ਐਤਵਾਰ, ਮਈ 3, 2026
Home Blog Page 106

1158 Assistant Professors Protest: ਸਿੱਖਿਆ ਮੰਤਰੀ ਦੇ ਹਲਕੇ ‘ਚ ਗਰਜੇ 1158 ਸਹਾਇਕ ਪ੍ਰੋਫੈਸਰ; ਨੌਕਰੀਆਂ ਬਚਾਉਣ ਲਈ ਸਟੇਟ ਹਾਈਵੇ ਜਾਮ

 

1158 Assistant Professors Protest: ਸਿੱਖਿਆ ਮੰਤਰੀ ਦੇ ਹਲਕੇ ‘ਚ ਗਰਜੇ 1158 ਸਹਾਇਕ ਪ੍ਰੋਫੈਸਰ; ਨੌਕਰੀਆਂ ਬਚਾਉਣ ਲਈ ਸਟੇਟ ਹਾਈਵੇ ਜਾਮ

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ 2026:

1158 Assistant Professors Protest: 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੇ ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ‘ਤੇ ਸੂਬਾ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਦਿਆਂ ਲਗਭਗ ਢਾਈ ਘੰਟੇ ਲਈ ਸੜਕ ਜਾਮ ਕਰ ਦਿੱਤੀ ਗਈ।

ਇਸ ਕਾਰਨ ਮਾਰਗ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਆਪਣੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਦੀ ਮੰਗ ਕੀਤੀ।

ਪੀਟੀਸੀ ਦੀ ਖ਼ਬਰ ਮੁਤਾਬਿਕ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਵੱਲੋਂ ਇਸ ਕੇਸ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਸਰਕਾਰੀ ਕਾਲਜਾਂ ਦੇ 1158 ਕੈਡਰ ਨਾਲ ਸੰਬੰਧਤ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨੌਕਰੀ ‘ਤੇ ਅਣਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ‘ਤੇ ਨੌਕਰੀ ਖੋਹਣ ਦੀ ਤਲਵਾਰ ਲਟਕ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਰਕਾਰ ਕੋਲ ਆਪਣੀ ਨੌਕਰੀ ਦੀ ਸੁਰੱਖਿਆ ਲਈ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ। ਇਸ ਕਾਰਨ ਮਜਬੂਰਨ ਉਨ੍ਹਾਂ ਨੂੰ ਸੜਕ ‘ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ।

ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ 20 ਮਾਰਚ ਨੂੰ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਮੁੜ ਬਹਾਲ ਹੋ ਗਈ।

 

Breaking: ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ! ਪੜ੍ਹੋ ਕਦੋਂ ਆਉਣਗੇ ਨਤੀਜੇ

 

Breaking: ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ! ਪੜ੍ਹੋ ਕਦੋਂ ਆਉਣਗੇ ਨਤੀਜੇ

ਨਵੀਂ ਦਿੱਲੀ, 15 ਮਾਰਚ 2026-

ਐਤਵਾਰ ਨੂੰ, ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਰਾਜਾਂ (ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ) ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਚੋਣ ਕਮਿਸ਼ਨ ਦੇ ਅਨੁਸਾਰ, ਪੱਛਮੀ ਬੰਗਾਲ ਵਿੱਚ ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ, 23 ਅਪ੍ਰੈਲ ਅਤੇ 29 ਅਪ੍ਰੈਲ ਨੂੰ। ਅਸਾਮ ਵਿੱਚ, 9 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਤਾਮਿਲਨਾਡੂ ਵਿੱਚ ਵੀ 23 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਇਸੇ ਤਰ੍ਹਾਂ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਹੀ ਵੋਟਿੰਗ ਹੋਵੇਗੀ। ਇਨ੍ਹਾਂ ਸਾਰੇ ਰਾਜਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ, ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਵਿਗਿਆਨ ਭਵਨ ਵਿਖੇ ਸ਼ਾਮ 4:00 ਵਜੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਪੂਰੇ ਸ਼ਡਿਊਲ ਦਾ ਐਲਾਨ ਕੀਤਾ। ਇਨ੍ਹਾਂ ਪੰਜ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕੁੱਲ 824 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿੱਥੇ 17 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਚੋਣ ਕਮਿਸ਼ਨ ਨੇ ਇਸ ਵਾਰ ਪੜਾਵਾਂ ਦੀ ਗਿਣਤੀ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤੀ ਹੈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਪੜਾਵਾਂ – ਦੋ – ਵਿੱਚ ਵੋਟਿੰਗ ਕੀਤੀ ਜਾਵੇਗੀ, ਜਦੋਂ ਕਿ ਅਸਾਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਇਸ ਐਲਾਨ ਦੇ ਨਾਲ, ਇਨ੍ਹਾਂ ਸਾਰੇ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਲਾਗੂ ਹੋ ਗਿਆ ਹੈ, ਜਿਸ ਨਾਲ ਰਾਜਨੀਤਿਕ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਪ੍ਰੈਸ ਕਾਨਫਰੰਸ ਦੌਰਾਨ, ਸੀਈਸੀ ਗਿਆਨੇਸ਼ ਕੁਮਾਰ ਨੇ ਕਿਹਾ, “ਚੋਣ ਕਮਿਸ਼ਨ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਨ੍ਹਾਂ ਰਾਜਾਂ ਦਾ ਦੌਰਾ ਕੀਤਾ ਹੈ। ਸੁਰੱਖਿਆ ਅਤੇ ਪਾਰਦਰਸ਼ਤਾ ‘ਤੇ ਜ਼ੋਰ ਦਿੰਦੇ ਹੋਏ, ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਕਿ ਕੇਂਦਰੀ ਅਰਧ ਸੈਨਿਕ ਬਲਾਂ ਦੀ ਢੁਕਵੀਂ ਤਾਇਨਾਤੀ ਹੋਵੇਗੀ। ਇਸ ਤੋਂ ਇਲਾਵਾ, ਕਈ ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਵਰਗੇ ਪ੍ਰਬੰਧ ਲਾਗੂ ਕੀਤੇ ਜਾਣਗੇ।

ਉਨ੍ਹਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਦੀ ਭਰੋਸੇਯੋਗਤਾ ‘ਤੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ, ਈਵੀਐਮ ‘ਤੇ ਵੋਟਰਾਂ ਦੀ ਸਹੂਲਤ ਲਈ ਉਮੀਦਵਾਰਾਂ ਦੀਆਂ ਰੰਗੀਨ ਫੋਟੋਆਂ, ਵੱਡੇ ਫੌਂਟਾਂ ਵਿੱਚ ਨਾਮ ਅਤੇ ਸੀਰੀਅਲ ਨੰਬਰ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਭਰੋਸਾ ਦਿੱਤਾ ਕਿ ਚੋਣ ਪ੍ਰਕਿਰਿਆ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਜ਼ਬਰਦਸਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਵੋਟਰ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾ ਸਕੇ।

 

Good News: ਮੁਲਾਜ਼ਮਾਂ ਦੇ DA ਵਿੱਚ ਹੋਇਆ 4% ਵਾਧਾ; ਸ਼੍ਰੋਮਣੀ ਕਮੇਟੀ ਨੇ ਕੀਤਾ ਐਲਾਨ

 

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4% ਮਹਿੰਗਾਈ ਭੱਤਾ ਵਧਾਉਣ ਦਾ ਐਲਾਨ

ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਅੰਮ੍ਰਿਤਸਰ, 15 ਮਾਰਚ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚ ਸੇਵਾ ਨਿਭਾਉਣ ਵਾਲੇ ਹਰ ਸੇਵਾਦਾਰ ਅਤੇ ਮੁਲਾਜ਼ਮ ਦੀ ਜਿੰਮੇਵਾਰੀ ਹੈ ਕਿ ਉਹ ਆਪਣੀ ਦਿੱਖ ਅਤੇ ਆਚਾਰ ਵਿਹਾਰ ਰਾਹੀਂ ਸਿੱਖ ਪਰੰਪਰਾਵਾਂ ਦੀ ਮਰਯਾਦਾ ਨੂੰ ਮਜ਼ਬੂਤ ਬਣਾਉਣ।

ਇਹ ਵਿਚਾਰ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਮਤ ਨਾਨਕਸ਼ਾਹੀ 558 ਦੀ ਆਮਦ ਸਬੰਧੀ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਬਹੁਤ ਸ਼ਾਨਦਾਰ ਹਨ ਅਤੇ ਇਹ ਸਾਡੀ ਪਛਾਣ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦਾ ਪ੍ਰਬੰਧ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਅਤੇ ਇਸ ਕਰਕੇ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰ, ਮੁਲਾਜ਼ਮ ਅਤੇ ਅਧਿਕਾਰੀ ਸਾਦਗੀ ਭਰਿਆ ਅਤੇ ਰਵਾਇਤੀ ਪਹਿਰਾਵਾ ਅਪਣਾਉਣ। ਇਸ ਨਾਲ ਗੁਰੂ ਘਰਾਂ ਦੀ ਮਰਯਾਦਾ ਅਤੇ ਸਿੱਖੀ ਅਸੂਲਾਂ ਦੀ ਝਲਕ ਪ੍ਰਗਟ ਹੁੰਦੀ ਹੈ।

ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਡਿਊਟੀ ਦੀ ਸ਼ੁਰੂਆਤ ਹਰ ਰੋਜ਼ ਸਮੂਹਿਕ ਤੌਰ ’ਤੇ ਮੂਲ ਮੰਤਰ ਅਤੇ ਵਾਹਿਗੁਰੂ ਗੁਰਮੰਤਰ ਦੇ ਜਾਪ ਨਾਲ ਕੀਤੀ ਜਾਵੇ।

ਇਸ ਮੌਕੇ ਪ੍ਰਧਾਨ ਧਾਮੀ ਨੇ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਪ੍ਰਬੰਧ ਹੇਠ ਕੰਮ ਕਰਦੇ ਮੁਲਾਜ਼ਮਾਂ ਲਈ 1 ਅਪ੍ਰੈਲ ਤੋਂ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਭਲਾਈ ਅਤੇ ਸਹੂਲਤਾਂ ਦਾ ਧਿਆਨ ਰੱਖਣਾ ਸ਼੍ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਹੈ, ਲੇਕਿਨ ਮੁਲਾਜ਼ਮਾਂ ਦੀ ਸੰਗਤਾਂ ਅਤੇ ਸੰਸਥਾ ਦੀ ਮਾਣ ਮਰਿਆਦਾ ਪ੍ਰਤੀ ਸਮਰਪਣ ਸਭ ਤੋਂ ਪਹਿਲਾਂ ਹੈ।

ਇਸ ਮੌਕੇ ਉਨ੍ਹਾਂ ਸੰਗਤ ਨੂੰ ਨਾਨਕਸ਼ਾਹੀ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਕਿ ਅਕਾਲ ਪੁਰਖ ਸਾਰੀ ਮਨੁੱਖਤਾ ’ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਜੀਊਣ ਦੀ ਪ੍ਰੇਰਣਾ ਬਖ਼ਸ਼ਣ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਕਥਾ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਸਮੇਰ ਸਿੰਘ ਲਾਛੜੂ, ਭਾਈ ਅਜੈਬ ਸਿੰਘ ਅਭਿਆਸੀ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਹਿਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਤੇ ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਗੁਰਤਿੰਦਰਪਾਲ ਸਿੰਘ, ਮੀਤ ਮੈਨੇਜਰ ਦਿਲਬਾਗ ਸਿੰਘ, ਬਲਵਿੰਦਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

 

Big change in LPG rules; LPG ਨਿਯਮਾਂ ‘ਚ ਵੱਡਾ ਬਦਲਾਅ; ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ (ਪੜ੍ਹੋ ਸਰਕਾਰੀ ਨੋਟੀਫਿਕੇਸ਼ਨ)

 

Big change in LPG rules; LPG ਨਿਯਮਾਂ ‘ਚ ਵੱਡਾ ਬਦਲਾਅ; ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ (ਪੜ੍ਹੋ ਸਰਕਾਰੀ ਨੋਟੀਫਿਕੇਸ਼ਨ)

ਕੇਂਦਰ ਸਰਕਾਰ ਵੱਲੋਂ LPG ਨਿਯਮਾਂ ‘ਚ ਵੱਡਾ ਬਦਲਾਅ; PNG ਕੁਨੈਕਸ਼ਨ ਵਾਲੇ ਹੁਣ ਨਹੀਂ ਲੈ ਸਕਣਗੇ ਗੈਸ ਸਿਲੰਡਰ

ਨਵੇਂ ਨਿਯਮਾਂ ਤਹਿਤ ਦੋਵੇਂ ਕੁਨੈਕਸ਼ਨ ਰੱਖਣ ‘ਤੇ ਲੱਗੀ ਰੋਕ; LPG ਕੁਨੈਕਸ਼ਨ ਤੁਰੰਤ ਵਾਪਸ ਕਰਨ ਦੇ ਹੁਕਮ

ਨਵੀਂ ਦਿੱਲੀ, 15 ਮਾਰਚ 2026-

Big change in LPG rules; ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ‘ਜ਼ਰੂਰੀ ਵਸਤੂਆਂ ਐਕਟ, 1955’ ਦੇ ਤਹਿਤ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਦਿਆਂ ਰਸੋਈ ਗੈਸ (LPG) ਦੇ ਨਿਯਮਾਂ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ, ਜਿਨ੍ਹਾਂ ਘਰਾਂ ਵਿੱਚ ਪਾਈਪਡ ਕੁਦਰਤੀ ਗੈਸ (PNG) ਦਾ ਕੁਨੈਕਸ਼ਨ ਲੱਗਿਆ ਹੋਇਆ ਹੈ, ਉਹ ਹੁਣ ਘਰੇਲੂ LPG ਸਿਲੰਡਰ ਰੱਖਣ ਦੇ ਯੋਗ ਨਹੀਂ ਹੋਣਗੇ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਜਿਸ ਵੀ ਵਿਅਕਤੀ ਕੋਲ ਪਾਈਪਡ ਗੈਸ (PNG) ਅਤੇ LPG ਦੋਵੇਂ ਕੁਨੈਕਸ਼ਨ ਹਨ, ਉਸ ਨੂੰ ਆਪਣਾ ਘਰੇਲੂ LPG ਕੁਨੈਕਸ਼ਨ ਤੁਰੰਤ ਵਾਪਸ (Surrender) ਕਰਨਾ ਹੋਵੇਗਾ। PNG ਦੀ ਵਰਤੋਂ ਕਰਨ ਵਾਲੇ ਉਪਭੋਗਤਾ ਕਿਸੇ ਵੀ ਸਰਕਾਰੀ ਤੇਲ ਕੰਪਨੀ ਜਾਂ ਡਿਸਟ੍ਰੀਬਿਊਟਰ ਤੋਂ LPG ਸਿਲੰਡਰ ਦਾ ਰਿਫਿਲ ਪ੍ਰਾਪਤ ਨਹੀਂ ਕਰ ਸਕਣਗੇ।

ਕੋਈ ਵੀ ਵਿਅਕਤੀ, ਜਿਸ ਕੋਲ ਪਹਿਲਾਂ ਹੀ ਪਾਈਪਡ ਗੈਸ (PNG) ਹੈ, ਉਹ ਨਵਾਂ LPG ਕੁਨੈਕਸ਼ਨ ਨਹੀਂ ਲੈ ਸਕੇਗਾ। ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਲਈ ਵੀ ‘ਵਰਜਿਤ ਗਤੀਵਿਧੀਆਂ’ (Prohibited Activities) ਦੀ ਸੂਚੀ ਜਾਰੀ ਕੀਤੀ ਹੈ। ਹੁਣ ਤੇਲ ਕੰਪਨੀਆਂ ਜਾਂ ਉਨ੍ਹਾਂ ਦੇ ਡੀਲਰਾਂ ਲਈ ਅਜਿਹੇ ਗਾਹਕਾਂ ਨੂੰ ਸਿਲੰਡਰ ਸਪਲਾਈ ਕਰਨਾ ਗੈਰ-ਕਾਨੂੰਨੀ ਹੋਵੇਗਾ, ਜਿਨ੍ਹਾਂ ਕੋਲ ਪਹਿਲਾਂ ਹੀ PNG ਕੁਨੈਕਸ਼ਨ ਮੌਜੂਦ ਹੈ।

Image

Imageਕਿਉਂ ਲਿਆ ਗਿਆ ਇਹ ਫੈਸਲਾ?

ਇਸ ਕਦਮ ਦਾ ਮੁੱਖ ਉਦੇਸ਼ ਰਸੋਈ ਗੈਸ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਸਾਫ਼-ਸੁਥਰੇ ਬਾਲਣ (PNG) ਦੇ ਨੈੱਟਵਰਕ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਚਾਹੁੰਦੀ ਹੈ ਕਿ LPG ਸਿਲੰਡਰਾਂ ਦੀ ਸਪਲਾਈ ਉਨ੍ਹਾਂ ਲੋਕਾਂ ਤੱਕ ਯਕੀਨੀ ਬਣਾਈ ਜਾਵੇ, ਜਿਨ੍ਹਾਂ ਕੋਲ ਅਜੇ ਤੱਕ ਪਾਈਪਡ ਗੈਸ (PNG) ਦੀ ਸਹੂਲਤ ਨਹੀਂ ਪਹੁੰਚੀ ਹੈ।

 

Big News: ਸੁਖਬੀਰ ਬਾਦਲ ਵੱਲੋਂ ਸੈਂਕੜੇ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

 

Big News: ਸੁਖਬੀਰ ਬਾਦਲ ਨੇ ਐਲਾਨੇ ਸੈਂਕੜੇ ਅਹੁਦੇਦਾਰ, ਪੜ੍ਹੋ ਪੂਰੀ ਖ਼ਬਰ

Punjab News, 15 March 2026-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਮਿਹਨਤੀ ਅਤੇ ਅਗਾਂਹਵਧੂ ਆਗੂਆਂ ਦੀ ਕਾਰਗੁਜਾਰੀ ਅਤੇ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

ਜਾਰੀ ਸੂਚੀ ਵਿੱਚ 12 ਸੀਨੀਅਰ ਮੀਤ ਪ੍ਰਧਾਨ, 18 ਜਨਰਲ ਸਕੱਤਰ, 20 ਮੀਤ ਪ੍ਰਧਾਨ ਅਤੇ 21 ਸੰਯੁਕਤ ਸਕੱਤਰ ਬਣਾਏ ਗਏ ਹਨ। ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੂੰ ਐਸ. ਸੀ ਵਿੰਗ ਦਾ ਦਫਤਰ ਸਕੱਤਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।

ਉਪਰੋਕਤ ਤੋਂ ਇਲਾਵਾ ਜਥੇਬੰਦੀ ਨੂੰ ਮਜਬੂਤ ਕਰਨ ਲਈ ਪੂਰੇ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਹਰ ਜ਼ੋਨ ਦੀ ਜਿੰਮੇਵਾਰੀ ਇੱਕ ਜ਼ੋਨ ਪ੍ਰਧਾਨ ਨੂੰ ਸੌਂਪੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਅਤੇ ਪਾਰਟੀ ਦਾ ਪ੍ਰਚਾਰ ਕਰਨ ਲਈ 9 ਪ੍ਰਚਾਰ ਸਕੱਤਰ ਬਣਾਏ ਗਏ ਹਨ।

ਜਥੇਬੰਦੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ….

ਜਿਹਨਾਂ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਵਿੱਚ ਸੰਤ ਬਲਵੀਰ ਸਿੰਘ ਘੁੰਨਸ, ਸੋਹਣ ਸਿੰਘ ਠੰਡਲ, ਜੋਗਿੰਦਰ ਸਿੰਘ ਜਿੰਦੂ, ਦੇਸ ਰਾਜ ਸਿੰਘ ਧੁੱਗਾ, ਬਿਕਰਮਜੀਤ ਸਿੰਘ ਖਾਲਸਾ, ਦਰਬਾਰਾ ਸਿੰਘ ਗੁਰੂ, ਸ਼੍ਰੀ ਐਸ.ਆਰ ਕਲੇਰ, ਸੂਬਾ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ, ਹਰਪ੍ਰੀਤ ਸਿੰਘ ਮਲੋਟ, ਰਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਰਜਿੰਦਰ ਸਿੰਘ ਘੱਗਾ ਮਲੋਟ ਦੇ ਨਾਮ ਸ਼ਾਮਲ ਹਨ।

ਜਿਹਨਾਂ ਆਗੂਆਂ ਨੂੰ ਐਸ.ਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਹਰਮੋਹਨ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਸੰਦੀਪ ਸਿੰਘ ਏ.ਆਰ, ਗੁਰਚਰਨ ਸਿੰਘ ਸਿੱਧੂ ਬਠਿੰਡਾ, ਮਾਨ ਸਿੰਘ ਗੁਰੂ ਭੁੱਚੋ ਮੰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੌੜ, ਰਾਜਨਬੀਰ ਸਿੰਘ ਸ਼੍ਰੀ ਹਰਗੋਬਿੰਦਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਮੱਖਣ ਸਿੰਘ ਲਾਲਕਾ ਨਾਭਾ, ਸ਼੍ਰੀ ਕਮਲ ਕੁਮਾਰ ਬੰਗਾਲੀ ਅੰਮ੍ਰਿਤਸਰ, ਹਰਚੰਦ ਸਿੰਘ ਬੜੂੰਦੀ, ਗੁਰਪਾਲ ਸਿੰਘ ਖੇੜੀ ਰੋਪੜ, ਤੇਜਾ ਸਿੰਘ ਖਾਲਸਾ ਲੁਧਿਆਣਾ, ਹਰਿੰਦਰ ਸਿੰਘ ਵਿਰਕ ਲੁਧਿਆਣਾ, ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ, ਸਵਰਨ ਸਿੰਘ ਹਰੀਪੁਰਾ, ਹਜੂਰਾ ਸਿੰਘ ਬਲਾਚੌਰ ਅਤੇ ਨਛੱਤਰ ਸਿੰਘ ਸੁਮਨ ਬੰਗਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਵਿੱਚ ਬਲਜੀਤ ਸਿੰਘ ਜਲਾਲਉਸਮਾਂ, ਗੁਰਿੰਦਰਪਾਲ ਸਿੰਘ ਰਣੀਕੇ, ਗੁਲਜਾਰ ਸਿੰਘ ਦਿੜਬਾ, ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਕੇਵਲ ਸਿੰਘ ਬਾਦਲ, ਬਲਜਿੰਦਰ ਸਿੰਘ ਠੇਕੇਦਾਰ ਫਗਵਾੜਾ, ਪ੍ਰਗਟ ਸਿੰਘ ਬਨਵਾਲੀਪੁਰ, ਬੀਬੀ ਸਤਵੀਰ ਕੌਰ ਮਨਹੇੜਾ ਖਰੜ, ਸ਼੍ਰੀ ਗਿਆਨ ਚੰਦ ਭੱਟੀ ਕੋਹਾਲਾ, ਸ਼ੇਰ ਸਿੰਘ ਬਾਲੇਵਾਲ ਸੰਗਰੂਰ, ਬਲਬੀਰ ਚੰਦ ਕੋਲਧਾਰ, ਗੁਰਤੇਜ ਸਿੰਘ ਘੁੜਿਆਣਾ, ਭਜਨ ਸਿੰਘ ਮਾਹਲ ਅੰਮ੍ਰਿਤਸਰ, ਸ਼੍ਰੀ ਹੁਸਨ ਚੰਦ ਮਠਾਣ ਰੋਪੜ, ਸਮੁੰਦਰ ਸਿੰਘ ਖਰੜ, ਸ੍ਰੀ ਆਰ.ਪੀ. ਸਿੰਘ ਸ਼ੈਲੀ ਰੋਪੜ, ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਅਤੇ ਪ੍ਰੀਤਮ ਸਿੰਘ ਬੁਰਜਹਸਨ ਦੇ ਨਾਮ ਸ਼ਾਮਲ ਹਨ।

ਰਣਬੀਰ ਸਿੰਘ ਬਲਾਚੌਰ ਨੂੰ ਐਸ.ਸੀ ਵਿੰਗ ਦਾ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਤਰਸੇਮ ਸਿੰਘ ਲਾਲਬਾਈ ਸ਼੍ਰੀ ਮੁਕਤਸਰ ਸਾਹਿਬ ਨੂੰ ਐਸ.ਸੀ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।

ਜਿਹਨਾਂ ਆਗੂਆਂ ਨੂੰ ਐਸ. ਸੀ ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਮੇਜਰ ਸਿੰਘ ਆਧਨੀਆਂ, ਕਮਲਜੀਤ ਚਾਵਲਾ ਦੀਨਾਨਗਰ, ਮਨਜੀਤ ਸਿੰਘ ਮਦਨੀਪੁਰ ਪਾਇਲ, ਰਵੀ ਮੋਹਨ ਭੋਆ, ਨਾਥ ਸਿੰਘ ਹਮੀਦੀ ਮਹਿਲਕਲਾਂ, ਮੇਲਾ ਸਿੰਘ ਮਪੀਆਣਾ, ਪਰਮਜੀਤ ਸਿੰਘ ਫਰਮਾਹੀ, ਰਘਬੀਰ ਸਿੰਘ ਦਰਦੀ, ਭੂਰਾ ਸਿੰਘ ਭਾਈਦੇਸਾ, ਰੰਗੀ ਸਿੰਘ ਖਾਰਾ, ਬਖਸ਼ੀਸ ਸਿੰਘ ਡਿਆਲ ਰਾਜਪੂਤਾਂ, ਕੇਵਲ ਸਿੰਘ ਸੋਹਤਾ, ਸਤਨਾਮ ਸਿੰਘ ਜੰਡ ਮੰਗੋਲੀ, ਮੋਹਨ ਸਿੰਘ ਚਮਿਆਰਾ, ਚਰਨਜੀਤ ਸਿੰਘ ਸਹੋਤਾ, ਬਾਬਾ ਅਜੀਤ ਸਿੰਘ ਛੰਨਾਂ, ਅੰਗਰੇਜ ਸਿੰਘ ਤਪਾਖੇੜਾ, ਪਰਮਜੀਤ ਸਿੰਘ ਵਡਾਲੀ, ਜਸਪ੍ਰੀਤ ਸਿੰਘ ਨੋਸਹਿਰਾ ਖੁਰਦ, ਅਵਤਾਰ ਸਿੰਘ ਲਹਿਰਾ ਅਤੇ ਮਨਪ੍ਰੀਤ ਚੋਪੜਾ ਜਲੰਧਰ ਦੇ ਨਾਮ ਸ਼ਾਮਲ ਹਨ।

ਜਿਹੜੇ ਆਗੂ ਪ੍ਰਚਾਰਕ ਨਿਯੁਕਤ ਕੀਤੇ ਗਏ ਹਨ ਉਹਨਾਂ ਵਿੱਚ ਸ਼੍ਰੀ ਹੈਪੀ ਭੀਲ ਅੰਮ੍ਰਿਤਸਰ, ਗੁਰਨਾਮ ਸਿੰਘ ਬਿਲਗਾ, ਨਛੱਤਰ ਸਿੰਘ ਤੋਲਾਵਾਲਾ, ਮੋਤੀ ਸਿੰਘ ਘਰਾਟ, ਮਨਜੀਤ ਸਿੰਘ ਮਹਿਤੋਂ, ਸੁਖਚੈਨ ਸਿੰਘ ਤਪਾਖੇੜਾ, ਜੀਤ ਸਿੰਘ ਭਾਟੀਆ ਬੰਗਾ, ਡਾ. ਲਾਲ ਚੰਦ ਨਵਾਂਸ਼ਹਿਰ ਅਤੇ ਬਿਕਰਮਜੀਤ ਸਿੰਘ ਖਾਲਸਾ ਲੁਧਿਆਣਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਆਗੂਆਂ ਨੂੰ ਵੱਖ-ਵੱਖ ਜ਼ੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਕੁਲਦੀਪ ਸਿੰਘ ਬੂਲੇਪੁਰ ਨੂੰ ਪ੍ਰਧਾਨ ਦੋਆਬਾ ਜ਼ੋਨ, ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜ਼ੋਨ –1 ਜਿਸ ਵਿੱਚ ਜ਼ਿਲ੍ਹਾ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮੋਗਾ ਸ਼ਾਮਲ ਹਨ। ਇਸੇ ਤਰਾਂ ਸਵਰਨ ਹੀਰੇਵਾਲਾ ਨੂੰ ਪ੍ਰਧਾਨ ਮਾਲਵਾ ਜ਼ੋਨ-2 ਜਿਸ ਵਿੱਚ ਜ਼ਿਲ੍ਹਾ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਫਾਜਲਿਕਾ ਅਤੇ ਜ਼ਿਲ੍ਹਾ ਫਰੀਦਕੋਟ ਸ਼ਾਮਲ ਹੋਣਗੇ। ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਪ੍ਰਧਾਨ ਮਾਲਵਾ ਜ਼ੋਨ-3 ਜਿਸ ਵਿੱਚ ਜ਼ਿਲ੍ਹਾ ਪਟਿਆਲਾ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹੇ ਸ਼ਾਮਲ ਹਨ। ਇਸੇ ਤਰਾਂ ਕੁਲਦੀਪ ਸਿੰਘ ਲਾਲੀ ਬੋਪਰਾਏ ਬਾਜ ਸਿੰਘ ਨੂੰ ਮਾਝਾ ਜ਼ੋਨ ਦਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਜਿਹਨਾਂ ਆਗੂਆਂ ਨੂੰ ਜ਼ਿਲ੍ਹਾਵਾਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਮਨਜੀਤ ਸਿੰਘ ਨੰਗਲ ਦਿਆਲ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਦਿਲਬਾਗ ਸਿੰਘ ਅੰਨਗੜ੍ਹ ਪ੍ਰਧਾਨ ਅੰਮ੍ਰਿਤਸ਼ਰ (ਸ਼ਹਿਰੀ), ਰਾਜਵੰਤ ਸਿੰਘ ਕੋਟਭਾਰਾ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸ਼੍ਰੀ ਸੋਨੂੰ ਮੱਲੀ ਤਪਾ ਪ੍ਰਧਾਨ ਬਰਨਾਲਾ (ਸ਼ਹਿਰੀ), ਗੁਰਤੇਜ ਸਿੰਘ ਖੁੱਡੀ ਪ੍ਰਧਾਨ ਬਰਨਾਲਾ (ਦਿਹਾਤੀ), ਡਾ ਅਰਜਨ ਸਿੰਘ ਅਮਲੋਹ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ (ਦਿਹਾਤੀ), ਰਣਜੀਤ ਸਿੰਘ ਕੌਂਸਲਰ ਪ੍ਰਧਾਨ ਫਰੀਦਕੋਟ (ਸ਼ਹਿਰੀ), ਸੁਖਵਿੰਦਰ ਸਿੰਘ ਕੋਟਸੁਖੀਆ ਪ੍ਰਧਾਨ ਫਰੀਦਕੋਟ (ਦਿਹਾਤੀ), ਜਸਪਾਲ ਸਿੰਘ ਲੱਖੋਕੇ ਬਹਿਰਾਮ ਪ੍ਰਧਾਨ ਫਿਰੋਜਪੁਰ (ਦਿਹਾਤੀ), ਰੌਣਕੀ ਰਾਮ ਆਲੋਵਾਲ ਪ੍ਰਧਾਨ ਗੁਰਦਾਸਪੁਰ (ਸ਼ਹਿਰੀ) ਬਣਾਇਆ ਗਿਆ ਹੈ।

ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ (ਦਿਹਾਤੀ), ਪ੍ਰੇਮ ਸਿੰਘ ਪਿੱਪਲਾਂਵਾਲਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਸਰਬਜੀਤ ਸਿੰਘ ਮੋਮੀ ਮੂੁਣਕ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਭਜਨ ਲਾਲ ਚੋਪੜਾ ਪ੍ਰਧਾਨ ਜਲੰਧਰ (ਸ਼ਹਿਰੀ), ਮੋਹਣ ਸਿੰਘ ਕੰਡਿਆਲਾ ਪ੍ਰਧਾਨ ਜਲੰਧਰ (ਦਿਹਾਤੀ), ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਕੁਲਦੀਪ ਸਿੰਘ ਖਾਲਸਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਸੁਖਵਿੰਦਰ ਸਿੰਘ ਪਾਹਵਾ ਪ੍ਰਧਾਨ (ਪੁਲਿਸ ਜ਼ਿਲ੍ਹਾ ਖੰਨਾ), ਜਗਰੂਪ ਸਿੰਘ ਗੁੱਜਰਵਾਲ ਪ੍ਰਧਾਨ (ਪੁਲਿਸ ਜ਼ਿਲ੍ਹਾ ਜਗਰਾਉਂ), ਰਣਧੀਰ ਸਿੰਘ ਥਰਾਜ ਪ੍ਰਧਾਨ ਜ਼ਿਲ੍ਹਾ ਮੋਗਾ, ਸਿੰਦਰਪਾਲ ਸਿੰਘ ਚਕੇਰੀਆਂ ਪ੍ਰਧਾਨ ਜ਼ਿਲ੍ਹਾ ਮਾਨਸਾ, ਰਾਮ ਸਿੰਘ ਆਹਨਖੇੜੀ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ ਬਣਾਇਆ ਗਿਆ ਹੈ।

ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਜ਼ਿਲ੍ਹਾ ਮੋਹਾਲੀ, ਪਰਮਿੰਦਰ ਸਿੰਘ ਪਾਸ਼ਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਭਗਤ ਸਿੰਘ ਫਤੂਹੀ ਖੇੜਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ), ਗੁਰਚਰਨ ਸਿੰਘ ਖਾਲਸਾ ਪ੍ਰਧਾਨ ਪਟਿਆਲਾ (ਸ਼ਹਿਰੀ), ਹਰਬੰਸ ਸਿੰਘ ਜੋਗੀਪੁਰ ਪ੍ਰਧਾਨ ਪਟਿਆਲਾ (ਦਿਹਾਤੀ), ਨਿਰਮਲ ਸਿੰਘ ਹਰੀਵਾਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਜ਼ਿਲ੍ਹਾ ਰੋਪੜ੍ਹ (ਸ਼ਹਿਰੀ), ਰਜਿੰਦਰ ਕੁਮਾਰ ਪ੍ਰਧਾਨ ਰੋਪੜ੍ਹ (ਦਿਹਾਤੀ), ਦਿਨੇਸ਼ ਕੁਮਾਰ ਕਰੀਹਾ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੋਬਿੰਦ ਸਿੰਘ ਰਾਮਨਗਰ ਸਿਬੀਆਂ ਪ੍ਰਧਾਨ ਜ਼ਿਲ੍ਹਾ ਸੰਗਰੂਰ (ਦਿਹਾਤੀ), ਜਗਤਾਰ ਸਿੰਘ ਧੂੰਦਾ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ ਦੇ ਨਾਮ ਸ਼ਾਮਲ ਹਨ।

ਸੁਰਜੀਤ ਸਿੰਘ ਰਾਜਾ ਨੂੰ ਚੰਡੀਗੜ੍ਹ (ਯੂ.ਟੀ) ਦਾ ਐਸ.ਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਹਨਾਂ ਆਗੂਆਂ ਨੂੰ ਹਲਕਾਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸੰਦੀਪ ਸਿੰਘ ਪ੍ਰਧਾਨ ਹਲਕਾ ਅੰਮ੍ਰਿਤਸਰ (ਪੱਛਮੀ), ਬਲਜੀਤ ਸਿੰਘ ਲਾਲੀ ਪ੍ਰਧਾਨ ਹਲਕਾ ਅੰਮ੍ਰਿਤਸਰ (ਉਤਰੀ), ਪਵਨ ਗਿੱਲ ਪ੍ਰਧਾਨ ਹਲਕਾ ਅੰਮ੍ਰਿਤਸਰ (ਦੱਖਣੀ) ਅਤੇ ਜਗਚਾਨਣ ਸਿੰਘ ਗਿੱਲ ਪ੍ਰਧਾਨ ਹਲਕਾ ਅੰਮ੍ਰਿਤਸਰ (ਕੇਂਦਰੀ) ਦੇ ਨਾਮ ਸ਼ਾਮਲ ਹਨ।

 

8th Pay Commission; 8ਵਾਂ ਤਨਖਾਹ ਕਮਿਸ਼ਨ: ਕੀ 7ਵੇਂ ਕਮਿਸ਼ਨ ਨਾਲੋਂ ਜ਼ਿਆਦਾ ਵਧੇਗੀ ਸੈਲਰੀ? ਜਾਣੋ ‘ਫਿਟਮੈਂਟ ਫੈਕਟਰ’ ਅਤੇ DA ਦਾ ਪੂਰਾ ਗਣਿਤ

 

8th Pay Commission: 8ਵਾਂ ਤਨਖਾਹ ਕਮਿਸ਼ਨ: ਕੀ 7ਵੇਂ ਕਮਿਸ਼ਨ ਨਾਲੋਂ ਜ਼ਿਆਦਾ ਵਧੇਗੀ ਸੈਲਰੀ? ਜਾਣੋ ‘ਫਿਟਮੈਂਟ ਫੈਕਟਰ’ ਅਤੇ DA ਦਾ ਪੂਰਾ ਗਣਿਤ

8th Pay Commission: ਕਰਮਚਾਰੀ ਯੂਨੀਅਨਾਂ ਵੱਲੋਂ 3.25 ਫਿਟਮੈਂਟ ਫੈਕਟਰ ਦੀ ਮੰਗ; ਮਾਹਿਰਾਂ ਅਨੁਸਾਰ ਘੱਟ DA ਬਣ ਸਕਦਾ ਹੈ ਵੱਡੀ ਰੁਕਾਵਟ

ਨਵੀਂ ਦਿੱਲੀ, 15 ਮਾਰਚ 2026- 8ਵੇਂ ਤਨਖਾਹ ਕਮਿਸ਼ਨ (8th Pay Commission) ਨੇ ਕਰਮਚਾਰੀਆਂ ਅਤੇ ਹਿੱਸੇਦਾਰਾਂ ਤੋਂ ਸੁਝਾਅ ਮੰਗਣੇ ਸ਼ੁਰੂ ਕਰ ਦਿੱਤੇ ਹਨ।

ਇਸ ਦੌਰਾਨ ਕੇਂਦਰੀ ਕਰਮਚਾਰੀਆਂ ਵਿੱਚ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਕੀ ਇਸ ਵਾਰ ਤਨਖਾਹ ਵਿੱਚ ਵਾਧਾ ਪਿਛਲੇ ਕਮਿਸ਼ਨ ਦੇ ਮੁਕਾਬਲੇ ਜ਼ਿਆਦਾ ਹੋਵੇਗਾ ਜਾਂ ਨਹੀਂ। ਜਿੱਥੇ ਕਰਮਚਾਰੀ ਜਥੇਬੰਦੀਆਂ ਉੱਚੇ ‘ਫਿਟਮੈਂਟ ਫੈਕਟਰ’ ਦੀ ਮੰਗ ਕਰ ਰਹੀਆਂ ਹਨ, ਉੱਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਅੰਤਿਮ ਵਾਧਾ ਕਾਫ਼ੀ ਹੱਦ ਤੱਕ ਮਹਿੰਗਾਈ ਭੱਤੇ (DA) ਦੇ ਪੱਧਰ ‘ਤੇ ਨਿਰਭਰ ਕਰੇਗਾ।

ਫਿਟਮੈਂਟ ਫੈਕਟਰ ਉਹ ਗੁਣਕ (Multiplier) ਹੁੰਦਾ ਹੈ ਜਿਸ ਨੂੰ ਮੌਜੂਦਾ ਬੇਸਿਕ ਸੈਲਰੀ ‘ਤੇ ਲਾਗੂ ਕਰਕੇ ਨਵੀਂ ਤਨਖਾਹ ਕੱਢੀ ਜਾਂਦੀ ਹੈ। 7ਵਾਂ ਤਨਖਾਹ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ 2.57 ਸੀ। ਜਿਸ ਨਾਲ ਘੱਟੋ-ਘੱਟ ਮੂਲ ਤਨਖਾਹ 7,000 ਰੁਪਏ ਤੋਂ ਵਧ ਕੇ 18,000 ਰੁਪਏ ਹੋ ਗਈ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ 8ਵਾਂ ਤਨਖਾਹ ਕਮਿਸ਼ਨ ਵਿੱਚ ਇਹ ਗੁਣਕ ਕਿੰਨਾ ਹੋਵੇਗਾ।

DA (ਮਹਿੰਗਾਈ ਭੱਤਾ) ਦੀ ਭੂਮਿਕਾ

ਮਾਹਿਰਾਂ ਅਨੁਸਾਰ, ਨਵਾਂ ਫਿਟਮੈਂਟ ਫੈਕਟਰ ਤੈਅ ਕਰਨ ਤੋਂ ਪਹਿਲਾਂ ਜਮ੍ਹਾਂ ਹੋਏ DA ਨੂੰ ਮੂਲ ਤਨਖਾਹ ਵਿੱਚ ਮਿਲਾਇਆ ਜਾਂਦਾ ਹੈ। ਇੱਥੇ ਇੱਕ ਪੇਚ ਫਸਿਆ ਹੋਇਆ ਹੈ। ਜਦੋਂ 7ਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ ਸੀ, ਉਦੋਂ DA ਪਹਿਲਾਂ ਹੀ 125% ਤੱਕ ਪਹੁੰਚ ਚੁੱਕਾ ਸੀ। ਇਸ ਉੱਚੇ ਅਧਾਰ ਕਾਰਨ ਤਨਖਾਹ ਦਾ ਢਾਂਚਾ ਬਿਹਤਰ ਤਰੀਕੇ ਨਾਲ ਬਦਲਿਆ ਜਾ ਸਕਿਆ।

ਫਿਲਹਾਲ 7ਵੇਂ ਕਮਿਸ਼ਨ ਤਹਿਤ DA 58% ਦੇ ਆਸ-ਪਾਸ ਹੈ। ਉਮੀਦ ਹੈ ਕਿ 8ਵਾਂ ਕਮਿਸ਼ਨ ਲਾਗੂ ਹੋਣ ਤੱਕ ਇਹ 68-70% ਤੱਕ ਪਹੁੰਚੇਗਾ। ਕਿਉਂਕਿ DA ਦਾ ਆਧਾਰ (Base) ਪਿਛਲੀ ਵਾਰ ਨਾਲੋਂ ਕਾਫ਼ੀ ਘੱਟ ਹੈ, ਇਸ ਲਈ ਬਹੁਤ ਵੱਡੇ ਮਲਟੀਪਲਾਈਰ ਦੀ ਗੁੰਜਾਇਸ਼ ਸੀਮਤ ਹੋ ਸਕਦੀ ਹੈ।

ਕਰਮਚਾਰੀ ਸੰਗਠਨਾਂ (ਜਿਵੇਂ FNPO) ਨੇ ਵੱਖ-ਵੱਖ ਪੱਧਰਾਂ ‘ਤੇ ਤਨਖਾਹ ਦੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਲਈ 3.0 ਤੋਂ 3.25 ਦੇ ਵਿਚਕਾਰ ਫਿਟਮੈਂਟ ਫੈਕਟਰ ਦਾ ਪ੍ਰਸਤਾਵ ਦਿੱਤਾ ਹੈ।

ਕਦੋਂ ਲਾਗੂ ਹੋ ਸਕਦਾ ਹੈ 8ਵਾਂ ਤਨਖਾਹ ਕਮਿਸ਼ਨ?

ਸਰਕਾਰ ਨੇ ਜਨਵਰੀ 2025 ਵਿੱਚ ਇਸ ਕਮਿਸ਼ਨ ਦਾ ਐਲਾਨ ਕੀਤਾ ਸੀ। ਆਮ ਤੌਰ ‘ਤੇ ਸਾਰੀ ਪ੍ਰਕਿਰਿਆ ਅਤੇ ਸਿਫ਼ਾਰਸ਼ਾਂ ਤਿਆਰ ਕਰਨ ਵਿੱਚ 18 ਤੋਂ 24 ਮਹੀਨੇ ਲੱਗਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 2026 ਦੇ ਅਖੀਰ ਤੱਕ ਇਸ ਦੀਆਂ ਸਿਫ਼ਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

 

Punjab ‘ਚ 23 ਮਾਰਚ ਨੂੰ ਹੋਵੇਗਾ ਕਾਰਪੋਰੇਟ ਘਰਾਣਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ

 

ਸ਼ਹੀਦਾਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਲਈ Punjab ‘ਚ ਗੂੰਜੇਗਾ ‘ਸਾਮਰਾਜ ਵਿਰੋਧੀ’ ਨਾਅਰਾ

ਤਿੰਨ ਪ੍ਰਮੁੱਖ ਕਿਸਾਨ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਸੂਬਾ ਪੱਧਰੀ ਕਾਨਫਰੰਸ ਦਾ ਐਲਾਨ; ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਦਿੱਤੀ ਹਮਾਇਤ

ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ਕਰਵਾਉਣ ਦਾ ਫੈਸਲਾ

ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਹਮਾਇਤ ਦਾ ਐਲਾਨ

ਬਰਨਾਲਾ, 15 ਮਾਰਚ 2026 : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ ਜਾ ਰਿਹਾ ਹੈ।

ਇਸੇ ਕੜੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਵੱਲੋਂ ਸਾਂਝੇ ਤੌਰ ਤੇ ਬਰਨਾਲਾ ਵਿਖੇ ਸੂਬਾ ਪੱਧਰੀ “ਸਾਮਰਾਜ ਵਿਰੋਧੀ ਕਾਨਫਰੰਸ” ਕੀਤੀ ਜਾਵੇਗੀ।

ਇਹ ਫੈਸਲਾ 14 ਮਾਰਚ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਇਨ੍ਹਾਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ ਅਤੇ ਹਰਭਜਨ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਮੀਟਿੰਗ ਵਿੱਚ ਕਿਸਾਨ ਆਗੂਆਂ ਤੋਂ ਇਲਾਵਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਲੌਗੋਵਾਲ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਸਰਕਾਰੀ ਆਈ ਟੀ ਆਈ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਜਸਵਿੰਦਰ ਸਿੰਘ ਅਤੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਰਾਜੀਵ ਕੁਮਾਰ ਮੌਜੂਦ ਸਨ।

ਇਨ੍ਹਾਂ ਮਜ਼ਦੂਰ , ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਇਸ ਕਾਨਫਰੰਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਆਖਿਆ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਵੱਲੋਂ ਦੇਸ਼ ਦੇ ਵਿੱਚੋਂ ਸਾਮਰਾਜੀ ਲੁੱਟ ਤੇ ਦਾਬੇ ਸਮੇਤ ਹਰ ਕਿਸਮ ਦੇ ਲੁੱਟ ਜਬਰ ਤੋਂ ਮੁਕਤ ਨਿਜ਼ਾਮ ਸਿਰਜਣ ਦੇ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ ਗਈ ਸੀ ਪਰ ਸ਼ਹੀਦਾਂ ਦਾ ਇਹ ਕਾਰਜ ਹੁਣ ਤੱਕ ਅਧੂਰਾ ਹੈ। ਇਸ ਦੀ ਪੁਸ਼ਟੀ ਮੌਜੂਦਾ ਸਮੇਂ ਚੱਲ ਰਹੇ ਰਾਜਨੀਤਿਕ ਘਟਨਾ ਕ੍ਰਮ ਤੋਂ ਬਾਖ਼ੂਬੀ ਹੋ ਜਾਂਦੀ ਹੈ।

ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਅਮਰੀਕਾ ਵੱਲੋਂ ਭਾਰਤ ਨੂੰ ਰੋਜ਼ਾਨਾ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਉਸਨੇ ਕਿਸ ਦੇਸ਼ ਤੋਂ ਤੇਲ ਖ੍ਰੀਦਣਾ ਹੈ ਤੇ ਕਿਸ ਦੇਸ਼ ਤੋਂ ਨਹੀਂ। ਇਸ ਤੋਂ ਇਲਾਵਾ ਸਾਮਰਾਜੀ ਦੇਸ਼ਾਂ ਦੀਆਂ ਹਦਾਇਤਾਂ ਅਨੁਸਾਰ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ ਜਿਸ ਨੇ ਖੇਤੀ ਖੇਤਰ ਨੂੰ ਤਬਾਹ ਕਰ ਦੇਣਾ ਹੈ।

ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਰਾਹੀਂ ਭਾਰਤੀ ਲੋਕਾਂ ਦੀ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਮਜ਼ਦੂਰਾਂ ਦੇ ਹੱਕਾਂ ਲਈ ਬਣੇ ਹੋਏ ਨਿਗੂਣੇ ਕਾਨੂੰਨ ਰੱਦ ਕਰਕੇ ਸਿਰਫ਼ ਚਾਰ ਲੇਬਰ ਕੋਡ ਬਣਾਉਣੇ ਅਤੇ ਮਗਨਰੇਗਾ ਕਾਨੂੰਨ ਰੱਦ ਕਰਕੇ ਕਾਰਪੋਰੇਟ ਘਰਾਣਿਆਂ ਦੇ ਕਾਰਖਾਨਿਆਂ ਲਈ ਸਸਤੀ ਮਜ਼ਦੂਰੀ ਦਾ ਪ੍ਰਬੰਧ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।

ਇਸ ਲਈ 23 ਮਾਰਚ ਨੂੰ ਬਰਨਾਲਾ ਦੀ ਧਰਤੀ ‘ਤੇ ਇਸ ਸਾਮਰਾਜ ਵਿਰੋਧੀ ਕਾਨਫਰੰਸ ਵਿੱਚ ਦੇਸੀ- ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਇਸ ਲੁੱਟ ਅਤੇ ਉਨ੍ਹਾਂ ਦੇ ਪਿਤਾਮਾ ਸਾਮਰਾਜ ਖ਼ਿਲਾਫ਼ ਘੋਲ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਜਾਏਗਾ।

 

Health News: ਗਰਮੀਆਂ ‘ਚ ਖਾਓ ਅਜਿਹੀਆਂ ਸਬਜੀਆਂ; ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ

 

 

Health News- ਗਰਮੀਆਂ ‘ਚ ਜ਼ਰੂਰ ਖਾਓ ਇਹ ਸਬਜੀਆਂ; ਪੌਸ਼ਟਿਕ ਤੱਤਾਂ ਦੇ ਨਾਲ ਹੋਵੇਗੀ ਪਾਣੀ ਦੀ ਕਮੀ ਪੂਰੀ- ਲੂ ਤੋਂ ਵੀ ਹੋਵੇਗਾ ਬਚਾਅ

ਸਿਰਫ਼ ਪਾਣੀ ਹੀ ਨਹੀਂ, ਸਗੋਂ ਖ਼ੁਰਾਕ ‘ਚ ਰਸੀਲੀਆਂ ਸਬਜ਼ੀਆਂ ਸ਼ਾਮਲ ਕਰਨਾ ਵੀ ਜ਼ਰੂਰੀ- ਜਾਣੋ ਕਿਹੜੀਆਂ ਸਬਜ਼ੀਆਂ ਹਨ ਸਭ ਤੋਂ ਉੱਤਮ

Health News, 15 ਮਾਰਚ 2026- ਸਬਜ਼ੀਆਂ ਨੂੰ ਹਰ ਮੌਸਮ ਵਿੱਚ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਖ਼ਾਸ ਕਰਕੇ ਮੌਸਮੀ ਸਬਜ਼ੀਆਂ ਨਾ ਸਿਰਫ਼ ਸਵਾਦ ਹੁੰਦੀਆਂ ਹਨ, ਸਗੋਂ ਇਹ ਤੁਹਾਡੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਨੂੰ ਵੀ ਮਜ਼ਬੂਤ ਕਰਦੀਆਂ ਹਨ।

ਗਰਮੀਆਂ ਵਿੱਚ ਸਰੀਰ ਨੂੰ ਪੋਸ਼ਣ ਦੇ ਨਾਲ-ਨਾਲ ਹਾਈਡ੍ਰੇਟ (ਪਾਣੀ ਦੀ ਮਾਤਰਾ ਬਰਕਰਾਰ ਰੱਖਣਾ) ਰੱਖਣ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਸਬਜ਼ੀਆਂ ਬਾਰੇ ਜੋ ਗਰਮੀਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਅਤੇ ਲੂ (Heat Wave) ਤੋਂ ਬਚਾਉਣ ਵਿੱਚ ਸਹਾਇਕ ਹਨ।

ਗਰਮੀਆਂ ਵਿੱਚ ਖੀਰੇ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਜ਼ਰੂਰ ਬਣਾਓ। ਇੱਕ ਖੀਰੇ ਵਿੱਚ ਲਗਭਗ 287 ਗ੍ਰਾਮ ਪਾਣੀ ਹੁੰਦਾ ਹੈ। ਇਹ ਵਿਟਾਮਿਨ-ਸੀ, ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ-ਕੇ ਦਾ ਵਧੀਆ ਸਰੋਤ ਹੈ। ਦੇਸੀ ਖੀਰਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਲੇਟਿਸ ਨੂੰ ਸਲਾਦ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। 100 ਗ੍ਰਾਮ ਲੇਟਿਸ ਦੇ ਪੱਤਿਆਂ ਵਿੱਚ 95 ਗ੍ਰਾਮ ਪਾਣੀ ਹੁੰਦਾ ਹੈ। ਤੁਸੀਂ ਇਸ ਨੂੰ ਆਸਾਨੀ ਨਾਲ ਘਰ ਵਿੱਚ ਵੀ ਉਗਾ ਸਕਦੇ ਹੋ।

ਪੇਠਾ (ਚਿੱਟਾ ਕੱਦੂ ਜਾਂ ਕੁਮੜਾ) ਗਰਮੀਆਂ ਲਈ ਬਹੁਤ ਵਧੀਆ ਸਬਜ਼ੀ ਹੈ। 100 ਗ੍ਰਾਮ ਕੱਚੇ ਪੇਠੇ ਵਿੱਚ 96.1 ਗ੍ਰਾਮ ਪਾਣੀ ਹੁੰਦਾ ਹੈ। ਇਸ ਦੀ ਸਬਜ਼ੀ ਬਹੁਤ ਸਵਾਦਿਸ਼ਟ ਅਤੇ ਹਲਕੀ ਹੁੰਦੀ ਹੈ।

ਟਮਾਟਰ ਨੂੰ ਸਬਜ਼ੀ ਦੇ ਨਾਲ-ਨਾਲ ਕੱਚਾ ਸਲਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ। ਟਮਾਟਰ ਵਿੱਚ 95% ਪਾਣੀ ਹੁੰਦਾ ਹੈ। ਇਹ ਵਿਟਾਮਿਨ-ਸੀ, ਲਾਈਕੋਪੀਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ।

ਗਰਮੀਆਂ ਵਿੱਚ ਪਿਆਜ਼ ਨੂੰ ਕੱਚਾ ਖਾਣਾ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਲੂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ। 100 ਗ੍ਰਾਮ ਪਿਆਜ਼ ਵਿੱਚ 89.1 ਗ੍ਰਾਮ ਪਾਣੀ ਹੁੰਦਾ ਹੈ।

ਪਾਣੀ ਨਾਲ ਭਰਪੂਰ ਹੋਰ ਮੌਸਮੀ ਸਬਜ਼ੀਆਂ

ਗਰਮੀਆਂ ਵਿੱਚ ਆਪਣੇ ਪਾਚਨ ਤੰਤਰ ਨੂੰ ਸਹੀ ਰੱਖਣ ਲਈ ਘੀਆ (ਲੌਕੀ), ਤੋਰੀ, ਟਿੰਡਾ ਸਬਜ਼ੀਆਂ ਨੂੰ ਵੀ ਥਾਂ ਦਿਓ।

 

Good News: ਸੇਵਾਮੁਕਤ ਮੁਲਾਜ਼ਮਾਂ ਲਈ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ; ਹਰ ਮਹੀਨੇ ਮਿਲਣਗੇ 20,000 ਰੁਪਏ!

 

ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ₹20,000 ਦੀ ਆਮਦਨ: ਜਾਣੋ ‘ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ’ (SCSS) ਦੇ ਫ਼ਾਇਦੇ

ਸਰਕਾਰੀ ਸੁਰੱਖਿਆ ਦੇ ਨਾਲ 8.2% ਵਿਆਜ; ਰਿਟਾਇਰ ਲੋਕਾਂ ਲਈ ਪੈਨਸ਼ਨ ਵਾਂਗ ਭਰੋਸੇਮੰਦ ਵਿਕਲਪ

New Delhi, 15 ਮਾਰਚ 2026- ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਹਰ ਮਹੀਨੇ ਆਉਣ ਵਾਲੀ ਨਿਸ਼ਚਿਤ ਆਮਦਨ ਦੀ ਹੁੰਦੀ ਹੈ। ਅਜਿਹੇ ਵਿੱਚ ਭਾਰਤ ਸਰਕਾਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਬਜ਼ੁਰਗਾਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ। ਇਹ ਸਕੀਮ ਨਾ ਸਿਰਫ਼ ਸੁਰੱਖਿਅਤ ਹੈ, ਸਗੋਂ ਮੌਜੂਦਾ ਸਮੇਂ ਵਿੱਚ ਸਰਕਾਰੀ ਬਚਤ ਯੋਜਨਾਵਾਂ ਵਿੱਚੋਂ ਸਭ ਤੋਂ ਵੱਧ ਵਿਆਜ ਦੇਣ ਵਾਲੇ ਵਿਕਲਪਾਂ ਵਿੱਚੋਂ ਇੱਕ ਹੈ।

ਕਿਵੇਂ ਕੰਮ ਕਰਦੀ ਹੈ ਇਹ ਸਕੀਮ?

ਮੌਜੂਦਾ ਸਮੇਂ ਵਿੱਚ ਇਸ ਸਕੀਮ ‘ਤੇ 8.2 ਫੀਸਦੀ ਸਾਲਾਨਾ ਵਿਆਜ ਮਿਲ ਰਿਹਾ ਹੈ। ਇੱਕ ਵਿਅਕਤੀ ਇਸ ਸਕੀਮ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਨਿਵੇਸ਼ ਕਰ ਸਕਦਾ ਹੈ। ਜੇਕਰ ਤੁਸੀਂ 30 ਲੱਖ ਰੁਪਏ ਨਿਵੇਸ਼ ਕਰਦੇ ਹੋ, ਤਾਂ ਸਾਲਾਨਾ ਵਿਆਜ ਲਗਭਗ 2.46 ਲੱਖ ਰੁਪਏ ਬਣਦਾ ਹੈ। SCSS ਹਰ ਤਿੰਨ ਮਹੀਨੇ ਬਾਅਦ ਵਿਆਜ ਦਾ ਭੁਗਤਾਨ ਕਰਦੀ ਹੈ। ਇਸ ਹਿਸਾਬ ਨਾਲ ਹਰ ਤਿੰਨ ਮਹੀਨੇ ਬਾਅਦ ਨਿਵੇਸ਼ਕ ਨੂੰ 61,500 ਰੁਪਏ ਮਿਲਦੇ ਹਨ, ਜੋ ਕਿ ਮਹੀਨਾਵਾਰ ਲਗਭਗ 20,500 ਰੁਪਏ ਬਣਦੇ ਹਨ।

ਕੌਣ ਖੋਲ੍ਹ ਸਕਦਾ ਹੈ ਖਾਤਾ?

60 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ। ਕੁਝ ਮਾਮਲਿਆਂ ਵਿੱਚ (ਜਿਵੇਂ ਕਿ VRS ਲੈਣ ਵਾਲੇ) 55 ਸਾਲ ਦੀ ਉਮਰ ਤੋਂ ਵੀ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਹ ਖਾਤਾ ਇਕੱਲੇ ਜਾਂ ਜੀਵਨ ਸਾਥੀ (Spouse) ਨਾਲ ਮਿਲ ਕੇ ਖੋਲ੍ਹਿਆ ਜਾ ਸਕਦਾ ਹੈ। ਇਹ ਸਹੂਲਤ ਪੋਸਟ ਆਫਿਸ ਅਤੇ ਚੋਣਵੇਂ ਬੈਂਕਾਂ ਵਿੱਚ ਉਪਲਬਧ ਹੈ।

ਟੈਕਸ ਵਿੱਚ ਫ਼ਾਇਦਾ ਅਤੇ Lock-in Period

ਇਸ ਸਕੀਮ ਵਿੱਚ ਨਿਵੇਸ਼ ਕੀਤੀ ਗਈ 1.5 ਲੱਖ ਰੁਪਏ ਤੱਕ ਦੀ ਰਾਸ਼ੀ ‘ਤੇ ਇਨਕਮ ਟੈਕਸ ਐਕਟ ਦੀ ਧਾਰਾ 80C ਤਹਿਤ ਟੈਕਸ ਛੋਟ ਲਈ ਦਾਅਵਾ ਕੀਤਾ ਜਾ ਸਕਦਾ ਹੈ। ਯਾਦ ਰਹੇ ਕਿ ਇਸ ਸਕੀਮ ਤੋਂ ਮਿਲਣ ਵਾਲਾ ਵਿਆਜ ਟੈਕਸਯੋਗ (Taxable) ਹੁੰਦਾ ਹੈ ਅਤੇ ਤੁਹਾਡੀ ਕੁੱਲ ਆਮਦਨ ਵਿੱਚ ਜੁੜਦਾ ਹੈ। ਇਹ ਸਕੀਮ 5 ਸਾਲਾਂ ਲਈ ਹੁੰਦੀ ਹੈ। ਇਸ ਦੇ ਪੂਰੇ ਹੋਣ ‘ਤੇ ਤੁਸੀਂ ਇਸ ਨੂੰ 3 ਸਾਲਾਂ ਲਈ ਹੋਰ ਵਧਾ ਸਕਦੇ ਹੋ, ਯਾਨੀ ਕੁੱਲ 8 ਸਾਲਾਂ ਤੱਕ ਨਿਸ਼ਚਿਤ ਆਮਦਨ ਪ੍ਰਾਪਤ ਕਰ ਸਕਦੇ ਹੋ।

SCSS ਕਿਉਂ ਹੈ ਪ੍ਰਸਿੱਧ?

ਭਾਰਤ ਵਿੱਚ ਰਿਟਾਇਰ ਹੋਏ ਲੋਕਾਂ ਲਈ ਇਹ ਸਕੀਮ ਸਭ ਤੋਂ ਪਸੰਦੀਦਾ ਹੈ ਕਿਉਂਕਿ ਇਹ ਸ਼ੇਅਰ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਪੂਰੀ ਤਰ੍ਹਾਂ ਮੁਕਤ ਹੈ। ਸਰਕਾਰ ਹਰ ਤਿੰਨ ਮਹੀਨੇ ਬਾਅਦ ਦਰਾਂ ਦਾ ਐਲਾਨ ਕਰਦੀ ਹੈ, ਅਤੇ ਇੱਕ ਵਾਰ ਨਿਵੇਸ਼ ਕਰਨ ਤੋਂ ਬਾਅਦ ਤੁਹਾਡਾ ਰਿਟਰਨ ਸਥਿਰ ਰਹਿੰਦਾ ਹੈ।

 

ਵੱਡੀ ਖ਼ਬਰ: CBSE ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ; ਜੰਗ ਕਾਰਨ ਵਿਗੜਦੇ ਹਾਲਾਤਾਂ ਕਾਰਨ ਲਿਆ ਗਿਆ ਫੈਸਲਾ

 

ਵੱਡੀ ਖ਼ਬਰ: CBSE ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ; ਜੰਗ ਕਾਰਨ ਵਿਗੜਦੇ ਹਾਲਾਤਾਂ ਕਾਰਨ ਲਿਆ ਗਿਆ ਫੈਸਲਾ

ਨਵੀਂ ਦਿੱਲੀ, 15 ਮਾਰਚ 2026-

ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਇਸਨੂੰ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਜਾਣਕਾਰੀ ਅਨੁਸਾਰ, CBSE ਨੇ ਮੱਧ ਪੂਰਬ ਖੇਤਰ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਬੋਰਡ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਸਥਿਤੀ ਵਿਗੜ ਗਈ ਹੈ, ਜਿਸ ਕਾਰਨ ਅਜਿਹੇ ਹਾਲਾਤਾਂ ਵਿੱਚ ਪ੍ਰੀਖਿਆਵਾਂ ਕਰਵਾਉਣਾ ਜਾਂ ਉਨ੍ਹਾਂ ਵਿੱਚ ਸ਼ਾਮਲ ਹੋਣਾ ਅਸੰਭਵ ਹੋ ਗਿਆ ਹੈ।

ਨਤੀਜੇ ਵਜੋਂ, 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਬੋਰਡ ਨੇ ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।

ਇਹ ਫੈਸਲਾ ਇਨ੍ਹਾਂ ਦੇਸ਼ਾਂ ਦੇ ਸਕੂਲਾਂ ਅਤੇ ਸਿੱਖਿਆ ਅਧਿਕਾਰੀਆਂ ਤੋਂ ਪ੍ਰਾਪਤ ਸਲਾਹ-ਮਸ਼ਵਰੇ ਅਤੇ ਸੁਝਾਵਾਂ ਤੋਂ ਬਾਅਦ ਸਥਿਤੀ ਦੀ ਪੂਰੀ ਸਮੀਖਿਆ ਤੋਂ ਬਾਅਦ ਹੀ ਲਿਆ ਗਿਆ ਸੀ। ਪਹਿਲਾਂ, 1, 3, 5, 7 ਅਤੇ 9 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਪੰਜ ਵੱਖ-ਵੱਖ ਮੌਕਿਆਂ ‘ਤੇ ਮੁਲਤਵੀ ਕਰ ਦਿੱਤਾ ਗਿਆ ਸੀ।

ਹਾਲਾਂਕਿ, ਆਉਣ ਵਾਲੇ ਦਿਨਾਂ ਲਈ ਸਥਿਤੀ ਪ੍ਰਤੀਕੂਲ ਰਹਿਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਹੁਣ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।