Join WhatsApp

Join Now

ਹਾਲ-ਏ-ਬਦਲਾਅ! ਅਧਿਆਪਕ ਪੱਲਿਓਂ ਪੈਸੇ ਖ਼ਰਚ ਕੇ ਕਰਵਾ ਰਹੇ ਨੇ ਸੈਂਟਰ ਪੱਧਰੀ ਖੇਡਾਂ; ਵਿਭਾਗ ਤੋਂ ਫ਼ੰਡ ਜਾਰੀ ਕਰਨ ਦੀ ਮੰਗ

On: ਸਤੰਬਰ 2, 2026 12:32 ਬਾਃ ਦੁਃ

 

ਹਾਲ-ਏ-ਬਦਲਾਅ! ਅਧਿਆਪਕ ਪੱਲਿਓਂ ਪੈਸੇ ਖ਼ਰਚ ਕੇ ਕਰਵਾ ਰਹੇ ਨੇ ਸੈਂਟਰ ਪੱਧਰੀ ਖੇਡਾਂ; ਵਿਭਾਗ ਤੋਂ ਫ਼ੰਡ ਜਾਰੀ ਕਰਨ ਦੀ ਮੰਗ

ਚੰਡੀਗੜ੍ਹ/ਮੋਹਾਲੀ, 02 ਸਤੰਬਰ 2026- ਸਿਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਵੱਲੋਂ ਪ੍ਰਾਇਮਰੀ ਦੇ ਵਿਦਿਆਰਥੀਆਂ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਉਣ ਲਈ ਕੋਈ ਫੰਡ ਜਾਰੀ ਨਹੀਂ ਕੀਤਾ। ਅਧਿਆਪਕ ਆਪਣੀਆਂ ਜੇਬਾਂ ਵਿੱਚੋ ਪੈਸੇ ਇਕੱਠੇ ਕਰਕੇ ਖੇਡਾਂ ਕਰਵਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪ੍ਰਾਇਮਰੀ ਵਿਦਿਆਰਥੀਆਂ ਦੀਆਂ ਸੈਂਟਰ ਪੱਧਰ ‘ਤੇ ਲਗਭਗ 10-10 ਸਕੂਲਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ।

ਜਿਸ ਵਿੱਚ ਖੇਡਾਂ ਦਾ ਸਮਾਨ, ਗਰਾਉਂਡ ਤਿਆਰ ਕਰਨ, ਮੈਡਲ ਅਤੇ ਟ੍ਰਾਫੀਆਂ ਅਤੇ ਦੂਜੇ ਸਕੂਲਾਂ ਵਿੱਚੋ ਆਏ ਅਧਿਆਪਕਾਂ ਦੇ ਚਾਹ ਪਾਣੀ ਦੇ ਪ੍ਰਬੰਧ ‘ਤੇ ਜੋ ਖਰਚ ਹੁੰਦਾ ਹੈ ਉਹ ਸਾਰਾ ਖਰਚ ਸੈਂਟਰ ਦੇ ਸਾਰੇ ਸਕੂਲਾਂ ਦੇ ਅਧਿਆਪਕ ਆਪਣੀਆਂ ਜੇਬਾਂ ਚੋਂ ਇਕੱਠੇ ਕਰ ਕੇ ਦਿੰਦੇ ਹਨ। ਬੱਚਿਆਂ ਨੂੰ ਸੈਂਟਰ ਸਕੂਲ ਵਿੱਚ ਲਗਭਗ ਤਿੰਨ ਦਿਨ ਲੈਕੇ ਜਾਣ ਲਈ ਵਹੀਕਲਾਂ ਦਾ ਪ੍ਰਬੰਧ ਕਰਨਾ, ਬੱਚਿਆਂ ਦੇ ਖੇਡਣ ਲਈ ਖੇਡ ਕਿੱਟਾਂ ਦਾ ਪ੍ਰਬੰਧ ਸਭ ਕੁਝ ਅਧਿਆਪਕ ਆਪਣੀਆਂ ਜੇਬਾਂ ਵਿੱਚੋ ਕਰਦੇ ਹਨ। ਇਸ ਲਈ ਵਿਭਾਗ ਵੱਲੋਂ ਫੁੱਟੀ ਕੌਡੀ ਨਹੀਂ ਦਿੱਤੀ ਜਾਂਦੀ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਜਿਥੋਂ ਇੱਕ ਖਿਡਾਰੀ ਨੇ ਪੈਦਾ ਹੋਣਾ ਹੁੰਦਾ ਹੈ ਓਥੇ ਕੋਈ ਪੈਸਾ ਨਹੀਂ ਖਰਚਿਆ ਜਾਂਦਾ ਪਰ ਸਰਕਾਰ ਆਪਣਾ ਰਾਜਨੀਤਕ ਡਰਾਮਾ ਪੂਰਾ ਕਰਨ ਲਈ ਖੇਡਾਂ ਵਤਣ ਪੰਜਾਬ ਦੀਆਂ ਉਪਰ Depend ਰੁਪਏ ਖਰਚਣ ਜਾ ਰਹੀ ਹੈ।

ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਆਪਣੀਆਂ ਚੋਣ ਰੈਲੀਆਂ ਕਰੇਗੀ ਅਤੇ ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ਦੇ ਨਿਆਣੇ ਨੰਗੇ ਪੈਰੀਂ ਗਰਾਉਂਡਾ ਵਿੱਚ ਖੇਡਦੇ ਦਿਖਾਈ ਦੇਣਗੇ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਜੋ ਕਿ ਸਤੰਬਰ ਮਹੀਨੇ ਦੇ ਪਹਿਲੇ ਅੱਧ ਵਿੱਚ ਹੋਣੀਆਂ ਹਨ ਉਹਨਾਂ ਲਈ ਪ੍ਰਤੀ ਸੈਂਟਰ 50000 ਰੁਪਏ ਖੇਡ ਫੰਡ ਜਾਰੀ ਕਰੇ।

 

Leave a Comment