟਿਆ ਗਿਆ।

ਨੋਟ ਸੁੱਟਣ ਸਾਰ ਬੈਗ ਖੁੱਲ੍ਹ ਗਿਆ ਅਤੇ 500-500 ਰੁਪਏ ਦੇ ਨੋਟ ਹਵਾ ਵਿੱਚ ਉੱਡਦੇ ਦੇਖੇ ਗਏ। ਮਜੀਠੀਆ ਨੇ ਸਵਾਲ ਕੀਤਾ ਕਿ ਜੇਕਰ ਇਹ ਪੈਸਾ ਇਮਾਨਦਾਰੀ ਦਾ ਹੈ ਤਾਂ ਇਸ ਨੂੰ ਖਿੜਕੀ ਰਾਹੀਂ ਬਾਹਰ ਸੁੱਟਣ ਦੀ ਨੌਬਤ ਕਿਉਂ ਆਈ?

ਮਜੀਠੀਆ ਨੇ ਸੱਤਾਧਿਰ ‘ਤੇ ਸਿੱਧਾ ਹਮਲਾ ਬੋਲਦਿਆਂ, ਇਸ ਨੂੰ ਸਰਕਾਰ ਦਾ ‘ਮਨੀ ਬੈਗ’ (Money Bag) ਦੱਸਿਆ। ਮਜੀਠੀਆ ਅਨੁਸਾਰ, ਇਸ ਛਾਪੇਮਾਰੀ ਨਾਲ ਸਿਆਸੀ ਅਤੇ ਅਫਸਰੀ ਗਲਿਆਰਿਆਂ ਵਿੱਚ ਹੜਕੰਪ ਮਚ ਗਿਆ ਹੈ ਕਿਉਂਕਿ ਹਵਾਲਾ ਟ੍ਰਾਂਜੈਕਸ਼ਨ (Hawala Transactions) ਦੇ ਅਹਿਮ ਸੁਰਾਗ ਮਿਲਣ ਦੀ ਚਰਚਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਜੋ ਲੋਕ ਪੰਜਾਬ ਦੀ ਜਨਤਾ ਨੂੰ ਇਮਾਨਦਾਰੀ ਦੇ ਲੰਬੇ-ਚੌੜੇ ਭਾਸ਼ਣ ਦਿੰਦੇ ਸਨ, ਅੱਜ ਉਨ੍ਹਾਂ ਦੇ ਆਪਣੇ ਹੀ ਘੇਰੇ ਵਿੱਚੋਂ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਕਈ ਅਹਿਮ ਦਸਤਾਵੇਜ਼ ਮਿਲੇ ਹਨ ਜੋ ‘ਦਿੱਲੀ ਤੋਂ ਪੰਜਾਬ’ ਤੱਕ ਫੈਲੇ ਪੈਸਿਆਂ ਦੇ ਅਸਲੀ ਨੈੱਟਵਰਕ ਦਾ ਖੁਲਾਸਾ ਕਰਨਗੇ। ਮਜੀਠੀਆ ਨੇ ਕਿਹਾ ਕਿ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਜੋ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ।

 

Leave a Comment