ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕਰਕੇ ਕੀਤਾ ਪ੍ਰਦਰਸ਼ਨ
ਐਸ.ਏ.ਐਸ ਨਗਰ 15 ਅਗਸਤ 2026- ਮੋਹਾਲੀ ਜ਼ਿਲੇ ਦੀਆਂ ਅਧਿਆਪਕ ਜਥੇਬੰਦੀਆਂ ਤੇ ਇਨਸਾਫ਼ ਪਸੰਦ ਲੋਕਾ ਵੱਲੋਂ ਕੈਡਲ ਮਾਰਚ ਰਾਹੀ ਰੋਸ ਪ੍ਰਦਰਸ਼ਨ ਕਰਕੇ ਮਰਹੂਮ ਹੈਡਮਾਸਟਰ ਗੁਰਸੇਵਕ (ਵਿੱਤ ਸਕੱਤਰ ਜੀਟੀਯੂ (ਵਿਗਿਆਨਿਕ) ਦੇ ਕਾਤਲਾਂ ਨੂੰ ਜਲਦ ਫੜਨ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ 08 ਮੋਹਾਲੀ ਤੋਂ ਕੈਡਲ ਮਾਰਚ ਲੈ ਕੇ ਰੋਸ ਮਾਰਚ ਸ਼ੁਰੂ ਕੀਤਾ ਗਿਆ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲਾ ਮੋਹਾਲੀ ਦੇ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਮਰਹੂਮ ਹੈੱਡ ਮਾਸਟਰ ਤੇ 05 ਅਗਸਤ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਬੇਰਹਿਮੀ ਨਾਲ ਕਾਤਲਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਅਤੇ 9 ਅਗਸਤ ਨੂੰ ਉਹਨਾਂ 2 ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਹਨਾਂ ਤੇ ਇੱਕ ਮਈ ਨੂੰ ਵੀ ਹਮਲਾ ਕੀਤਾ ਗਿਆ ਸੀ ਜਿਸ ਦੀ ਮਟੌਰ ਥਾਣੇ ਵਿੱਚ ਦਰਖ਼ਾਸਤ ਵੀ ਦਿੱਤੀ ਗਈ, ਪਰ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਜਿਸ ਦਾ ਨਤੀਜਾ ਹੀ ਹੈਡਮਾਸਟਰ ਗੁਰਸੇਵਕ ਸਿੰਘ ਦੀ ਮੌਤ ਦਾ ਕਾਰਣ ਬਣਿਆ।
ਇਸ ਲਈ ਜਥੇਬੰਦੀਆਂ ਤੇ ਰੋਸ ਮਾਰਚ ਵਿੱਚ ਆਏ ਲੋਕ ਮੰਗ ਕਰਦੇ ਹਨ ਕਿ 71 ਸੈਕਟਰ ਦੇ ਥਾਣੇ ਦੇ ਵਿਰੋਧ ਕਾਰਵਾਈ ਨਾ ਕਰਨ ਕਾਰਣ ਕਾਨੂੰਨੀ ਕਾਰਵਾਈ ਜਾਵੇ ਤੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।ਜੇਕਰ ਦੋਸ਼ੀ ਤੁਰੰਤ ਗ੍ਰਿਫ਼ਤਾਰ ਨਾ ਕੀਤੇ ਗਏ ਤਾ ਪੰਜਾਬ ਭਰ ਦੀਆਂ ਸਮੂਹ ਅਧਿਆਪਕ, ਮੁਲਾਜ਼ਮ ਅਤੇ ਜਨਤਕ ਜੱਥੇਬੰਦੀਆਂ/ਫੈਡਰੇਸਨਾ,ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਭਰ ਤੋਂ ਇਨਸਾਫ਼ ਪਸੰਦ ਲੋਕ ਐਸ ਐਸ ਪੀ ਦਫ਼ਤਰ ਦਾ ਘਿਰਾਓ ਕਰਨ ਆਉਣਗੇ।
ਇਸ ਮੌਕੇ ਜਿਲਾ ਪ੍ਰਧਾਨ ਗੁਰਜੀਤ ਸਿੰਘ ,ਗੌਰਮਿੰਟ ਪੈਨਸ਼ਨਰ ਯੂਨੀਅਨ ਦੇ ਐਡੀਸਨਲ ਜਨਰਲ ਸਕੱਤਰ ਤੇ ਹਰਜੀਤ ਸਿੰਘ ਬਸੋਤਾ,ਫੈਡਰੇਸ਼ਨ ਵਿਗਿਆਨਿਕ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ,ਮੋਹਾਲੀ ਦੇ ਫੈਡਰੇਸ਼ਨ ਵਿਗਿਆਨਿਕ ਜਨਰਲ ਸਕੱਤਰ ਚਰਨਜੀਤ ਸਿੰਘ ਸਿੱਧੂ,ਰਵਿੰਦਰ ਸਿੰਘ ਪੱਪੀ ਜਿਲਾ ਪ੍ਰਧਾਨ ਜੀਟੀਯੂ ,ਤੇਜਿੰਦਰ ਸਿੰਘ ਸੂਬਾ ਜਨਰਲ ਸਕੱਤਰ ਬੀ.ਐੱਡ. ਫਰੰਟ,ਗੁਰਪਿਆਰ ਸਿੰਘ ਕੋਟਲੀ ,ਸੁਰਜੀਤ ਸਿੰਘ ਮੋਹਾਲੀ ,ਰਜਿੰਦਰ ਕੌਰ ,ਹਰਕਿਸਨ ਸਿੰਘ ਮੋਹਾਲੀ ,ਲਵਿਸ ਚਾਵਲਾ ,ਬਲਜਿੰਦਰ ਸਿੰਘ ਸੈਣੀ ,ਰੇਸ਼ਮ ਸਿੰਘ ਅਬੋਹਰ ,ਮਨਪ੍ਰੀਤ ਸਿੰਘ ,ਬਲਜਿੰਦਰ ਕੌਰ ,ਪਿੰਡ ਅਬਰਾਵਾਂ ਦੇ ਸਰਪੰਚ ,ਪੰਚਾਇਤ ਮੈਬਰ ,ਸਕੂਲ ਦੇ ਵਿਦਿਆਰਥੀ,ਮੋਹਾਲੀ ਦੇ ਸਕੂਲਾਂ ਹੈੱਡ ਮਾਸਟਰ ,ਪ੍ਰਿੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਕੈਡਲ ਮਾਰਚ ਕਰਦੇ ਹੋਏ ਸੱਤ ਫੇਜ ਦੀ ਲਾਇਟਾ ਵੱਲ ਰੋਸ ਮਾਰਚ ਕਰਦੇ ਗਏ ਤੇ ਉੱਥੇ ਪੁੱਜ ਕੇ ਸੱਤ ਫੇਜ ਦੀਆਂ ਲਾਈਟਾ ਨੂੰ ਚਾਰੋ ਪਾਸੋ ਘੇਰ ਕੇ ਜਾਮ ਲਾਉਣ ਉਪਰੰਤ ਇਨਸਾਫ਼ ਦੀ ਮੰਗ ਕੀਤੀ।
ਐਸ ਪੀ ਸਿਟੀ ਵੱਲੋਂ ਪੂਰਨ ਵਿਸ਼ਵਾਸ਼ ਦਿਵਾਇਆ ਗਿਆ ਕਿ ਕਾਤਲਾਂ ਨੂੰ ਫੜਨ ਲਈ ਪੁਲਿਸ ਲੱਗੀ ਹੋਈ ਹੈ ਤੇ ਸੋਮਵਾਰ ਨੂੰ ਵਫ਼ਦ ਦੀ ਐਸ.ਐਸ.ਪੀ ਮੋਹਾਲੀ ਨਾਲ ਇਸ ਸੰਬੰਧੀ ਮੀਟਿੰਗ ਕਰਵਾਈ ਜਾਵੇਗੀ। ਪੁਲਿਸ ਪ੍ਰਸ਼ਾਸਨ ਦੇ ਵਿਸ਼ਵਾਸ ਮਗਰੋ ਧਰਨਾ ਸਮਾਪਤ ਕੀਤਾ ਗਿਆ।
















