ਐਤਵਾਰ, ਮਈ 3, 2026
Home Blog Page 108

Punjab News: ਭਾਜਪਾ ਪਹਿਲਾਂ ‘ਅੱਗ’ ਲਾਉਂਦੀ, ਫਿਰ ਪਾਣੀ…! ਰਾਜਾ ਵੜਿੰਗ ਦਾ ਅਮਿਤ ਸ਼ਾਹ ‘ਤੇ ਪਲਟਵਾਰ

 

ਰਾਜਾ ਵੜਿੰਗ ਦਾ ਪੰਜਾਬ ਵਿੱਚ ਭਾਜਪਾ ਦੀ ‘ਅੱਗ-ਪਾਣੀ ਦੀ ਸਿਆਸਤ’ ‘ਤੇ ਤਿੱਖਾ ਹਮਲਾ

ਸੂਬਾ ਕਾਂਗਰਸ ਪ੍ਰਧਾਨ ਨੇ ਭਾਜਪਾ ‘ਤੇ ਜਖ਼ਮਾਂ, ਧਰਮ ਤੇ ਜਾਤ ਦੀ ਸਿਆਸਤ ਕਰਨ ਅਤੇ ਕਿਸਾਨਾਂ, 1984 ਪੀੜਤਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ

ਸਰਹੱਦ ‘ਤੇ ਨਸ਼ਿਆਂ ਦੇ ਸੰਕਟ, ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਨਾ ਮਿਲਣ ਅਤੇ ਕੇਂਦਰ ਦੇ ਅਧੀਨ ਏਜੰਸੀਆਂ ਦੀ ਨਾਕਾਮੀ ਦਾ ਵੀ ਉਲੇਖ ਕੀਤਾ

ਲੁਧਿਆਣਾ, 14 ਮਾਰਚ,2026

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ‘ਤੇ ਤਿੱਖਾ ਹਮਲਾ ਬੋਲਦਿਆਂ, ਉਸਦੀ ਕਾਰਗੁਜ਼ਾਰੀ ‘ਤੇ ਕੜੀ ਟਿੱਪਣੀ ਕੀਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਹਵਾਲਾ ਦਿੰਦਿਆਂ, ਵੜਿੰਗ ਨੇ ਕਿਹਾ ਕਿ ਦਿੱਲੀ ਤੋਂ ਆਉਣ ਵਾਲੇ ਭਾਜਪਾ ਆਗੂ ਪੰਜਾਬ ਵਿੱਚ ਸਿਰਫ਼ ਕਾਂਗਰਸ ਨੂੰ ਗਾਲਾਂ ਕੱਢਣ ਦੇ ਏਜੰਡੇ ਨਾਲ ਆਉਂਦੇ ਹਨ।

ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦਾ ਜ਼ਿਕਰ ਕਰਦਿਆਂ, ਕਿਸਾਨਾਂ ਦੇ ਮੁੱਦੇ, 1984 ਦੇ ਪੀੜਤਾਂ ਨੂੰ ਇਨਸਾਫ਼ ਅਤੇ ਨਸ਼ਿਆਂ ਦੇ ਮਸਲੇ ‘ਤੇ ਸਰਕਾਰ ਦੀ ਨਾਕਾਮੀ ਉਜਾਗਰ ਕੀਤਾ ਅਤੇ ਭਾਜਪਾ ‘ਤੇ ਜਖ਼ਮਾਂ, ਧਰਮ ਅਤੇ ਜਾਤ ਨਾਲ ਰਾਜਨੀਤੀ ਕਰਨ ਦੇ ਦੋਸ਼ ਲਗਾਏ।

ਵੜਿੰਗ ਨੇ ਭਾਜਪਾ ਨੂੰ ਕਿਹਾ ਕਿ ਸਾਡੇ ਜਖ਼ਮਾਂ ਨੂੰ ਨਾ ਖੁਰਚੋ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਾਈ ਕੰਟਰੀ ਮਾਈ ਲਾਈਫ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਹੈ। ਉਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਉਸ ਸਮੇਂ ਦੀ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ। ਇਹ ਕਿਤਾਬ ਅੱਜ ਵੀ ਬਾਜ਼ਾਰ ਵਿੱਚ ਮਿਲਦੀ ਹੈ। ਉਹ ਭਾਜਪਾ ਆਗੂਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਇਸਨੂੰ ਪੜ੍ਹ ਕੇ ਇਸ ਬਾਰੇ ਸਪਸ਼ਟੀਕਰਨ ਦੇਣ।

ਉਨ੍ਹਾਂ ਕਿਹਾ ਕਿ ਸ਼ਾਇਦ ਅਸੀਂ 1984 ਨੂੰ ਆਪਣੇ ਅੱਖਾਂ ਨਾਲ ਨਹੀਂ ਦੇਖਿਆ, ਕਿਉਂਕਿ ਉਸ ਵੇਲੇ ਅਸੀਂ ਬੱਚੇ ਸੀ, ਪਰ ਅਸੀਂ ਉਹੋ ਜਿਹੀ ਸਥਿਤੀ ਦੇਖੀ ਹੈ, ਜੋ ਤੁਸੀਂ ਕਿਸਾਨਾਂ ਲਈ ਸਰਹੱਦਾਂ ‘ਤੇ ਬਣਾਈ ਸੀ। ਉੱਥੇ 700 ਤੋਂ ਵੱਧ ਕਿਸਾਨ ਮਾਰੇ ਗਏ ਜਾਂ ਜ਼ਖ਼ਮੀ ਹੋਏ। ਉਨ੍ਹਾਂ ਦੇ ਸਿਰ ਵਿੱਚ ਗੋਲੀਆਂ ਮਾਰਨ ਤੋਂ ਬਾਅਦ ਵੀ ਤੁਸੀਂ ਐਫ.ਆਈ.ਆਰ ਦਰਜ ਕਰਨ ਨਹੀਂ ਦਿੱਤੀ।

ਸੂਬਾ ਕਾਂਗਰਸ ਪ੍ਰਧਾਨ ਨੇ ਭਾਜਪਾ ‘ਤੇ ਤੰਜ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ 1984 ਲਈ ਇਨਸਾਫ਼ ਦਿਵਾਓਗੇ। ਤੁਸੀਂ 12 ਸਾਲ ਤੋਂ ਸੱਤਾ ਵਿੱਚ ਹੋ, ਫਿਰ ਦਿਓ ਇਨਸਾਫ਼। ਇਨ੍ਹਾਂ ਨੂੰ ਮੁਆਵਜ਼ਾ ਕਾਫ਼ੀ ਪਹਿਲਾਂ ਮਿਲਣਾ ਚਾਹੀਦਾ ਸੀ, ਪਰ ਅਜੇ ਤੱਕ ਨਹੀਂ ਦਿੱਤਾ ਗਿਆ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਮੁਆਵਜ਼ਾ ਨਹੀਂ ਦੇਵੇਗਾ ਤਾਂ ਫਿਰ ਕੌਣ ਦੇਵੇਗਾ?

ਇਸੇ ਤਰ੍ਹਾਂ, ਧਰਮ ਪਰਿਵਰਤਨ ਦੇ ਮਸਲੇ ‘ਤੇ ਭਾਜਪਾ ਨੂੰ ਘੇਰਦਿਆਂ, ਵੜਿੰਗ ਨੇ ਕਿਹਾ ਕਿ ਪਾਰਟੀ ਕਹਿੰਦੀ ਹੈ ਕਿ ਜੇਕਰ ਉਸਦੀ ਸਰਕਾਰ ਆਈ, ਤਾਂ ਇਹ ਮਸਲਾ ਹੱਲ ਕੀਤਾ ਜਾਵੇਗਾ। ਲੇਕਿਨ 12 ਸਾਲਾਂ ਤੋਂ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਧਰਮ ਪਰਿਵਰਤਨ ਰੋਕਣ ਵਿੱਚ ਅਸਫਲ ਰਹੇ ਹਨ, ਤਾਂ ਫਿਰ ਕਦੋਂ ਕਾਰਵਾਈ ਕਰੋਗੇ?

ਵੜਿੰਗ ਨੇ ਨਸ਼ਿਆਂ ਦੇ ਵਧ ਰਹੇ ਸੰਕਟ ‘ਤੇ ਗੱਲ ਕਰਦਿਆਂ, ਕਿਹਾ ਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ, ਉੱਥੇ ਹੀ ਵੱਡੀ ਜ਼ਿੰਮੇਵਾਰੀ ਭਾਜਪਾ ‘ਤੇ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਨਸ਼ੇ ਖਤਮ ਕਰ ਦੇਵੇਗੀ, ਪਰ ਹਕੀਕਤ ਇਹ ਹੈ ਕਿ ਨਸ਼ੇ ਪੰਜਾਬ ਦੀ ਸਰਹੱਦਾਂ ਰਾਹੀਂ ਬਿਨਾਂ ਰੋਕਟੋਕ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਤਰਨਤਾਰਨ ਤੋਂ ਲੈ ਕੇ ਫਾਜਿਲਕਾ ਤੱਕ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਬੀ ਐੱਸ ਐਫ ਇਸਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਨੇ ਪੰਜਾਬ ਦਾ ਸੰਕਟ ਹੋਰ ਗੰਭੀਰ ਕੀਤਾ ਹੈ ਅਤੇ ਭਾਜਪਾ ਦੇ ਖੋਖਲੇ ਵਾਅਦਿਆਂ ਨੂੰ ਬੇਨਕਾਬ ਕੀਤਾ ਹੈ।

ਵੜਿੰਗ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਸਥਿਤੀ ਨੂੰ ਖਰਾਬ ਕਰਨ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹਰ ਕੋਈ ਭਾਜਪਾ ਦਾ ਤਰੀਕਾ ਜਾਣਦਾ ਹੈ, ਪਹਿਲਾਂ ਅੱਗ ਲਗਾਉ ਅਤੇ ਫਿਰ ਪਾਣੀ ਪਾਉਣ ਦਾ ਨਾਟਕ ਕਰੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤੰਜ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਤਰ੍ਹਾਂ ਦੇ ਹਥਕੰਡਿਆਂ ਨਾਲ ਗੁੰਮਰਾਹ ਨਹੀਂ ਹੋਣਗੇ।

ਵੜਿੰਗ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦਿਆਂ, ਕਿਹਾ ਕਿ ਤੁਸੀਂ ਇਨਸਾਫ਼ ਦੀ ਗੱਲ ਕਰਦੇ ਹੋ? ਤੁਸੀਂ ਮੂਸੇਵਾਲਾ ਨੂੰ ਅਜੇ ਤੱਕ ਇਨਸਾਫ਼ ਨਹੀਂ ਦਿਵਾਇਆ। ਜਿਸ ਨੇ ਉਸਦੀ ਹੱਤਿਆ ਕੀਤੀ ਉਹ ਸਾਬਰਮਤੀ ਕੇਂਦਰੀ ਜੇਲ੍ਹ, ਗੁਜਰਾਤ ਵਿੱਚ ਬੈਠਾ ਹੈ। ਉਹ ਅੱਜ ਵੀ ਉਸਦੇ ਪਿਤਾ ਨੂੰ ਧਮਕੀਆਂ ਦਿੰਦਾ ਹੈ ਅਤੇ ਤੁਸੀਂ ਕਾਨੂੰਨ ਬਣਾਇਆ ਹੈ ਕਿ ਉਹ ਗੁਜਰਾਤ ਵਿੱਚ ਹੀ ਰਹੇਗਾ।

ਇਸ ਮੌਕੇ ਪੰਜਾਬ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਸਿਮਰਜੀਤ ਸਿੰਘ ਬੈਂਸ, ਸਾਬਕਾ ਜਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਪਵਨ ਦੀਵਾਨ ਅਤੇ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ ਕੇ.ਕੇ ਬਾਵਾ ਵੀ ਮੌਜੂਦ ਸਨ।

 

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; 581 ਥਾਵਾਂ ‘ਤੇ ਛਾਪੇਮਾਰੀ ਕਰਕੇ 186 ਕਥਿਤ ਗੈਂਗਸਟਰ ਕੀਤੇ ਗ੍ਰਿਫ਼ਤਾਰ

 

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; 581 ਥਾਵਾਂ ‘ਤੇ ਛਾਪੇਮਾਰੀ ਕਰਕੇ 186 ਕਥਿਤ ਗੈਂਗਸਟਰ ਕੀਤੇ ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ 82 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 73 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ

ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿਚ ਦੇ ਸਕਦੇ ਹਨ ਗੈਂਗਸਟਰ ਬਾਰੇ ਜਾਣਕਾਰੀ

ਯੁੱਧ ਨਸ਼ਿਆਂ ਵਿਰੁੱਧ ਦੇ 378ਵੇਂ ਦਿਨ 92 ਨਸ਼ਾ ਤਸਕਰ ਗ੍ਰਿਫ਼ਤਾਰ

ਚੰਡੀਗੜ੍ਹ, 14 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 53ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 581 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।

ਜ਼ਿਕਰਯੋਗ ਹੈ ਕਿ “ਗੈਂਗਸਟਰਾਂ ਤੇ ਵਾਰ”- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁਰੂ ਕੀਤੀ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।

53ਵੇਂ ਦਿਨ, ਪੁਲਿਸ ਟੀਮਾਂ ਨੇ 186 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਹਥਿਆਰ ਬਰਾਮਦ ਕੀਤੇ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 14,526 ਹੋ ਗਈ ਹੈ।

ਇਸ ਤੋਂ ਇਲਾਵਾ 82 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 73 ਵਿਅਕਤੀਆਂ ਨੂੰ ਤਫਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 2 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਲੋਕ ਐਂਟੀ ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ /ਜਾਣਕਾਰੀ ਵੀ ਸਾਂਝੇ ਕਰ ਸਕਦੇ ਹਨ I

ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ 378ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 92 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 526 ਗ੍ਰਾਮ ਹੈਰੋਇਨ, 515 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 9540 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।

ਇਸ ਨਾਲ ਸਿਰਫ 378 ਦਿਨਾਂ ‘ਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ 53,562 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 35 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।

 

ਕੱਚੇ ਮੁਲਾਜ਼ਮਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ; ਪੰਜਾਬ ਸਰਕਾਰ ਨੂੰ ਮਿਲਿਆ ਇੱਕ ਹੋਰ ਝਟਕਾ

 

ਕੱਚੇ ਮੁਲਾਜ਼ਮਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ; ਪੰਜਾਬ ਸਰਕਾਰ ਨੂੰ ਮਿਲਿਆ ਇੱਕ ਹੋਰ ਝਟਕਾ

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ: ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਰੋਡਵੇਜ਼ ਦੇ ਪੱਕੇ ਸਟਾਫ਼ ਬਰਾਬਰ ਮਿਲੇਗੀ ਤਨਖਾਹ

ਪਨਬੱਸ ਦੇ 2500 ਠੇਕਾ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ: ਹਾਈਕੋਰਟ ਦਾ ਵੱਡਾ ਫੈਸਲਾ, ਹੁਣ ਮਿਲੇਗੀ ਪੱਕੇ ਮੁਲਾਜ਼ਮਾਂ ਬਰਾਬਰ ਤਨਖਾਹ

‘ਬਰਾਬਰ ਕੰਮ ਬਰਾਬਰ ਤਨਖਾਹ’ ਦੇ ਸਿਧਾਂਤ ਤਹਿਤ ਮਿਲਣਗੇ ਸਾਰੇ ਭੱਤੇ; ਅਦਾਲਤ ਨੇ ਸਰਕਾਰ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ‘ਤੇ ਵਿਚਾਰ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ 14 ਮਾਰਚ 2026: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਨਬੱਸ (PUNBUS) ਦੇ ਕਰੀਬ 2500 ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਹੁਣ ਪੰਜਾਬ ਰੋਡਵੇਜ਼ ਦੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਭੱਤੇ ਦਿੱਤੇ ਜਾਣ।

‘ਬਰਾਬਰ ਕੰਮ ਬਰਾਬਰ ਤਨਖਾਹ’ ਦਾ ਸਿਧਾਂਤ

ਸੁਣਵਾਈ ਦੌਰਾਨ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਜਦੋਂ ਪਨਬੱਸ ਦੇ ਠੇਕਾ ਮੁਲਾਜ਼ਮ ਅਤੇ ਰੋਡਵੇਜ਼ ਦੇ ਪੱਕੇ ਕਰਮਚਾਰੀ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਅਤੇ ਇੱਕੋ ਜਿਹਾ ਕੰਮ ਕਰਦੇ ਹਨ, ਤਾਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਫਰਕ ਰੱਖਣਾ ਗ਼ੈਰ-ਵਾਜਬ ਹੈ। ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਰੋਡਵੇਜ਼ ਦੇ ਰੈਗੂਲਰ ਸਟਾਫ਼ ਵਾਂਗ ਹੀ ਵਿੱਤੀ ਲਾਭ ਮਿਲਣਗੇ।

ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ ਕਰਮਚਾਰੀਆਂ ਨੂੰ ਵਿਭਾਗ ਵਿੱਚ ਰੈਗੂਲਰ (ਪੱਕਾ) ਕਰਨ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕਰੇ।

ਕਿਨ੍ਹਾਂ ਨੂੰ ਮਿਲੇਗਾ ਲਾਭ?

ਅਦਾਲਤ ਦੇ ਇਸ ਹੁਕਮ ਤਹਿਤ ਜਿਨ੍ਹਾਂ ਮੁਲਾਜ਼ਮਾਂ ਨੇ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ, ਉਨ੍ਹਾਂ ਨੂੰ ਇਸ ਫੈਸਲੇ ਦਾ ਸਿੱਧਾ ਅਤੇ ਤੁਰੰਤ ਲਾਭ ਮਿਲੇਗਾ। ਬਾਕੀ ਰਹਿੰਦੇ ਕਰਮਚਾਰੀ ਵੀ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੂੰ ਆਪਣੇ ਮੰਗ ਪੱਤਰ (Representations) ਸੌਂਪਣਗੇ, ਜਿਸ ‘ਤੇ ਸਰਕਾਰ ਨੂੰ ਢੁਕਵੀਂ ਕਾਰਵਾਈ ਕਰਨੀ ਪਵੇਗੀ।

ਪਨਬੱਸ ਮੁਲਾਜ਼ਮਾਂ ਵਿੱਚ ਖ਼ੁਸ਼ੀ ਦੀ ਲਹਿਰ

ਦੱਸਣਯੋਗ ਹੈ ਕਿ ਪਨਬੱਸ ਦੇ ਕਰਮਚਾਰੀ ਲੰਬੇ ਸਮੇਂ ਤੋਂ ਇਸ ਵਿਤਕਰੇ ਵਿਰੁੱਧ ਸੰਘਰਸ਼ ਕਰ ਰਹੇ ਸਨ। ਠੇਕੇ ‘ਤੇ ਭਰਤੀ ਹੋਣ ਕਾਰਨ ਉਨ੍ਹਾਂ ਦੀਆਂ ਤਨਖਾਹਾਂ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਘੱਟ ਸਨ। ਹਾਈਕੋਰਟ ਦੇ ਇਸ ਫੈਸਲੇ ਨਾਲ ਮੁਲਾਜ਼ਮ ਜਥੇਬੰਦੀਆਂ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨੂੰ ਮੁਲਾਜ਼ਮ ਏਕਤਾ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ptc

 

PSEB Digital Paper Marking: ਡਿਜੀਟਲ ਪੇਪਰ ਮਾਰਕਿੰਗ ਨੇ ਅਧਿਆਪਕ ਕੀਤੇ ਪ੍ਰੇਸ਼ਾਨ, PSEB ਦੇ ਫ਼ੈਸਲੇ ਖ਼ਿਲਾਫ਼ DTF ਨੇ ਖੋਲ੍ਹਿਆ ਮੋਰਚਾ

 

PSEB Digital Paper Marking: ਡਿਜੀਟਲ ਪੇਪਰ ਮਾਰਕਿੰਗ ਨੇ ਅਧਿਆਪਕ ਕੀਤੇ ਪ੍ਰੇਸ਼ਾਨ

ਡਿਜੀਟਲ ਪੇਪਰ ਮਾਰਕਿੰਗ ਨੇ ਵਧਾਈ ਅਧਿਆਪਕਾਂ ਦੀ ਪ੍ਰੇਸ਼ਾਨੀ; PSEB ਦੇ ਫ਼ੈਸਲੇ ਖ਼ਿਲਾਫ਼ DTF ਨੇ ਖੋਲ੍ਹਿਆ ਮੋਰਚਾ

ਇੰਟਰਨੈੱਟ ਦੀ ਕਿੱਲਤ ਅਤੇ ਟ੍ਰੇਨਿੰਗ ਦੀ ਘਾਟ ਕਾਰਨ ਅਧਿਆਪਕ ਔਖੇ; 8ਵੀਂ ਜਮਾਤ ਦੀ ਮਾਰਕਿੰਗ ਨੂੰ ਲੈ ਕੇ ਪੈਦਾ ਹੋਇਆ ਵਿਵਾਦ

ਡਿਜੀਟਲ ਮਾਰਕਿੰਗ ਬਣੀ ਅਧਿਆਪਕਾਂ ਲਈ ਜੰਜਾਲ; DTF ਨੇ ਆਫ਼ਲਾਈਨ ਮਾਰਕਿੰਗ ਦੀ ਕੀਤੀ ਮੰਗ

ਪਿੰਡਾਂ ‘ਚ ਇੰਟਰਨੈੱਟ ਨਹੀਂ, ਅਧਿਆਪਕਾਂ ਕੋਲ ਲੈਪਟਾਪ ਨਹੀਂ; ਬਿਨਾਂ ਟ੍ਰੇਨਿੰਗ ਕਿਵੇਂ ਹੋਵੇਗੀ ਪੇਪਰ ਮਾਰਕਿੰਗ?

8ਵੀਂ ਜਮਾਤ ਦੀ ਮਾਰਕਿੰਗ ਦਾ ਮਸਲਾ ਭਖਿਆ; ਅਧਿਆਪਕਾਂ ਨੇ ਆਫ਼ਲਾਈਨ ਪ੍ਰਣਾਲੀ ਬਹਾਲ ਕਰਨ ਦੀ ਕੀਤੀ ਮੰਗ।

ਐੱਸ.ਏ.ਐੱਸ. ਨਗਰ (ਮੋਹਾਲੀ) 14 ਮਾਰਚ 2026:

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸ਼ੁਰੂ ਕੀਤੀ ਗਈ ਡਿਜੀਟਲ ਪੇਪਰ ਮਾਰਕਿੰਗ ਦੀ ਪ੍ਰਕਿਰਿਆ ਨੇ ਸੂਬੇ ਦੇ ਅਧਿਆਪਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਨੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਪੇਪਰ ਮਾਰਕਿੰਗ ਨੂੰ ਪੁਰਾਣੇ ਆਫ਼ਲਾਈਨ ਤਰੀਕੇ ਨਾਲ ਕਰਵਾਉਣ ਦੀ ਮੰਗ ਕੀਤੀ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਡਿਜੀਟਲ ਮਾਰਕਿੰਗ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਧਿਆਪਕਾਂ ਕੋਲ ਨਿੱਜੀ ਲੈਪਟਾਪ ਜਾਂ ਕੰਪਿਊਟਰ ਨਹੀਂ ਹਨ। ਖ਼ਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਇੰਟਰਨੈੱਟ ਦੀ ਮਾੜੀ ਕਨੈਕਟੀਵਿਟੀ ਕਾਰਨ ਆਨਲਾਈਨ ਪੋਰਟਲ ‘ਤੇ ਕੰਮ ਕਰਨਾ ਅਸੰਭਵ ਹੋ ਰਿਹਾ ਹੈ।

ਅਧਿਆਪਕਾਂ ਦਾ ਦੋਸ਼ ਹੈ ਕਿ ਇਸ ਨਵੀਂ ਤਕਨੀਕੀ ਪ੍ਰਣਾਲੀ ਬਾਰੇ ਬੋਰਡ ਵੱਲੋਂ ਉਨ੍ਹਾਂ ਨੂੰ ਕੋਈ ਅਗਾਊਂ ਟ੍ਰੇਨਿੰਗ ਨਹੀਂ ਦਿੱਤੀ ਗਈ। ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਸਮਾਂ ਤੈਅ ਕਰਨ ਕਾਰਨ ਅਧਿਆਪਕਾਂ ‘ਤੇ ਮਾਨਸਿਕ ਦਬਾਅ ਵੱਧ ਰਿਹਾ ਹੈ।

ਡਿਊਟੀਆਂ ਸਿੱਧਾ ਬੋਰਡ ਵੱਲੋਂ ਲਗਾਈਆਂ ਗਈਆਂ ਹਨ। ਜੇਕਰ ਕੋਈ ਅਧਿਆਪਕ ਕਿਸੇ ਗੰਭੀਰ ਸਮੱਸਿਆ ਕਾਰਨ ਡਿਊਟੀ ਕਰਨ ਤੋਂ ਅਸਮਰੱਥ ਹੈ, ਤਾਂ ਉਸਦੀ ਡਿਊਟੀ ਜ਼ਿਲ੍ਹਾ ਪੱਧਰ ‘ਤੇ ਕੱਟਣ ਦਾ ਕੋਈ ਪ੍ਰਬੰਧ ਨਹੀਂ ਹੈ।

8ਵੀਂ ਜਮਾਤ ਦੇ ਪੇਪਰ ਤੋਂ ਹੋਈ ਸ਼ੁਰੂਆਤ

ਆਗੂਆਂ ਅਨੁਸਾਰ, ਫਿਲਹਾਲ 8ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੀ ਮਾਰਕਿੰਗ ਡਿਜੀਟਲ ਤਰੀਕੇ ਨਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਬਿਨਾਂ ਤਿਆਰੀ ਦੇ ਲਾਗੂ ਕੀਤਾ ਗਿਆ ਇਹ ਫ਼ੈਸਲਾ ਨਾ ਸਿਰਫ਼ ਅਧਿਆਪਕਾਂ ਲਈ ਪ੍ਰੇਸ਼ਾਨੀ ਭਰਿਆ ਹੈ, ਸਗੋਂ ਇਸ ਨਾਲ ਨਤੀਜਿਆਂ ਵਿੱਚ ਵੀ ਦੇਰੀ ਹੋ ਸਕਦੀ ਹੈ।

ਡੀ.ਟੀ.ਐਫ਼. ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ “ਪੇਪਰ ਮਾਰਕਿੰਗ ਦੀ ਪ੍ਰਕਿਰਿਆ ਨੂੰ ਤੁਰੰਤ ਆਫ਼ਲਾਈਨ ਕੀਤਾ ਜਾਵੇ ਤਾਂ ਜੋ ਅਧਿਆਪਕ ਬਿਨਾਂ ਕਿਸੇ ਮਾਨਸਿਕ ਬੋਝ ਦੇ ਸਹੀ ਤਰੀਕੇ ਨਾਲ ਮੁਲਾਂਕਣ ਕਰ ਸਕਣ।”

 

ਦਿੱਲੀ ‘ਚ ਅਗਵਾ ਕੀਤੇ ਵਿਦਿਆਰਥੀਆਂ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਤੁਰੰਤ ਕੀਤਾ ਜਾਵੇ ਰਿਹਾਅ- ਜਮਹੂਰੀ ਫਰੰਟ

 

ਦਿੱਲੀ ‘ਚ ਅਗਵਾ ਕੀਤੇ ਵਿਦਿਆਰਥੀਆਂ ਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ- ਜਮਹੂਰੀ ਫਰੰਟ

New Delhi, 14 March 2026-

ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਨੇ ਕੱਲ੍ਹ ਦਿੱਲੀ ਵਿਚ ਮਜ਼ਦੂਰ ਅਧਿਕਾਰ ਕਾਰਕੁਨਾਂ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਖ਼ੁਫ਼ੀਆ ਏਜੰਸੀਆਂ ਵੱਲੋਂ ਗ਼ੈਰਕਾਨੂੰਨੀ ਤੌਰ ‘ਤੇ ਚੁੱਕਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਹਕੂਮਤੀ ਜਬਰ ਵਿਰੁੱਧ ਮੁਹਿੰਮ (ਸੀਏਐੱਸਆਰ) ਵੱਲੋਂ ਜਾਰੀ ਕੀਤੇ ਅਲਰਟ ਅਨੁਸਾਰ ਕੱਲ੍ਹ ਦਿੱਲੀ ਵਿੱਚ ਵਿਦਿਆਰਥੀਆਂ ਅਤੇ ਕਾਰਕੁਨਾਂ ਦੇ ਲਾਪਤਾ ਹੋਣ ਦਾ ਗੰਭੀਰ ਵਰਤਾਰਾ ਸਾਹਮਣੇ ਆਇਆ ਹੈ।

ਇਹ ਹਮਲਾ 12 ਮਾਰਚ ਨੂੰ ਐਡਵੋਕੇਟ ਸੁਰਿੰਦਰ ਗਾਰਡਿੰਗ ਦੀ ਪਿਛਲੇ 7 ਸਾਲ ਤੋਂ ਝੂਠੇ ਕੇਸਾਂ ਤਹਿਤ ਜੇਲ੍ਹਬੰਦੀ ਵਿਰੁੱਧ ਆਵਾਜ਼ ਉਠਾਉਣ ਅਤੇ ਉਸ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਸੀਏਐੱਸਆਰ ਵੱਲੋਂ ਦਿੱਲੀ ਵਿਚ ਆਯੋਜਤ ਕੀਤੀ ਜਨਤਕ ਇਕੱਤਰਤਾ ਤੋਂ ਬੌਖਲਾ ਕੇ ਜਮਹੂਰੀ ਆਵਾਜ਼ਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਕੀਤਾ ਗਿਆ ਹੈ।

12 ਮਾਰਚ ਨੂੰ ਦਿਆਲ ਸਿੰਘ ਕਾਲਜ ਵਿਚ ਸੰਪਰਕ ਕਰਨ ਲਈ ਗਈ ਵਿਦਿਆਰਥੀ ਕਾਰਕੁਨ ਇਲਕੀਆ (ਜੋ ਦਿੱਲੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਮਾਸਟਰ ਡਿਗਰੀ ਦੀ ਵਿਦਿਆਰਥਣ ਅਤੇ ਭਗਤ ਸਿੰਘ ਛਾਤਰ ਏਕਤਾ ਮੰਚ ਦੀ ਕਾਰਕੁਨ ਹੈ, ਅਤੇ ਮਜ਼ਦੂਰ ਅਧਿਕਾਰ ਸੰਗਠਨ ਕੁੰਡਲੀ-ਸੋਨੀਪਤ ਦੇ ਮਜ਼ਦੂਰ ਕਾਰਕੁਨ ਸ਼ਿਵ ਕੁਮਾਰ ਨੂੰ ਦੁਪਹਿਰ ਲਗਭਗ 1 ਵਜੇ ਡੀਐੱਸਸੀ/ਜੇਐੱਲਐੱਨ ਮੈਟਰੋ ਗੇਟ ਦੇ ਬਾਹਰੋਂ ਚੁੱਕ ਲਿਆ ਗਿਆ।

ਨੇੜੇ ਮੌਜੂਦ ਦੁਕਾਨਦਾਰਾਂ ਅਨੁਸਾਰ ਸਾਦੇ ਕੱਪੜਿਆਂ ਵਿੱਚ ਕਿਸੇ ਖੁਫ਼ੀਆ ਏਜੰਸੀ ਦੀ 3-4 ਮੈਂਬਰੀ ਟੀਮ ਵੱਲੋਂ ਉਨ੍ਹਾਂ ਨੂੰ ਜਬਰਦਸਤੀ ਸਕਾਰਪਿਓ ਗੱਡੀ ਵਿੱਚ ਬਿਠਾ ਕੇ ਲਿਜਾਇਆ ਗਿਆ। ਉਸ ਤੋਂ ਬਾਅਦ ਦੋਹਾਂ ਦੇ ਫੋਨ ਬੰਦ ਹਨ ਅਤੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਉਸੇ ਦਿਨ ਸ਼ਾਮ ਤੋਂ ਮਜ਼ਦੂਰ ਅਧਿਕਾਰ ਸੰਗਠਨ ਦੇ ਕਾਰਕੁਨ ਮਨਜੀਤ ਕੁਮਾਰ ਵੀ ਲਾਪਤਾ ਹਨ ਜੋ ਸੀਏਐੱਸਆਰ ਦੇ ਪ੍ਰੋਗਰਾਮ ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਘਰ ਨਹੀਂ ਪਹੁੰਚੇ।

ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਯੂਨੀਵਰਸਿਟੀ ਨਾਰਥ ਕੈਂਪਸ ਦੇ ਵਿਜੇ ਨਗਰ ਡਬਲ ਸਟੋਰੀ ਇਲਾਕੇ ਤੋਂ ਹੋਰ ਕਈ ਵਿਦਿਆਰਥੀਆਂ ਅਤੇ ਕਾਰਕੁਨਾਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ ਹੈ ਜਿਨ੍ਹਾਂ ਵਿਚ ਭਗਤ ਸਿੰਘ ਛਾਤਰ ਏਕਤਾ ਮੰਚ ਦੇ ਕਾਰਕੁਨ ਅਕਸ਼ੈ, ਦ੍ਰਿਸ਼ਟੀ, ਰੁਦਰ, ਕਿਰਨ ਤੇ ਗੌਰਵ ਅਤੇ ਕਾਰਪੋਰੇਟੀਕਰਨ ਤੇ ਫ਼ੌਜੀਕਰਨ ਵਿਰੁੱਧ ਫੋਰਮ ਦੀ ਕਾਰਕੁਨ ਬਾਦਲ ਅਤੇ ਐਡਵੋਕੇਟ ਏਹਤਮਾਮ ਸ਼ਾਮਲ ਹਨ।

ਕੁਲ ਮਿਲਾ ਕੇ 10 ਵਿਦਿਆਰਥੀ ਅਤੇ ਕਾਰਕੁਨ ਲਾਪਤਾ ਹਨ। ਇਨ੍ਹਾਂ ਸਾਰੇ ਹੀ ਕਾਰਕੁਨਾਂ ਨੂੰ ਪਿਛਲੇ ਸਮੇਂ ਵਿਚ ਵੱਖ-ਵੱਖ ਝੂਠੇ ਕੇਸਾਂ ਤਹਿਤ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਹਿਰਾਸਤ ਵਿਚ ਲੈ ਕੇ ਵਹਿਸ਼ੀ ਤਸ਼ੱਦਦ ਕੀਤਾ ਗਿਆ ਹੈ। ਫਰੰਟ ਮੰਗ ਕਰਦਾ ਹੈ ਕਿ ਹੁਣ ਇਨ੍ਹਾਂ ਸਾਰਿਆਂ ਨੂੰ ਕਿਸ ਏਜੰਸੀ ਵੱਲੋਂ ਚੁੱਕਿਆ ਗਿਆ ਹੈ, ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਦਿੱਲੀ ਪੁਲਿਸ ਦੇ ਅਧਿਕਾਰੀ ਜਾਣਕਾਰੀ ਤੁਰੰਤ ਜਨਤਕ ਕਰਨ, ਉਨ੍ਹਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ।

ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਉੱਪਰ ਜਬਰ ਅਤੇ ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਵਿਰੁੱਧ ਆਵਾਜ਼ ਉਠਾ ਰਹੇ ਵਿਦਿਆਰਥੀ ਤੇ ਹੋਰ ਜਮਹੂਰੀ ਕਾਰਕੁਨਾਂ ਦੀ ਜ਼ੁਬਾਨਬੰਦੀ ਲਈ ਗਿ੍ਰਫ਼ਤਾਰੀ ਅਤੇ ਹਮਲੇ ਬੰਦ ਕੀਤੇ ਜਾਣ, ਆਲੋਚਕ ਆਵਾਜ਼ਾਂ ਨੂੰ ਦਬਾਉਣ ਲਈ ਤਾਇਨਾਤ ਐੱਨਆਈਏ ਭੰਗ ਕੀਤੀ ਜਾਵੇ ਅਤੇ ਯੂਏਪੀਏ ਸਮੇਤ ਤਮਾਮ ਕਾਲੇ ਕਾਨੂੰਨ ਰੱਦ ਕੀਤੇ ਜਾਣ। ਜੇਲ੍ਹਾਂ ਵਿਚ ਡੱਕੇ ਸਾਰੇ ਹੀ ਜਮਹੂਰੀ ਕਾਰਕੁਨਾਂ ਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

 

ਫਿਰੋਜ਼ਪੁਰ ‘ਚ ਦਰਦਨਾਕ ਘਟਨਾ; ਪਾਲਤੂ ਕੁੱਤੇ ਦੇ ਕੱਟਣ ਕਾਰਨ 22 ਸਾਲਾ ਨੌਜਵਾਨ ਦੀ ਮੌਤ

 

ਫਿਰੋਜ਼ਪੁਰ ‘ਚ ਦਰਦਨਾਕ ਘਟਨਾ; ਪਾਲਤੂ ਕੁੱਤੇ ਦੇ ਕੱਟਣ ਕਾਰਨ 22 ਸਾਲਾ ਨੌਜਵਾਨ ਦੀ ਮੌਤ

ਜਨਵਰੀ ‘ਚ ਕੁੱਤੇ ਨੇ ਮਾਰਿਆ ਸੀ ਕੱਟ; ਹਲਕਾਅ (Rabies) ਕਾਰਨ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਤੋੜਿਆ ਦਮ

ਫਿਰੋਜ਼ਪੁਰ, 14 ਮਾਰਚ 2026-

ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸਾਬੂਆਣਾ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ।

ਇੱਥੋਂ ਦੇ ਇੱਕ 22 ਸਾਲਾ ਨੌਜਵਾਨ, ਮਹਿਕਦੀਪ ਸਿੰਘ ਦੀ ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਕਾਰਨ ਹੋਏ ਹਲਕਾਅ (Rabies) ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮਹਿਕਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਨੂੰ ਬੀਤੇ ਜਨਵਰੀ ਮਹੀਨੇ ਵਿੱਚ ਉਸ ਦੇ ਆਪਣੇ ਪਾਲਤੂ ਕੁੱਤੇ ਨੇ ਕੱਟ ਲਿਆ ਸੀ।

ਪਿਛਲੇ ਕੁਝ ਦਿਨਾਂ ਤੋਂ ਮਹਿਕਦੀਪ ਦੀ ਸਿਹਤ ਅਚਾਨਕ ਵਿਗੜਨੀ ਸ਼ੁਰੂ ਹੋ ਗਈ। ਉਸ ਨੇ ਅਸਾਧਾਰਨ ਵਿਵਹਾਰ ਅਤੇ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜੋ ਹਲਕਾਅ ਦੇ ਲੱਛਣ ਮੰਨੇ ਜਾਂਦੇ ਹਨ।

ਬੀਤੇ ਦਿਨ ਜਦੋਂ ਮਹਿਕਦੀਪ ਦਵਾਈ ਲੈਣ ਲਈ ਸਿਵਲ ਹਸਪਤਾਲ ਪਹੁੰਚਿਆ, ਤਾਂ ਹਲਕਾਅ ਦਾ ਅਸਰ ਇੰਨਾ ਵੱਧ ਗਿਆ ਕਿ ਉਹ ਬੇਕਾਬੂ ਹੋ ਗਿਆ। ਨੌਜਵਾਨ ਨੇ ਬੇਕਾਬੂ ਹਾਲਤ ਵਿੱਚ ਆਪਣੀ ਕਾਰ ਅਤੇ ਹਸਪਤਾਲ ਦੇ ਸਾਮਾਨ ਦੀ ਭੰਨਤੋੜ ਕੀਤੀ।

ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਤੁਰੰਤ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ। ਬਦਕਿਸਮਤੀ ਨਾਲ, ਫ਼ਰੀਦਕੋਟ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਹਿਕਦੀਪ ਨੇ ਦਮ ਤੋੜ ਦਿੱਤਾ।

ਸਿਹਤ ਮਾਹਿਰਾਂ ਅਨੁਸਾਰ, ਪਾਲਤੂ ਕੁੱਤੇ ਦੇ ਕੱਟਣ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਭਾਵੇਂ ਕੁੱਤਾ ਪਾਲਤੂ ਹੋਵੇ, ਕੱਟਣ ਤੋਂ ਤੁਰੰਤ ਬਾਅਦ ਰੇਬੀਜ਼ ਵਿਰੋਧੀ ਟੀਕਾ (Anti-Rabies Vaccine) ਲਗਵਾਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇੱਕ ਵਾਰ ਹਲਕਾਅ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਲਾਜ ਲਗਭਗ ਅਸੰਭਵ ਹੋ ਜਾਂਦਾ ਹੈ।

 

Big News: LPG ਦੀ ਕਿੱਲਤ ‘ਤੇ ਘਿਰੀ ਮੋਦੀ ਸਰਕਾਰ; ਕਾਮਰੇਡਾਂ ਨੇ ਪ੍ਰਧਾਨ ਮੰਤਰੀ ਨੂੰ ਬਹਿਸ ਲਈ ਵੰਗਾਰਿਆ

 

LPG ਦੀ ਕਿੱਲਤ ‘ਤੇ ਘਿਰੀ ਮੋਦੀ ਸਰਕਾਰ; ਕਾਮਰੇਡਾਂ ਨੇ ਪ੍ਰਧਾਨ ਮੰਤਰੀ ਨੂੰ ਬਹਿਸ ਲਈ ਵੰਗਾਰਿਆ

ਸੀ.ਪੀ.ਆਈ. ਆਗੂ ਡੀ. ਰਾਜਾ ਦਾ ਪੀਐਮ ਮੋਦੀ ਨੂੰ ਚੈਲੇਂਜ: “ਸਾਨੂੰ ਝੂਠਾ ਕਹਿਣ ਦੀ ਬਜਾਏ ਬਹਿਸ ਕਰਨ ਪ੍ਰਧਾਨ ਮੰਤਰੀ”

“ਵਿਰੋਧੀ ਧਿਰਾਂ ਜ਼ਿੰਮੇਵਾਰ ਹਨ, ਅਸੀਂ ਲੋਕਾਂ ਦੀ ਰੋਜ਼ੀ-ਰੋਟੀ ਲਈ ਲੜਦੇ ਹਾਂ” — ਡੀ. ਰਾਜਾ

ਨਵੀਂ ਦਿੱਲੀ 14 ਮਾਰਚ 2026: ਦੇਸ਼ ਭਰ ਵਿੱਚ ਰਸੋਈ ਗੈਸ (LPG) ਦੀ ਕਿੱਲਤ ਦੀਆਂ ਰਿਪੋਰਟਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ (CPI) ਦੇ ਜਨਰਲ ਸਕੱਤਰ ਡੀ. ਰਾਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।

ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਰਾਜਾ ਨੇ ਕਿਹਾ, “ਪੀਐਮ ਮੋਦੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਪਾਰਟੀਆਂ ਜ਼ਿੰਮੇਵਾਰ ਸੰਸਥਾਵਾਂ ਹਨ। ਮੈਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬੋਲ ਰਿਹਾ ਹਾਂ, ਜੋ ਇੱਕ ਬਹੁਤ ਹੀ ਜ਼ਿੰਮੇਵਾਰ ਪਾਰਟੀ ਹੈ।” ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦੇ ਲੋਕਾਂ ਦੀ ਰੋਜ਼ੀ-ਰੋਟੀ ਲਈ ਲਗਾਤਾਰ ਸੰਘਰਸ਼ ਕਰਦੀ ਹੈ ਅਤੇ ਦੇਸ਼ ਦੇ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਨੂੰ ਹਮੇਸ਼ਾ ਜ਼ੋਰ-ਸ਼ੋਰ ਨਾਲ ਉਠਾਉਂਦੀ ਹੈ।

ਡੀ. ਰਾਜਾ ਨੇ ਕਿਹਾ, “ਕੀ ਉਹ (ਪ੍ਰਧਾਨ ਮੰਤਰੀ) ਮੇਰੀ ਭਾਰਤੀ ਕਮਿਊਨਿਸਟ ਪਾਰਟੀ ‘ਤੇ ਝੂਠ ਫੈਲਾਉਣ ਦਾ ਦੋਸ਼ ਲਗਾ ਸਕਦੇ ਹਨ? ਡੀ. ਰਾਜਾ ਨੇ ਪੱਤਰਕਾਰਾਂ ਨੂੰ ਕਿਹਾ ਕਿ, ਤੁਸੀਂ ਮੋਦੀ ਨੂੰ ਕਹੋ ਕਿ ਉਹ ਸਾਡੇ ਨਾਲ ਬਹਿਸ ਕਰਨ, ਅਸੀਂ ਬਹਿਸ ਲਈ ਤਿਆਰ ਹਾਂ।”

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ LPG ਸਿਲੰਡਰਾਂ ਦੀ ਸਪਲਾਈ ਵਿੱਚ ਕਮੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਵਿਰੋਧੀ ਧਿਰ ਇਸ ਨੂੰ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ ਦੱਸ ਰਹੀ ਹੈ, ਉੱਥੇ ਹੀ ਸਰਕਾਰ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਗ਼ਲਤ ਪ੍ਰਚਾਰ ਦੱਸਿਆ ਜਾ ਰਿਹਾ ਹੈ।

 

BREAKING: ਅਕਾਲੀ-ਭਾਜਪਾ ਗੱਠਜੋੜ ਬਾਰੇ ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ….

 

ਅਕਾਲੀ-ਭਾਜਪਾ ਗੱਠਜੋੜ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ

ਮੋਗਾ ਦੀ ਧਰਤੀ ਤੋਂ ਅਮਿਤ ਸ਼ਾਹ ਦਾ ਥਾਪੜਾ: “2027 ਵਿੱਚ ਪੰਜਾਬ ‘ਚ ਲਹਿਰਾਏਗਾ ਭਗਵਾ ਝੰਡਾ”

ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ; ਭਾਜਪਾ 117 ਸੀਟਾਂ ‘ਤੇ ਇਕੱਲੇ ਲੜਨ ਦੀ ਤਿਆਰੀ ‘ਚ

19% ਵੋਟਾਂ ਦੇ ਭਰੋਸੇ ਨੇ ਵਧਾਇਆ ਭਾਜਪਾ ਦਾ ਹੌਸਲਾ; ਅਮਿਤ ਸ਼ਾਹ ਨੇ ਪੰਜਾਬੀਆਂ ਤੋਂ ਮੰਗਿਆ ਇੱਕ ਮੌਕਾ

ਮੋਗਾ 14 ਮਾਰਚ 2026- ਪੰਜਾਬ ਦੀ ਸਿਆਸਤ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਅਕਾਲੀ-ਭਾਜਪਾ ਗੱਠਜੋੜ ਦੀਆਂ ਅਟਕਲਾਂ ‘ਤੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਚੁੱਪੀ ਤੋੜੀ ਹੈ।

ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ‘ਤੇ “ਗੱਠਜੋੜ ਨਹੀਂ ਹੋਵੇਗਾ” ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ, ਪਰ ਉਨ੍ਹਾਂ ਦੇ ਭਾਸ਼ਣ ਦੇ ਤੇਵਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਹੁਣ ਪੰਜਾਬ ਵਿੱਚ ‘ਛੋਟੇ ਭਰਾ’ ਦੀ ਭੂਮਿਕਾ ਵਿੱਚ ਰਹਿਣ ਲਈ ਤਿਆਰ ਨਹੀਂ ਹੈ।

ਅਮਿਤ ਸ਼ਾਹ ਨੇ ਕਿਹਾ ਕਿ 2024 ਵਿੱਚ ਭਾਜਪਾ ਨੂੰ ਪੰਜਾਬ ਤੋਂ 19 ਫ਼ੀਸਦੀ ਵੋਟ ਮਿਲੀ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਿੱਥੇ ਭਾਜਪਾ ਇੰਨੀ ਵੋਟ ਲੈਂਦੀ ਹੈ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ।

ਅਮਿਤ ਸ਼ਾਹ ਨੇ ਕਿਹਾ, “ਤੁਸੀਂ ਕਾਂਗਰਸ ਨੂੰ ਮੌਕਾ ਦਿੱਤਾ, ਅਕਾਲੀਆਂ ਨੂੰ ਮੌਕਾ ਦਿੱਤਾ ਅਤੇ ਹੁਣ ‘ਆਪ’ ਨੂੰ ਮੌਕਾ ਦੇ ਰਹੇ ਹੋ, ਪਰ ਕਿਸੇ ਨੇ ਪੰਜਾਬ ਦਾ ਭਲਾ ਨਹੀਂ ਕੀਤਾ। ਹੁਣ ਇੱਕ ਮੌਕਾ ਭਾਜਪਾ ਨੂੰ ਦੇ ਕੇ ਦੇਖੋ।”

ਉਨ੍ਹਾਂ ਨੇ ਵਾਰ-ਵਾਰ ‘ਭਾਜਪਾ ਦੀ ਆਪਣੀ ਸਰਕਾਰ’ ਅਤੇ ‘ਡਬਲ ਇੰਜਣ ਸਰਕਾਰ’ ਦਾ ਜ਼ਿਕਰ ਕੀਤਾ। ਸ਼ਾਹ ਨੇ ਆਪਣੀ ਗੱਲ ਵਿੱਚ ਇੰਨੀ ਜਗ੍ਹਾ ਜ਼ਰੂਰ ਛੱਡੀ ਹੈ ਕਿ, ਜੇਕਰ ਚੋਣਾਂ ਤੋਂ ਬਾਅਦ ਸਥਿਤੀ ਬਣੀ, ਤਾਂ ਹੀ ਗੱਠਜੋੜ ਬਾਰੇ ਸੋਚਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਹਿੰਦੂ-ਸਿੱਖ ਏਕਤਾ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਬਿਆਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਜਾਂ ਭਵਿੱਖ ਵਿੱਚ ਕਿਸੇ ਤਾਲਮੇਲ ਦਾ ਸੰਕੇਤ ਵੀ ਹੋ ਸਕਦਾ ਹੈ। ਅਕਾਲੀ ਦਲ ਫਿਲਹਾਲ ਆਪਣੀ ‘ਪੰਜਾਬ ਬਚਾਓ ਯਾਤਰਾ’ ਵਿੱਚ ਰੁੱਝਿਆ ਹੋਇਆ ਹੈ ਅਤੇ ਉਨ੍ਹਾਂ ਦਾ ਵੀ ਸਟੈਂਡ ਫਿਲਹਾਲ ਇਕੱਲੇ ਲੜਨ ਦਾ ਹੀ ਜਾਪ ਰਿਹਾ ਹੈ।

AAP ਨੇ ਅਮਿਤ ਸ਼ਾਹ ਦੀ ਰੈਲੀ ਨੂੰ ‘ਫਲਾਪ ਸ਼ੋਅ’ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਭਾਜਪਾ ਨੂੰ ਨਕਾਰ ਦਿੱਤਾ ਹੈ।

 

BREAKING: ਪੰਜਾਬ ‘ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ, 2027 ‘ਚ ਬਣੇਗੀ ਭਾਜਪਾ ਸਰਕਾਰ..! 19% ਵੋਟ ਪ੍ਰਤੀਸ਼ਤ ਬਾਰੇ ਕੀਤਾ ਖ਼ੁਲਾਸਾ (ਵੇਖੋ ਵੀਡੀਓ)

 

BREAKING: ਪੰਜਾਬ ‘ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ, 2027 ‘ਚ ਬਣੇਗੀ ਭਾਜਪਾ ਸਰਕਾਰ..! 19% ਵੋਟ ਪ੍ਰਤੀਸ਼ਤ ਬਾਰੇ ਕੀਤਾ ਖ਼ੁਲਾਸਾ

ਅਮਿਤ ਸ਼ਾਹ ਨੇ ਪੰਜਾਬ ‘ਚ ਫੂਕਿਆ ਚੋਣ ਬਿਗੁਲ: “ਭਗਵੰਤ ਮਾਨ ਕੇਜਰੀਵਾਲ ਦੇ ਪਾਇਲਟ ਬਣੇ, ਪੰਜਾਬ ਸਰਕਾਰ ‘ਆਪ’ ਦਾ ATM”

2024 ‘ਚ ਭਾਜਪਾ ਨੂੰ ਪੰਜਾਬ ਤੋਂ 19 ਫ਼ੀਸਦੀ ਵੋਟ ਮਿਲੀ; “ਭਾਜਪਾ ਦਾ ਰਿਕਾਰਡ ਹੈ ਜਿੱਥੇ ਸਾਨੂੰ 19% ਵੋਟ ਮਿਲਦੀ ਹੈ, ਉੱਥੇ ਅਗਲੀ ਵਾਰ ਸਾਡੀ ਸਰਕਾਰ ਬਣਦੀ ਹੈ, ਹੁਣ ਪੰਜਾਬ ਦੀ ਵਾਰੀ”- ਅਮਿਤ ਸ਼ਾਹ

ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀਤਾ ਪ੍ਰਣਾਮ; ਵਾਅਦਾ ਕੀਤਾ— “2 ਸਾਲਾਂ ‘ਚ ਨਸ਼ਾ ਖ਼ਤਮ ਕਰਾਂਗੇ ਅਤੇ ਧਰਮ ਪਰਿਵਰਤਨ ਵਿਰੁੱਧ ਲਿਆਵਾਂਗੇ ਸਖ਼ਤ ਕਾਨੂੰਨ”

ਮੋਗਾ, 14 ਮਾਰਚ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ। ਆਪਣੇ ਸੰਬੋਧਨ ਵਿੱਚ ਸ਼ਾਹ ਨੇ ਜਿੱਥੇ ਸਿੱਖ ਇਤਿਹਾਸ ਅਤੇ ਸ਼ਹੀਦਾਂ ਨੂੰ ਨਤਮਸਤਕ ਕੀਤਾ, ਉੱਥੇ ਹੀ ਮੌਜੂਦਾ ‘ਆਪ’ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ।

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਿਆਂ ਕੀਤੀ। ਉਨ੍ਹਾਂ ਕਿਹਾ, “ਜੇਕਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਬਚਾਉਣ ਲਈ ਆਪਣਾ ਸੀਸ ਕੁਰਬਾਨ ਨਾ ਕੀਤਾ ਹੁੰਦਾ, ਤਾਂ ਅੱਜ ਭਾਰਤ ਵਿੱਚ ਇੱਕ ਵੀ ਹਿੰਦੂ ਨਾ ਬਚਦਾ।” ਉਨ੍ਹਾਂ ਬਾਬਾ ਜੀਵਨ ਸਿੰਘ, ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਧਰਤੀ ਨੂੰ ਨਮਨ ਕੀਤਾ।

ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ, “ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਤਾਂ ਕੇਜਰੀਵਾਲ ਦੇ ‘ਪਾਇਲਟ’ ਬਣ ਕੇ ਰਹਿ ਗਏ ਹਨ, ਜੋ ਪੰਜਾਬ ਦੇ ਖ਼ਰਚੇ ‘ਤੇ ਉਨ੍ਹਾਂ ਨੂੰ ਪੂਰੇ ਭਾਰਤ ਦੀ ਸੈਰ ਕਰਵਾ ਰਹੇ ਹਨ।”

ਸ਼ਾਹ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਜਰੀਵਾਲ ਲਈ ‘ATM’ ਬਣ ਗਈ ਹੈ ਅਤੇ ਸੂਬੇ ਵਿੱਚ ਵੱਡੇ ਪੱਧਰ ‘ਤੇ ਘੁਟਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਵਾਦ ਤਬਾਹ ਕਰ ਰਿਹਾ ਹੈ ਅਤੇ ਥਾਣਿਆਂ ਦੇ ਅੰਦਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਹੋ ਰਹੀ ਹੈ।

ਭਾਜਪਾ ਦੀਆਂ ਗਰੰਟੀਆਂ ਅਤੇ ਵਾਅਦੇ

2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਈ ਵੱਡੇ ਵਾਅਦੇ ਕੀਤੇ। ਅਮਿਤ ਸ਼ਾਹ ਨੇ ਕਿਹਾ, “ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਭਾਜਪਾ ਸੱਤਾ ਵਿੱਚ ਆਈ, ਤਾਂ 2 ਸਾਲਾਂ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਕੇ ਸੁੱਟ ਦਿਆਂਗੇ।” ਉਨ੍ਹਾਂ ਦੱਸਿਆ ਕਿ ਦੇਸ਼ ਦਾ 45% ਨਸ਼ਾ ਇਕੱਲੇ ਪੰਜਾਬ ਵਿੱਚ ਹੋ ਰਿਹਾ ਹੈ।

ਭਾਜਪਾ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ‘ਧਰਮ ਪਰਿਵਰਤਨ ਵਿਰੋਧੀ ਬਿੱਲ’ ਲਿਆਂਦਾ ਜਾਵੇਗਾ ਤਾਂ ਜੋ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇਣ ਅਤੇ ਪੰਜਾਬ ਵਿੱਚ ‘ਪ੍ਰੀਵਰਤਣ’ ਲਿਆਉਣ ਦਾ ਭਰੋਸਾ ਦਿੱਤਾ।

ਕਿਸਾਨਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਮੋਦੀ ਸਰਕਾਰ ਨੇ ਸਭ ਤੋਂ ਵੱਧ MSP ‘ਤੇ ਫ਼ਸਲ ਖ਼ਰੀਦੀ ਹੈ ਅਤੇ ਹੁਣ ਮੱਕੀ ਦੀ ਖ਼ਰੀਦ ਵੀ MSP ‘ਤੇ ਕੀਤੀ ਜਾ ਰਹੀ ਹੈ।” ਸਿੱਧੀ ਅਦਾਇਗੀ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਦੋ ਦਿਨਾਂ ਦੇ ਅੰਦਰ ਕਿਸਾਨਾਂ ਦੇ ਖ਼ਾਤਿਆਂ ਵਿੱਚ ਪੈਸੇ ਪਹੁੰਚ ਰਹੇ ਹਨ ਅਤੇ ਸਾਲਾਨਾ 6,000 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।

ਅਮਿਤ ਸ਼ਾਹ ਨੇ ਕਿਹਾ ਕਿ 2024 ਵਿੱਚ ਭਾਜਪਾ ਨੂੰ ਪੰਜਾਬ ਤੋਂ 19 ਫ਼ੀਸਦੀ ਵੋਟ ਮਿਲੀ ਹੈ। ਉਨ੍ਹਾਂ ਕਿਹਾ, “ਭਾਜਪਾ ਦਾ ਰਿਕਾਰਡ ਹੈ ਕਿ ਜਿੱਥੇ ਸਾਨੂੰ 19% ਵੋਟ ਮਿਲਦੀ ਹੈ, ਉੱਥੇ ਅਗਲੀ ਵਾਰ ਸਾਡੀ ਸਰਕਾਰ ਬਣਦੀ ਹੈ। ਹੁਣ ਪੰਜਾਬ ਦੀ ਵਾਰੀ ਹੈ।” ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਨੂੰ ‘ਹਸਾਉਣ ਵਾਲਾ’ ਨਹੀਂ, ਬਲਕਿ ‘ਅੱਛਾ ਸ਼ਾਸਨ’ ਦੇਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ।

Live ਦੇਖੋ: ਅਮਿਤ ਸ਼ਾਹ ਦੀ ਪੰਜਾਬ ਰੈਲੀ

Live-


 

Live ਦੇਖੋ: ਅਮਿਤ ਸ਼ਾਹ ਦੀ ਪੰਜਾਬ ਰੈਲੀ; ਕੀਤੇ ਵੱਡੇ ਐਲਾਨ

 

Live ਦੇਖੋ: ਅਮਿਤ ਸ਼ਾਹ ਦੀ ਪੰਜਾਬ ਰੈਲੀ; ਕੀਤੇ ਵੱਡੇ ਐਲਾਨ 

Live-


ਅਮਿਤ ਸ਼ਾਹ ਨੇ ਪੰਜਾਬ ‘ਚ ਫੂਕਿਆ ਚੋਣ ਬਿਗੁਲ: “ਭਗਵੰਤ ਮਾਨ ਕੇਜਰੀਵਾਲ ਦੇ ਪਾਇਲਟ ਬਣੇ, ਪੰਜਾਬ ਸਰਕਾਰ ‘ਆਪ’ ਦਾ ATM”

ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀਤਾ ਪ੍ਰਣਾਮ; ਵਾਅਦਾ ਕੀਤਾ— “2 ਸਾਲਾਂ ‘ਚ ਨਸ਼ਾ ਖ਼ਤਮ ਕਰਾਂਗੇ ਅਤੇ ਧਰਮ ਪਰਿਵਰਤਨ ਵਿਰੁੱਧ ਲਿਆਵਾਂਗੇ ਸਖ਼ਤ ਕਾਨੂੰਨ”

ਮੋਗਾ, 14 ਮਾਰਚ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ। ਆਪਣੇ ਸੰਬੋਧਨ ਵਿੱਚ ਸ਼ਾਹ ਨੇ ਜਿੱਥੇ ਸਿੱਖ ਇਤਿਹਾਸ ਅਤੇ ਸ਼ਹੀਦਾਂ ਨੂੰ ਨਤਮਸਤਕ ਕੀਤਾ, ਉੱਥੇ ਹੀ ਮੌਜੂਦਾ ‘ਆਪ’ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ।

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਿਆਂ ਕੀਤੀ। ਉਨ੍ਹਾਂ ਕਿਹਾ, “ਜੇਕਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਬਚਾਉਣ ਲਈ ਆਪਣਾ ਸੀਸ ਕੁਰਬਾਨ ਨਾ ਕੀਤਾ ਹੁੰਦਾ, ਤਾਂ ਅੱਜ ਭਾਰਤ ਵਿੱਚ ਇੱਕ ਵੀ ਹਿੰਦੂ ਨਾ ਬਚਦਾ।” ਉਨ੍ਹਾਂ ਬਾਬਾ ਜੀਵਨ ਸਿੰਘ, ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਧਰਤੀ ਨੂੰ ਨਮਨ ਕੀਤਾ।

ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ, “ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਤਾਂ ਕੇਜਰੀਵਾਲ ਦੇ ‘ਪਾਇਲਟ’ ਬਣ ਕੇ ਰਹਿ ਗਏ ਹਨ, ਜੋ ਪੰਜਾਬ ਦੇ ਖ਼ਰਚੇ ‘ਤੇ ਉਨ੍ਹਾਂ ਨੂੰ ਪੂਰੇ ਭਾਰਤ ਦੀ ਸੈਰ ਕਰਵਾ ਰਹੇ ਹਨ।” ਸ਼ਾਹ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਜਰੀਵਾਲ ਲਈ ‘ATM’ ਬਣ ਗਈ ਹੈ ਅਤੇ ਸੂਬੇ ਵਿੱਚ ਵੱਡੇ ਪੱਧਰ ‘ਤੇ ਘੁਟਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਵਾਦ ਤਬਾਹ ਕਰ ਰਿਹਾ ਹੈ ਅਤੇ ਥਾਣਿਆਂ ਦੇ ਅੰਦਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਹੋ ਰਹੀ ਹੈ।

ਭਾਜਪਾ ਦੀਆਂ ਗਰੰਟੀਆਂ ਅਤੇ ਵਾਅਦੇ

2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਈ ਵੱਡੇ ਵਾਅਦੇ ਕੀਤੇ। ਅਮਿਤ ਸ਼ਾਹ ਨੇ ਕਿਹਾ, “ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਭਾਜਪਾ ਸੱਤਾ ਵਿੱਚ ਆਈ, ਤਾਂ 2 ਸਾਲਾਂ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਕੇ ਸੁੱਟ ਦਿਆਂਗੇ।” ਉਨ੍ਹਾਂ ਦੱਸਿਆ ਕਿ ਦੇਸ਼ ਦਾ 45% ਨਸ਼ਾ ਇਕੱਲੇ ਪੰਜਾਬ ਵਿੱਚ ਹੋ ਰਿਹਾ ਹੈ। ਭਾਜਪਾ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ‘ਧਰਮ ਪਰਿਵਰਤਨ ਵਿਰੋਧੀ ਬਿੱਲ’ ਲਿਆਂਦਾ ਜਾਵੇਗਾ ਤਾਂ ਜੋ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇਣ ਅਤੇ ਪੰਜਾਬ ਵਿੱਚ ‘ਪ੍ਰੀਵਰਤਣ’ ਲਿਆਉਣ ਦਾ ਭਰੋਸਾ ਦਿੱਤਾ।

ਕਿਸਾਨਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਮੋਦੀ ਸਰਕਾਰ ਨੇ ਸਭ ਤੋਂ ਵੱਧ MSP ‘ਤੇ ਫ਼ਸਲ ਖ਼ਰੀਦੀ ਹੈ ਅਤੇ ਹੁਣ ਮੱਕੀ ਦੀ ਖ਼ਰੀਦ ਵੀ MSP ‘ਤੇ ਕੀਤੀ ਜਾ ਰਹੀ ਹੈ।” ਸਿੱਧੀ ਅਦਾਇਗੀ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਦੋ ਦਿਨਾਂ ਦੇ ਅੰਦਰ ਕਿਸਾਨਾਂ ਦੇ ਖ਼ਾਤਿਆਂ ਵਿੱਚ ਪੈਸੇ ਪਹੁੰਚ ਰਹੇ ਹਨ ਅਤੇ ਸਾਲਾਨਾ 6,000 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ 2024 ਵਿੱਚ ਭਾਜਪਾ ਨੂੰ ਪੰਜਾਬ ਤੋਂ 19 ਫ਼ੀਸਦੀ ਵੋਟ ਮਿਲੀ ਹੈ। ਉਨ੍ਹਾਂ ਕਿਹਾ, “ਭਾਜਪਾ ਦਾ ਰਿਕਾਰਡ ਹੈ ਕਿ ਜਿੱਥੇ ਸਾਨੂੰ 19% ਵੋਟ ਮਿਲਦੀ ਹੈ, ਉੱਥੇ ਅਗਲੀ ਵਾਰ ਸਾਡੀ ਸਰਕਾਰ ਬਣਦੀ ਹੈ। ਹੁਣ ਪੰਜਾਬ ਦੀ ਵਾਰੀ ਹੈ।” ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਨੂੰ ‘ਹਸਾਉਣ ਵਾਲਾ’ ਨਹੀਂ, ਬਲਕਿ ‘ਅੱਛਾ ਸ਼ਾਸਨ’ ਦੇਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ।