ਭਗਵੰਤ ਮਾਨ ਸ਼ਰਾਬ ਪੀਕੇ ਵਿਧਾਨ ਸਭਾ ਸੈਸ਼ਨ ‘ਚ ਆਇਆ! ਬਾਜਵਾ ਨੇ ਲਾਇਆ ਗੰਭੀਰ ਦੋਸ਼, ਕਿਹਾ- ਸਾਰਿਆਂ ਦਾ ਕਰਵਾ ਲਓ ‘ਡੋਪ ਟੈਸਟ’

On: ਮਈ 1, 2026 3:12 ਬਾਃ ਦੁਃ

 

ਭਗਵੰਤ ਮਾਨ ਸ਼ਰਾਬ ਪੀਕੇ ਵਿਧਾਨ ਸਭਾ ਸੈਸ਼ਨ ‘ਚ ਆਇਆ! ਬਾਜਵਾ ਨੇ ਲਾਇਆ ਗੰਭੀਰ ਦੋਸ਼, ਕਿਹਾ- ਸਾਰਿਆਂ ਦਾ ਕਰਵਾ ਲਓ ਡੋਪ ਟੈਸਟ

“ਬੁਖਲਾਹਟ ‘ਚ ਹਨ ਕਾਂਗਰਸੀ”- ਹਰਪਾਲ ਸਿੰਘ ਚੀਮਾ ਦਾ ਜਵਾਬ

ਚੰਡੀਗੜ੍ਹ, 1 ਮਈ 2026: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅੱਜ ਸਿਆਸੀ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਡੋਪ ਟੈਸਟ ਦੀ ਮੰਗ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਸੰਗੀਨ ਇਲਜ਼ਾਮ ਲਾਉਂਦਿਆਂ ਕਿਹਾ ਕਿ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਸਨ।

ਬਾਜਵਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਦਾ ਪੀਜੀਆਈ (PGI) ਤੋਂ ਡੋਪ ਅਤੇ ਅਲਕੋਹਲ ਟੈਸਟ ਕਰਵਾਇਆ ਜਾਵੇ।

ਬਾਜਵਾ ਨੇ ਕਿਹਾ ਕਿ ਉਹ ਖੁਦ ਅਤੇ ਉਨ੍ਹਾਂ ਦੇ ਸਾਰੇ ਮੈਂਬਰ ਟੈਸਟ ਲਈ ਤਿਆਰ ਹਨ ਅਤੇ ਇਸ ਦੀ ਸ਼ੁਰੂਆਤ ਵਿਰੋਧੀ ਧਿਰ ਤੋਂ ਹੀ ਕੀਤੀ ਜਾਵੇ।

ਉਨ੍ਹਾਂ ਇਲਜ਼ਾਮ ਲਾਇਆ ਕਿ ਸਪੀਕਰ ਸਾਹਿਬ ਨੇ ਸੁਖਪਾਲ ਸਿੰਘ ਖਹਿਰਾ ਦੀ ਸੁਰੱਖਿਆ ਅਤੇ ਮਾਨ-ਸਨਮਾਨ ਬਰਕਰਾਰ ਰੱਖਣ ਵਿੱਚ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਈ।

ਬਾਜਵਾ ਅਨੁਸਾਰ, ਅੱਜ ਮਜ਼ਦੂਰ ਦਿਵਸ (Labour Day) ‘ਤੇ ਸੂਬੇ ਦੇ ਮੁਖੀ ਦਾ ਅਜਿਹਾ ਰੂਪ ਪੰਜਾਬੀਆਂ ਅਤੇ ਲੋਕਤੰਤਰ ਲਈ ਸ਼ਰਮਨਾਕ ਹੈ।

ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਜਪਾ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

“ਬੁਖਲਾਹਟ ‘ਚ ਹਨ ਕਾਂਗਰਸੀ”- ਹਰਪਾਲ ਸਿੰਘ ਚੀਮਾ ਦਾ ਜਵਾਬ

ਵਿਰੋਧੀ ਧਿਰ ਦੇ ਇਲਜ਼ਾਮਾਂ ‘ਤੇ ਪਲਟਵਾਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਦਾਅਵਿਆਂ ਨੂੰ ‘ਝੂਠੇ ਅਤੇ ਮਨਘੜਤ’ ਕਰਾਰ ਦਿੱਤਾ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਬੁਖਲਾਹਟ ਦਾ ਅਸਲ ਕਾਰਨ ਇੱਕ ਰਿਪੋਰਟ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਰਿਸ਼ਤੇਦਾਰਾਂ ਨੇ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ‘ਲੈਂਡ ਮਾਫੀਆ’ ਇੰਨਾ ਤਾਕਤਵਰ ਹੈ ਕਿ ਉਹ ਆਪਣੇ ਚਾਚੇ-ਤਾਇਆਂ ਰਾਹੀਂ ਸ਼ਾਮਲਾਟ ਜ਼ਮੀਨਾਂ ‘ਤੇ ਕਬਜ਼ੇ ਕਰੀ ਬੈਠੇ ਹਨ।

ਚੀਮਾ ਅਨੁਸਾਰ, ਜਦੋਂ ਸੰਵਿਧਾਨਕ ਪ੍ਰਕਿਰਿਆ ਤਹਿਤ ਇਨ੍ਹਾਂ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਸ਼ੁਰੂ ਹੋਈ ਅਤੇ ਰਿਪੋਰਟ ਸਾਹਮਣੇ ਆਈ, ਤਾਂ ਕਾਂਗਰਸ ਨੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਰਚੀ ਹੈ।

ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਚੱਲ ਰਹੀ ਇਸ ਖਿੱਚੋਤਾਣ ਨੇ ਸੂਬੇ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਦਿੱਤਾ ਹੈ। ਜਿੱਥੇ ਇੱਕ ਪਾਸੇ ਨੈਤਿਕਤਾ ਅਤੇ ਨਸ਼ੇ ਦੇ ਟੈਸਟ ਦੀ ਗੱਲ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਭ੍ਰਿਸ਼ਟਾਚਾਰ ਅਤੇ ਜ਼ਮੀਨੀ ਕਬਜ਼ਿਆਂ ਦੇ ਇਲਜ਼ਾਮਾਂ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ।

 

Join WhatsApp

Join Now

Leave a Comment