ਸ਼ਨੀਵਾਰ, ਮਈ 30, 2026
Home Blog Page 29

Punjab News: ਕੱਚੇ ਅਧਿਆਪਕ ਯੂਨੀਅਨ ਵੱਲੋਂ CM ਰਿਹਾਇਸ਼ ਦਾ ਘਿਰਾਉ! ਪੁਲਿਸ ਨੇ ਕੀਤਾ ਲਾਠੀਚਾਰਜ- ਟੀਚਰ ਜ਼ਖਮੀ

 

Punjab News: ਕੱਚੇ ਅਧਿਆਪਕ ਯੂਨੀਅਨ ਵੱਲੋਂ CM ਰਿਹਾਇਸ਼ ਦਾ ਘਿਰਾਉ, ਪੁਲਿਸ ਨੇ ਕੀਤਾ ਲਾਠੀਚਾਰਜ- ਟੀਚਰ ਜ਼ਖਮੀ

Punjab Network​

ਮਾਨਸਾ 14 ਮਈ 2026- Punjab ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇਣ ਦੇ ਬਹਾਨੇ ਕੱਚੇ ਅਧਿਆਪਕਾਂ ਨੂੰ ਸੰਘਰਸ਼ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਅਤੇ ਬਹਾਲੀ ਨੂੰ ਲਮਕਾਇਆ ਜਾ ਰਿਹਾ ਹੈ।

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਨੌਵੀਂ ਵਾਰ ਮੀਟਿੰਗ ਰੱਦ ਕਰਨ ਕਰਕੇ ਮੁੱਖ ਮੰਤਰੀ ਦਾ ਘਿਰਾਉ ਕਰਨ ਜਾ ਰਹੇ ਸੀ, ਪਰ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨਾਲ ਹੱਥੋਪਾਈ ਤੋਂ ਬਾਅਦ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਤੇ ਹੱਥੋਪਾਈ ਦੌਰਾਨ ਕਈ ਅਧਿਆਪਕ ਜ਼ਖਮੀ ਹੋਏ ਜਿਨ੍ਹਾਂ ਨੂੰ ਮੋਹਾਲੀ ਹੌਸਪੀਟਲ ਭਰਤੀ ਕਰਵਾਇਆ ਗਿਆ, ਉਹ ਹੁਣ ਜੇਰੇ ਇਲਾਜ ਹਨ।

ਸੂਬਾ ਪ੍ਰਧਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕੀ ਜੇਕਰ ਸਰਕਾਰ ਸਾਨੂੰ ਬਹਾਲ ਤੇ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਜਾਰੀ ਰਹੇਗਾ ਤੇ ਮੁੱਖ ਮੰਤਰੀ ਦੇ ਆਗਮਨ ‘ਤੇ ਸਾਰੇ ਪੰਜਾਬ ‘ਚ ਗੁਪਤ ਐਕਸ਼ਨ ਕੀਤਾ ਜਾਵੇਗਾ। ਜਰਨੈਲ ਸਿੰਘ ਕਹਾਨਗੜ੍ਹ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਿਹਾ ਹੈ, ਜੇ ਇਹ ਇਸੇ ਤਰ੍ਹਾਂ ਸਾਨੂੰ ਪ੍ਰੇਸ਼ਾਨ ਕਰੇਗਾ ਤਾਂ ਇਸ ਨੂੰ ਵਿਧਾਨ ਸਭਾ ਵੋਟਾਂ ‘ਚ ਦੱਸਾਂਗੇ, ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਲੱਗਿਆ ਵੀ ਸਮਾਂ ਨਹੀਂ ਲੱਗਣਾ।

ਇਸ ਮੌਕੇ ਲਖਵਿੰਦਰ ਕੌਰ ਕਪੂਰਥਲਾ, ਅਮਨਦੀਪ ਧਾਲੀਵਾਲ ਹਨੂੰਮਾਨਗੜ੍ਹ, ਵਰੁਣ ਖੇੜਾ ਫਾਜ਼ਿਲਕਾ, ਜਸਵਿੰਦਰ ਕੌਰ ਜਲੰਧਰ, ਰੁਪਿੰਦਰ ਕੌਰ ਪਟਿਆਲਾ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਦੀਪ ਸਿੰਘ ਹੋਸ਼ਿਆਰਪੁਰ, ਗੁਰਪ੍ਰੀਤ ਕੌਰ ਹੋਸ਼ਿਆਰਪੁਰ, ਹਰਜੀਤ ਕੌਰ, ਨਿਰਮਲ ਕੌਰ, ਰਵਿੰਦਰ ਕੋਰ ਹੋਸ਼ਿਆਰਪੁਰ, ਨਵਦੀਪ ਸਿੰਘ ਅਕਾਵਾਲੀ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ ਮਾਨਸਾ, ਅਮਰਜੀਤ ਕੌਰ, ਕਾਤਾਂ ਰਾਣੀ ਮਾਨਸਾ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ ਮਾਨਸਾ, ਵਜ਼ੀਰ ਸਿੰਘ ਬੁਢਲਾਡਾ, ਮਨਜੀਤ ਕੋਰ ਪਟਿਆਲਾ, ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜਰ ਸਨ।

 

Teachers ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਅਪਲਾਈ ਕਰਨ ਦੀ ਤਰੀਕ ‘ਚ ਕੀਤਾ ਵਾਧਾ, ਪੜ੍ਹੋ ਪੱਤਰ

 

ਅਧਿਆਪਕਾਂ (Teachers) ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਅਪਲਾਈ ਕਰਨ ਦੀ ਤਰੀਕ ‘ਚ ਕੀਤਾ ਵਾਧਾ, ਪੜ੍ਹੋ ਪੱਤਰ

ਚੰਡੀਗੜ੍ਹ, 14 ਮਈ 2026-

ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ (Teachers) ਅਤੇ ਗੈਰ-ਸਿਖਿਆਰਥੀ ਸਟਾਫ਼ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ।

ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ ਤਕਨੀਕੀ ਦਿੱਕਤਾਂ ਅਤੇ ਅਧਿਆਪਕਾਂ (Teachers) ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬਦਲੀਆਂ ਲਈ ਡਾਟਾ ਅਪਡੇਟ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ।

ਪਹਿਲਾਂ ਨਿਰਧਾਰਿਤ ਸ਼ਡਿਊਲ ਅਨੁਸਾਰ, ਅਧਿਆਪਕਾਂ ਨੇ ਆਪਣੇ ਜਨਰਲ ਵੇਰਵੇ, ਨਤੀਜੇ ਅਤੇ ਸਰਵਿਸ ਰਿਕਾਰਡ 04.05.2026 ਤੋਂ 14.05.2026 ਤੱਕ ਈ-ਪੰਜਾਬ ਪੋਰਟਲ ‘ਤੇ ਭਰਨੇ ਸਨ।

ਪਰ ਪੋਰਟਲ ਵਿੱਚ ਆ ਰਹੀਆਂ ਤਕਨੀਕੀ ਖਾਮੀਆਂ ਕਾਰਨ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਵਿਭਾਗ ਨੇ ਹੁਣ ਇਸ ਮਿਤੀ ਨੂੰ ਵਧਾ ਕੇ 15.05.2026 ਤੋਂ 18.05.2026 ਤੱਕ ਕਰ ਦਿੱਤਾ ਹੈ।

ਵਿਭਾਗ ਦੇ ਪੱਤਰ (ਮੀਮੋ ਨੰ: Transfer Cell/2026/485237/2627) ਅਨੁਸਾਰ ਇਹ ਫੈਸਲਾ ਜੋ ‘ਟੀਚਰ ਟ੍ਰਾਂਸਫਰ ਪਾਲਿਸੀ-2019’ ਅਧੀਨ ਆਉਂਦੇ ਹਨ, PICTES ਅਧੀਨ ਕੰਮ ਕਰ ਰਹੇ ਕਰਮਚਾਰੀ, ਨਾਨ-ਟੀਚਿੰਗ ਸਟਾਫ਼- ਗੈਰ-ਸਿਖਿਆਰਥੀ ਕਰਮਚਾਰੀ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਅਧਿਆਪਕ ਜਾਂ ਕਰਮਚਾਰੀ ਨੂੰ ਵੇਰਵੇ ਭਰਨ ਜਾਂ ਬਦਲੀ ਅਪਲਾਈ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹਾ ਐਮ.ਆਈ.ਐਸ. (MIS) ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ।

ਸਾਰੇ ਜ਼ਿਲ੍ਹਾ ਕੋਆਰਡੀਨੇਟਰਾਂ ਦੇ ਫ਼ੋਨ ਨੰਬਰ ਈ-ਪੰਜਾਬ ਸਕੂਲ ਪੋਰਟਲ ‘ਤੇ ਉਪਲਬਧ ਕਰਵਾਏ ਗਏ ਹਨ। ਵੇਰਵੇ ਕੇਵਲ ਆਨਲਾਈਨ ਮੋਡ ਰਾਹੀਂ ਹੀ ‘employee login ID’ ਦੀ ਵਰਤੋਂ ਕਰਕੇ ਭਰੇ ਜਾ ਸਕਦੇ ਹਨ।

 

Punjab Students Union ਨੇ ਜ਼ਿਲ੍ਹਾ ਖਜਾਨਚੀ ਆਦਿਤਿਆ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਖਾਰਜ਼

 

ਪੰਜਾਬ ਸਟੂਡੈਂਟਸ ਯੂਨੀਅਨ (Punjab Students Union) ਨੇ ਜ਼ਿਲ੍ਹਾ ਖਜਾਨਚੀ ਆਦਿਤਿਆ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਖਾਰਜ਼

ਵੋਟ ਬਟੋਰੂ ਪਾਰਟੀਆ ਦੀ ਥਾਂ ਲੋਕ ਸੰਘਰਸ਼ਾਂ ਰਾਹੀਂ ਹੀ ਮਾਮਲਿਆਂ ਦਾ ਹੱਲ ਸੰਭਵ ਹੈ

ਫਾਜ਼ਿਲਕਾ, 14 ਮਈ 2026:

ਪੰਜਾਬ ਸਟੂਡੈਂਟਸ ਯੂਨੀਅਨ (Punjab Students Union) ਦੀ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਜ਼ਿਲ੍ਹਾ ਖ਼ਜ਼ਾਨਚੀ ਆਦਿਤਿਆ ਫਾਜ਼ਿਲਕਾ ਦੇ ਜਥੇਬੰਦਕ ਸਿਧਾਂਤਾਂ, ਅਸੂਲਾਂ ਅਤੇ ਜਾਬਤੇ ਦੇ ਖ਼ਿਲਾਫ਼ ਜਾ ਕੇ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਲੜਣ ਦੇ ਨਿੱਜੀ ਫ਼ੈਸਲੇ ਕਰਕੇ ਉਸਨੂੰ ਤੁਰੰਤ ਪ੍ਰਭਾਵ ਤੋਂ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ਼ ਕੀਤਾ ਗਿਆ। ਬੁਰਜੂਆ ਵੋਟ ਬਟੋਰੂ ਪਾਰਟੀਆਂ ਤੋਂ ਆਸ ਛੱਡ ਕੇ ਲੋਕ ਸੰਘਰਸ਼ਾਂ ਰਾਹੀਂ ਹੀ ਮਾਮਲਿਆਂ ਦਾ ਹੱਲ ਮੁਮਕਿਨ ਹੈ।

ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰ ਖੀਵਾ, ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ,ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਕਰਨ ਰਤਨਪੁਰਾ ਅਤੇ ਜ਼ਿਲ੍ਹਾ ਆਗੂ ਪ੍ਰਵੀਨ ਕੌਰ ਨੇ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਦੁਆਰਾ ਬਣਾਈ ਗਈ ਜਥੇਬੰਦੀ ਹੈ ਅਤੇ ਇਸਦਾ ਕਿਸੇ ਵੀ ਵੋਟ ਬਟੋਰੂ ਪਾਰਟੀਆਂ ਨਾਲ ਕੋਈ ਸਬੰਧ ਨਹੀਂ।

ਪੂਰੇ ਭਾਰਤ ਵਿੱਚ ਅੱਜ ਮੰਦੀ, ਭੁੱਖਮਰੀ, ਮਹਿੰਗਾਈ ਅਤੇ ਬੇਚੈਨੀ ਦਾ ਜੋ ਦੌਰ ਹੈ ਉਸ ਵਿੱਚ ਸਾਰੀਆਂ ਹੀ ਪਾਰਟੀਆਂ ਜ਼ਿੰਮੇਵਾਰ ਹਨ। ਜੋ ਲੋਕ ਵਿਰੋਧੀ ਨੀਤੀਆਂ ਪਹਿਲਾਂ ਕਾਂਗਰਸ ਲੈ ਕੇ ਆਈ ਸੀ, ਉਸਨੂੰ ਹੀ ਕਦੇ ਅਕਾਲੀ ਸਰਕਾਰ ਅੱਗੇ ਵਧਾਉਂਦੀ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਤੇਜ਼ੀ ਨਾਲ ਇਹਨਾਂ ਹੀ ਨੀਤੀਆਂ ਨੂੰ ਚਾਰ ਕਦਮ ਅੱਗੇ ਹੋ ਕੇ ਲਾਗੂ ਕਰ ਰਹੀ ਹੈ।

ਕਿਸੇ ਵੀ ਸਰਕਾਰ ਨੇ ਆਮ ਲੋਕਾਂ ਦੇ ਹੱਕ ਵਿੱਚ ਕਦੇ ਕੋਈ ਗੱਲ ਨਹੀਂ ਕੀਤੀ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੀ ਸਾਰਾ ਕੁੱਝ ਲੁਟਾਇਆ ਗਿਆ। ਉਹਨਾਂ ਜ਼ਿਲ੍ਹਾ ਖ਼ਜ਼ਾਨਚੀ ਆਦਿਤਿਆ ਫਾਜ਼ਿਲਕਾ ਦੇ ਕਾਂਗਰਸ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਲੜਣ ਦੇ ਨਿੱਜੀ ਫ਼ੈਸਲੇ ਨੂੰ ਜਥੇਬੰਦੀ ਦੇ ਸਿਧਾਂਤਾਂ ਅਤੇ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ ਅਤੇ ਉਹਨਾਂ ਦੀ ਸਰਬਸੰਮਤੀ ਨਾਲ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ਼ ਕੀਤੀ ਗਈ।

 

Transfer News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖ਼ਬਰ! ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਨਵਾਂ ਪੱਤਰ ਜਾਰੀ

 

Transfer News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖ਼ਬਰ! ਬਦਲੀਆਂ ਸਬੰਧੀ ਨਵਾਂ ਪੱਤਰ ਜਾਰੀ; ਜਾਣੋ ਕੀ ਹੈ ਆਖ਼ਰੀ ਤਾਰੀਖ਼

ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ਵਿੱਚ; ਜਾਰੀ ਕੀਤੀਆਂ ਨਵੀਆਂ ਹਦਾਇਤਾਂ- ਸਮੂਹ ਡੀ.ਈ.ਓਜ਼ (ਐਲੀਮੈਂਟਰੀ ਸਿੱਖਿਆ) ਨੂੰ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼

ਬੀ.ਪੀ.ਈ.ਓਜ਼ (BPEOs) ਨੂੰ ਆਪਣੀਆਂ ਬੇਨਤੀਆਂ ਭੇਜਣ ਲਈ ਮਿਲਿਆ ਬਹੁਤ ਘੱਟ ਸਮਾਂ

ਚੰਡੀਗੜ੍ਹ, 14 ਮਈ 2026:

Transfer News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਬਦਲੀਆਂ ਦੇ ਇੰਤਜ਼ਾਰ ਵਿੱਚ ਬੈਠੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਆਮ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਨਵੀਂ ਸਮਾਂ-ਸਾਰਨੀ (Schedule) ਅਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਡੀ.ਈ.ਓਜ਼ – ਐਲੀਮੈਂਟਰੀ ਸਿੱਖਿਆ) ਨੂੰ ਭੇਜੇ ਗਏ ਅਧਿਕਾਰਤ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹਾ ਪੱਧਰ ‘ਤੇ ਕੰਮ ਕਰ ਰਹੇ ਜੋ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (BPEOs) ਆਪਣੀ ਬਦਲੀ ਕਰਵਾਉਣ ਦੇ ਇੱਛੁਕ ਹਨ, ਉਹ ਤੁਰੰਤ ਆਪਣੀਆਂ ਪ੍ਰਤੀ-ਬੇਨਤੀਆਂ ਭੇਜ ਸਕਦੇ ਹਨ।

ਵਿਭਾਗ ਨੇ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਸਖ਼ਤ ਸਮਾਂ-ਸੀਮਾ ਤੈਅ ਕੀਤੀ ਹੈ। ਪੱਤਰ ਅਨੁਸਾਰ, ਬਦਲੀ ਕਰਵਾਉਣ ਦੇ ਇੱਛੁਕ ਅਧਿਕਾਰੀਆਂ ਨੂੰ ਆਪਣੀਆਂ ਬੇਨਤੀਆਂ 15 ਮਈ 2026 ਤੱਕ ਵਿਭਾਗ ਦੀ ਅਧਿਕਾਰਤ ਈਮੇਲ ਆਈ.ਡੀ. ਉੱਤੇ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਨਿਰਧਾਰਿਤ ਸਮੇਂ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਸੂਬਾ ਸਰਕਾਰ ਵੱਲੋਂ ਜਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਮਕਸਦ ਬਦਲੀਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣਾ ਹੈ। ਸਿੱਖਿਆ ਵਿਭਾਗ ਦੇ ਇਸ ਕਦਮ ਨਾਲ ਪ੍ਰਾਇਮਰੀ ਸਿੱਖਿਆ ਦੇ ਢਾਂਚੇ ਵਿੱਚ ਜਲਦ ਹੀ ਕਈ ਪ੍ਰਬੰਧਕੀ ਫੇਰਬਦਲ ਦੇਖਣ ਨੂੰ ਮਿਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀ.ਪੀ.ਈ.ਓਜ਼ ਤੋਂ ਬਾਅਦ ਹੋਰ ਕੈਡਰਾਂ ਦੀਆਂ ਬਦਲੀਆਂ ਸਬੰਧੀ ਵੀ ਅਗਲੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾ ਸਕਦੀ ਹੈ।

 

 

TET ਨੂੰ ਲਾਜ਼ਮੀ ਬਣਾਉਣ ਵਾਲੇ ਆਰਡਰ ਬਾਰੇ ਸੁਪਰੀਮ ਕੋਰਟ ‘ਚ ਰਿਵਿਊ ਪਟੀਸ਼ਨ ’ਤੇ ਫੈਸਲਾ ਰਾਖਵਾਂ

 

TET ਨੂੰ ਲਾਜ਼ਮੀ ਬਣਾਉਣ ਵਾਲੇ ਆਰਡਰ ਬਾਰੇ ਸੁਪਰੀਮ ਕੋਰਟ ‘ਚ ਰਿਵਿਊ ਪਟੀਸ਼ਨ ’ਤੇ ਫੈਸਲਾ ਰਾਖਵਾਂ

ਚੰਡੀਗੜ੍ਹ 14 ਮਈ 2026: ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੀ ਐਨ ਭਾਰਤੀ, ਜਨਰਲ ਸਕੱਤਰ ਰਵੀ ਚਾਵਾ ਰਾਸ਼ਟਰੀ ਸਕੱਤਰ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਦੇ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਸੁਪਰੀਮ ਕੋਰਟ ਦੇ ਹਾਲ ਨੰਬਰ 8 ਵਿੱਚ TET (ਟੀਚਰ ਐਲੀਜਿਬਿਲਿਟੀ ਟੈਸਟ) ਨੂੰ ਲਾਜ਼ਮੀ ਬਣਾਉਣ ਵਾਲੇ ਸੁਪਰੀਮ ਕੋਰਟ ਦੇ ਆਰਡਰ ਦੇ ਖ਼ਿਲਾਫ਼ ਦਾਇਰ ਰਿਵਿਊ ਪਟੀਸ਼ਨ ’ਤੇ ਸੁਣਵਾਈ ਹੋਈ। ਬਹਿਸ ਲਗਭਗ ਦੋ ਘੰਟੇ ਚੱਲੀ।

ਅਧਿਆਪਕਾਂ ਦੇ ਪੱਖ ਤੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ, ਅਭਿਸ਼ੇਕ ਮਨੁ ਸਿੰਘਵੀ, ਸਲਮਾਨ ਖੁਰਸ਼ੀਦ ਅਤੇ STFI ਦੇ ਐਡਵੋਕੇਟ-ਆਨ-ਰਿਕਾਰਡ (AOR) ਕੇ. ਆਰ. ਸੁਭਾਸ਼ ਚੰਦਰਨ ਸਮੇਤ ਹੋਰ ਲੋਕ ਬੈਂਚ ਸਾਹਮਣੇ ਪੇਸ਼ ਹੋਏ।

ਵਕੀਲਾਂ ਨੇ RTE ਐਕਟ, RTE ਸੰਸ਼ੋਧਨ 2017, NCTE ਗਾਈਡਲਾਈਨਜ਼ ਅਤੇ 2012 ਦੀਆਂ ਸੋਧੀਆਂ ਹੋਈਆਂ NCTE ਗਾਈਡਲਾਈਨਜ਼ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 2010 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਲਈ TET ਲਾਜ਼ਮੀ ਬਣਾਉਣਾ ਠੀਕ ਨਹੀਂ ਹੈ।

ਮਾਣਯੋਗ ਅਦਾਲਤ ਨੇ ਸਾਰੀਆਂ ਦਲੀਲਾਂ ’ਤੇ ਵਿਚਾਰ ਕੀਤਾ ਹੈ। ਤਮਿਲਨਾਡੂ ਸਰਕਾਰ ਨੇ TET ਕਰਵਾਉਣ ਦੀ ਸਮਾਂ-ਸੀਮਾ 2 ਸਾਲ ਤੋਂ ਵਧਾ ਕੇ 4 ਸਾਲ ਕਰਨ ਦੀ ਮੰਗ ਕੀਤੀ ਹੈ।

ਸੁਣਵਾਈ ਦੌਰਾਨ ਅਧਿਆਪਕਾਂ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ। ਉਮੀਦ ਹੈ ਕਿ ਸੁਪਰੀਮ ਕੋਰਟ ਦੇਸ਼ ਭਰ ਦੇ 25 ਲੱਖ ਅਧਿਆਪਕਾਂ ਨੂੰ ਇਨਸਾਫ਼ ਦੇਵੇਗੀ। ਇਥੇ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਅਧਿਆਪਕਾਂ ਦਾ ਟੈੱਟ ਸਰਕਾਰ ਦੁਆਰਾ ਪਿਛਲੇ ਦਿਨੀਂ ਲਿਆ ਜਾ ਚੁੱਕਾ ਹੈ।

ਪਰੰਤੂ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚਿੰਤਾਵਾਂ ਸਬੰਧੀ ਏਸ ਮਾਮਲੇ ਦੀ ਅਹਿਮੀਅਤ ਹਾਲੇ ਤੱਕ ਜਿਉਂ ਦੀ ਤਿਉਂ ਬਣੀ ਹੋਈ ਹੈ, ਕਿਉਂਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਹਨ।

 

Delhi Breaking: ਸਰਕਾਰੀ ਮੁਲਾਜ਼ਮਾਂ ਨੂੰ ਹਫਤੇ ‘ਚ ਦੋ ਦਿਨ ਘਰ ਤੋਂ ਕੰਮ (Work From Home) ਕਰਨ ਦੇ ਹੁਕਮ! ਦਫ਼ਤਰੀ ਸਮੇਂ ‘ਚ ਹੋਇਆ ਬਦਲਾਅ

 

Delhi Breaking: ਸਰਕਾਰੀ ਮੁਲਾਜ਼ਮਾਂ ਨੂੰ ਹਫਤੇ ‘ਚ ਦੋ ਦਿਨ ਘਰ ਤੋਂ ਕੰਮ  (Work From Home) ਕਰਨ ਦੇ ਹੁਕਮ! ਦਫ਼ਤਰੀ ਸਮੇਂ ‘ਚ ਹੋਇਆ ਬਦਲਾਅ

ਦਿੱਲੀ, 14 ਮਈ 2026-

(Work From Home) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇਲ ਬੱਚਤ ਦੀ ਅਪੀਲ ਤੋਂ ਬਾਅਦ, ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਰਾਜਧਾਨੀ ਵਿੱਚ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਹਫ਼ਤੇ ਵਿੱਚ ਦੋ ਦਿਨ ਘਰ ਤੋਂ ਕੰਮ ਕਰਨਗੇ।

ਇਸ ਤੋਂ ਇਲਾਵਾ ਦਿੱਲੀ ਸਰਕਾਰ ਨਿੱਜੀ ਕੰਪਨੀਆਂ ਨੂੰ ਵੀ ਦੋ ਦਿਨ ਘਰ ਤੋਂ ਕੰਮ (Work From Home) ਕਰਨ ਦੀ ਅਪੀਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਬਚਾਉਣ ਲਈ ਜਨਤਕ ਅਤੇ ਨਿੱਜੀ ਦੋਵਾਂ ਪੱਧਰਾਂ ‘ਤੇ ਕੰਮ ਕਰ ਰਹੀ ਹੈ। ਇਸ ਲਈ, “ਮੇਰਾ ਭਾਰਤ ਮੇਰਾ ਯੋਗਦਾਨ” ਯੋਜਨਾ ਸ਼ੁਰੂ ਕੀਤੀ ਗਈ ਹੈ।

ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਰਾਸ਼ਟਰੀ ਹਿੱਤ ਵਿੱਚ ਹੈ। ਅਸੀਂ ਇਸ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਅਸੀਂ ਪੈਟਰੋਲ ਅਤੇ ਡੀਜ਼ਲ ਨੂੰ ਬਚਾਉਣ ਲਈ ਸਰਕਾਰੀ ਅਤੇ ਨਿੱਜੀ ਦੋਵਾਂ ਪੱਧਰਾਂ ‘ਤੇ ਕੰਮ ਕੀਤਾ ਹੈ। ਹੁਣ, ਸਰਕਾਰੀ ਮੁਲਾਜ਼ਮਾਂ ਹਫ਼ਤੇ ਵਿੱਚ ਦੋ ਦਿਨ ਘਰੋਂ ਕੰਮ ਕਰਨਗੇ। ਨਿੱਜੀ ਕੰਪਨੀਆਂ ਨੂੰ ਵੀ ਦੋ ਦਿਨ ਘਰੋਂ ਕੰਮ ਕਰਨ ਲਈ ਕਿਹਾ ਜਾਵੇਗਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਦੇ ਅਧਿਕਾਰੀਆਂ ਲਈ ਪੈਟਰੋਲ ਅਤੇ ਡੀਜ਼ਲ ਭੱਤੇ 20 ਪ੍ਰਤੀਸ਼ਤ ਘਟਾ ਦਿੱਤੇ ਜਾਣਗੇ। ਹਰ ਸੋਮਵਾਰ ਮੈਟਰੋ ਦਿਵਸ ਵਜੋਂ ਕੰਮ ਕਰੇਗਾ, ਭਾਵ ਅਧਿਕਾਰੀ ਅਤੇ ਕਰਮਚਾਰੀ ਮੈਟਰੋ ਰਾਹੀਂ ਦਫ਼ਤਰ ਜਾਣਗੇ। ਦਿੱਲੀ ਦੀਆਂ ਸਾਰੀਆਂ ਸਰਕਾਰੀ ਕਲੋਨੀਆਂ ਵਿੱਚ 58 ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ, ਜੋ ਕਲੋਨੀਆਂ ਤੋਂ ਮੈਟਰੋ ਸਟੇਸ਼ਨ ਤੱਕ ਚੱਲਣਗੀਆਂ।

ਇਸ ਤੋਂ ਇਲਾਵਾ, ਦਿੱਲੀ ਸਰਕਾਰ ਸਕੂਲਾਂ ਅਤੇ ਕਾਲਜਾਂ ਨੂੰ ਔਨਲਾਈਨ ਕਲਾਸਾਂ ਸ਼ੁਰੂ ਕਰਨ ਦੀ ਅਪੀਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਔਨਲਾਈਨ ਕਲਾਸਾਂ ਕਰਵਾਉਣ ਦੀ ਅਪੀਲ ਕਰਦੇ ਹਨ। ਦਿੱਲੀ ਸਰਕਾਰ ਛੇ ਮਹੀਨਿਆਂ ਲਈ ਕੋਈ ਵੀ ਪੈਟਰੋਲ, ਡੀਜ਼ਲ ਜਾਂ EV ਵਾਹਨ ਨਹੀਂ ਖਰੀਦੇਗੀ।

 

AAP ਪੰਜਾਬ ਨੂੰ ਵੱਡਾ ਝਟਕਾ; ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

 

AAP ਪੰਜਾਬ ਨੂੰ ਵੱਡਾ ਝਟਕਾ; ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ

ਖੰਨਾ 14 ਮਈ 2026- ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਨੂੰ ਕਰਾਰਾ ਝਟਕਾ ਦਿੰਦੇ ਹੋਏ ਸੀਨੀਅਰ ਕੌਂਸਲਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਾਲੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ।

ਦੋਰਾਹਾ ਦੀ ਰਾਜਨੀਤੀ ਵਿੱਚ ਵਾਪਰਿਆ ਇਸ ਹੈਰਾਨੀਜਨਕ ਘਟਨਾ ਕਰਮ ਤੋਂ ਬਾਅਦ ਇੱਕ ਤਰ੍ਹਾਂ ਨਾਲ ਭੱਜ ਦੌੜ ਮੱਚ ਗਈ ਕਿਉਂਕਿ ਕੁਲਵੰਤ ਸਿੰਘ ਕਾਲੂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੁਸ਼ਤੈਨੀ ਵਾਰਡ 11 ਤੋਂ ਸੱਤਾਧਾਰੀ ਧਿਰ ਦੇ ਅਣ ਐਲਾਨੇ ਉਮੀਦਵਾਰ ਸਨ।

ਇਹ ਵਾਰਡ ਵੀ ਕੁਲਵੰਤ ਸਿੰਘ ਕਾਲੂ ਦੀ ਮਰਜ਼ੀ ਨਾਲ ਹੀ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਕੀਤਾ ਗਿਆ ਸੀ। ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਤੇਜ ਪ੍ਰਕਾਸ਼ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਕੁਲਵੰਤ ਸਿੰਘ ਕਾਲੂ ਨੇ ਆਪਣੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਜੋ ਕਿ ਸੱਤਾਧਾਰੀ ਧਿਰ ਲਈ ਕਰਾਰਾ ਝਟਕਾ ਹੈ।

ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਕੁਲਵੰਤ ਸਿੰਘ ਕਾਲੂ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਹਮੇਸ਼ਾ ਚੰਗਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਉਹ ਲਗਾਤਾਰ ਕੌਂਸਲਰ ਚਲੇ ਆ ਰਹੇ ਹਨ।

ਉਹਨਾਂ ਦੱਸਿਆ ਕਿ ਇਹਨਾਂ ਦੇ ਪਿਤਾ ਗਿਆਨੀ ਇਕਬਾਲ ਸਿੰਘ ਟਾਇਰਾ ਵਾਲੇ ਮਰੂਹਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨੇੜਲੇ ਸਾਥੀ ਸਨ ਅਤੇ ਕੁਲਵੰਤ ਸਿੰਘ ਕਾਲੂ ਆਪਣੀ ਮਾਂ ਪਾਰਟੀ ਵਿੱਚ ਮੁੜ ਤੋਂ ਸ਼ਾਮਿਲ ਹੋਏ ਹਨ।

ਇਸ ਮੌਕੇ ਬੋਲਦਿਆ ਕੁਲਵੰਤ ਸਿੰਘ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਉਹਨਾਂ ਦਾ ਆਪਣਾ ਘਰ ਹੈ ਅਤੇ ਉਹ ਕੁਝ ਸਮੇਂ ਲਈ ਇਸ ਤੋਂ ਬਾਹਰ ਜਰੂਰ ਹੋਏ ਸਨ ਪਰੰਤੂ ਉਹ ਹਮੇਸ਼ਾ ਭਾਵਨਾਤਮਕ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ।

ਕਾਲੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਇੱਕ ਤਰ੍ਹਾਂ ਨਾਲ ਦੋਰਾਹਾ ਦੀ ਰਾਜਨੀਤੀ ਗਰਮਾ ਗਈ ਹੈ ਅਤੇ ਦੋਰਾਹਾ ਅੰਦਰ ਸੱਤਾਧਾਰੀ ਧਿਰ ਵੱਲੋਂ ਕਾਲੂ ਦੀ ਉਮੀਦਵਾਰੀ ਵਾਲੇ ਵਾਰਡ ਨੂੰ ਜੇਤੂ ਮੰਨਿਆ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਬੀਤੇ ਦੋ ਦਿਨ ਤੋਂ ਇਸ ਸਬੰਧੀ ਸਰਗਰਮੀਆਂ ਤੇਜ਼ ਸਨ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਕਿਹਾ ਕਿ ਦੋਰਾਹ ਸ਼ਹਿਰ ਉਹਨਾਂ ਦੇ ਪਰਿਵਾਰ ਦਾ ਆਪਣਾ ਸ਼ਹਿਰ ਹੈ। ਅਤੇ ਇਸ ਸ਼ਹਿਰ ਵਿੱਚ ਵੱਸਦੇ ਸਾਰੇ ਕਾਂਗਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਨ।

ਉਹਨਾਂ ਕਿਹਾ ਕਿ ਕੁਲਵੰਤ ਸਿੰਘ ਕਾਲੂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾ ਨਾਲ ਸਤਵਿੰਦਰ ਸਿੰਘ ਰਾੜਾ ਸਾਹਿਬ ਵਾਲੇ ਵੀ ਕਾਂਗਰਸ ਪਾਰਟੀ ਚ ਸਾਮਲ ਹੋ ਗਏ। ਇਸ ਮੌਕੇ ਹਾਜ਼ਰ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਚੇਅਰਮੈਨ ਬੰਤ ਸਿੰਘ ਦੋਬੁਰਜੀ,ਯਾਦਵਿੰਦਰ ਸਿੰਘ ਜੰਡਾਲੀ, ਵਨੀਤ ਆਸ਼ਟ, ਰਾਜਵੀਰ ਸਿੰਘ ਰੂਬਲ, ਮਨਦੀਪ ਸਿੰਘ ਮਾਂਗਟ, ਰਾਜਿੰਦਰ ਸਿੰਘ ਗਹੀਰ, ਜੱਸਾ ਰੋੜੀਆ ਆਦਿ ਹਾਜਰ ਸਨ।

 

Punjab Vigilance ਦਾ ਵੱਡਾ ਐਕਸ਼ਨ; 40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਕਾਨੂੰਗੋ ਵਿਰੁੱਧ FIR ਦਰਜ

 

Punjab Vigilance ਦਾ ਵੱਡਾ ਐਕਸ਼ਨ; 40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਕਾਨੂੰਗੋ ਵਿਰੁੱਧ FIR ਦਰਜ

ਚੰਡੀਗੜ੍ਹ, 14 ਮਈ, 2026:

Punjab Vigilance takes big action; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ (Punjab Vigilance) ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਕਾਨੂੰਗੋ ਵਰਿੰਦਰ ਸਿੰਘ ਭੁੱਟਰ ਵਿਰੁੱਧ 40,000 ਰੁਪਏ ਰਿਸ਼ਵਤ (accepting bribe of Rs 40,000) ਲੈਣ ਦੇ ਦੋਸ਼ ਹੇਠ ਕੇਸ ਦਰਜ (FIR registered against Kanungo) ਕੀਤਾ ਹੈ।

ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਗਥਲਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਨੇ ਮਾਲ ਵਿਭਾਗ ਫਰੀਦਕੋਟ ਨੂੰ ਸ਼ਿਕਾਇਤਕਰਤਾ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਸਬੰਧ ਵਿੱਚ ਦੋਸ਼ੀ ਕਾਨੂੰਗੋ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਬਦਲੇ ਉਸਤੋਂ 80,000 ਰੁਪਏ ਰਿਸ਼ਵਤ ਮੰਗੀ।

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਮੁਲਜ਼ਮ ਕਾਨੂੰਗੋ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 40000 ਰੁਪਏ ਦਿੱਤੇ ਅਤੇ ਰਿਸ਼ਵਤ ਦੇਣ ਸਮੇਂ ਦੀ ਵੀਡੀਓ ਰਿਕਾਰਡ ਕਰ ਲਈ।

ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

 

Latest Breaking News: ਚਲਦੀ ਬੱਸ ‘ਚ ਕੁੜੀ ਨਾਲ ਗੈਂਗਰੇਪ! ਖ਼ੂਨ ਨਾਲ ਲੱਥਪੱਥ ਕਰਕੇ ਸੁੱਟਿਆ!

 

Latest Breaking News: ਚਲਦੀ ਬੱਸ ‘ਚ ਕੁੜੀ ਨਾਲ ਗੈਂਗਰੇਪ! ਖ਼ੂਨ ਨਾਲ ਲੱਥਪੱਥ ਕਰਕੇ ਸੁੱਟਿਆ!

ਰਾਣੀ ਬਾਗ ਇਲਾਕੇ ‘ਚ ਅਗਵਾ ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ- 7 ਕਿਲੋਮੀਟਰ ਤੱਕ ਚਲਦੀ ਸਲੀਪਰ ਬੱਸ ‘ਚ ਦਰਿੰਦਿਆਂ ਨੇ ਲੁੱਟੀ ਪੀੜਤਾ ਦੀ ਪੱਤ

ਪੀੜਤਾ ਨੂੰ ਖ਼ੂਨ ਨਾਲ ਲੱਥਪੱਥ ਹਾਲਤ ‘ਚ ਸੜਕ ‘ਤੇ ਸੁੱਟ ਕੇ ਹੋਏ ਫ਼ਰਾਰ- ਦਿੱਲੀ ਪੁਲਿਸ ਨੇ ਵਾਰਦਾਤ ‘ਚ ਵਰਤੀ ਬੱਸ ਕੀਤੀ ਜ਼ਬਤ, ਦੋਵੇਂ ਮੁਲਜ਼ਮ ਕਾਬੂ

Latest Breaking News: ਨਵੀਂ ਦਿੱਲੀ, 14 ਮਈ 2026: ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ। ਦਿੱਲੀ ਦੇ ਰਾਣੀ ਬਾਗ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ 30 ਸਾਲਾ ਮਹਿਲਾ ਨਾਲ ਚਲਦੀ ਸਲੀਪਰ ਬੱਸ ਵਿੱਚ ਸਮੂਹਿਕ ਬਲਾਤਕਾਰ (ਗੈਂਗਰੇਪ) ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਇਸ ਘਟਨਾ ਨੇ ਸਾਲ 2012 ਦੇ ‘ਨਿਰਭਿਆ ਕਾਂਡ’ ਦੇ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ। ਪੀੜਤ ਮਹਿਲਾ, ਜੋ ਮੰਗੋਲਪੁਰੀ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਪੀਤਮਪੁਰਾ ਇਲਾਕੇ ਦੀਆਂ ਝੁੱਗੀਆਂ ਵਿੱਚ ਰਹਿੰਦੀ ਹੈ, ਸੋਮਵਾਰ ਰਾਤ ਆਪਣਾ ਕੰਮ ਖ਼ਤਮ ਕਰਕੇ ਪੈਦਲ ਘਰ ਪਰਤ ਰਹੀ ਸੀ।

ਜਦੋਂ ਉਹ ਸਰਸਵਤੀ ਵਿਹਾਰ ਦੇ ਬੀ-ਬਲਾਕ ਬੱਸ ਸਟੈਂਡ ਕੋਲ ਪਹੁੰਚੀ, ਤਾਂ ਉੱਥੇ ਰੁਕੀ ਇੱਕ ਸਲੀਪਰ ਬੱਸ ਦੇ ਦਰਵਾਜ਼ੇ ‘ਤੇ ਖੜ੍ਹੇ ਨੌਜਵਾਨ ਤੋਂ ਉਸ ਨੇ ਸਮਾਂ ਪੁੱਛਿਆ। ਜਵਾਬ ਦੇਣ ਦੀ ਬਜਾਏ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਬੱਸ ਦੇ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਮੁਲਜ਼ਮਾਂ ਨੇ ਡਰਾਈਵਰ ਨੂੰ ਬੱਸ ਚਲਾਉਣ ਲਈ ਕਿਹਾ ਅਤੇ ਚਲਦੀ ਬੱਸ ਵਿੱਚ ਦੋ ਨੌਜਵਾਨਾਂ ਨੇ ਮਹਿਲਾ ਨਾਲ ਜਬਰ-ਜ਼ਿਨਾਹ ਕੀਤਾ। ਇਹ ਦਰਿੰਦਗੀ ਨਾਂਗਲੋਈ ਮੈਟਰੋ ਸਟੇਸ਼ਨ ਤੱਕ ਕਰੀਬ ਸੱਤ ਕਿਲੋਮੀਟਰ ਦੇ ਸਫ਼ਰ ਦੌਰਾਨ ਜਾਰੀ ਰਹੀ।

ਲਗਭਗ ਦੋ ਘੰਟੇ ਤੱਕ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ, ਰਾਤ ਕਰੀਬ ਦੋ ਵਜੇ ਦਰਿੰਦਿਆਂ ਨੇ ਪੀੜਤਾ ਨੂੰ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਸੜਕ ‘ਤੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਦਿੱਲੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਵਾਰਦਾਤ ਵਿੱਚ ਸ਼ਾਮਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਾਰਦਾਤ ਲਈ ਵਰਤੀ ਗਈ ਬੱਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੀੜਤਾ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

 

 

ਵੱਡੀ ਖ਼ਬਰ: Election Commission ਵੱਲੋਂ ਪੰਜਾਬ ਸਮੇਤ 16 ਰਾਜਾਂ ਚ SIR ਦਾ ਐਲਾਨ! BLOs ਲਈ ਵੀ ਟਾਈਮ-ਟੇਬਲ ਜਾਰੀ

 

Election Commission ਦਾ ਵੱਡਾ ਐਲਾਨ: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ 16 ਰਾਜਾਂ ‘ਚ ਵੋਟਰ ਸੂਚੀਆਂ ਦੀ ਸੁਧਾਈ ਦਾ ਤੀਜਾ ਪੜਾਅ ਸ਼ੁਰੂ

ਨਵੀਂ ਦਿੱਲੀ, 14 ਮਈ 2026:

ਚੋਣ ਕਮਿਸ਼ਨ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਨਿਰੀਖਣ (SIR/SSR) ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ।

ਕਮਿਸ਼ਨ ਅਨੁਸਾਰ ਇਹ ਪ੍ਰਕਿਰਿਆ ਵੱਖ-ਵੱਖ ਰਾਜਾਂ ਵਿੱਚ ਪੜਾਅਵਾਰ ਤਰੀਕੇ ਨਾਲ ਮੁਕੰਮਲ ਕੀਤੀ ਜਾਵੇਗੀ। ਇਸ ਤੀਜੇ ਪੜਾਅ ਵਿੱਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲਦਾਖ ਨੂੰ ਛੱਡ ਕੇ ਲਗਭਗ ਪੂਰਾ ਦੇਸ਼ ਸ਼ਾਮਲ ਹੋਵੇਗਾ। ਇਨ੍ਹਾਂ ਤਿੰਨਾਂ ਖੇਤਰਾਂ ਲਈ ਪ੍ਰੋਗਰਾਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਤਾਜ਼ਾ ਜਾਣਕਾਰੀ ਅਨੁਸਾਰ, ਪੰਜਾਬ ਵਿੱਚ 15 ਜੂਨ 2026 ਤੋਂ SIR ਦੀਆਂ ਤਿਆਰੀਆਂ, ਸਿਖਲਾਈ ਅਤੇ ਫਾਰਮਾਂ ਦੀ ਪ੍ਰਿੰਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਸ ਤੋਂ ਬਾਅਦ 25 ਜੂਨ ਤੋਂ ਬਲਾਕ ਲੈਵਲ ਅਫ਼ਸਰ (BLO) ਫੀਲਡ ਵਿੱਚ ਉਤਰਨਗੇ ਅਤੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਇਕੱਠੀ ਕਰਨਗੇ।

ਇਸ ਦੌਰਾਨ ਨਵੇਂ ਵੋਟਰਾਂ (ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ) ਦੇ ਨਾਮ ਦਰਜ ਕੀਤੇ ਜਾਣਗੇ ਅਤੇ ਮ੍ਰਿਤਕ ਜਾਂ ਇਲਾਕਾ ਛੱਡ ਚੁੱਕੇ ਵੋਟਰਾਂ ਦੇ ਨਾਮ ਸੂਚੀ ਵਿੱਚੋਂ ਕੱਟੇ ਜਾਣਗੇ।

SIR

ਘਰ-ਘਰ ਜਾ ਕੇ ਹੋਵੇਗੀ ਵੈਰੀਫਿਕੇਸ਼ਨ

ਇਸ ਮੁਹਿੰਮ ਤਹਿਤ 3.94 ਲੱਖ ਤੋਂ ਵੱਧ ਬੂਥ ਲੈਵਲ ਅਫ਼ਸਰ (BLO) ਦੇਸ਼ ਦੇ 36.73 ਕਰੋੜ ਵੋਟਰਾਂ ਦੇ ਘਰ-ਘਰ ਜਾ ਕੇ ਵੇਰਵਿਆਂ ਦੀ ਜਾਂਚ ਕਰਨਗੇ। ਇਸ ਪ੍ਰਕਿਰਿਆ ਵਿੱਚ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ 3.42 ਲੱਖ ਬੂਥ ਲੈਵਲ ਏਜੰਟ (BLA) ਵੀ ਸਹਿਯੋਗ ਦੇਣਗੇ।

ਝਾਰਖੰਡ, ਤੇਲੰਗਾਨਾ, ਉੱਤਰਾਖੰਡ, ਉੜੀਸਾ ਅਤੇ ਮਹਾਰਾਸ਼ਟਰ ਵੀ ਇਸ ਦੇ ਦਾਇਰੇ ਵਿੱਚ ਆਉਣਗੇ। ਖ਼ਾਸ ਗੱਲ ਇਹ ਹੈ ਕਿ ਪੰਜਾਬ ਵਿੱਚ ਇਹ ਪ੍ਰਕਿਰਿਆ ਆਗਾਮੀ ਚੋਣਾਂ ਤੋਂ ਪਹਿਲਾਂ ਮੁਕੰਮਲ ਕੀਤੀ ਜਾ ਰਹੀ ਹੈ।

ਕਿੱਥੇ ਅਤੇ ਕਦੋਂ ਹੋਵੇਗੀ ਸੁਧਾਈ (ਮੁੱਖ ਤਾਰੀਖਾਂ)

ਉੜੀਸਾ, ਮਿਜ਼ੋਰਮ, ਸਿੱਕਮ ਅਤੇ ਮਨੀਪੁਰ- ਪ੍ਰਕਿਰਿਆ 1 ਜੁਲਾਈ ਤੋਂ ਸ਼ੁਰੂ; ਅੰਤਿਮ ਵੋਟਰ ਸੂਚੀ 6 ਸਤੰਬਰ ਨੂੰ ਜਾਰੀ ਹੋਵੇਗੀ। ਦਾਦਰਾ ਨਗਰ ਹਵੇਲੀ ਅਤੇ ਦਮਨ ਦੀਵ- ਅੰਤਿਮ ਵੋਟਰ ਸੂਚੀ 6 ਸਤੰਬਰ ਨੂੰ ਆਵੇਗੀ। ਉੱਤਰਾਖੰਡ ਵਿੱਚ 1 ਜੁਲਾਈ ਤੋਂ ਸ਼ੁਰੂਆਤ; ਅੰਤਿਮ ਸੂਚੀ 15 ਸਤੰਬਰ ਨੂੰ ਆਵੇਗੀ।

ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੁਧਾਈ ਸ਼ੁਰੂ ਹੋ ਚੁੱਕੀ ਹੈ; ਅੰਤਿਮ ਵੋਟਰ ਸੂਚੀ 22 ਸਤੰਬਰ ਨੂੰ ਜਾਰੀ ਹੋਵੇਗੀ।

ਪੰਜਾਬ ਅਤੇ ਤੇਲੰਗਾਨਾ ਵਿੱਚ ਵੋਟਰ ਸੂਚੀ ਦੀ ਸਮੀਖਿਆ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਦਿੱਲੀ, ਕਰਨਾਟਕ, ਮਹਾਰਾਸ਼ਟਰ, ਝਾਰਖੰਡ ਅਤੇ ਮੇਘਾਲਿਆ ਵਿੱਚ 1 ਅਕਤੂਬਰ ਤੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਸੁਧਾਈ ਸ਼ੁਰੂ ਹੋਵੇਗੀ। ਨਾਗਾਲੈਂਡ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋ ਕੇ 22 ਨਵੰਬਰ 2026 ਤੱਕ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਤ੍ਰਿਪੁਰਾ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋ ਕੇ 23 ਦਸੰਬਰ ਤੱਕ ਕੰਮ ਮੁਕੰਮਲ ਹੋਵੇਗਾ।