ਵਾਤਾਵਰਨ ਤਬਦੀਲੀ ਦਾ ਕਹਿਰ: ਪੰਜਾਬ ਦੀ ਕਣਕ ‘ਤੇ 35% ਝਾੜ ਘਟਣ ਦਾ ਖ਼ਤਰਾ; ਕੀ ਕਾਰਪੋਰੇਟ ਅਤੇ ਜੰਗਲਾਂ ਦੀ ਕਟਾਈ ਹਨ ਅਸਲ ਜ਼ਿੰਮੇਵਾਰ?
ਗੁਰਮੀਤ ਸਿੰਘ ਮਹਿਮਾ
ਧਰਤੀ ‘ਤੇ ਕਲਾਈਮਟ ਚੇਂਜ (ਵਾਤਾਵਰਨ) ਦੇ ਕਾਰਨ 70% ਵੱਧ ਬਾਰਿਸ਼ਾਂ ਹੋ ਰਹੀਆਂ ਹਨ। ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਅਤੇ ਅੱਠ-ਸੱਤ ਜ਼ਿਲ੍ਹਿਆਂ ਵਿੱਚ ਗੜੇਮਾਰੀ ਨਾਲ ਕਣਕ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਟੋਟਲੀ ਪੰਜਾਬ ਦੀ ਕਣਕ ਦਾ ਵੀ ਨੁਕਸਾਨ ਹੋਇਆ ਹੈ। ਅਨੁਮਾਨ ਹਨ ਕਿ ਕਣਕ ਦਾ ਝਾੜ 35% ਘਟੇਗਾ।
ਸਵਾਲ ਇਹ ਹੈ ਕਿ ਇਹ ਬੇਮੌਸਮੀ ਬਾਰਿਸ਼ ਕਿਉਂ ਹੋ ਰਹੀ ਹੈ? ਕਿਉਂਕਿ 2019 ਵਿੱਚ ਵੀ ਪੰਜਾਬ ਵਿੱਚ ਹੜ ਆਏ, 2020 ਵਿੱਚ ਵੀ ਪੰਜਾਬ ਵਿੱਚ ਹੜਾਂ ਵਰਗੀ ਹਾਲਤ ਸੀ। 2021, 2022 ਵਿੱਚ ਵੀ ਬਾਰਿਸ਼ਾਂ ਜ਼ਿਆਦਾ ਹੋਈਆਂ, 2023 ਵਿੱਚ ਫਿਰ ਹੜ ਆਇਆ ਅਤੇ 2025 ਵਿੱਚ ਵੀ ਪੰਜਾਬ ਵਿੱਚ ਹੜ ਆ ਕੇ ਹਟਿਆ ਹੈ।
ਅਗਲੇ ਸਾਲਾਂ ਵਿੱਚ ਵੀ ਲਗਾਤਾਰ ਹੜ ਆਉਣ ਦੀਆਂ ਸੰਭਾਵਨਾਵਾਂ ਹਨ। ਦੋ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਜ਼ਿੰਮੇਵਾਰ ਕਾਰਪੋਰੇਟ ਘਰਾਣੇ ਹਨ, ਕਿਉਂਕਿ ਧਰਤੀ ‘ਤੇ ਮੌਸਮ ਨੂੰ ਸੰਤੁਲਿਤ ਰੱਖਣ ਲਈ 33% ਜੰਗਲ ਚਾਹੀਦਾ ਹੈ, ਜੋ ਸਾਰੀ ਧਰਤੀ ‘ਤੇ ਘਟ ਕੇ ਲਗਭਗ 18% ਰਹਿ ਗਿਆ ਹੈ। ਇਸ ਨਾਲ ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਜੰਗਲਾਂ ਦੇ ਘੱਟ ਹੋਣ ਕਰਕੇ ਅਤੇ ਦਰੱਖਤਾਂ ਦੇ ਕੱਟਣ ਕਰਕੇ, ਜਿਹੜੇ ਜੰਗਲ ਸਭ ਤੋਂ ਜ਼ਿਆਦਾ ਕਾਰਪੋਰੇਟ ਕੰਪਨੀਆਂ ਨੇ ਕੱਟੇ ਹਨ, ਭਾਰਤ ਵਿੱਚ ਵੀ ਸੱਤ-ਅੱਠ ਸਟੇਟਾਂ ਵਿੱਚ ਵੱਡੇ ਜੰਗਲ ਸਨ, ਜਿਨ੍ਹਾਂ ਨੂੰ ਲਗਭਗ ਕੱਟ ਦਿੱਤਾ ਗਿਆ ਹੈ। ਥੱਲੋਂ ਖਾਣਾਂ ਵੀ ਲਗਾਤਾਰ ਕਾਰਪੋਰੇਟ ਕੰਪਨੀਆਂ ਖੋਦ ਰਹੀਆਂ ਹਨ, ਜਿਸ ਨਾਲ ਦੱਖਣੀ ਭਾਰਤ ਵਿੱਚ ਤਾਪਮਾਨ ਬਹੁਤ ਵੱਧ ਗਿਆ ਹੈ, ਲਗਭਗ 10 ਤੋਂ 15 ਡਿਗਰੀ ਤੱਕ ਵਾਧਾ ਹੋਇਆ ਹੈ, ਅਤੇ ਉੱਤਰੀ ਰਾਜਾਂ ਵਿੱਚ ਵੀ ਤਾਪਮਾਨ ਲਗਭਗ 10 ਡਿਗਰੀ ਵੱਧ ਗਿਆ ਹੈ।
ਜੰਗਲਾਂ ਦੇ ਘੱਟ ਹੋਣ ਨਾਲ ਆਕਸੀਜਨ ਘੱਟ ਗਈ ਹੈ ਅਤੇ ਕਾਰਬਨ ਡਾਈਆਕਸਾਈਡ ਵੱਧ ਗਈ ਹੈ। ਕਾਰਬਨ ਡਾਈਆਕਸਾਈਡ ਘਰਾਂ ਵਿੱਚ ਖਾਣਾ ਬਣਾਉਣ, ਅੱਗ ਬਾਲਣ, ਗੱਡੀਆਂ, ਫਸਲਾਂ ਦੇ ਰਹਿਣ-ਖੂਹ ਨੂੰ ਅੱਗ ਲਗਾਉਣ, ਭੱਠਿਆਂ ਅਤੇ ਫੈਕਟਰੀਆਂ ਤੋਂ ਲਗਾਤਾਰ ਪੈਦਾ ਹੋ ਰਹੀ ਹੈ। ਉਸ ਨੂੰ ਘੱਟ ਕਰਨ ਲਈ ਜਿੰਨੇ ਜੰਗਲ ਚਾਹੀਦੇ ਹਨ, ਉਹ ਖਤਮ ਹੋ ਗਏ ਹਨ।
ਇਸ ਨਾਲ ਪੂਰੇ ਕਲਾਈਮਟ ਵਿੱਚ ਤਬਦੀਲੀ ਆਈ ਹੈ। ਜਿੱਥੇ ਪੂਰੀ ਦੁਨੀਆ ਵਿੱਚ ਹੜ ਆ ਰਹੇ ਹਨ, ਉੱਥੇ ਪੰਜਾਬ ਵਿੱਚ ਵੀ ਲਗਾਤਾਰ ਹੜ ਆ ਰਹੇ ਹਨ ਅਤੇ ਇਸ ਵਾਰ ਵੀ ਹੜ ਆਉਣ ਦੀ ਸੰਭਾਵਨਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ 1% ਤਾਪਮਾਨ ਵਿੱਚ ਵਾਧਾ ਹੁੰਦਾ ਹੈ ਤਾਂ 7% ਬਾਰਿਸ਼ ਵੱਧ ਪੈਂਦੀ ਹੈ। ਪੰਜਾਬ ਦਾ ਤਾਪਮਾਨ ਲਗਭਗ 10 ਪੁਆਇੰਟ ਵਧਿਆ ਹੈ, ਜਿਸ ਨਾਲ 70% ਬਾਰਿਸ਼ ਵੱਧ ਹੋ ਰਹੀ ਹੈ। ਪਿਛਲੇ ਸਾਲ ਇਹ ਲਗਭਗ 80% ਤੱਕ ਪਹੁੰਚ ਗਈ ਸੀ।
ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਦੀ ਕਪੈਸਿਟੀ 50-60 ਸਾਲ ਪਹਿਲਾਂ ਦੇ ਹਿਸਾਬ ਨਾਲ ਬਣਾਈ ਗਈ ਸੀ, ਪਰ ਹੁਣ ਪਾਣੀ ਵੱਧ ਗਿਆ ਹੈ। ਇਸ ਕਰਕੇ ਡੈਮ ਅਤੇ ਦਰਿਆ ਇਸ ਪਾਣੀ ਨੂੰ ਸਮਾ ਨਹੀਂ ਸਕਦੇ, ਜਿਸ ਨਾਲ ਹੜ ਆ ਰਹੇ ਹਨ।
ਪੰਜਾਬ ਨੂੰ ਬਚਾਉਣ ਲਈ ਇਹ ਵੱਡਾ ਸਵਾਲ ਹੈ ਕਿ 70% ਵੱਧ ਬਾਰਿਸ਼ ਦੇ ਪਾਣੀ ਨੂੰ ਕਿਵੇਂ ਸੰਭਾਲਿਆ ਜਾਵੇ। ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਜਦੋਂ ਹੜ ਆ ਜਾਂਦੇ ਹਨ, ਤਾਂ ਫੋਟੋਆਂ ਖਿੱਚਣ ਜਾਂ ਥੋੜੀ ਬਹੁਤ ਸਹਾਇਤਾ ਦੇਣ ਤੱਕ ਹੀ ਗੱਲ ਰਹਿ ਜਾਂਦੀ ਹੈ।
ਸਾਡੀਆਂ ਸੰਸਥਾਵਾਂ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ। ਉਹ ਲੰਗਰ ਲਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਸਮਝ ਲੈਂਦੀਆਂ ਹਨ, ਜਦੋਂ ਕਿ ਅਸਲ ਮਸਲਾ ਵਾਤਾਵਰਨ ਦਾ ਸੰਤੁਲਨ ਬਣਾਉਣ ਦਾ ਹੈ।
ਇਸ ਲਈ 33% ਜੰਗਲ ਹੋਣਾ ਜ਼ਰੂਰੀ ਹੈ, ਪਰ ਜੰਗਲਾਂ ਵਾਲੀ ਜ਼ਮੀਨ ਕਾਰਪੋਰੇਟਾਂ ਨੂੰ ਦੇ ਦਿੱਤੀ ਗਈ ਹੈ। ਇਸ ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਕਲਾਈਮਟ ਚੇਂਜ ਵੱਧ ਰਿਹਾ ਹੈ।
ਅਪ੍ਰੈਲ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। 28 ਅਪ੍ਰੈਲ ਨੂੰ ਇਜ਼ਰਾਈਲ ਨੇ ਇਰਾਨ ‘ਤੇ ਹਮਲਾ ਕੀਤਾ ਸੀ। ਇਰਾਨ ਦੀ ਦੂਰੀ ਪੰਜਾਬ ਤੋਂ ਲਗਭਗ 78 ਕਿਲੋਮੀਟਰ ਦੱਸੀ ਜਾਂਦੀ ਹੈ। ਉੱਥੇ ਹੋ ਰਹੀ ਬੰਬਾਰੀ ਅਤੇ ਤੇਲ ਦੇ ਖੂਹਾਂ ਵਿੱਚ ਅੱਗ ਕਾਰਨ, ਪੱਛਮੀ ਹਵਾਵਾਂ ਰਾਹੀਂ ਕਾਰਬਨ ਡਾਈਆਕਸਾਈਡ ਆ ਰਹੀ ਹੈ, ਜਿਸ ਨਾਲ ਪੰਜਾਬ ਵਿੱਚ ਬਾਰਿਸ਼ ਹੋ ਰਹੀ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਫਸਲਾਂ ਦੇ ਨੁਕਸਾਨ ਲਈ ਵੱਡੀਆਂ ਸਾਮਰਾਜੀ ਤਾਕਤਾਂ ਵੀ ਜ਼ਿੰਮੇਵਾਰ ਹਨ।
ਅੱਗੇ ਕਿਹਾ ਜਾਂਦਾ ਹੈ ਕਿ 2030 ਤੱਕ ਝੋਨੇ ਅਤੇ ਕਣਕ ਦਾ ਝਾੜ ਅੱਧੇ ਤੋਂ ਵੀ ਘੱਟ ਹੋ ਸਕਦਾ ਹੈ। ਫਲਾਂ ਅਤੇ ਸਬਜ਼ੀਆਂ ਦਾ ਝਾੜ ਵੀ ਘਟ ਰਿਹਾ ਹੈ, ਕਿਉਂਕਿ ਮਾਰਚ ਵਿੱਚ ਬਹੁਤ ਗਰਮੀ ਪਈ ਸੀ ਅਤੇ ਮੌਸਮ ਲਗਾਤਾਰ ਬਦਲ ਰਿਹਾ ਹੈ।
ਦੁਨੀਆ ਦੀ ਆਬਾਦੀ 8 ਅਰਬ ਹੈ। ਜੇ ਤਾਪਮਾਨ ਇਸੇ ਤਰ੍ਹਾਂ ਵੱਧਦਾ ਰਿਹਾ, ਤਾਂ ਮਨੁੱਖੀ ਜੀਵਨ ਲਈ ਵੀ ਖਤਰਾ ਬਣ ਸਕਦਾ ਹੈ।
ਇਸ ਲਈ ਸਾਨੂੰ ਅੱਜ ਤੋਂ ਹੀ ਸੋਚਣਾ ਚਾਹੀਦਾ ਹੈ ਕਿ ਵਾਤਾਵਰਨ ਦਾ ਸੰਤੁਲਨ ਕਿਵੇਂ ਬਣਾਇਆ ਜਾਵੇ ਅਤੇ ਕਲਾਈਮਟ ਚੇਂਜ ਨੂੰ ਕਿਵੇਂ ਰੋਕਿਆ ਜਾਵੇ।
- ਗੁਰਮੀਤ ਸਿੰਘ ਮਹਿਮਾ, ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ






