ਐਤਵਾਰ, ਮਈ 31, 2026
Home Blog Page 64

ਆਪਣੇ ਵਿਆਹ ਦੇ ਕਾਰਡ ਵੰਡਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਗਰਲਫ੍ਰੈਂਡ ਨੇ ਲਾਇਆ ਬਲਾਤਕਾਰ ਦਾ ਦੋਸ਼

 

ਆਪਣੇ ਵਿਆਹ ਦੇ ਕਾਰਡ ਵੰਡਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਗਰਲਫ੍ਰੈਂਡ ਨੇ ਲਾਇਆ ਬਲਾਤਕਾਰ ਦਾ ਦੋਸ਼

7 ਮਈ ਨੂੰ ਜਾਣੀ ਸੀ ਬਰਾਤ, ਪੁਲਿਸ ਨੇ ਪਹਿਲਾਂ ਹੀ ਦਬੋਚਿਆ- 10 ਸਾਲਾਂ ਤੱਕ ਸਰੀਰਕ ਸ਼ੋਸ਼ਣ ਕਰਨ ਦਾ ਇਲਜ਼ਾਮ

ਕਵਰਧਾ (ਛੱਤੀਸਗੜ੍ਹ), 28 ਅਪ੍ਰੈਲ 2026: ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਕਾਂਗਰਸ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਵੀ ਚੰਦਰਵੰਸ਼ੀ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਅਤੇ ਵਿਆਹ ਦੇ ਕਾਰਡ ਵੰਡ ਰਿਹਾ ਸੀ।

ਦੋਸ਼ੀ ਰਵੀ ਚੰਦਰਵੰਸ਼ੀ ਪਿੰਡ ਪਰਸਵਾਰਾ (ਥਾਣਾ ਪਾਂਡਾਤਰਾਈ) ਦਾ ਰਹਿਣ ਵਾਲਾ ਹੈ। ਰਵੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ ਅਤੇ 7 ਮਈ ਨੂੰ ਉਸ ਦੀ ਬਰਾਤ ਜਾਣੀ ਤੈਅ ਹੋਈ ਸੀ।

ਪਰ ਇਸ ਖ਼ੁਸ਼ੀ ਦੇ ਮਾਹੌਲ ਵਿੱਚ ਉਸ ਵੇਲੇ ਖਲਲ ਪੈ ਗਿਆ ਜਦੋਂ ਪੁਲਿਸ ਨੇ ਉਸ ਨੂੰ ਰਾਏਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਇਲਾਕੇ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ।

ਰਵੀ ਚੰਦਰਵੰਸ਼ੀ ਦੀ ਗ੍ਰਿਫ਼ਤਾਰੀ ਉਸ ਦੀ ਗਰਲਫ੍ਰੈਂਡ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਹੋਈ ਹੈ। ਪਾਂਡਾਤਰਾਈ ਖੇਤਰ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਮਹਿਲਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ।

ਪੀੜਤਾ ਦੇ ਇਲਜ਼ਾਮ ਅਨੁਸਾਰ, ਰਵੀ ਚੰਦਰਵੰਸ਼ੀ ਨੇ ਸਾਲ 2016 ਤੋਂ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਲਗਾਤਾਰ ਸਰੀਰਕ ਸ਼ੋਸ਼ਣ ਕੀਤਾ।

ਪੀੜਤਾ ਨੇ ਦੱਸਿਆ ਕਿ ਜਦੋਂ ਵੀ ਉਹ ਵਿਆਹ ਦੀ ਗੱਲ ਕਰਦੀ ਸੀ, ਰਵੀ ਸਮਾਜਿਕ ਕਾਰਨਾਂ ਦਾ ਹਵਾਲਾ ਦੇ ਕੇ ਮਾਮਲੇ ਨੂੰ ਟਾਲ ਦਿੰਦਾ ਸੀ। ਕਰੀਬ 10 ਸਾਲਾਂ ਤੱਕ ਭਰੋਸੇ ਵਿੱਚ ਰੱਖ ਕੇ ਦੋਸ਼ੀ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ।

ਸ਼ਿਕਾਇਤ ਮਿਲਦੇ ਹੀ ਮਹਿਲਾ ਥਾਣਾ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੋਸ਼ੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਰਾਏਪੁਰ ਤੋਂ ਆਈ ਵਿਸ਼ੇਸ਼ ਟੀਮ ਨੇ ਦੋਸ਼ੀ ਨੂੰ ਕਾਬੂ ਕੀਤਾ।

ਪੁਲਿਸ ਅਨੁਸਾਰ ਪੀੜਤਾ ਦੇ ਬਿਆਨਾਂ ਅਤੇ ਮੌਜੂਦ ਸਬੂਤਾਂ ਦੇ ਅਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਰਵੀ ਚੰਦਰਵੰਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

 

ਵੱਡੀ ਖ਼ਬਰ: Dietitian ਪਤਨੀ ਦਾ ਬੇਰਹਿਮੀ ਨਾਲ ਕਤਲ! ਸ਼ੱਕ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ

 

ਵੱਡੀ ਖ਼ਬਰ: Dietitian ਪਤਨੀ ਦਾ ਬੇਰਹਿਮੀ ਨਾਲ ਕਤਲ!

ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ

ਸੂਰਤ (ਗੁਜਰਾਤ), 28 ਅਪ੍ਰੈਲ 2026: ਗੁਜਰਾਤ ਦੇ ਸੂਰਤ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇੱਕ ਸ਼ੱਕੀ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਸੀਮਿੰਟ ਨਾਲ ਭਰੀ ਲੱਕੜ ਦੀ ਪੇਟੀ ਵਿੱਚ ਛੁਪਾ ਦਿੱਤਾ। ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਔਰਤ ਦੀ ਲਾਸ਼ ਪਤੀ ਦੇ ਪੁਰਾਣੇ ਘਰ ਵਿੱਚੋਂ ਬਰਾਮਦ ਹੋਈ ਹੈ।

ਹਤਿਆਰੇ ਪਤੀ ਨੇ ਲਾਸ਼ ਨੂੰ ਗਲਣ ਤੋਂ ਰੋਕਣ ਅਤੇ ਬਦਬੂ ਨੂੰ ਬਾਹਰ ਆਉਣ ਤੋਂ ਰੋਕਣ ਲਈ ਉਸ ਉੱਤੇ ਸੁੱਕਾ ਸੀਮਿੰਟ ਪਾ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਉਹ ਆਪਣੇ ਪੁੱਤਰ ਆਰਵ ਦੇ ਨਾਮ ਇੱਕ ਚਿੱਠੀ ਛੱਡ ਕੇ ਫ਼ਰਾਰ ਹੋ ਗਿਆ।

ਇਸ ਚਿੱਠੀ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਲਿਖਿਆ ਸੀ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਲਾਸ਼ ਸਹਾਰਾ ਦਰਵਾਜ਼ੇ ਸਥਿਤ ਉਨ੍ਹਾਂ ਦੇ ਪੁਰਾਣੇ ਮਕਾਨ ਵਿੱਚ ਪਈ ਹੈ। ਜਦੋਂ ਪੁਲਿਸ ਚਿੱਠੀ ਦੇ ਅਧਾਰ ‘ਤੇ ਉੱਥੇ ਪਹੁੰਚੀ ਤਾਂ ਲੱਕੜ ਦੇ ਸੰਦੂਕ ਵਿੱਚੋਂ ਸ਼ਿਲਪਾ ਸਾਲਵੀ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ।

ਮੁਲਜ਼ਮ ਵਿਸ਼ਾਲ ਸਾਲਵੀ ਸੂਰਤ ਦੇ ਗੋਡਾਦਰਾ ਇਲਾਕੇ ਦਾ ਰਹਿਣ ਵਾਲਾ ਹੈ। 20 ਅਪ੍ਰੈਲ ਨੂੰ ਉਹ ਆਪਣੀ ਪਤਨੀ ਸ਼ਿਲਪਾ (ਜੋ ਕਿ ਪੇਸ਼ੇ ਤੋਂ ਡਾਇਟੀਸ਼ੀਅਨ ਸੀ) ਨੂੰ ਇਹ ਕਹਿ ਕੇ ਪੁਰਾਣੇ ਘਰ ਲੈ ਗਿਆ ਕਿ ਉੱਥੋਂ ਕੁਝ ਸਾਮਾਨ ਲੈ ਕੇ ਆਉਣਾ ਹੈ। ਉੱਥੇ ਪਹੁੰਚ ਕੇ ਵਿਸ਼ਾਲ ਨੇ ਸ਼ਿਲਪਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਪੇਟੀ ਵਿੱਚ ਬੰਦ ਕਰਕੇ ਉੱਪਰ ਸੀਮਿੰਟ ਪਾ ਦਿੱਤਾ।

ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ

ਵਿਸ਼ਾਲ ਅਤੇ ਸ਼ਿਲਪਾ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ (13 ਸਾਲਾ ਪੁੱਤਰ ਅਤੇ 8 ਸਾਲਾ ਧੀ) ਹਨ। ਪੁਲਿਸ ਜਾਂਚ ਮੁਤਾਬਕ, ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਵਾਂ ਵਿੱਚ ਅਣਬਣ ਰਹਿਣ ਲੱਗ ਪਈ ਸੀ। ਵਿਸ਼ਾਲ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਇਸੇ ਸ਼ੱਕ ਦੇ ਚੱਲਦਿਆਂ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਵਿਸ਼ਾਲ ਪੁਲਿਸ ਨੂੰ ਗੁਮਰਾਹ ਕਰਨ ਲਈ ਪਤਨੀ ਦੇ ਲਾਪਤਾ ਹੋਣ ਦਾ ਡਰਾਮਾ ਵੀ ਕਰਦਾ ਰਿਹਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫ਼ਰਾਰ ਪਤੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

 

BREAKING: SBI ਬੈਂਕ ‘ਚ ਦਿਨ-ਦਹਾੜੇ ਵੱਡੀ ਡਕੈਤੀ, 52 ਲੱਖ ਰੁਪਏ ਲੁੱਟੇ! ਵੇਖੋ ਲਾਈਵ ਵੀਡੀਓ

 

BREAKING: SBI ਬੈਂਕ ‘ਚ ਦਿਨ-ਦਹਾੜੇ ਵੱਡੀ ਡਕੈਤੀ; 52 ਲੱਖ ਰੁਪਏ ਲੁੱਟੇ! ਵੇਖੋ ਲਾਈਵ ਵੀਡੀਓ

ਸੂਰਤ (ਗੁਜਰਾਤ) 28 ਅਪ੍ਰੈਲ 2026 : ਗੁਜਰਾਤ ਦੇ ਸੂਰਤ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵਰਾਛਾ ਇਲਾਕੇ ਵਿੱਚ ਸਥਿਤ ਲੰਬੇ ਹਨੂੰਮਾਨ ਰੋਡ ‘ਤੇ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ਵਿੱਚ ਹਥਿਆਰਬੰਦ ਬਦਮਾਸ਼ਾਂ ਨੇ ਦਿਨ-ਦਹਾੜੇ 52 ਲੱਖ ਰੁਪਏ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ।

ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਲੁਟੇਰੇ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਕਰਦੇ ਨਜ਼ਰ ਆ ਰਹੇ ਹਨ। ਦੁਪਹਿਰ ਕਰੀਬ 2:05 ਵਜੇ ਛੇ ਲੁਟੇਰੇ ਤਿੰਨ ਬਾਈਕਾਂ ‘ਤੇ ਸਵਾਰ ਹੋ ਕੇ ਬੈਂਕ ਪਹੁੰਚੇ।

ਬੈਂਕ ਦੇ ਸਾਹਮਣੇ ਮੈਟਰੋ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉੱਥੇ ਬੈਰੀਕੇਡਿੰਗ ਲੱਗੀ ਹੋਈ ਸੀ। ਪੰਜ ਲੁਟੇਰੇ ਬੈਂਕ ਦੇ ਅੰਦਰ ਵੜ ਗਏ, ਜਦਕਿ ਇੱਕ ਸਾਥੀ ਬਾਹਰ ਬਾਈਕਾਂ ਕੋਲ ਨਿਗਰਾਨੀ ਕਰਦਾ ਰਿਹਾ।

ਬੈਂਕ ਵਿੱਚ ਵੜਦਿਆਂ ਹੀ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਅਲਾਰਮ ਸਿਸਟਮ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਜੋ ਕੋਈ ਸੂਚਨਾ ਬਾਹਰ ਨਾ ਜਾ ਸਕੇ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸੱਤ ਬੈਂਕ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਇੱਕ ਕੋਨੇ ਵਿੱਚ ਬਿਠਾ ਦਿੱਤਾ।

ਉਨ੍ਹਾਂ ਨੇ ਕੈਸ਼ੀਅਰ ਦੇ ਕਾਊਂਟਰ ਤੋਂ 12 ਲੱਖ ਰੁਪਏ ਲੁੱਟੇ। ਇਸੇ ਦੌਰਾਨ ਕੈਸ਼ ਮੈਨੇਜਮੈਂਟ ਸਰਵਿਸ (CMS) ਦੇ ਕਰਮਚਾਰੀ 40 ਲੱਖ ਰੁਪਏ ਲੈ ਕੇ ਬੈਂਕ ਪਹੁੰਚੇ। ਲੁਟੇਰਿਆਂ ਨੇ ਉਨ੍ਹਾਂ ਨੂੰ ਵੀ ਬੰਧਕ ਬਣਾ ਲਿਆ ਅਤੇ ਸਾਰੇ ਪੈਸੇ (ਕੁੱਲ 52 ਲੱਖ) ਬੈਗਾਂ ਵਿੱਚ ਭਰ ਕੇ ਬੜੇ ਸ਼ਾਂਤ ਤਰੀਕੇ ਨਾਲ ਫ਼ਰਾਰ ਹੋ ਗਏ।

ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ, ਜਿਸ ਦਾ ਲੁਟੇਰਿਆਂ ਨੇ ਪੂਰਾ ਫਾਇਦਾ ਉਠਾਇਆ। ਲੁਟੇਰੇ ਕਰੀਬ 50 ਮਿੰਟ ਤੱਕ ਬੈਂਕ ਅੰਦਰ ਰਹੇ, ਪਰ ਬਾਹਰ ਖੜ੍ਹੇ CMS ਗਾਰਡ ਨੂੰ ਭਿਣਕ ਤੱਕ ਨਹੀਂ ਲੱਗੀ। ਬੈਂਕ ਦਾ ਸਟਾਫ ਇੰਨਾ ਡਰ ਗਿਆ ਸੀ ਕਿ ਲੁਟੇਰਿਆਂ ਦੇ ਜਾਣ ਤੋਂ 15 ਮਿੰਟ ਬਾਅਦ ਤੱਕ ਉਹ ਟੇਬਲਾਂ ਦੇ ਹੇਠਾਂ ਹੀ ਲੁਕੇ ਰਹੇ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਸੀਸੀਟੀਵੀ ਫੁਟੇਜ ਵਿੱਚ ਲੁਟੇਰਿਆਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਉਮਰ 22 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਪੂਰੇ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਗੁਆਂਢੀ ਜ਼ਿਲ੍ਹਿਆਂ (ਤਾਪੀ, ਵਲਸਾਡ, ਨਵਸਾਰੀ) ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸ਼ਾਮ 6 ਵਜੇ ਡੌਗ ਸਕੁਐਡ ਦੀ ਮਦਦ ਲਈ ਗਈ, ਜੋ ਬੈਂਕ ਤੋਂ ਮੈਟਰੋ ਬੈਰੀਕੇਡਿੰਗ ਤੱਕ ਜਾਂਚ ਕਰਦਾ ਰਿਹਾ।

ਪੁਲਿਸ ਨੂੰ ਸ਼ੱਕ ਹੈ ਕਿ ਮੈਟਰੋ ਰੇਲ ਵਿੱਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੇ ਇਹ ਯੋਜਨਾ ਬਣਾਈ ਹੋ ਸਕਦੀ ਹੈ ਅਤੇ ਇਨ੍ਹਾਂ ਲੁਟੇਰਿਆਂ ਨੂੰ ਹਾਇਰ ਕੀਤਾ ਹੋਵੇਗਾ। ਡੀਸੀਪੀ ਜ਼ੋਨ 1 ਆਲੋਕ ਕੁਮਾਰ ਨੇ ਦੱਸਿਆ ਕਿ ਕਰਾਈਮ ਬ੍ਰਾਂਚ ਸਮੇਤ 100 ਤੋਂ ਵੱਧ ਪੁਲਿਸ ਮੁਲਾਜ਼ਮ ਦੋਸ਼ੀਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਕੜੋਦਰਾ ਦੇ ਜੋਲਵਾ ਇਲਾਕੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਹੈ।

 

Punjab Breaking: ‘ਰੇਲ ਗੱਡੀ’ ਉਡਾਉਣ ਦੀ ਰਚੀ ਗਈ ਸੀ ਸਾਜਿਸ਼! ਪਟਿਆਲਾ ਪੁਲਿਸ ਵੱਲੋਂ ਸਾਜਿਸ਼ਘਾੜੇ ਗ੍ਰਿਫ਼ਤਾਰ

File Photo

 

‘ਰੇਲ ਗੱਡੀ’ ਉਡਾਉਣ ਦੀ ਰਚੀ ਗਈ ਸੀ ਸਾਜਿਸ਼! ਪਟਿਆਲਾ ਪੁਲਿਸ ਵੱਲੋਂ ਸਾਜਿਸ਼ਘਾੜੇ ਗ੍ਰਿਫ਼ਤਾਰ

Punjab Network

ਪਟਿਆਲਾ, 28 ਅਪ੍ਰੈਲ 2026: ਸ਼ੰਭੂ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਦੀ ਗੁੱਥੀ ਸੁਲਝਾਉਂਦੇ ਹੋਏ ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਇਹ ਧਮਾਕਾ ਕੋਈ ਹਾਦਸਾ ਨਹੀਂ, ਸਗੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਮਲੇਸ਼ੀਆ ਵਿੱਚ ਬੈਠੇ ਪ੍ਰੋ-ਖਾਲਿਸਤਾਨੀ ਅਨਸਰਾਂ ਵੱਲੋਂ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦੀਪ ਸਿੰਘ ਖਾਲਸਾ (ਮੋਡਿਊਲ ਦਾ ਸਰਗਨਾ), ਕੁਲਵਿੰਦਰ ਸਿੰਘ, ਸਤਨਾਮ ਸਿੰਘ (ਮ੍ਰਿਤਕ ਜਗਰੂਪ ਸਿੰਘ ਦਾ ਭਰਾ) ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪ੍ਰਦੀਪ ਸਿੰਘ ਖਾਲਸਾ (ਮੋਡਿਊਲ ਦਾ ਸਰਗਨਾ) ਸੀ, ਇਸ ‘ਤੇ ਪਹਿਲਾਂ ਵੀ ਮਾਨਸਾ ਵਿੱਚ ਕੇਸ ਦਰਜ ਹਨ।

ਭਾਰੀ ਮਾਤਰਾ ਵਿੱਚ ਅਸਲ੍ਹਾ ਤੇ ਵਿਸਫੋਟਕ ਬਰਾਮਦ

ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤਿਆ ਜਾਣ ਵਾਲਾ ਇੱਕ ਪਿਸਤੌਲ (31 ਬੋਰ), ਆਈ.ਈ.ਡੀ. (IED), ਡੈਟੋਨੇਟਰ ਅਤੇ ਹੋਰ ਤਕਨੀਕੀ ਸਮਾਨ ਸੰਚਾਰ ਲਈ ਵਰਤੇ ਜਾਣ ਵਾਲੇ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਹੈ। ਡੀ.ਆਈ.ਜੀ. ਚਾਹਲ ਨੇ ਸਪੱਸ਼ਟ ਕੀਤਾ ਕਿ ਟ੍ਰੈਕ ‘ਤੇ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ, ਉਹ ਜਗਰੂਪ ਸਿੰਘ ਹੀ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ, ਜਗਰੂਪ ਸਿੰਘ ਇਸੇ ਮੋਡਿਊਲ ਦਾ ਹਿੱਸਾ ਸੀ ਅਤੇ 2019 ਵਿੱਚ ਮਲੇਸ਼ੀਆ ਵੀ ਜਾ ਕੇ ਆਇਆ ਸੀ। ਉਹ ਰੇਲਵੇ ਟ੍ਰੈਕ ‘ਤੇ ਆਈ.ਈ.ਡੀ. (IED) ਪਲਾਂਟ ਕਰ ਰਿਹਾ ਸੀ, ਪਰ ਹੈਂਡਲਿੰਗ ਦੌਰਾਨ ਹੋਈ ਗਲਤੀ ਕਾਰਨ ਬਲਾਸਟ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਤਕਨੀਕੀ ਜਾਂਚ ਰਾਹੀਂ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ।

ਮਲੇਸ਼ੀਆ ਤੋਂ ISI ਦੇ ਇਸ਼ਾਰੇ ‘ਤੇ ਚੱਲ ਰਿਹਾ ਸੀ ਨੈੱਟਵਰਕ- ਪੁਲਿਸ ਨੇ ਕੀਤਾ ਵੱਡਾ ਖੁਲਾਸਾ

ਪੁਲਿਸ ਅਨੁਸਾਰ, ਇਸ ਮੋਡਿਊਲ ਨੂੰ ਮਲੇਸ਼ੀਆ ਵਿੱਚ ਬੈਠੇ ਆਕਾ ਰਨ ਕਰ ਰਹੇ ਸਨ। ਇਨ੍ਹਾਂ ਦਾ ਮੁੱਖ ਮਕਸਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਧਮਾਕੇ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਅਤੇ ਦੇਸ਼ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਣਾ ਸੀ। ਜਗਰੂਪ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਦੇ ਹੋਣ ਦਾ ਸ਼ੱਕ ਹੈ, ਜਿਸ ਦੀ ਭਾਲ ਜਾਰੀ ਹੈ।

ਨੌਜਵਾਨਾਂ ਨੂੰ ਅਪੀਲ, “ਬਾਹਰ ਬੈਠੇ ਲੋਕਾਂ ਦੇ ਲਾਲਚ ‘ਚ ਨਾ ਆਓ”- ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ

ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ, “ਜਿਹੜੇ ਬੰਦੇ ਬਾਹਰ ਬੈਠੇ ਹਨ, ਉਹ ਆਪਣੇ ਬੱਚਿਆਂ ਨੂੰ ਉੱਥੇ ਵਧੀਆ ਪੜ੍ਹਾਉਂਦੇ ਹਨ, ਪਰ ਇੱਥੇ ਸਾਡੇ ਨੌਜਵਾਨਾਂ ਨੂੰ ਲਾਲਚ ਦੇ ਕੇ ਬਰਗਲਾ ਰਹੇ ਹਨ। ਜਗਰੂਪ ਸਿੰਘ ਦੇ ਦੋ ਬੱਚੇ ਹਨ, ਇਨ੍ਹਾਂ ਲੋਕਾਂ ਨੇ ਬੈਠੇ-ਬੈਠੇ ਇੱਕ ਪੂਰਾ ਪਰਿਵਾਰ ਖ਼ਤਮ ਕਰ ਦਿੱਤਾ। ਮੈਂ ਯੂਥ ਨੂੰ ਕਹਾਂਗਾ ਕਿ ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਅਜਿਹੇ ਅਨਸਰਾਂ ਦੇ ਸੰਪਰਕ ਵਿੱਚ ਨਾ ਆਉਣ।”

ਗ੍ਰਿਫ਼ਤਾਰ ਕੀਤੇ ਗਏ ਚਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਇਸ ਨੈੱਟਵਰਕ ਦੇ ਹੋਰ ਸਾਥੀ ਵੀ ਕਾਬੂ ਕੀਤੇ ਜਾ ਸਕਦੇ ਹਨ।

 

ਪੰਜਾਬ ‘ਚ ਵੱਡੀ ਵਾਰਦਾਤ! ਕਬੱਡੀ ਖਿਡਾਰੀ ਅਤੇ ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ‘ਚ ਵੱਡੀ ਵਾਰਦਾਤ! ਕਬੱਡੀ ਖਿਡਾਰੀ ਅਤੇ ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ

Punjab Network

ਬਟਾਲਾ, 28 ਅਪ੍ਰੈਲ 2026: ਬਟਾਲਾ ਦੇ ਨਜ਼ਦੀਕੀ ਪਿੰਡ ਭੋਮਾ ਵਿੱਚ ਬੀਤੀ ਦੇਰ ਰਾਤ ਗੋਲੀਆਂ ਦੀ ਗੂੰਜ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ।

ਪਿੰਡ ਦੇ ਖੇਡ ਮੈਦਾਨ ਵਿੱਚ ਸੈਰ ਕਰ ਰਹੇ ਤਿੰਨ ਵਿਅਕਤੀਆਂ ‘ਤੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਖ਼ੂਨੀ ਵਾਰਦਾਤ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।

ਇਸ ਹਮਲੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਜੁਗਰਾਜ ਸਿੰਘ (ਕਬੱਡੀ ਖਿਡਾਰੀ) ਤੇ ਸਾਬਕਾ ਸਰਪੰਚ ਦਾ ਪੁੱਤਰ ਕਸ਼ਮੀਰ ਸਿੰਘ, ਜੋ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਸੈਰ ਕਰਨ ਗਏ ਸੀ।

ਹਾਲਾਂਕਿ ਇਨ੍ਹਾਂ ਮ੍ਰਿਤਕ ਨੌਜਵਾਨਾਂ ਦਾ ਤੀਜਾ ਸਾਥੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮ੍ਰਿਤਕ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਦੱਸਿਆ ਕਿ ਜੁਗਰਾਜ ਰਾਤ ਨੂੰ ਸੈਰ ਕਰਨ ਗਿਆ ਸੀ। ਕੁਝ ਹੀ ਮਿੰਟਾਂ ਬਾਅਦ ਪਿੰਡ ਵਿੱਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਹਾਹਾਕਾਰ ਮਚ ਗਈ।

ਜਦੋਂ ਤੱਕ ਪਿੰਡ ਵਾਸੀ ਮੌਕੇ ‘ਤੇ ਪਹੁੰਚੇ, ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ। ਦੋਵੇਂ ਨੌਜਵਾਨ ਖ਼ੂਨ ਨਾਲ ਲੱਥਪੱਥ ਜ਼ਮੀਨ ‘ਤੇ ਪਏ ਸਨ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ SSP ਬਟਾਲਾ ਮਹਿਤਾਬ ਸਿੰਘ ਦੇਰ ਰਾਤ ਖ਼ੁਦ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

SSP ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਸੀਸੀਟੀਵੀ ਫੁਟੇਜ ਅਤੇ ਪੁਰਾਣੀ ਰੰਜਿਸ਼ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ।

 

BREAKING: ਭਾਜਪਾ ਆਗੂ ਦੀ ਦੁਕਾਨ ‘ਤੇ ਗ੍ਰਨੇਡ ਨਾਲ ਹਮਲਾ; ਪਿੰਨ ਨਾ ਨਿਕਲਣ ਕਾਰਨ ਟਲਿਆ ਭਿਆਨਕ ਹਾਦਸਾ

 

BREAKING: ਭਾਜਪਾ ਆਗੂ ਦੀ ਦੁਕਾਨ ‘ਤੇ ਗ੍ਰਨੇਡ ਨਾਲ ਹਮਲਾ; ਪਿੰਨ ਨਾ ਨਿਕਲਣ ਕਾਰਨ ਟਲਿਆ ਭਿਆਨਕ ਹਾਦਸਾ

ਗੁਰਦਾਸਪੁਰ 28 ਅਪ੍ਰੈਲ 2026: ਗੁਰਦਾਸਪੁਰ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕੇ ਗੀਤਾ ਭਵਨ ਰੋਡ ‘ਤੇ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਭਾਜਪਾ ਆਗੂ ਦੀ ਮਸ਼ਹੂਰ ਦੁਕਾਨ ਦੇ ਬਾਹਰ ਦੋ ਸ਼ੱਕੀ ਨੌਜਵਾਨਾਂ ਵੱਲੋਂ ਹੈਂਡ ਗ੍ਰਨੇਡ ਸੁੱਟਿਆ ਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਗ੍ਰਨੇਡ ਫਟਿਆ ਨਹੀਂ, ਜਿਸ ਕਾਰਨ ਇੱਕ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ। ਇਹ ਘਟਨਾ ਸਵੇਰੇ ਵਾਪਰੀ ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਸ਼ੋਕਾ ਚਿਪਸ ਦੀ ਦੁਕਾਨ ਦੇ ਬਾਹਰ ਕੋਈ ਵਸਤੂ ਸੁੱਟੀ।

ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ, ਇੱਕ ਰਾਹਗੀਰ ਮੁੰਡੇ ਨੇ ਉਹ ਵਸਤੂ ਚੁੱਕ ਕੇ ਦੁਕਾਨ ‘ਤੇ ਕੰਮ ਕਰਦੇ ਰਾਹੁਲ ਨੂੰ ਫੜਾ ਦਿੱਤੀ। ਰਾਹੁਲ ਉਸ ਨੀਲੇ ਰੰਗ ਦੀ ਭਾਰੀ ਵਸਤੂ ਨੂੰ ਹੱਥ ਵਿੱਚ ਫੜ ਕੇ ਦੁਕਾਨ ਦੇ ਮਾਲਕ ਅਤੇ ਭਾਜਪਾ ਆਗੂ ਅਟਲ ਸ਼ਰਮਾ ਕੋਲ ਲੈ ਗਿਆ।

ਅਟਲ ਸ਼ਰਮਾ ਨੇ ਤੁਰੰਤ ਪਛਾਣ ਲਿਆ ਕਿ ਇਹ ਇੱਕ ਜ਼ਿੰਦਾ ਹੈਂਡ ਗ੍ਰਨੇਡ ਹੈ। ਉਨ੍ਹਾਂ ਦੇਖਿਆ ਕਿ ਗ੍ਰਨੇਡ ਦੀ ਪਿੰਨ ਅਜੇ ਅੰਦਰ ਹੀ ਸੀ, ਜਿਸ ਕਾਰਨ ਉਹ ਫਟਿਆ ਨਹੀਂ ਸੀ।

ਭਾਜਪਾ ਆਗੂ ਨੇ ਬੜੀ ਸੂਝ-ਬੂਝ ਨਾਲ ਰਾਹੁਲ ਨੂੰ ਉਹ ਗ੍ਰਨੇਡ ਤੁਰੰਤ ਬਾਹਰ ਸੁੱਟਣ ਲਈ ਕਿਹਾ। ਹਫੜਾ-ਦਫੜੀ ਵਿੱਚ ਰਾਹੁਲ ਨੇ ਉਸਨੂੰ ਬਾਹਰ ਸੁੱਟ ਦਿੱਤਾ, ਜੋ ਨੇੜੇ ਦੇ ਇੱਕ ਨਾਲੇ ਵਿੱਚ ਜਾ ਡਿੱਗਿਆ।

ਸੂਚਨਾ ਮਿਲਦੇ ਹੀ SP ਡੀ.ਕੇ. ਚੌਧਰੀ ਅਤੇ ਸਿਟੀ ਐੱਸ.ਐੱਚ.ਓ. ਦਵਿੰਦਰ ਪ੍ਰਕਾਸ਼ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ, ਗੀਤਾ ਭਵਨ ਰੋਡ ਦੇ ਪੂਰੇ ਬਾਜ਼ਾਰ ਨੂੰ ਤੁਰੰਤ ਬੰਦ ਕਰਵਾ ਦਿੱਤਾ।

ਜਿਸ ਨਾਲੇ ਵਿੱਚ ਗ੍ਰਨੇਡ ਡਿੱਗਿਆ ਸੀ, ਉਸ ਹਿੱਸੇ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ ਤਾਂ ਜੋ ਜੇਕਰ ਧਮਾਕਾ ਹੋਵੇ ਤਾਂ ਨੁਕਸਾਨ ਘੱਟ ਹੋਵੇ। ਅੰਮ੍ਰਿਤਸਰ ਤੋਂ ਬੰਬ ਡਿਸਪੋਜ਼ਲ ਸਕੁਐਡ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਹੈ।

CCTV ਫੁਟੇਜ ਖੰਗਾਲ ਰਹੀ ਪੁਲਿਸ

ਪੁਲਿਸ ਨੂੰ ਇਲਾਕੇ ਦੀ CCTV ਫੁਟੇਜ ਵਿੱਚ ਦੋ ਸ਼ੱਕੀ ਨੌਜਵਾਨ ਨਜ਼ਰ ਆਏ ਹਨ ਜੋ ਗ੍ਰਨੇਡ ਸੁੱਟ ਕੇ ਫ਼ਰਾਰ ਹੋਏ ਸਨ। SP ਡੀ.ਕੇ. ਚੌਧਰੀ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਬੰਬ ਸਕੁਐਡ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਗ੍ਰਨੇਡ ਕਿਸ ਕਿਸਮ ਦਾ ਸੀ ਅਤੇ ਇਸ ਪਿੱਛੇ ਕਿਸ ਸਾਜ਼ਿਸ਼ੀ ਦਾ ਹੱਥ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਅਤੇ ਭਾਜਪਾ ਆਗੂਆਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ।

 

ਰੇਲਵੇ ਟਰੈਕ ਉਡਾਉਣ ਵਾਲੇ ਮ੍ਰਿਤਕ ‘ਨਿਹੰਗ ਜਗਰੂਪ’ ਪੰਜਵੜ ਬਾਰੇ ਪਿੰਡ ਵਾਸੀਆਂ ਦਾ ਨਵਾਂ ਖੁਲਾਸਾ! MP ਅੰਮ੍ਰਿਤਪਾਲ ਨਾਲ ਜੁੜੇ ਤਾਰ? ਚੋਣਾਂ ‘ਚ ਕੀਤਾ ਸੀ ਪ੍ਰਚਾਰ

 

ਰੇਲਵੇ ਟਰੈਕ ਉਡਾਉਣ ਵਾਲੇ ਮ੍ਰਿਤਕ ‘ਨਿਹੰਗ ਜਗਰੂਪ’ ਪੰਜਵੜ ਬਾਰੇ ਪਿੰਡ ਵਾਸੀਆਂ ਦਾ ਨਵਾਂ ਖੁਲਾਸਾ! MP ਅੰਮ੍ਰਿਤਪਾਲ ਨਾਲ ਜੁੜੇ ਤਾਰ? ਚੋਣਾਂ ‘ਚ ਕੀਤਾ ਸੀ ਪ੍ਰਚਾਰ

ਤਰਨ ਤਾਰਨ/ਪੰਜਵੜ 28 ਅਪ੍ਰੈਲ 2026: ਸ਼ੰਭੂ-ਅੰਬਾਲਾ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਧਮਾਕੇ ਦੌਰਾਨ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ (35 ਸਾਲ) ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਅੱਜ ਤੜਕੇ ਪੁਲਿਸ ਨੇ ਪਿੰਡ ਪੰਜਵੜ ਵਿੱਚ ਜਗਰੂਪ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਦੇ ਛੋਟੇ ਭਰਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5:30 ਵਜੇ ਪੁਲਿਸ ਦੀਆਂ ਟੀਮਾਂ ਜਗਰੂਪ ਦੇ ਘਰ ਪਹੁੰਚੀਆਂ। ਪੁਲਿਸ ਨੇ ਘਰ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ, ਜਿਸ ਵਿੱਚ ਅਲਮਾਰੀਆਂ ਅਤੇ ਹੋਰ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਹਾਲਾਂਕਿ, ਸਰਪੰਚ ਅਨੁਸਾਰ ਘਰੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਜਗਰੂਪ ਦੇ ਛੋਟੇ ਭਰਾ, ਜੋ ਕਿ ਪਿੰਡ ਵਿੱਚ ਆਟਾ ਚੱਕੀ ਚਲਾ ਕੇ ਗੁਜ਼ਾਰਾ ਕਰਦਾ ਹੈ, ਨੂੰ ਆਪਣੇ ਨਾਲ ਲੈ ਗਈ ਹੈ।

ਕੌਣ ਸੀ ਜਗਰੂਪ ਸਿੰਘ?

ਪਰਿਵਾਰ ਅਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰੂਪ ਸਿੰਘ ਦਾ ਪਿਛੋਕੜ ਕਾਫ਼ੀ ਸਾਧਾਰਨ ਰਿਹਾ ਹੈ। ਜਗਰੂਪ ਸਿੰਘ ਪੜ੍ਹਿਆ-ਲਿਖਿਆ ਸੀ ਅਤੇ ਕੁਝ ਸਮਾਂ ਦੁਬਈ ਵਿੱਚ ਵੀ ਰਹਿ ਕੇ ਆਇਆ ਸੀ।

ਪਹਿਲਾਂ ਉਹ ਸਾਧਾਰਨ ਪਹਿਰਾਵੇ ਵਿੱਚ ਸੀ, ਪਰ ਪਿਛਲੇ 5-7 ਸਾਲਾਂ ਤੋਂ ਉਹ ਨਿਹੰਗ ਸਿੰਘ ਸਜ ਗਿਆ ਸੀ ਅਤੇ ਦਲ-ਪੰਥਾਂ ਨਾਲ ਜੁੜਿਆ ਹੋਇਆ ਸੀ। ਉਸ ਨੇ ਘਰ ਵਿੱਚ ਦੋ ਘੋੜੇ ਵੀ ਰੱਖੇ ਹੋਏ ਸਨ।

ਸਰਪੰਚ ਨੇ ਦੱਸਿਆ ਕਿ ਜਗਰੂਪ ਸਿੰਘ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਕਾਫ਼ੀ ਨੇੜਲਾ ਸਾਥੀ ਸੀ ਅਤੇ ਲੋਕ ਸਭਾ ਚੋਣਾਂ ਦੌਰਾਨ ਉਸ ਨੇ ਮੂਹਰਲੀ ਕਤਾਰ ਵਿੱਚ ਹੋ ਕੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਸੀ।

ਜਗਰੂਪ ਦੇ ਚਾਚਾ ਅਤੇ ਸਰਪੰਚ ਨੇ ਦੱਸਿਆ ਕਿ ਪਰਿਵਾਰ ਬਹੁਤ ਭਲੇਮਾਣਸ ਹੈ ਅਤੇ ਪਿੰਡ ਵਿੱਚ ਕਦੇ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਜਗਰੂਪ ਸ਼ਾਦੀਸ਼ੁਦਾ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ।

ਪਰਿਵਾਰ ਨੂੰ ਅਜੇ ਤੱਕ ਜਗਰੂਪ ਦੀ ਮੌਤ ਬਾਰੇ ਅਧਿਕਾਰਤ ਤੌਰ ‘ਤੇ ਨਹੀਂ ਦੱਸਿਆ ਗਿਆ, ਹਾਲਾਂਕਿ ਪੁਲਿਸ ਦੀ ਕਾਰਵਾਈ ਕਾਰਨ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।

ਪਿੰਡ ਵਾਸੀਆਂ ਲਈ ਇਹ ਮੰਨਣਾ ਮੁਸ਼ਕਿਲ ਹੋ ਰਿਹਾ ਹੈ ਕਿ ਜਗਰੂਪ ਕਿਸੇ ਅਜਿਹੀ ਖ਼ਤਰਨਾਕ ਗਤੀਵਿਧੀ ਵਿੱਚ ਸ਼ਾਮਲ ਹੋ ਸਕਦਾ ਹੈ।

ਪੁਲਿਸ ਹੁਣ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਜਗਰੂਪ ਸਿੰਘ ਸ਼ੰਭੂ ਟ੍ਰੈਕ ਤੱਕ ਕਿਵੇਂ ਪਹੁੰਚਿਆ ਅਤੇ ਉਸ ਨੂੰ ਬੰਬ ਪਲਾਂਟ ਕਰਨ ਲਈ ਵਿਸਫੋਟਕ ਸਮੱਗਰੀ ਕਿੱਥੋਂ ਮੁਹੱਈਆ ਕਰਵਾਈ ਗਈ।

ਪਟਿਆਲਾ ਪੁਲਿਸ ਦੀਆਂ ਟੈਕਨੀਕਲ ਟੀਮਾਂ ਜਗਰੂਪ ਦੇ ਸੰਪਰਕਾਂ ਅਤੇ ਪਿਛਲੇ ਕੁਝ ਦਿਨਾਂ ਦੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।


ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਜਗਰੂਪ ਕਰ ਰਿਹਾ ਸੀ ਕੋਸ਼ਿਸ਼, ਪਰ ਗਲਤੀ ਕਾਰਨ ਖੁਦ ਦੀ ਹੋਈ ਮੌਤ- ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ

ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿੱਧੇ ਤੌਰ ‘ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ‘ਫ੍ਰੇਟ ਕੋਰੀਡੋਰ’ (ਮਾਲ-ਗੱਡੀ ਗਲਿਆਰਾ) ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

DGP ਦਿਵੇਦੀ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਬਾਰੇ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਹ ਉਹੀ ਵਿਅਕਤੀ ਸੀ ਜੋ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਸ ਦੀ ਆਪਣੀ ਹੀ ਮੌਤ ਹੋ ਗਈ।

ਪੁਲਿਸ ਨੂੰ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਾਸੀ ਪੰਜਵੜ ਵਜੋਂ ਹੋਈ ਹੈ। ਉਸ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਮਿਲੀ ਹੈ।

ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। DGP ਨੇ ਮੰਨਿਆ ਕਿ ਫ੍ਰੇਟ ਕੋਰੀਡੋਰ ‘ਤੇ ਸੁਰੱਖਿਆ ਕਰਮਚਾਰੀਆਂ ਅਤੇ CCTV ਕੈਮਰਿਆਂ ਦੀ ਭਾਰੀ ਕਮੀ ਹੈ।

ਉਨ੍ਹਾਂ ਕਿਹਾ, “ਇਹ ਗਲਿਆਰਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ, ਪਰ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ। ਅਸੀਂ ਉੱਚ ਪੱਧਰੀ ਬੈਠਕ ਬੁਲਾ ਕੇ ਇਹ ਯਕੀਨੀ ਬਣਾਵਾਂਗੇ ਕਿ ਕੋਰੀਡੋਰ ‘ਤੇ ਹਰ ਥੋੜ੍ਹੀ ਦੂਰੀ ‘ਤੇ ਕੈਮਰੇ ਲਗਾਏ ਜਾਣ।”

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।

ਕਿਉਂਕਿ ਇਹ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਇਸ ਲਈ ਪੂਰੀ ਸੰਭਾਵਨਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੀ ਇਸ ਜਾਂਚ ਵਿੱਚ ਸ਼ਾਮਲ ਹੋਵੇਗੀ।

ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਇਸ ਪਿੱਛੇ ਕੋਈ ਸੰਗਠਿਤ ਖੁਫੀਆ ਤੰਤਰ ਕੰਮ ਕਰ ਰਿਹਾ ਹੈ।

DGP ਨੇ ਦੱਸਿਆ ਕਿ ਮਾਲ-ਗੱਡੀ ਦੇ ਡਰਾਈਵਰ ਨੂੰ ਇੱਕ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ। ਹਾਲਾਂਕਿ ਟ੍ਰੇਨ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਪਹੁੰਚਿਆ ਹੈ।

ਪੁਲਿਸ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਤੱਕ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ CCTV ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵਿਸਤ੍ਰਿਤ ਪੁਲਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

 

Punjab Breaking: ਨਿਹੰਗ ਨੇ ਬੰਬ ਨਾਲ ਉਡਾਇਆ ਸੀ ਸ਼ੰਭੂ ਰੇਲਵੇ ਟਰੈਕ; ਦੋਸ਼ੀ ਦੀ ਹੋਈ ਪਛਾਣ- ਸਪੈਸ਼ਲ DGP ਨੇ ਕੀਤੇ ਵੱਡੇ ਖੁਲਾਸੇ

 

Punjab Breaking: ਨਿਹੰਗ ਨੇ ਉਡਾਇਆ ਸੀ ਰੇਲਵੇ ਟਰੈਕ! ਦੋਸ਼ੀ ਦੀ ਹੋਈ ਪਛਾਣ- ਸਪੈਸ਼ਲ DGP ਨੇ ਕੀਤੇ ਵੱਡੇ ਖੁਲਾਸੇ

ਸਪੈਸ਼ਲ DGP ਸ਼ਸ਼ੀ ਪ੍ਰਭਾ ਦਿਵੇਦੀ ਦਾ ਵੱਡਾ ਖੁਲਾਸਾ; “ਫ੍ਰੇਟ ਕੋਰੀਡੋਰ ਸੀ ਨਿਸ਼ਾਨਾ, ਸਾਜ਼ਿਸ਼ ਪਿੱਛੇ NIA ਦੀ ਐਂਟਰੀ ਸੰਭਵ”

ਪਟਿਆਲਾ/ਸ਼ੰਭੂ 28 ਅਪ੍ਰੈਲ 2026: ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੇ ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿੱਧੇ ਤੌਰ ‘ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ‘ਫ੍ਰੇਟ ਕੋਰੀਡੋਰ’ (ਮਾਲ-ਗੱਡੀ ਗਲਿਆਰਾ) ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

DGP ਦਿਵੇਦੀ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਬਾਰੇ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਹ ਉਹੀ ਵਿਅਕਤੀ ਸੀ ਜੋ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਸ ਦੀ ਆਪਣੀ ਹੀ ਮੌਤ ਹੋ ਗਈ।

ਪੁਲਿਸ ਨੂੰ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਾਸੀ ਪੰਜਵੜ ਵਜੋਂ ਹੋਈ ਹੈ। ਉਸ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਮਿਲੀ ਹੈ।

ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। DGP ਨੇ ਮੰਨਿਆ ਕਿ ਫ੍ਰੇਟ ਕੋਰੀਡੋਰ ‘ਤੇ ਸੁਰੱਖਿਆ ਕਰਮਚਾਰੀਆਂ ਅਤੇ CCTV ਕੈਮਰਿਆਂ ਦੀ ਭਾਰੀ ਕਮੀ ਹੈ।

ਉਨ੍ਹਾਂ ਕਿਹਾ, “ਇਹ ਗਲਿਆਰਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ, ਪਰ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ। ਅਸੀਂ ਉੱਚ ਪੱਧਰੀ ਬੈਠਕ ਬੁਲਾ ਕੇ ਇਹ ਯਕੀਨੀ ਬਣਾਵਾਂਗੇ ਕਿ ਕੋਰੀਡੋਰ ‘ਤੇ ਹਰ ਥੋੜ੍ਹੀ ਦੂਰੀ ‘ਤੇ ਕੈਮਰੇ ਲਗਾਏ ਜਾਣ।”

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।

ਕਿਉਂਕਿ ਇਹ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਇਸ ਲਈ ਪੂਰੀ ਸੰਭਾਵਨਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੀ ਇਸ ਜਾਂਚ ਵਿੱਚ ਸ਼ਾਮਲ ਹੋਵੇਗੀ।

ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਇਸ ਪਿੱਛੇ ਕੋਈ ਸੰਗਠਿਤ ਖੁਫੀਆ ਤੰਤਰ ਕੰਮ ਕਰ ਰਿਹਾ ਹੈ।

DGP ਨੇ ਦੱਸਿਆ ਕਿ ਮਾਲ-ਗੱਡੀ ਦੇ ਡਰਾਈਵਰ ਨੂੰ ਇੱਕ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ। ਹਾਲਾਂਕਿ ਟ੍ਰੇਨ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਪਹੁੰਚਿਆ ਹੈ।

ਪੁਲਿਸ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਤੱਕ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ CCTV ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵਿਸਤ੍ਰਿਤ ਪੁਲਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

 

ਵੱਡੀ ਖ਼ਬਰ: ਰੁਸਤਮ-ਏ-ਹਿੰਦ ਪਹਿਲਵਾਨ ‘ਜੱਸਾ ਪੱਟੀ’ AAP ‘ਚ ਸ਼ਾਮਲ

 

ਵੱਡੀ ਖ਼ਬਰ: ਰੁਸਤਮ-ਏ-ਹਿੰਦ ਪਹਿਲਵਾਨ ‘ਜੱਸਾ ਪੱਟੀ’ AAP ‘ਚ ਸ਼ਾਮਲ

Punjab Network

ਚੰਡੀਗੜ੍ਹ 28 ਅਪ੍ਰੈਲ 2026- ਕੁਸ਼ਤੀ ਦੇ ਮੈਦਾਨ ਵਿੱਚ ਵੱਡੇ-ਵੱਡੇ ਨਾਮੀ ਪਹਿਲਵਾਨਾਂ ਨੂੰ ਚਿੱਤ ਕਰਨ ਵਾਲੇ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ (ਜੱਸਾ ਪੱਟੀ) ਨੇ ਅੱਜ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕਰ ਦਿੱਤਾ ਹੈ।

ਜੱਸਾ ਪੱਟੀ ਅੱਜ ਆਪਣੀ ਪੂਰੀ ਟੀਮ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਜੱਸਾ ਪੱਟੀ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮਾਨ ਨੇ ਕਿਹਾ, ਜੱਸਾ ਪੱਟੀ ਨੇ ਕੁਸ਼ਤੀ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ।

ਅਜਿਹੇ ਨੌਜਵਾਨ ਆਈਕਨਾਂ ਦਾ ਰਾਜਨੀਤੀ ਵਿੱਚ ਆਉਣਾ ਸੁਭਾਗਾ ਹੈ। ਉਮੀਦ ਹੈ ਕਿ ਜੱਸਾ ਪੱਟੀ ਖੇਡ ਮੈਦਾਨ ਦੀ ਤਰ੍ਹਾਂ ਸਿਆਸਤ ਵਿੱਚ ਵੀ ਤਨਦੇਹੀ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨਗੇ।

ਜਸਕਵਰ ਸਿੰਘ ਪੱਟੀ, ਜਿਨ੍ਹਾਂ ਨੂੰ ਕੁਸ਼ਤੀ ਪ੍ਰੇਮੀ ‘ਜੱਸਾ ਪੱਟੀ’ ਦੇ ਨਾਮ ਨਾਲ ਜਾਣਦੇ ਹਨ, ਪੰਜਾਬ ਦੇ ਚੋਟੀ ਦੇ ਪਹਿਲਵਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਈ ਵਾਰ ‘ਰੁਸਤਮ-ਏ-ਹਿੰਦ’ ਦਾ ਖਿਤਾਬ ਜਿੱਤ ਕੇ ਪੰਜਾਬੀ ਮਾਂ-ਖੇਡ ਕੁਸ਼ਤੀ ਵਿੱਚ ਆਪਣਾ ਲੋਹਾ ਮਨਵਾਇਆ ਹੈ।

ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਖ਼ਾਸ ਕਰਕੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਵਿੱਚ ‘ਆਪ’ ਦੀ ਪਕੜ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।

ਆਗਾਮੀ ਚੋਣਾਂ ਅਤੇ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ਦਰਮਿਆਨ ਇੱਕ ਪ੍ਰਸਿੱਧ ਖਿਡਾਰੀ ਦਾ ਸੱਤਾਧਾਰੀ ਪਾਰਟੀ ਨਾਲ ਜੁੜਨਾ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਨੂੰ ਉਮੀਦ ਹੈ ਕਿ ਜੱਸਾ ਪੱਟੀ ਦੀ ਲੋਕਪ੍ਰਿਯਤਾ ਦਾ ਫਾਇਦਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਿਲੇਗਾ।

 

ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ; ਹੁਕਮਨਾਮੇ ਨੂੰ ‘ਸਾਜ਼ਿਸ਼’ ਦੱਸਣ ‘ਤੇ ਭਖਿਆ ਵਿਵਾਦ

 

ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ; ਹੁਕਮਨਾਮੇ ਨੂੰ ‘ਸਾਜ਼ਿਸ਼’ ਦੱਸਣ ‘ਤੇ ਭਖਿਆ ਵਿਵਾਦ

ਅੰਮ੍ਰਿਤਸਰ 28 ਅਪ੍ਰੈਲ 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚ ਕੇ ਇੱਕ ਮੰਗ ਪੱਤਰ ਸੌਂਪਿਆ ਹੈ।

ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਤੁਰੰਤ ਤਲਬ ਕਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਣੇਕੇ ਦੀ ਅਗਵਾਈ ਹੇਠ ਪੁੱਜੇ ਮੈਂਬਰਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੱਸਿਆ ਕਿ, 6 ਅਪਰੈਲ ਨੂੰ ਅਕਾਲੀ ਦਲ ਦੀ ਇੱਕ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਉਨ੍ਹਾਂ ਨੂੰ ਸਿਆਸਤ ਤੋਂ ਬਾਹਰ ਕਰਨ ਅਤੇ ਸਰੀਰਕ ਤੌਰ ‘ਤੇ ਖ਼ਤਮ ਕਰਨ ਦੀ ਇੱਕ ਸਿਆਸੀ ਸਾਜ਼ਿਸ਼ ਸੀ।

ਵਿਰੋਧੀ ਮੈਂਬਰਾਂ ਅਨੁਸਾਰ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਖ਼ੁਦ ਸੰਗਤ ਦੀ ਹਜ਼ੂਰੀ ਵਿੱਚ ਆਪਣੇ ਗੁਨਾਹ ਕਬੂਲ ਕੇ ਤਨਖਾਹ ਭੁਗਤੀ ਸੀ, ਪਰ ਹੁਣ ਉਹ ਇਸ ਪੰਜ ਪ੍ਰਧਾਨੀ ਪ੍ਰੰਪਰਾ ਨੂੰ ‘ਸਾਜ਼ਿਸ਼’ ਦੱਸ ਕੇ ਸਿੱਧੀ ਚੁਣੌਤੀ ਦੇ ਰਹੇ ਹਨ।

ਮੰਗ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ ਕਿ ਸੁਖਬੀਰ ਬਾਦਲ ਤੋਂ ਉਨ੍ਹਾਂ ਦੇ ਇਸ ਬਿਆਨ ਦੇ ਸਬੂਤ ਮੰਗੇ ਜਾਣ। ਜੇਕਰ ਉਹ ਸਬੂਤ ਪੇਸ਼ ਨਹੀਂ ਕਰ ਸਕਦੇ, ਤਾਂ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਨ ਅਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਨ ਦੇ ਦੋਸ਼ ਵਿੱਚ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।

ਐਡਵੋਕੇਟ ਧਾਮੀ ਦੀ ਚੁੱਪ ‘ਤੇ ਵੀ ਸਵਾਲ

ਵਿਰੋਧੀ ਧਿਰ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਵਾਬ-ਤਲਬੀ ਦੀ ਵੀ ਮੰਗ ਕੀਤੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸੁਖਬੀਰ ਬਾਦਲ ਸਟੇਜ ਤੋਂ ਪੰਜ ਪ੍ਰਧਾਨੀ ਪ੍ਰਥਾ ਦਾ ਅਪਮਾਨ ਕਰ ਰਹੇ ਸਨ, ਉਦੋਂ ਧਾਮੀ ਉੱਥੇ ਮੌਜੂਦ ਹੋਣ ਦੇ ਬਾਵਜੂਦ ਚੁੱਪ ਰਹੇ। ਮੈਂਬਰਾਂ ਨੇ ਸਵਾਲ ਉਠਾਇਆ ਕਿ ਪ੍ਰਧਾਨ ਨੇ ਸਿੱਖ ਪ੍ਰੰਪਰਾਵਾਂ ਦੇ ਸਤਿਕਾਰ ਲਈ ਉਸ ਸਮੇਂ ਆਵਾਜ਼ ਕਿਉਂ ਨਹੀਂ ਉਠਾਈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗ ਪੱਤਰ ਹਾਸਲ ਕਰਨ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਘਟਨਾਕ੍ਰਮ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ, ਕਿਉਂਕਿ ਇੱਕ ਪਾਸੇ ਅਕਾਲੀ ਦਲ ਮੁੜ ਸੁਰਜੀਤੀ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਧਾਰਮਿਕ ਮਰਿਆਦਾ ਨਾਲ ਜੁੜੇ ਇਹ ਗੰਭੀਰ ਦੋਸ਼ ਪਾਰਟੀ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦੇ ਹਨ।