ਸੋਮਵਾਰ, ਜੂਨ 1, 2026
Home Blog Page 72

BREAKING- ਬੇਟੀ ਦੇ ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ; 5 ਲੋਕਾਂ ਦੀ ਮੌਤ

 

BREAKING- ਬੇਟੀ ਦੇ ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ; 5 ਲੋਕਾਂ ਦੀ ਮੌਤ

ਮਊ/ਦੋਹਰੀਘਾਟ, 25 ਅਪ੍ਰੈਲ 2026: ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਦੋਹਰੀਘਾਟ ਥਾਣਾ ਖੇਤਰ ਵਿੱਚ ਅੱਜ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਬੇਕਾਬੂ ਸਕਾਰਪੀਓ ਅਤੇ ਟਰੱਕ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ ਪਤੀ-ਪਤਨੀ ਅਤੇ ਉਨ੍ਹਾਂ ਦਾ ਪੁੱਤਰ ਸ਼ਾਮਿਲ ਹਨ।

ਦੋਹਰੀਘਾਟ ਪੁਲਿਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 3:00 ਵਜੇ ਵਾਪਰੀ। ਇੱਕ ਸਕਾਰਪੀਓ (JH 21G3927) ਬੇਕਾਬੂ ਹੋ ਕੇ ਆਪਣੀ ਲੇਨ ਤੋਂ ਨਿਕਲ ਕੇ ਦੂਜੀ ਲੇਨ ਵਿੱਚ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੇ ਟ੍ਰੇਲਰ ਟਰੱਕ (BR 28GB2171) ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ।

ਸੀ.ਓ. (ਸਰਕਲ ਅਫ਼ਸਰ) ਜਤਿੰਦਰ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਸਕਾਰਪੀਓ ਵਿੱਚ ਸਵਾਰ ਇੱਕ ਪਾਲਤੂ ਕੁੱਤੇ ਦੀ ਵੀ ਮੌਤ ਹੋ ਗਈ ਹੈ।

ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਵਿਨੈ ਸ਼੍ਰੀਵਾਸਤਵ (53 ਸਾਲ), ਅਰਚਨਾ ਸ਼੍ਰੀਵਾਸਤਵ (48 ਸਾਲ) – ਵਿਨੈ ਸ਼੍ਰੀਵਾਸਤਵ ਦੀ ਪਤਨੀ, ਕ੍ਰਿਤਾਰਥ ਸ਼੍ਰੀਵਾਸਤਵ (27 ਸਾਲ) – ਵਿਨੈ ਸ਼੍ਰੀਵਾਸਤਵ ਦਾ ਪੁੱਤਰ (ਨਿਵਾਸੀ ਪਿੰਡ ਰਾਨੀਦਿਹਾ ਜ਼ਿਲ੍ਹਾ ਗੋਰਖਪੁਰ), ਰਵਿੰਦਰ ਯਾਦਵ (20 ਸਾਲ) ਨਿਵਾਸੀ ਜ਼ਿਲ੍ਹਾ ਗਯਾ (ਬਿਹਾਰ), ਪੁਰਸ਼ੋਤਮ ਕੁਮਾਰ (28 ਸਾਲ) ਨਿਵਾਸੀ ਜ਼ਿਲ੍ਹਾ ਗਯਾ (ਬਿਹਾਰ) ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਰਾਂਚੀ ਵਿੱਚ ਆਪਣੀ ਬੇਟੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ, ਜਦੋਂ ਰਸਤੇ ਵਿੱਚ ਇਹ ਦੁਖਦਾਈ ਹਾਦਸਾ ਵਾਪਰ ਗਿਆ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮਊ ਦੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

AAP ਨੂੰ ਵੱਡਾ ਸਿਆਸੀ ਝਟਕਾ! ਹੁਣ ਤੱਕ 35 ਨੇਤਾਵਾਂ ਨੇ ਛੱਡੀ ਪਾਰਟੀ

 

 

AAP ਨੂੰ ਵੱਡਾ ਸਿਆਸੀ ਝਟਕਾ! ਹੁਣ ਤੱਕ 35 ਨੇਤਾਵਾਂ ਨੇ ਛੱਡੀ ਪਾਰਟੀ

ਚੰਡੀਗੜ੍ਹ/ਨਵੀਂ ਦਿੱਲੀ, 25 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਇੱਕ ਵਾਰ ਫਿਰ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ 24 ਅਪ੍ਰੈਲ ਨੂੰ ਆਪਣੇ ਦੋ ਹੋਰ ਸਾਥੀ ਮੈਂਬਰਾਂ ਨਾਲ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ ਹੈ।

ਇਸ ਘਟਨਾਕ੍ਰਮ ਨੇ ਨਾ ਸਿਰਫ਼ ‘ਆਪ’ ਦੀ ਮੌਜੂਦਾ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਪਾਰਟੀ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਨਾਰਾਜ਼ਗੀ ਨੂੰ ਵੀ ਉਜਾਗਰ ਕਰ ਦਿੱਤਾ ਹੈ।

ਰਾਘਵ ਚੱਢਾ ਨੇ ਇਸ ਮੌਕੇ ਕਿਹਾ ਕਿ ਉਹ ਪਾਰਟੀ ਛੱਡਣ ਵਾਲੇ ਇਕੱਲੇ ਨੇਤਾ ਨਹੀਂ ਹਨ। ਉਨ੍ਹਾਂ ਅਨੁਸਾਰ, ਹੁਣ ਤੱਕ ਕਰੀਬ 35 ਨੇਤਾ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਹਨ ਜਾਂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਇਨ੍ਹਾਂ ਵਿੱਚ ਕਈ ਵੱਡੇ ਅਤੇ ਪ੍ਰਭਾਵਸ਼ਾਲੀ ਚਿਹਰੇ ਸ਼ਾਮਿਲ ਹਨ, ਜਿਨ੍ਹਾਂ ਨੇ ਕਦੇ ਪਾਰਟੀ ਦੀ ਨੀਂਹ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਪਾਰਟੀ ਦੇ ਸ਼ੁਰੂਆਤੀ ਦੌਰ ਨਾਲ ਜੁੜੇ ਪ੍ਰਮੁੱਖ ਨੇਤਾਵਾਂ ਵਿੱਚੋਂ ਕੁਮਾਰ ਵਿਸ਼ਵਾਸ, ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਰਗੇ ਨਾਮ ਸ਼ਾਮਿਲ ਹਨ, ਜਿਨ੍ਹਾਂ ਨੇ ਸਮੇਂ ਦੇ ਨਾਲ ਪਾਰਟੀ ਤੋਂ ਦੂਰੀ ਬਣਾ ਲਈ।

ਖ਼ਾਸ ਗੱਲ ਇਹ ਰਹੀ ਕਿ ਕੁਮਾਰ ਵਿਸ਼ਵਾਸ ਨੇ ਨਾ ਤਾਂ ਰਸਮੀ ਤੌਰ ‘ਤੇ ਅਸਤੀਫ਼ਾ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਕੱਢਿਆ ਗਿਆ, ਪਰ ਉਹ ਲੰਬੇ ਸਮੇਂ ਤੋਂ ‘ਆਪ’ ਦੀ ਸਰਗਰਮ ਰਾਜਨੀਤੀ ਤੋਂ ਵੱਖ ਨਜ਼ਰ ਆ ਰਹੇ ਹਨ।

ਪਾਰਟੀ ਛੱਡਣ ਵਾਲੇ ਨੇਤਾਵਾਂ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬ ਤੋਂ ਹੈ। ਕਰੀਬ 20 ਨੇਤਾ ਪੰਜਾਬ ਇਕਾਈ ਨਾਲ ਜੁੜੇ ਰਹੇ ਹਨ, ਜਿਨ੍ਹਾਂ ਵਿੱਚ ਸੰਸਦ ਮੈਂਬਰ ਅਤੇ ਵਿਧਾਇਕ ਪੱਧਰ ਦੇ ਆਗੂ ਸ਼ਾਮਿਲ ਹਨ।

ਹਾਲੀਆ ਘਟਨਾਕ੍ਰਮ ਵਿੱਚ ਰਾਘਵ ਚੱਢਾ ਸਮੇਤ 7 ਸਾਂਸਦਾਂ ਦੇ ਇੱਕੋ ਵੇਲੇ ਪਾਰਟੀ ਛੱਡਣ ਦੀ ਗੱਲ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ 6 ਸਾਂਸਦ ਪੰਜਾਬ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ, ਜਦਕਿ ਬਾਕੀਆਂ ਦੀ ਸ਼ਮੂਲੀਅਤ ਦੀ ਪ੍ਰਕਿਰਿਆ ਜਾਰੀ ਹੈ।

ਭਾਜਪਾ ਲਈ ਇਸ ਘਟਨਾਕ੍ਰਮ ਨੂੰ ਇੱਕ ਰਣਨੀਤਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਲ ਭਾਜਪਾ ਨੂੰ ਵਿਰੋਧੀ ਧਿਰਾਂ ਦੇ ਕਿਲ੍ਹੇ ਵਿੱਚ ਸੰਨ੍ਹ ਲਗਾਉਣ ਦਾ ਵੱਡਾ ਮੌਕਾ ਮਿਲਿਆ ਹੈ, ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਤੇ ਦਿੱਲੀ ਦੀ ਸਿਆਸਤ ਨੂੰ ਨਵਾਂ ਮੋੜ ਦੇ ਸਕਦਾ ਹੈ।

 

ਅਕਾਲੀ ਦਲ ਨੂੰ ਵੱਡਾ ਝਟਕਾ; ਜਨਰਲ ਸਕੱਤਰ ਨੇ ਸੈਂਕੜੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

 

ਅਕਾਲੀ ਦਲ ਨੂੰ ਵੱਡਾ ਝਟਕਾ; ਜਨਰਲ ਸਕੱਤਰ ਨੇ ਸੈਂਕੜੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

ਖਰੜ/ਮੋਹਾਲੀ, 25 ਅਪ੍ਰੈਲ 2026: ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਉਦਯੋਗ ਅਤੇ ਵਪਾਰ ਵਿੰਗ) ਪੰਜਾਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਪੰਨੂ ਨੇ ਪਾਰਟੀ ਹਾਈਕਮਾਂਡ ‘ਤੇ ਅਣਗੌਲਿਆ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।

ਹਰਜੀਤ ਸਿੰਘ ਪੰਨੂ ਨੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਉੱਚ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਸੀ। ਨਾ ਤਾਂ ਉਨ੍ਹਾਂ ਨੂੰ ਪਾਰਟੀ ਦੀਆਂ ਮੀਟਿੰਗਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਨਾ ਹੀ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਸੀ।

ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਖਰੜ ਸ਼ਹਿਰ ਅਤੇ ਹਲਕੇ ਵਿੱਚ ਅਹੁਦੇਦਾਰਾਂ ਦੀ ਨਿਯੁਕਤੀ ਲਈ ਕਈ ਵਾਰ ਲਿਸਟਾਂ ਭੇਜੀਆਂ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਇੱਕ ਵੀ ਬੇਨਤੀ ਨਹੀਂ ਸੁਣੀ ਗਈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦਾ ਮਾੜਾ ਸਮਾਂ ਸੀ ਅਤੇ ਕਈ ਆਗੂ ਪਾਰਟੀ ਛੱਡ ਕੇ ਜਾ ਰਹੇ ਸਨ, ਉਦੋਂ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦੀ ਸੇਵਾ ਕੀਤੀ। ਹੜ੍ਹ ਪੀੜਤਾਂ ਦੀ ਸੇਵਾ ਲਈ 11 ਟਰੱਕ ਰਾਸ਼ਨ ਭੇਜਣ ਅਤੇ ਤਰਨ ਤਾਰਨ ਚੋਣਾਂ ਵਿੱਚ ਕੀਤੀ ਮਿਹਨਤ ਦਾ ਵੀ ਜ਼ਿਕਰ ਕੀਤਾ ਗਿਆ, ਪਰ ਪਾਰਟੀ ਦੇ ਕੁਝ ‘ਲੋਭੀ’ ਲੀਡਰਾਂ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਪਿੱਛੇ ਧੱਕ ਦਿੱਤਾ।

ਪੰਨੂ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਵਿੱਚ ਉੱਚ ਅਹੁਦੇਦਾਰਾਂ ਵੱਲੋਂ ਵਰਕਰਾਂ ਨਾਲ ਭੇਦਭਾਵ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਜੋ ਕਿ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ।

ਹਰਜੀਤ ਸਿੰਘ ਪੰਨੂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਾਰਟੀ ਵਿੱਚ ਉਨ੍ਹਾਂ ਦੇ ਸੁਝਾਵਾਂ ਅਤੇ ਮਿਹਨਤ ਦੀ ਕੋਈ ਅਹਿਮੀਅਤ ਨਹੀਂ ਹੈ, ਤਾਂ ਉਹ ਆਪਣੇ ਸੈਂਕੜੇ ਸਾਥੀਆਂ ਅਤੇ ਸ਼ਹਿਰ ਨਿਵਾਸੀਆਂ ਦੀ ਮਦਦ ਨਾਲ ‘ਆਜ਼ਾਦ’ ਤੌਰ ‘ਤੇ ਕੰਮ ਕਰਨਾ ਬਿਹਤਰ ਸਮਝਣਗੇ।

ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀਆਂ ਕਾਪੀਆਂ ਐਨ.ਕੇ. ਸ਼ਰਮਾ (ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ) ਅਤੇ ਪਰਮਿੰਦਰ ਸਿੰਘ ਸੋਹਾਣਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਮੋਹਾਲੀ) ਨੂੰ ਵੀ ਭੇਜ ਦਿੱਤੀਆਂ ਹਨ। ਇਸ ਅਸਤੀਫ਼ੇ ਨਾਲ ਖਰੜ ਅਤੇ ਮੋਹਾਲੀ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਨੂੰ ਇੱਕ ਵੱਡਾ ਝਟਕਾ ਲੱਗਾ ਹੈ।

 

ਵੱਡਾ ਖ਼ੁਲਾਸਾ: AAP ਛੱਡ ਭਾਜਪਾ ‘ਚ ਗਏ MPs ਕੋਲ ਹੈ ਅਰਬਾਂ ਦੀ ਜਾਇਦਾਦ; ਜਾਣੋ ਕਿਸ ਕੋਲ ਕਿੰਨਾ ਪੈਸਾ

 

AAP ਛੱਡ ਭਾਜਪਾ ‘ਚ ਗਏ MPs ਕੋਲ ਹੈ ਅਰਬਾਂ ਦੀ ਜਾਇਦਾਦ; ਜਾਣੋ ਕਿਸ ਕੋਲ ਕਿੰਨਾ ਪੈਸਾ

ਨਵੀਂ ਦਿੱਲੀ, 25 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੀ ਖ਼ਬਰ ਨੇ ਜਿੱਥੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ, ਉੱਥੇ ਹੀ ਇਨ੍ਹਾਂ ਆਗੂਆਂ ਦੀ ਜਾਇਦਾਦ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਚੋਣ ਹਲਫ਼ਨਾਮਿਆਂ ਅਨੁਸਾਰ, ਇਸ ਸਮੂਹ ਵਿੱਚ ਆਰਥਿਕ ਪੱਖੋਂ ਵੱਡਾ ਅੰਤਰ ਦੇਖਣ ਨੂੰ ਮਿਲਦਾ ਹੈ।

ਰਜਿੰਦਰ ਗੁਪਤਾ ਸਭ ਤੋਂ ਅਮੀਰ ਰਾਜ ਸਭਾ ਮੈਂਬਰ

ਇਸ ਸੂਚੀ ਵਿੱਚ ਸਭ ਤੋਂ ਵੱਡਾ ਨਾਮ ਰਜਿੰਦਰ ਗੁਪਤਾ ਦਾ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 5000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾਂਦੀ ਹੈ। ਉਹ ਨਾ ਸਿਰਫ਼ ਇਸ ਸਮੂਹ ਵਿੱਚ, ਸਗੋਂ ਰਾਜ ਸਭਾ ਦੇ ਸਭ ਤੋਂ ਅਮੀਰ ਮੈਂਬਰਾਂ ਵਿੱਚੋਂ ਇੱਕ ਹਨ।

ਦੂਜੇ ਨੰਬਰ ‘ਤੇ ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹਨ। ਉਨ੍ਹਾਂ ਦੀ ਜਾਇਦਾਦ ਲਗਭਗ 498 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਆਰਥਿਕ ਤੌਰ ‘ਤੇ ਉਹ ਇਸ ਸੂਚੀ ਵਿੱਚ ਬਹੁਤ ਮਜ਼ਬੂਤ ਸਥਾਨ ਰੱਖਦੇ ਹਨ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਕੁੱਲ ਜਾਇਦਾਦ ਕਰੀਬ 81.8 ਕਰੋੜ ਰੁਪਏ ਦੇ ਆਸ-ਪਾਸ ਹੈ। ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਕ੍ਰਿਕਟ ਕਰੀਅਰ, ਇਸ਼ਤਿਹਾਰ ਅਤੇ ਵੱਖ-ਵੱਖ ਵਪਾਰਕ ਨਿਵੇਸ਼ ਰਹੇ ਹਨ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਸ਼ੋਕ ਮਿੱਤਲ ਦੀ ਜਾਇਦਾਦ 50 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਪਰਿਵਾਰਕ ਅਤੇ ਸੰਸਥਾਗਤ ਦੌਲਤ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

ਘੱਟ ਜਾਇਦਾਦ ਵਾਲੇ ਆਗੂ

ਜਿੱਥੇ ਉਪਰੋਕਤ ਆਗੂ ਕਰੋੜਪਤੀ ਹਨ, ਉੱਥੇ ਹੀ ਕੁਝ ਮੈਂਬਰਾਂ ਕੋਲ ਜਾਇਦਾਦ ਕਾਫ਼ੀ ਘੱਟ ਹੈ। ਰਾਘਵ ਚੱਢਾ ਦੀ ਜਾਇਦਾਦ ਲਗਭਗ 37 ਲੱਖ ਤੋਂ 55 ਲੱਖ ਰੁਪਏ ਦੇ ਵਿਚਕਾਰ ਦਰਜ ਹੈ। ਸੰਦੀਪ ਪਾਠਕ ਦੀ ਜਾਇਦਾਦ ਕਰੀਬ 22 ਤੋਂ 25 ਲੱਖ ਰੁਪਏ ਦੇ ਵਿਚਕਾਰ ਹੈ। ਸਵਾਤੀ ਮਾਲੀਵਾਲ ਦੀ ਜਾਇਦਾਦ ਲਗਭਗ 19.5 ਲੱਖ ਰੁਪਏ ਦੱਸੀ ਜਾਂਦੀ ਹੈ।

ਇਨ੍ਹਾਂ ਆਗੂਆਂ ਦੀ ਜਾਇਦਾਦ ਵਿੱਚ ਇੰਨਾ ਵੱਡਾ ਪਾੜਾ ਭਾਰਤੀ ਰਾਜਨੀਤੀ ਵਿੱਚ ਮੌਜੂਦ ਆਰਥਿਕ ਵਿਭਿੰਨਤਾ ਨੂੰ ਦਰਸਾਉਂਦਾ ਹੈ। ‘ਆਪ’ ਲਈ ਇਨ੍ਹਾਂ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਦਾ ਪਾਰਟੀ ਛੱਡਣਾ ਇੱਕ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।

 

ਵੱਡੀ ਖ਼ਬਰ: ਹੁਣ AAP MP ਮਲਵਿੰਦਰ ਕੰਗ ਨੇ ਪਾਰਟੀ ਲੀਡਰਸ਼ਿਪ ਨੂੰ ਦਿਖਾਇਆ ਸ਼ੀਸ਼ਾ, ਪੜ੍ਹੋ ਪੂਰੀ ਰਿਪੋਰਟ

 

ਵੱਡੀ ਖ਼ਬਰ: ਹੁਣ AAP MP ਮਲਵਿੰਦਰ ਕੰਗ ਨੇ ਪਾਰਟੀ ਲੀਡਰਸ਼ਿਪ ਨੂੰ ਦਿਖਾਇਆ ਸ਼ੀਸ਼ਾ, ਪੜ੍ਹੋ ਪੂਰੀ ਰਿਪੋਰਟ

‘ਆਪ’ ਨੂੰ ਰਣਨੀਤੀ ਬਦਲਣ ਦੀ ਲੋੜ: ਮਲਵਿੰਦਰ ਸਿੰਘ ਕੰਗ ਦਾ ਆਪਣੀ ਹੀ ਪਾਰਟੀ ਨੂੰ ਮਸ਼ਵਰਾ

ਚੰਡੀਗੜ੍ਹ 25 ਅਪ੍ਰੈਲ 2026: AAP MP ਮਲਵਿੰਦਰ ਸਿੰਘ ਕੰਗ ਨੇ ‘ਆਪ’ ਦੀ ਮੌਜੂਦਾ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਗੂਆਂ ਦੇ ਜਾਣ ਦਾ ਸਿਲਸਿਲਾ ਰੋਕਣਾ ਹੈ, ਤਾਂ ਇਸ ਨੂੰ ਇੱਕ ਅਸਲ ਲੋਕਤੰਤਰੀ ਜਥੇਬੰਦੀ ਵਜੋਂ ਕੰਮ ਕਰਨਾ ਪਵੇਗਾ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ, ਕੰਗ ਨੇ ਖੁਲਾਸਾ ਕੀਤਾ ਕਿ ਸੰਦੀਪ ਪਾਠਕ ਵਰਗਾ ਅਹਿਮ ਰਣਨੀਤੀਕਾਰ ਪਾਰਟੀ ਕਦੇ ਨਾ ਛੱਡਦਾ ਜੇਕਰ ਲੀਡਰਸ਼ਿਪ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਪਾਰਟੀ ਦਾ ਕੋਈ ਵੀ ਵੱਡਾ ਆਗੂ ਸੰਦੀਪ ਪਾਠਕ ਨਾਲ ਰਾਬਤੇ ਵਿੱਚ ਨਹੀਂ ਸੀ।

ਕੰਗ ਨੇ ਰਾਘਵ ਚੱਢਾ ਦਾ ਨਾਮ ਲੈਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਕੋਲ ‘ਬੇਲਗਾਮ ਤਾਕਤ’ ਸੀ, ਜਿਸਦੀ ਉਨ੍ਹਾਂ ਨੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਰੀ ਤਾਕਤ ਕੁਝ ਕੁ ਹੱਥਾਂ ਵਿੱਚ ਕੇਂਦਰਿਤ ਹੋਣਾ ਪਾਰਟੀ ਲਈ ਨੁਕਸਾਨਦੇਹ ਹੈ ਅਤੇ ਇਸ ਦੀ ਵੰਡ ਹੋਣੀ ਚਾਹੀਦੀ ਹੈ।

ਕੰਗ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾਉਣ ਅਤੇ ਤੋੜਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਆਪਣੇ ਸਿਆਸੀ ਭਵਿੱਖ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਲਾਲਚ ਵਿੱਚ ਨਹੀਂ ਹਨ ਅਤੇ ਹਮੇਸ਼ਾ ਉਸੇ ਸਿਆਸਤ ਦਾ ਹਿੱਸਾ ਰਹਿਣਗੇ ਜੋ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗੀ।

ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਦਾ ਪੰਜਾਬ ਦੀਆਂ ਚੋਣਾਂ ‘ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ ਕਿਉਂਕਿ ਇਨ੍ਹਾਂ ਆਗੂਆਂ ਦੀ ਆਪਣੀ ਕੋਈ ਜਨਤਕ ਪੈਂਠ (Ground support) ਨਹੀਂ ਹੈ। ਮਲਵਿੰਦਰ ਕੰਗ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ‘ਆਪ’ ਦੇ ਅੰਦਰੂਨੀ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਪਾਰਟੀ ਨੂੰ ‘ਪਰਿਪੱਕ’ ਹੋਣ ਦੀ ਲੋੜ ਹੈ।

 

ਵੱਡੀ ਖ਼ਬਰ: ਭਾਰਤ ‘ਚ ਨਹੀਂ ਚੱਲੇਗਾ Paytm! RBI ਨੇ ਪੇਟੀਐਮ ਪੇਮੈਂਟਸ ਬੈਂਕ ਦਾ ਲਾਇਸੰਸ ਕੀਤਾ ਰੱਦ

 

ਵੱਡੀ ਖ਼ਬਰ: ਭਾਰਤ ‘ਚ ਨਹੀਂ ਚੱਲੇਗਾ Paytm; RBI ਨੇ ਪੇਟੀਐਮ ਪੇਮੈਂਟਸ ਬੈਂਕ ਦਾ ਲਾਇਸੰਸ ਕੀਤਾ ਰੱਦ

ਮੁੰਬਈ, 24 ਅਪ੍ਰੈਲ 2026: ਭਾਰਤੀ ਰਿਜ਼ਰਵ ਬੈਂਕ (RBI) ਨੇ ਸਖ਼ਤ ਕਦਮ ਚੁੱਕਦੇ ਹੋਏ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (Paytm/ PPBL) ਦਾ ਬੈਂਕਿੰਗ ਲਾਇਸੰਸ ਰੱਦ ਕਰ ਦਿੱਤਾ ਹੈ। 24 ਅਪ੍ਰੈਲ 2026 ਤੋਂ ਇਹ ਹੁਕਮ ਪ੍ਰਭਾਵੀ ਹੋ ਗਿਆ ਹੈ। ਇੰਨਾ ਹੀ ਨਹੀਂ, RBI ਹੁਣ ਇਸ ਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਿਹਾ ਹੈ।

RBI ਨੇ ਆਪਣੇ ਨੋਟੀਫਿਕੇਸ਼ਨ ਵਿੱਚ ਲਾਇਸੰਸ ਰੱਦ ਕਰਨ ਦੇ ਪਿੱਛੇ ਕਈ ਗੰਭੀਰ ਕਾਰਨ ਦੱਸੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਦਾ ਕੰਮਕਾਜ ਅਜਿਹੇ ਤਰੀਕੇ ਨਾਲ ਚੱਲ ਰਿਹਾ ਸੀ ਜੋ ਜਮ੍ਹਾਂਕਰਤਾਵਾਂ ਅਤੇ ਜਨਤਕ ਹਿੱਤਾਂ ਲਈ ਨੁਕਸਾਨਦੇਹ ਸੀ।

RBI ਨੇ ਬੈਂਕ ਦੇ ਪ੍ਰਬੰਧਨ (ਮੈਨੇਜਮੈਂਟ) ਦੀ ਕਾਰਜਸ਼ੈਲੀ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ। ਬੈਂਕ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਵਾਰ-ਵਾਰ ਨਾਕਾਮ ਰਿਹਾ, ਜੋ ਇੱਕ ਪੇਮੈਂਟਸ ਬੈਂਕ ਲਾਇਸੰਸ ਲਈ ਲਾਜ਼ਮੀ ਹੁੰਦੀਆਂ ਹਨ।

ਪੇਟੀਐਮ ‘ਤੇ ਇਹ ਕਾਰਵਾਈ ਅਚਾਨਕ ਨਹੀਂ ਹੋਈ ਹੈ…

1 ਮਾਰਚ 2022 ਨੂੰ RBI ਨੇ ਨਵੇਂ ਗਾਹਕਾਂ ਨੂੰ ਜੋੜਨ ‘ਤੇ ਰੋਕ ਲਗਾਈ ਸੀ। 2024 ਦੀ ਸ਼ੁਰੂਆਤ ਵਿੱਚ ਡਿਪਾਜ਼ਿਟ, ਕ੍ਰੈਡਿਟ ਅਤੇ ਵਾਲਿਟ ਟੌਪ-ਅੱਪ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਅਪ੍ਰੈਲ 2026 ਲਾਇਸੰਸ ਰੱਦ ਕਰਕੇ RBI ਨੇ ਬੈਂਕ ਨੂੰ ਹੀ ਬੰਦ ਕਰ ਦਿੱਤਾ ਹੈ।

ਕੀ ਗਾਹਕਾਂ ਦਾ ਪੈਸਾ ਡੁੱਬ ਜਾਵੇਗਾ?

RBI ਨੇ ਸਪੱਸ਼ਟ ਕੀਤਾ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਕੋਲ ਆਪਣੇ ਜਮ੍ਹਾਂਕਰਤਾਵਾਂ ਦੀ ਪੂਰੀ ਰਕਮ ਚੁਕਾਉਣ ਲਈ ਲੋੜੀਂਦੀ ਨਕਦੀ ਮੌਜੂਦ ਹੈ। ਨਿਯਮਾਂ ਤਹਿਤ ਇਸ ਪ੍ਰਕਿਰਿਆ ਦੌਰਾਨ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ।

ਪੇਟੀਐਮ ‘ਤੇ ਕੀ ਹੋਵੇਗਾ ਅਸਰ?

ਇਹ ਵਿਜੇ ਸ਼ੇਖਰ ਸ਼ਰਮਾ ਦੀ ਕੰਪਨੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਹੈ। ਪੇਟੀਐਮ ਵਾਲਿਟ ਅਤੇ ਮਰਚੈਂਟ ਪੇਮੈਂਟਸ ਦਾ ਇੱਕ ਵੱਡਾ ਹਿੱਸਾ ਇਸੇ ਬੈਂਕ ਰਾਹੀਂ ਸੰਚਾਲਿਤ ਹੁੰਦਾ ਸੀ। ਹਾਲਾਂਕਿ, ਪੇਟੀਐਮ ਹੁਣ ਦੂਜੇ ਬੈਂਕਾਂ ਨਾਲ ਸਾਂਝੇਦਾਰੀ ਕਰਕੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

 

ਵੱਡੀ ਖ਼ਬਰ: ਚੋਣ ਡਿਊਟੀ ‘ਤੇ ਤਾਇਨਾਤ 65 ਅਧਿਕਾਰੀਆਂ ਦੇ ਨਾਮ ਵੋਟਰ ਸੂਚੀ ‘ਚੋਂ ਗਾਇਬ; ਸੁਪਰੀਮ ਕੋਰਟ ਨੇ ਦਖ਼ਲ ਤੋਂ ਕੀਤਾ ਇਨਕਾਰ

 

ਵੱਡੀ ਖ਼ਬਰ: ਚੋਣ ਡਿਊਟੀ ‘ਤੇ ਤਾਇਨਾਤ 65 ਅਧਿਕਾਰੀਆਂ ਦੇ ਨਾਮ ਵੋਟਰ ਸੂਚੀ ‘ਚੋਂ ਗਾਇਬ; ਸੁਪਰੀਮ ਕੋਰਟ ਨੇ ਦਖ਼ਲ ਤੋਂ ਕੀਤਾ ਇਨਕਾਰ

ਕੋਲਕਾਤਾ/ਨਵੀਂ ਦਿੱਲੀ, 24 April 2026: ਪੱਛਮੀ ਬੰਗਾਲ ਵਿੱਚ ਚੋਣਾਂ ਦੇ ਵਿਚਕਾਰ SIR (ਵੋਟਰ ਸੂਚੀ) ਦਾ ਮਾਮਲਾ ਮੁੜ ਤੂਲ ਫੜ ਰਿਹਾ ਹੈ। ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਪੀਲੀ ਟ੍ਰਿਬਿਊਨਲ ਕੋਲ ਜਾਣ।

ਇਹ ਪੂਰਾ ਮਾਮਲਾ ਪੱਛਮੀ ਬੰਗਾਲ ਦੇ 65 ਅਧਿਕਾਰੀਆਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਦੀ ਦਲੀਲ ਸੀ ਕਿ ਉਹ ਦਿਨ-ਰਾਤ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ, ਪਰ ਜਦੋਂ ਖ਼ੁਦ ਵੋਟ ਪਾਉਣ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਨਾਮ ਹੀ ਮਤਦਾਤਾ ਸੂਚੀ (SIR) ਵਿੱਚੋਂ ਕੱਟ ਦਿੱਤਾ ਗਿਆ ਹੈ।

ਅਦਾਲਤ ਵਿੱਚ ਪਟੀਸ਼ਨਰਾਂ ਵੱਲੋਂ ਸੀਨੀਅਰ ਵਕੀਲ ਐਮ.ਆਰ. ਸ਼ਮਸ਼ਾਦ ਨੇ ਪੱਖ ਰੱਖਦਿਆਂ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਦੱਸਿਆ ਕਿ, ਇਨ੍ਹਾਂ 65 ਅਧਿਕਾਰੀਆਂ ਦੇ ਡਿਊਟੀ ਆਰਡਰਾਂ ‘ਤੇ ਉਨ੍ਹਾਂ ਦੇ EPIC (ਵੋਟਰ ਆਈ.ਡੀ.) ਨੰਬਰ ਬਕਾਇਦਾ ਦਰਜ ਹਨ। ਪ੍ਰਸ਼ਾਸਨ ਇਹ ਸਵੀਕਾਰ ਕਰਦਾ ਹੈ ਕਿ ਉਹ ਜਾਇਜ਼ ਵੋਟਰ ਹਨ, ਤਾਂ ਹੀ ਉਨ੍ਹਾਂ ਨੂੰ ਚੋਣ ਡਿਊਟੀ ‘ਤੇ ਲਗਾਇਆ ਗਿਆ ਹੈ। ਇਸ ਦੇ ਬਾਵਜੂਦ ਵੋਟਰ ਲਿਸਟ ਵਿੱਚੋਂ ਉਨ੍ਹਾਂ ਦੇ ਨੰਬਰ ਹਟਾ ਦਿੱਤੇ ਗਏ ਹਨ।

ਵਕੀਲ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਉਨ੍ਹਾਂ ਨੂੰ ਹੀ ਵੋਟ ਪਾਉਣ ਤੋਂ ਰੋਕਣਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਕਈ ਅਧਿਕਾਰੀਆਂ ਨੂੰ ਨਾਮ ਹਟਾਏ ਜਾਣ ਦਾ ਕਾਰਨ ਤੱਕ ਨਹੀਂ ਦੱਸਿਆ ਗਿਆ। ਬਿਨਾਂ ਕਿਸੇ ਪੂਰਵ ਸੂਚਨਾ ਜਾਂ ਨੋਟਿਸ ਦੇ ਉਨ੍ਹਾਂ ਦੇ ਨਾਮ ਲਿਸਟ ਵਿੱਚੋਂ ਬਾਹਰ ਕਰ ਦਿੱਤੇ ਗਏ।

ਟ੍ਰਿਬਿਊਨਲ ਇਸ ਮਾਮਲੇ ਵਿੱਚ ਉਚਿਤ ਆਦੇਸ਼ ਪਾਸ ਕਰੇਗਾ- ਸੁਪਰੀਮ ਕੋਰਟ

ਮੁੱਖ ਜਸਟਿਸ (CJI) ਸੂਰਿਆ ਕਾਂਤ ਨੇ ਕਿਹਾ ਕਿ ਪਟੀਸ਼ਨਰਾਂ ਨੂੰ ਪਹਿਲਾਂ ਇਸ ਮੁੱਦੇ ਨੂੰ ਸਬੰਧਤ ਅਪੀਲੀ ਅਥਾਰਟੀ ਸਾਹਮਣੇ ਉਠਾਉਣਾ ਚਾਹੀਦਾ ਹੈ, ਤਾਂ ਜੋ ਉੱਥੇ ਇਸ ‘ਤੇ ਵਿਸਥਾਰ ਨਾਲ ਸੁਣਵਾਈ ਹੋ ਸਕੇ।

ਜਸਟਿਸ ਜੁਆਇਮਾਲਿਆ ਬਾਗਚੀ ਨੇ ਕਿਹਾ ਕਿ ਟ੍ਰਿਬਿਊਨਲ ਇਸ ਮਾਮਲੇ ਵਿੱਚ ਉਚਿਤ ਆਦੇਸ਼ ਪਾਸ ਕਰੇਗਾ। ਹਾਲਾਂਕਿ ਉਨ੍ਹਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਸ਼ਾਇਦ ਪਟੀਸ਼ਨਰ ਇਸ ਚੋਣ ਵਿੱਚ ਵੋਟ ਨਹੀਂ ਪਾ ਸਕਣਗੇ, ਪਰ ਉਨ੍ਹਾਂ ਦਾ ਵੋਟਰ ਸੂਚੀ ਵਿੱਚ ਬਣੇ ਰਹਿਣ ਦਾ ਮਹੱਤਵਪੂਰਨ ਅਧਿਕਾਰ ਸੁਰੱਖਿਅਤ ਰੱਖਿਆ ਜਾਵੇਗਾ।

 

ਵੱਡੀ ਖ਼ਬਰ: ਪੰਜਾਬ ‘ਚ ਅੱਜ ਰਾਤ 8 ਵਜੇ ਹੋਵੇਗਾ ਬਲੈਕ ਆਊਟ!

 

ਵੱਡੀ ਖ਼ਬਰ: ਪੰਜਾਬ ‘ਚ ਅੱਜ ਰਾਤ 8 ਵਜੇ ਹੋਵੇਗਾ ਬਲੈਕ ਆਊਟ!

ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਪੁਖ਼ਤਾ

Punjab News, 24 ਅਪ੍ਰੈਲ, 2026- ਪੰਜਾਬ ਭਰ ਦੇ ਵਿੱਚ ਅੱਜ 24 ਅਪ੍ਰੈਲ ਨੂੰ ‘ਬਲੈਕ ਆਊਟ’ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਨੂੰ ਅਲਰਟ ਮੋਡ ‘ਤੇ ਰਹਿਣ ਲਈ ਕਿਹਾ ਗਿਆ ਹੈ।

ਕੀ ਹੈ ਪੂਰਾ ਸ਼ਡਿਊਲ?

ਜਾਣਕਾਰੀ ਅਨੁਸਾਰ, ਇਹ ਬਲੈਕ ਆਊਟ ਰਾਤ ਦੇ ਸਮੇਂ (ਰਾਤ 8:00 ਵਜੇ ਤੋਂ ਲੈ ਕੇ 8:15 ਵਜੇ ਤੱਕ) ਕੀਤਾ ਜਾਵੇਗਾ। ਇਹ ਬਲੈਕ ਆਊਟ ਕੁੱਲ 15 ਮਿੰਟ ਲਈ ਰਹੇਗਾ। ਇਸ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਇਰਨ ਵਜਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਸਕੇ।

ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ- ‘ਪੈਨਿਕ’ ਨਾ ਹੋਵੋ/ ਅਫ਼ਵਾਹਾਂ ਤੋਂ ਬਚੋ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਗਈ ਹੈ ਕਿ ਇਸ ਬਲੈਕ ਆਊਟ ਦੌਰਾਨ ਘਬਰਾਉਣ (Panic) ਦੀ ਲੋੜ ਨਹੀਂ ਹੈ। ਇਹ ਇੱਕ ਨਿਯਮਿਤ ਪ੍ਰਕਿਰਿਆ ਦੇ ਤਹਿਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਸਿਰਫ਼ ਅਲਰਟ ਰਹਿਣ ਦੀ ਲੋੜ ਹੈ।

ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਗਲਤ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਲੋਕ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਯਕੀਨ ਕਰਨ।

24 ਅਪ੍ਰੈਲ ਦੇ ਇਸ ਬਲੈਕ ਆਊਟ ਲਈ ਸੁਰੱਖਿਆ ਅਤੇ ਹੋਰ ਪ੍ਰਬੰਧ ਪੂਰੀ ਤਰ੍ਹਾਂ ਪੁਖ਼ਤਾ ਕਰ ਲਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ।


ਪੰਜਾਬ ਵਿੱਚ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਸੂਬੇ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਅੱਜ 24 ਅਪ੍ਰੈਲ, 2026 ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਉਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ।

ਇਹ ਐਕਸਰਸਾਈਜ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਕਰਵਾਈ ਜਾ ਰਹੀ ਹੈ।

ਇਹ ਮੌਕ ਐਕਸਰਸਾਈਜ਼ ਇੱਕ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਦੀ ਮਿਆਦ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ।

ਇਸ ਅਭਿਆਸ ਦੌਰਾਨ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਪਛਾਣੇ ਗਏ ਖਾਸ ਖੇਤਰਾਂ ਵਿੱਚ ਇੱਕ ਸਿਮੂਲੇਟਿਡ ਬਲੈਕਆਉਟ ਲਾਗੂ ਕੀਤਾ ਜਾਵੇਗਾ।

ਇਹਨਾਂ ਪਛਾਣੇ ਗਏ ਖੇਤਰਾਂ ਵਿੱਚ ਆਮ ਲੋਕਾਂ ਨੂੰ ਬਲੈਕਆਉਟ ਪੀਰੀਅਡ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਹਦਾਇਤ ਹੋਵੇਗੀ। ਜਦਕਿ ਡ੍ਰਿਲ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ।

ਇਹ ਐਕਸਰਸਾਈਜ਼ ਇੱਕ ‘‘ਆਲ ਕਲੀਅਰ’’ ਸਿਗਨਲ ਨਾਲ ਸਮਾਪਤ ਹੋਵੇਗੀ, ਜਿਸ ਤਹਿਤ ਹਾਈ-ਪਿਚ ਸਾਇਰਨ ਲਗਾਤਾਰ ਦੋ ਮਿੰਟ ਲਈ ਵਜਾਇਆ ਜਾਵੇਗਾ, ਜੋ ਐਕਸਰਸਾਈਜ਼ ਦੀ ਰਸਮੀ ਸਮਾਪਤੀ ਨੂੰ ਦਰਸਾਏਗਾ।

ਇਸ ਮੌਕ ਅਭਿਆਸ ਦੌਰਾਨ, ਵੱਖ-ਵੱਖ ਐਮਰਜੈਂਸੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਅਤੇ ਬਚਾਅ ਕਾਰਜ, ਫਸਟ-ਏਡ ਅਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਟ੍ਰੈਫਿਕ ਅਤੇ ਭੀੜ ਕੰਟਰੋਲ ਉਪਾਅ ਸ਼ਾਮਲ ਹਨ,ਰਾਹੀਂ ਫੀਲਡ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ।

ਸੂਬਾ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਰੁਟੀਨ ਪ੍ਰਕਿਰਿਆਤਮਕ ਅਭਿਆਸ ਹੈ, ਜੋ ਸੂਬੇ ਵਿੱਚ ਸਿਵਲ ਡਿਫੈਂਸ ਤਿਆਰੀ ਦਾ ਮੁਲਾਂਕਣ ਕਰਨ ਅਤੇ ਵਧਾਉਣ ਲਈ ਤਿਆਰ ਕੀਤਾ ਗਿਆ ਹੈ।

 

ਵੱਡੀ ਖ਼ਬਰ: AAP ਦੇ ਬਾਗੀ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ

 

ਵੱਡੀ ਖ਼ਬਰ: AAP ਦੇ 3 ਬਾਗੀ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ 24 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਬਗਾਵਤ ਕਰਨ ਵਾਲੇ ਤਿੰਨ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਅਧਿਕਾਰਤ ਤੌਰ ‘ਤੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ।

ਇਨ੍ਹਾਂ ਤਿੰਨਾਂ ਆਗੂਆਂ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। AAP ਦੇ ਮੁੱਖ ਰਣਨੀਤੀਕਾਰ ਸੰਦੀਪ ਪਾਠਕ ਅਤੇ ਰਾਸ਼ਟਰੀ ਚਿਹਰੇ ਰਾਘਵ ਚੱਢਾ ਦੇ ਭਾਜਪਾ ਵਿੱਚ ਜਾਣ ਨਾਲ ‘ਆਪ’ ਦੇ ਸੰਗਠਨਾਤਮਕ ਢਾਂਚੇ ਨੂੰ ਵੱਡੀ ਸੱਟ ਵੱਜੀ ਹੈ।

ਇਸ ਘਟਨਾਕ੍ਰਮ ‘ਤੇ ‘ਆਪ’ ਲੀਡਰਸ਼ਿਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਜੇ ਸਿੰਘ ਨੇ ਇਸ ਨੂੰ ਭਾਜਪਾ ਦਾ ‘ਆਪਰੇਸ਼ਨ ਲੋਟਸ’ ਕਰਾਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਹਮਲਾ ਸਾਧਦਿਆਂ ਕਿਹਾ ਕਿ ਭਾਜਪਾ ‘ਬੰਦੇ ਖਾਣੀ ਪਾਰਟੀ’ ਹੈ ਅਤੇ ਪੰਜਾਬੀ ਇਸ ਗੱਦਾਰੀ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਇਨ੍ਹਾਂ ਮੈਂਬਰਾਂ ਦੇ ਜਾਣ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਉਮੀਦ ਹੈ।

 

ਭਗਵੰਤ ਮਾਨ ਵਿਕਾਊ ਨਹੀਂ! ਮੁੱਖ ਮੰਤਰੀ ਨੇ ਭਾਜਪਾ ਨੂੰ ਦਿੱਤੀ ਖੁੱਲ੍ਹੀ ਚੁਣੌਤੀ

 

ਭਗਵੰਤ ਮਾਨ ਵਿਕਾਊ ਨਹੀਂ! ਮੁੱਖ ਮੰਤਰੀ ਨੇ ਭਾਜਪਾ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਚੰਡੀਗੜ੍ਹ 24 ਅਪ੍ਰੈਲ 2026: 7 ਰਾਜ ਸਭਾ ਮੈਂਬਰਾਂ ਦੇ ਦਲ-ਬਦਲ ਤੋਂ ਬਾਅਦ ਪੈਦਾ ਹੋਏ ਸਿਆਸੀ ਘਮਸਾਣ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਮਾਨ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਅਤੇ ਪੰਜਾਬ ਪ੍ਰਤੀ ਪਿਆਰ ਨੂੰ ਕੋਈ ਵੀ ਦੌਲਤ ਨਹੀਂ ਖਰੀਦ ਸਕਦੀ।

ਮੁੱਖ ਮੰਤਰੀ ਨੇ ਗਰਜਦਿਆਂ ਕਿਹਾ, “ਦੁਨੀਆ ਵਿੱਚ ਹਾਲੇ ਤੱਕ ਐਹੋ ਜਿਹੀ ਕੋਈ ਕਰੰਸੀ ਨਹੀਂ ਬਣੀ, ਜਿਹੜੀ ਭਗਵੰਤ ਮਾਨ ਨੂੰ ਖ਼ਰੀਦ ਸਕੇ।” ਉਨ੍ਹਾਂ ਦਾ ਇਸ਼ਾਰਾ ਸਾਫ਼ ਸੀ ਕਿ ਭਾਵੇਂ ਕਿੰਨੇ ਵੀ ਵੱਡੇ ਲਾਲਚ ਦਿੱਤੇ ਜਾਣ, ਉਹ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ।

ਮਾਨ ਨੇ ਕਿਹਾ ਕਿ ਉਨ੍ਹਾਂ ਦੀ ਅਸਲ ਪੂੰਜੀ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਫਤਵੇ ਨੂੰ ਕਦੇ ਵੀ ਧੋਖਾ ਨਹੀਂ ਦੇਣਗੇ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭੁਲੇਖਾ ਹੈ ਕਿ ਉਹ ਪੈਸੇ ਦੇ ਜ਼ੋਰ ‘ਤੇ ਹਰ ਕਿਸੇ ਨੂੰ ਖਰੀਦ ਸਕਦੀ ਹੈ, ਪਰ ਪੰਜਾਬ ਦੇ ਪੁੱਤ ਵਿਕਾਊ ਨਹੀਂ ਹਨ।

ਸੀਐੱਮ ਨੇ ਦੁਹਰਾਇਆ ਕਿ ਉਹ ਰਾਜਨੀਤੀ ਵਿੱਚ ਪੈਸਾ ਕਮਾਉਣ ਨਹੀਂ, ਸਗੋਂ ਪੰਜਾਬ ਦੀ ਸੇਵਾ ਕਰਨ ਆਏ ਹਨ ਅਤੇ ਆਖਰੀ ਸਾਹ ਤੱਕ ਲੋਕਾਂ ਲਈ ਲੜਦੇ ਰਹਿਣਗੇ।

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬਿਆਨ ਰਾਹੀਂ ਮਾਨ ਨੇ ਨਾ ਸਿਰਫ਼ ਭਾਜਪਾ ਨੂੰ ਸਖ਼ਤ ਸੁਨੇਹਾ ਦਿੱਤਾ ਹੈ, ਸਗੋਂ ਆਪਣੀ ਪਾਰਟੀ ਦੇ ਬਾਕੀ ਵਿਧਾਇਕਾਂ ਅਤੇ ਵਰਕਰਾਂ ਦਾ ਮਨੋਬਲ ਵੀ ਉੱਚਾ ਕੀਤਾ ਹੈ।

ਸੀਐੱਮ ਨੇ ਕਿਹਾ ਕਿ, “ਮੈਂ ਕਲਾਕਾਰ ਸੀ ਤਾਂ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਅੱਜ ਸੇਵਾਦਾਰ ਹਾਂ ਤਾਂ ਵੀ ਲੋਕਾਂ ਦੇ ਹੱਕਾਂ ਲਈ ਖੜ੍ਹਾ ਹਾਂ। ਮੇਰੀ ਕੀਮਤ ਕੋਈ ਨਹੀਂ ਲਗਾ ਸਕਦਾ।”