ਐਤਵਾਰ, ਮਈ 31, 2026
Home Blog Page 35

ਵੱਡੀ ਖ਼ਬਰ: Punjab ‘ਚ ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਮੌਤ; ਪੇਕੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼

 

ਵੱਡੀ ਖ਼ਬਰ: Punjab’ਚ ਵਿਆਹੁਤਾ ਦੀ ਭੇਦਭਰੇ ਹਾਲਾਤਾਂ ‘ਚ ਮੌਤ; ਪੇਕੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਔਲਾਦ ਨਾ ਹੋਣ ਕਾਰਨ ਪਤੀ ਅਕਸਰ ਕਰਦਾ ਸੀ ਕੁਟਮਾਰ; ਘਟਨਾ ਤੋਂ ਬਾਅਦ ਪਤੀ ਫ਼ਰਾਰ

ਮ੍ਰਿਤਕਾ ਦੇ ਗਲੇ ਅਤੇ ਬਾਂਹ ‘ਤੇ ਮਿਲੇ ਨਿਸ਼ਾਨ; ਪੇਕਿਆਂ ਵੱਲੋਂ ਜੇਠ ਅਤੇ ਦਰਾਣੀ ‘ਤੇ ਵੀ ਸ਼ੱਕ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ; ਪੋਸਟਮਾਰਟਮ ਦੀ ਰਿਪੋਰਟ ‘ਤੇ ਟਿਕੀਆਂ ਨਜ਼ਰਾਂ

ਗੁਰਦਾਸਪੁਰ (Punjab), 11 ਮਈ 2026: ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦਾਰਾਪੁਰ ਵਿੱਚ ਇੱਕ ਵਿਆਹੁਤਾ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜਿੰਦਰ ਕੌਰ ਵਜੋਂ ਹੋਈ ਹੈ।

ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ ਕਤਲ ਕਰਾਰ ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਜਿੰਦਰ ਕੌਰ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਵਿਆਹ ਨੂੰ ਕਾਫੀ ਸਮਾਂ ਬੀਤਣ ਦੇ ਬਾਵਜੂਦ ਉਸ ਦੇ ਕੋਈ ਔਲਾਦ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਉਸ ਦਾ ਪਤੀ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਬੁਰੀ ਤਰ੍ਹਾਂ ਮਾਰ-ਕੁਟਾਈ ਕਰਦਾ ਸੀ।

ਪਰਿਵਾਰ ਦਾ ਦੋਸ਼ ਹੈ ਕਿ ਪਤੀ ਉਸ ਨੂੰ ਦੂਜਾ ਵਿਆਹ ਕਰਵਾਉਣ ਦੀਆਂ ਧਮਕੀਆਂ ਵੀ ਦਿੰਦਾ ਰਹਿੰਦਾ ਸੀ। ਘਟਨਾ ਤੋਂ ਬਾਅਦ ਪਤੀ ਦਾ ਘਰੋਂ ਫ਼ਰਾਰ ਹੋ ਜਾਣਾ ਪੇਕੇ ਪਰਿਵਾਰ ਦੇ ਸ਼ੱਕ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੰਦਰ ਦੇ ਗਲੇ ਅਤੇ ਬਾਂਹ ‘ਤੇ ਮਾਰ-ਕੁਟਾਈ ਦੇ ਸਾਫ਼ ਨਿਸ਼ਾਨ ਦਿਖਾਈ ਦੇ ਰਹੇ ਹਨ।

ਮ੍ਰਿਤਕਾ ਦੇ ਪਰਿਵਾਰ ਨੇ ਸਿਰਫ਼ ਪਤੀ ‘ਤੇ ਹੀ ਨਹੀਂ, ਸਗੋਂ ਉਸ ਦੇ ਜੇਠ ਅਤੇ ਦਰਾਣੀ ‘ਤੇ ਵੀ ਕਤਲ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਧੀ ਨੂੰ ਇਨਸਾਫ਼ ਮਿਲੇ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ, “ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।” ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਜੇਕਰ ਰਿਪੋਰਟ ਵਿੱਚ ਕਤਲ ਜਾਂ ਮਾਰ-ਕੁਟਾਈ ਦੀ ਪੁਸ਼ਟੀ ਹੁੰਦੀ ਹੈ, ਤਾਂ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਫਿਲਹਾਲ ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਸੋਗ ਅਤੇ ਤਣਾਅ ਦਾ ਮਾਹੌਲ ਹੈ ਅਤੇ ਹਰ ਕੋਈ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ।

 

ਵੱਡੀ ਖ਼ਬਰ: ਪੰਜਾਬ ‘ਚ BJP ਦਫ਼ਤਰਾਂ ‘ਤੇ ਹਮਲੇ

 

ਵੱਡੀ ਖ਼ਬਰ: ਪੰਜਾਬ ‘ਚ BJP ਦਫ਼ਤਰਾਂ ‘ਤੇ ਹਮਲੇ

ਖਿੜਕੀਆਂ ਦੇ ਸ਼ੀਸ਼ੇ ਤੋੜੇ, ਭਾਜਪਾ ਵਰਕਰਾਂ ਨਾਲ ਕੀਤੀ ਬਦਸਲੂਕੀ

ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ; ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ ਜਾਰੀ

ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ, ਸੁਰੱਖਿਆ ਵਧਾਈ ਗਈ

ਤਰਨਤਾਰਨ, 11 ਮਈ 2026: ਪੰਜਾਬ ਦੇ ਜ਼ੀਰਕਪੁਰ, ਲੁਧਿਆਣਾ ਅਤੇ ਤਰਨਤਾਰਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫ਼ਤਰਾਂ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਹਮਲੇ ਕੀਤੇ ਗਏ। ਜਾਣਕਾਰੀ ਅਨੁਸਾਰ, ਜ਼ੀਰਕਪੁਰ ਅਤੇ ਲੁਧਿਆਣਾ ਵਿੱਚ ਤਾਂ ਸਿਆਹੀ ਨਾਲ ਹਮਲੇ ਕੀਤੇ ਗਏ, ਜਦੋਂਕਿ ਤਰਨਤਾਰਨ ਬਾਈਪਾਸ ਦੇ ਕੋਲ ਸਥਿਤ ਭਾਜਪਾ ਦਫ਼ਤਰ ਵਿੱਚ ਸੋਮਵਾਰ ਸ਼ਾਮ ਕਰੀਬ 15 ਤੋਂ 20 ਨਕਾਬਪੋਸ਼ ਨੌਜਵਾਨ ਅਚਾਨਕ ਦਾਖ਼ਲ ਹੋਏ ਅਤੇ ਉੱਥੇ ਜੰਮ ਕੇ ਤੋੜਫੋੜ ਕੀਤੀ।

ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰਾਂ ਨੇ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇੰਨਾ ਹੀ ਨਹੀਂ, ਮੌਕੇ ‘ਤੇ ਮੌਜੂਦ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਹਮਲਾਵਰਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ। ਇਸ ਅਚਾਨਕ ਹੋਏ ਹਮਲੇ ਤੋਂ ਬਾਅਦ ਇਲਾਕੇ ਵਿੱਚ ਭਾਜੜ ਮਚ ਗਈ ਅਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦਫ਼ਤਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਅਹਿਤਿਆਤ ਵਜੋਂ ਭਾਜਪਾ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਜਪਾ ਦਫ਼ਤਰਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਤਰਨਤਾਰਨ ਦੀ ਇਸ ਘਟਨਾ ਨੇ ਸੂਬੇ ਦੇ ਸਿਆਸੀ ਮਾਹੌਲ ਨੂੰ ਹੋਰ ਵੀ ਤਣਾਅਪੂਰਨ ਬਣਾ ਦਿੱਤਾ ਹੈ। ਭਾਜਪਾ ਆਗੂਆਂ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ।

 

BREAKING- ਮਨੀਲਾ ‘ਚ ਪੰਜਾਬਣ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

 

BREAKING- ਮਨੀਲਾ ‘ਚ ਪੰਜਾਬਣ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

ਫਰੀਦਕੋਟ ਦੇ ਪਿੰਡ ਘਣੀਏ ਵਾਲਾ ਦੀ ਰਹਿਣ ਵਾਲੀ ਸੀ ਮ੍ਰਿਤਕਾ ਸੁਖਵੀਰ ਕੌਰ ਬਰਾੜ- ਮਨੀਲਾ ਵਿੱਚ ਕਾਰੋਬਾਰੀ ਕੁਲੈਕਸ਼ਨ ਦੌਰਾਨ ਵਾਪਰੀ ਖ਼ੂਨੀ ਘਟਨਾ

ਪਤਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਤੀ ਮਨੀਲਾ ਲਈ ਰਵਾਨਾ; ਪਿੰਡ ਵਿੱਚ ਸੋਗ ਦੀ ਲਹਿਰ

ਪੰਜਗਰਾਈਂ ਕਲਾਂ/ਫਰੀਦਕੋਟ, 11 ਮਈ 2026- ਵਿਦੇਸ਼ੀ ਧਰਤੀ ਮਨੀਲਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਨਾਲ ਸਬੰਧਤ ਇੱਕ ਪੰਜਾਬੀ ਮਹਿਲਾ ਸੁਖਵੀਰ ਕੌਰ ਬਰਾੜ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਸੁਖਵੀਰ ਕੌਰ, ਜੋ ਕਿ ਇਕਬਾਲ ਸਿੰਘ ਬਰਾੜ ਦੀ ਪਤਨੀ ਸੀ, ਲੰਮੇ ਸਮੇਂ ਤੋਂ ਮਨੀਲਾ ਵਿੱਚ ਆਪਣਾ ਕਾਰੋਬਾਰ ਕਰ ਰਹੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਬਰਾੜ ਜਦੋਂ ਆਪਣੇ ਕਾਰੋਬਾਰ ਦੀ ਕੁਲੈਕਸ਼ਨ ਦੇ ਸਬੰਧ ਵਿੱਚ ਬਾਜ਼ਾਰ ਜਾ ਰਹੀ ਸੀ, ਤਾਂ ਰਸਤੇ ਵਿੱਚ ਘਾਤ ਲਾਈ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਹਮਲਾ ਇੰਨਾ ਭਿਆਨਕ ਸੀ ਕਿ ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਪਤੀ ਇਕਬਾਲ ਸਿੰਘ ਬਰਾੜ ਇਨੀਂ ਦਿਨੀਂ ਆਪਣੇ ਜੱਦੀ ਪਿੰਡ ਘਣੀਏ ਵਾਲਾ (ਫਰੀਦਕੋਟ) ਆਏ ਹੋਏ ਸਨ।

ਜਿਵੇਂ ਹੀ ਉਨ੍ਹਾਂ ਨੂੰ ਮਨੀਲਾ ਵਿੱਚ ਆਪਣੀ ਪਤਨੀ ਦੇ ਕਤਲ ਦੀ ਖ਼ਬਰ ਮਿਲੀ, ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ। ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ ਹਨ।

ਤਰਸੇਮ ਸਿੰਘ ਬਰਾੜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੁਖਵੀਰ ਕੌਰ ਦੀ ਮ੍ਰਿਤਕ ਦੇਹ ਨੂੰ ਮਨੀਲਾ ਤੋਂ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਮ੍ਰਿਤਕ ਦੇਹ ਪਿੰਡ ਪੁੱਜਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਘਣੀਏ ਵਾਲਾ ਵਿਖੇ ਕੀਤਾ ਜਾਵੇਗਾ। ਇਸ ਦੁਖਦਾਈ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

ਵੱਡੀ ਖ਼ਬਰ: CM ਭਗਵੰਤ ਮਾਨ ਦਾ ਭਰਾ ਭਾਜਪਾ ‘ਚ ਸ਼ਾਮਲ

 

ਵੱਡੀ ਖ਼ਬਰ: CM ਭਗਵੰਤ ਮਾਨ ਦਾ ਭਰਾ ਭਾਜਪਾ ‘ਚ ਸ਼ਾਮਲ

ਸੀਐਮ ਮਾਨ ਨੂੰ ਲੱਗਿਆ ਪਰਿਵਾਰਕ ਤੇ ਸਿਆਸੀ ਝਟਕਾ; ਭਰਾ ਗਿਆਨ ਸਿੰਘ ਮਾਨ ਨੇ ਫੜਿਆ ਭਾਜਪਾ ਦਾ ਪੱਲਾ

ਹਰਿਆਣਾ ਦੇ ਸੀਐਮ ਨਾਇਬ ਸੈਣੀ ਅਤੇ ਸੁਨੀਲ ਜਾਖੜ ਨੇ ਪਾਰਟੀ ਵਿੱਚ ਕਰਵਾਇਆ ਸਵਾਗਤ

ਲੰਮੇ ਸਮੇਂ ਤੋਂ ਆਪਣੀ ਹੀ ਭਰਾ ਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਖੋਲ੍ਹਿਆ ਹੋਇਆ ਸੀ ਮੋਰਚਾ

ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜੀ; ਕੀ ਪਰਿਵਾਰਕ ਫੁੱਟ ਦਾ ਭਾਜਪਾ ਨੂੰ ਮਿਲੇਗਾ ਫਾਇਦਾ?

ਚੰਡੀਗੜ੍ਹ/ਹਰਿਆਣਾ, 11 ਮਈ 2026: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ।

ਗਿਆਨ ਸਿੰਘ ਮਾਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਗਿਆਨ ਸਿੰਘ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦੀਆਂ ਕਾਰਜਪ੍ਰਣਾਲੀਆਂ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਜਨਤਕ ਤੌਰ ‘ਤੇ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ‘ਤੇ ਸਵਾਲ ਚੁੱਕ ਚੁੱਕੇ ਹਨ।

ਉਨ੍ਹਾਂ ਦਾ ਦੋਸ਼ ਰਿਹਾ ਹੈ ਕਿ ਮੌਜੂਦਾ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭਟਕ ਗਈ ਹੈ ਅਤੇ ਸੂਬੇ ਵਿੱਚ ‘ਲੋਕ ਵਿਰੋਧੀ’ ਫੈਸਲੇ ਲਏ ਜਾ ਰਹੇ ਹਨ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਿਆਨ ਸਿੰਘ ਮਾਨ ਵਰਗੇ ਸੁਲਝੇ ਹੋਏ ਆਗੂ ਦੇ ਆਉਣ ਨਾਲ ਭਾਜਪਾ ਨੂੰ ਮਜ਼ਬੂਤੀ ਮਿਲੇਗੀ।

ਦੂਜੇ ਪਾਸੇ, ਸੁਨੀਲ ਜਾਖੜ ਨੇ ਚੁਟਕੀ ਲੈਂਦਿਆਂ ਕਿਹਾ ਕਿ, ਜਦੋਂ ਮੁੱਖ ਮੰਤਰੀ ਦੇ ਆਪਣੇ ਪਰਿਵਾਰ ਦੇ ਮੈਂਬਰ ਹੀ ਉਨ੍ਹਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਪਾਰਟੀ ਛੱਡ ਰਹੇ ਹਨ, ਤਾਂ ਪੰਜਾਬ ਦੇ ਆਮ ਲੋਕਾਂ ਦਾ ਹਾਲ ਕੀ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਗਿਆਨ ਸਿੰਘ ਮਾਨ ਦਾ ਭਾਜਪਾ ਵਿੱਚ ਜਾਣਾ ਭਗਵੰਤ ਮਾਨ ਲਈ ਇੱਕ ਨਾਮੋਸ਼ੀ ਭਰੀ ਸਥਿਤੀ ਹੈ।

ਹਾਲਾਂਕਿ ਇਹ ਇੱਕ ਪਰਿਵਾਰਕ ਰਿਸ਼ਤਾ ਹੈ, ਪਰ ਚੋਣਾਂ ਦੇ ਮਾਹੌਲ ਵਿੱਚ ਵਿਰੋਧੀ ਧਿਰ ਇਸ ਨੂੰ ‘ਘਰ ਦੀ ਫੁੱਟ’ ਵਜੋਂ ਪੇਸ਼ ਕਰਕੇ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰੇਗੀ।

 

Punjab News: ਆਈਈਏਟੀ ਅਧਿਆਪਕਾਂ ਦਾ ਵੱਡਾ ਐਲਾਨ; 15 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਦਾ ਕਰਨਗੇ ਘੇਰਾਓ

 

ਆਈਈਏਟੀ ਅਧਿਆਪਕਾਂ ਦਾ ਵੱਡਾ ਐਲਾਨ; 15 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਦਾ ਕਰਨਗੇ ਘੇਰਾਓ

ਸਿੱਖਿਆ ਵਿਭਾਗ ਦੇ ਲਾਰਿਆਂ ਤੋਂ ਤੰਗ ਆਏ ਆਈਈਏਟੀ ਅਧਿਆਪਕ ਕਰਨਗੇ ਜ਼ੋਰਦਾਰ ਰੋਸ ਪ੍ਰਦਰਸ਼ਨ

ਮੋਹਾਲੀ, 11 ਮਈ 2026- ਆਈਈਏਟੀ ਅਧਿਆਪਕ ਜਥੇਬੰਦੀ, ਪੰਜਾਬ ਦੀ ਸੂਬਾ ਪੱਧਰੀ ਆਨਲਾਈਨ ਅਹਿਮ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 15 ਮਈ 2026 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈਈਏਟੀ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ, ਕਿਉਂਕਿ ਸਾਡੇ ਨਾਲ ਬਹੁਤ ਵਾਰੀ ਵਾਅਦੇ ਕਰਕੇ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਦੋਂ ਸਾਰਿਆਂ ਨਾਲ ਇੱਕ ਸਮਾਨ ਵਿਵਹਾਰ ਕੀਤਾ ਜਾ ਰਿਹਾ ਹੈ, ਫਿਰ ਸਾਡੇ ਨਾਲ ਵਿਤਕਰਾ ਕਿਉਂ?

ਅਸੀਂ ਪੰਜਾਬ ਦੇ ਸਮੂਹ ਆਈਈਏਟੀ ਅਧਿਆਪਕ ਪਿਛਲੇ 16 17 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਤੋਂ ਬਾਰਵੀਂ ਤੱਕ ਸਮਾਵੇਸ਼ੀ ਸਿੱਖਿਆ ਦੇ ਅਧੀਨ ਪੜ੍ਹਾ ਰਹੇ ਹਾਂ, ਅਸੀਂ ਐਮਏ ਬੀਐਡ ਟੈਟ ਕਲੀਅਰ ਇਸ ਤੋਂ ਇਲਾਵਾ ਸਾਡੇ ਕੋਲ ਸਪੈਸ਼ਲ ਡਿਗਰੀਆਂ ਅਤੇ ਜਨਰਲ ਡਿਪਲੋਮੇ ਹਨ ਜਿਵੇਂ ਕਿ ਈਟੀਟੀ ਅਤੇ ਐਂਨਟੀਟੀ।

ਇਹਨਾਂ ਸਾਰੀਆਂ ਪ੍ਰੋਫੈਸ਼ਨਲ ਡਿਗਰੀਆਂ ਅਤੇ ਡਿਪਲੋਮੇ ਹੋਣ ਦੇ ਬਾਵਜੂਦ ਵੀ ਸਾਨੂੰ ਸਾਡੇ ਮਹਿਕਮੇ ਨੇ ਸਿਰਫ ਪਲੱਸ ਟੂ ਹੀ ਸ਼ੋਅ ਕੀਤਾ ਹੈ, ਸਾਡੀ ਭਰਤੀ ਨੂੰ ਪਲਸ ਟੂ ਬੇਸ ਭਰਤੀ ਦੱਸਿਆ ਜਾ ਰਿਹਾ ਹੈ, ਜੇਕਰ ਸਾਡੀ ਭਰਤੀ ਪਲੱਸ ਟੂ ਬੇਸ ਸੀ, ਪਰ ਹੁਣ ਤਾਂ ਸਰਕਾਰ ਨਵੀਂ ਆਈ ਸੀ ਉਸ ਨੇ ਨਵੀਂ ਪੋਲਸੀ ਬਣਾਈ ਸੀ ਅਤੇ ਸਰਕਾਰ ਨੇ ਸਾਰੀਆਂ ਜਥੇਬੰਦੀਆਂ ਦੇ ਕਰਮਚਾਰੀਆਂ ਤੋਂ ਉਹਨਾਂ ਦੀ ਮੌਜੂਦਾ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਮੰਗੀਆਂ ਸਨ ਜੋ ਕਿ ਉਹਨਾਂ ਦੀਆਂ ਕੰਸੀਡਰ ਵੀ ਕੀਤੀਆਂ ਗਈਆਂ, ਅਤੇ ਉਹਨਾਂ ਨੂੰ ਟਰੈਂਡ ਕੇਡਰ ਬਣਾ ਕੇ ਗਰੁੱਪ ਸੀ” ਵਿੱਚ ਪਾਇਆ ਗਿਆ ਪਰ ਸਾਡੀਆਂ ਸਾਰੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਡਿਗਰੀਆਂ ਆਖੋਂ ਉਹਲੇ ਕਰ ਦਿੱਤੀਆਂ ਗਈਆਂ।

ਅਸੀਂ ਸਿੱਖਿਆ ਵਿਭਾਗ ਖਾਸ ਤੌਰ ਤੇ ਡੀਪੀਆਈ ਐਲੀਮੈਂਟਰੀ ਅਤੇ ਮਾਨਯੋਗ ਮੈਡਮ ਸਿੱਖਿਆ ਸਕੱਤਰ ਦੇ ਧਿਆਨ ਵਿੱਚ ਇਹ ਗੱਲ ਬਹੁਤ ਵਾਰੀ ਲਿਆ ਚੁੱਕੇ ਹਾਂ ਕਿ ਅਸੀਂ ਨਾ ਤਾਂ ਜੋਆਇਨਿੰਗ ਵੇਲੇ ਪਲਸ ਟੂ ਸੀ ਅਤੇ ਨਾ ਹੀ ਅੱਜ ਪਲਸ ਟੂ ਹਾਂ, ਸਾਡੇ ਕੋਲ ਛੋਟੇ ਡਿਪਲੋਮੇ ਤੋਂ ਲੈ ਕੇ ਉੱਚ ਡਿਗਰੀਆਂ ਪਈਆਂ ਹਨ। ਅਸੀਂ ਡੀਪੀਆਈ ਐਲੀਮੈਂਟਰੀ ਤੇ ਸਿੱਖਿਆ ਸਕੱਤਰ ਨੂੰ ਇਹ ਵੀ ਦੱਸਿਆ ਸੀ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਅਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਅਤੇ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਪਰ ਬਹੁਤ ਮਹੀਨੇ ਲੰਘ ਚੁੱਕੇ ਹਨ ਸਾਡਾ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਪਰ ਜੇਕਰ ਸਿੱਖਿਆ ਵਿਭਾਗ ਇਹ ਗੱਲ ਸੋਚਦਾ ਹੈ ਕਿ ਅਸੀਂ ਇਹਨਾਂ ਨੂੰ ਟਾਲ ਮਟੋਲ ਕਰਕੇ ਸਾਰ ਦੇਵਾਂਗੇ ਇਹ ਗੱਲ ਨਹੀਂ ਹੋ ਸਕਦੀ ਅਸੀਂ ਵੀ ਸਿੱਖਿਆ ਵਿਭਾਗ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਦੋਂ ਤੱਕ ਪਿੱਛੇ ਨਹੀਂ ਮੁੜਦੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੁਣ ਅਸੀਂ ਆਰ ਪਾਰ ਦੀ ਲੜਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਅਸੀਂ ਕਈ ਪ੍ਰਕਾਰ ਦੇ ਗੁਪਤ ਐਕਸ਼ਨ ਵੀ ਕਰਾਂਗੇ ਅਤੇ ਅਜਿਹੇ ਸਟੈਪ ਚੱਕਾਂਗੇ ਜਿਸ ਦੇ ਨਾਲ ਜੇਕਰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਡੀਪੀਆਈ ਐਲੀਮੈਂਟਰੀ, ਮੈਡਮ ਸਿੱਖਿਆ ਸਕੱਤਰ ਅਤੇ ਮੌਕੇ ਦਾ ਜਿਲਾ ਪ੍ਰਸ਼ਾਸਨ ਹੋਵੇਗਾ, ਕਿਉਂਕਿ ਅਸੀਂ ਬਹੁਤ ਹੀ ਤੰਗ ਆ ਚੁੱਕੇ ਹਾਂ, ਅਸੀਂ ਲਗਾਤਾਰ ਮੀਟਿੰਗਾਂ ਕਰ ਕਰਕੇ ਅੱਕ ਚੁੱਕੇ ਹਾਂ ਸਾਡੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਅਸੀਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਹੁਣ ਇਸ ਰੈਲੀ ਦੇ ਵਿੱਚ ਗੱਲ ਨੂੰ ਆਰ ਜਾਂ ਪਾਰ ਲਾ ਕੇ ਹੀ ਮੁੜਾਂਗੇ।

ਜਥੇਬੰਦੀ ਦੀ ਸਟੇਟ ਪ੍ਰੈਜੀਡੈਂਟ ਮੈਡਮ ਪਰਮਜੀਤ ਕੌਰ ਪੱਖੋਵਾਲ ਅਤੇ ਹੋਰਨਾਂ ਕਮੇਟੀ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 16-17 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ” ਸਾਡੇ ਸਾਥੀ ਆਈਈਏਟੀ ਅਧਿਆਪਕ” ਬਹੁਤ ਹੀ ਨਿਗੁਣੀਆ ਤਨਖਾਹਾਂ /ਮਾਨਭੱਤਿਆ ‘ਤੇ ਕੰਮ ਕਰ ਰਹੇ ਸਨ, ਜਿੰਨਾ ਨੂੰ ਸਰਕਾਰ ਨੇ ਸੱਤਾ ਵਿੱਚ ਆ ਕੇ ਰੈਗੂਲਰ ਪੋਲਸੀ ਬਣਾਕੇ ਪੰਜੋ ਕੈਟਾਗਰੀਆਂ ਦੇ ਵਲੰਟੀਅਰਜ਼ ਨੂੰ ਵੈਲਫੇਅਰ ਪਾਲਸੀ 2022 ਦੇ ਵਿੱਚ ਲਿਆ ਕੇ 28/07/2023 ਨੂੰ ਰੀਜੁਇਨ ਆਰਡਰ ਦਿੱਤੇ, ਪੰਜੋ ਕੈਟਾਗਰੀਆਂ ਦੀ ਪਿਛਲੀ ਅਤੇ ਮੌਜੂਦਾ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾ ਮੰਗੀ ਗਈ।

ਜਿਸ ਦੇ ਅਨੁਸਾਰ ਟਰੇਂਡ ਅਤੇ ਅਨ- ਟਰੇਨਡ ਕੇਡਰ ਛਾਂਟਿਆ ਗਿਆ, ਜੋ ਅਨਟਰੇਡ ਕੇਡਰ ਸੀ ਜਿਸ ਕੋਲ ਕੋਈ ਪ੍ਰੋਫੈਸ਼ਨਲ ਡਿਗਰੀ ਡਿਪਲੋਮਾ ਨਹੀਂ ਸੀ ਅਤੇ ਜੋ ਸਿਰਫ ਪਲਸ ਟੂ ਸੀ ਉਸ ਨੂੰ 15 ਹਜਾਰ ਸਭ ਤੋਂ ਹੇਠਲਾ ਸਕੇਲ ਦਿੱਤਾ ਗਿਆ। ਅਤੇ ਜੋ ਸਭ ਤੋਂ ਉੱਚ ਵਿਦਅਕ ਅਤੇ ਪ੍ਰੋਫੈਸ਼ਨਲ ਯੋਗਤਾ ਵਾਲੇ ਸਨ ਉਹਨਾਂ ਨੂੰ ਸਭ ਤੋਂ ਉੱਚ ਸਕੇਲ ਦਿੱਤਾ ਗਿਆ।

ਇੱਥੇ ਇਹ ਜ਼ਿਕਰਯੋਗ ਹੈ ਕਿ 28 ਜੁਲਾਈ 2023 ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪੇ-ਸਕੇਲ ਵਿੱਚ ਸਭ ਤੋਂ ਨਿਚਲਾ ਪੇ ਸਕੇਲ 15000/- ਸੀ ਅਤੇ ਸਭ ਤੋਂ ਉੱਚਤਮ ਪੇ ਸਕੇਲ 23500/- ਸੀ। ਜਿੱਥੇ ਟਰੇਂਡ ਅਤੇ ਅਨ ਟਰੇਂਡ ਕੇਡਰ ਵਿੱਚ ਤਨਖਾਹ ਦਾ ਫਰਕ ਪਾਇਆ ਗਿਆ ਉੱਥੇ ਹੀ ਗਰੁੱਪ ਸੀ ਅਤੇ ਗਰੁੱਪ ਡੀ ਵੀ ਬਣਾਏ ਗਏ, ਅਨ ਟਰੇਡ ਕੇਡਰ ਜੋ 15000 ਵਾਲਾ ਸੀ ਉਸ ਨੂੰ ਗਰੁੱਪ ਡੀ ਵਿੱਚ ਪਾ ਦਿੱਤਾ ਗਿਆ ਅਤੇ ਜੋ ਟ੍ਰੇਡ ਕੇਡਰ ਸੀ ਜਿੰਨਾ ਕੋਲ ਪ੍ਰੋਫੈਸ਼ਨਲ ਡਿਗਰੀਆਂ ਡਿਪਲੋਮੇ ਸਨ ਅਤੇ ਉਹਨਾਂ ਨੂੰ ਗਰੁੱਪ ਸੀ ਵਿੱਚ ਪਾ ਦਿੱਤਾ ਗਿਆ।

ਪਰ ਸਾਨੂੰ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਗਰੁੱਪ ਡੀ ਵਿੱਚ ਪਾ ਦਿੱਤਾ ਗਿਆ, ਜਦ ਕਿ ਇਹ ਸਾਡੀਆਂ ਲਗਾਤਾਰ ਜ਼ਿਲਾ ਪੱਧਰ ਤੇ ਵਿਦਿਅਕ ਅਤੇ ਪ੍ਰੋਫੈਸ਼ਨਲ ਡਿਗਰੀਆਂ ਦੀਆਂ ਵੈਰੀਫਿਕੇਸ਼ਨਾਂ ਕੀਤੀਆਂ ਗਈਆਂ ਸਨ, ਪਰ ਸਟੇਟ ਵਿੱਚ ਸਾਡੇ ਲੱਗੇ ਹੋਏ ਡਿਗਰੀਆਂ ਡਿਪਲੋਮਿਆਂ ਦੇ ਸਰਟੀਫਿਕੇਟ ਕਿੱਧਰ ਕੱਢ ਕੇ ਰੱਖ ਦਿੱਤੇ ਗਏ ਇਸ ਗੱਲ ਦਾ ਸਪਸ਼ਟੀਕਰਨ ਸਾਨੂੰ ਸਿੱਖਿਆ ਵਿਭਾਗ ਸਹੀ ਤਰੀਕੇ ਨਾਲ ਨਹੀਂ ਦੇ ਪਾ ਰਿਹਾ। ਵੈਸੇ ਵੀ ਕਿਹੜੇ ਦੇਸ਼ ਦੇ ਕਿਹੜੇ ਸੰਵਿਧਾਨ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਕਿਸੇ ਕੋਲ ਪ੍ਰਵਾਨਗੀ ਲੈ ਕੇ ਕੀਤੀ ਹੋਈ ਸੇਵਾਕਾਲ ਦੇ ਦੌਰਾਨ ਉੱਚਤਮ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਅਨੁਸਾਰ ਤਰੱਕੀ ਨਾ ਦਿੱਤੀ ਜਾਵੇ।

ਸਾਡੇ ਨਾਲ ਬਹੁਤ ਹੀ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ ਇੱਕ ਤਾਂ ਸਾਡੇ ਕੋਲੋਂ 16 17 ਸਾਲ ਬਿਲਕੁਲ ਹੀ ਨਹੀਂ ਨਿਗੁਣੀਆਂ ਤਨਖਾਹਾਂ ਤੇ ਚੁਣੌਤੀਗ੍ਰਸਤ ਬੱਚਿਆਂ ਨੂੰ ਪੜਾਉਣ ਦਾ ਕੰਮ ਲਿਆ ਜਾ ਰਿਹਾ ਹੈ ਜਿਨਾਂ ਨੂੰ ਅਸੀਂ ਪਲਸ ਟੂ ਤੱਕ ਦੀਆਂ ਜਮਾਤਾਂ ਤੱਕ ਪੜ੍ਹਾ ਰਹੇ ਹਾਂ, ਸਾਡਾ ਇੱਥੇ ਸਿੱਖਿਆ ਵਿਭਾਗ ਨੂੰ ਇਹ ਸਵਾਲ ਹੈ ਕਿ ਜੇਕਰ ਅਸੀਂ ਖੁਦ ਹੀ ਪਲੱਸ ਟੂ ਸੀ ਜਾਂ ਅੱਜ ਵੀ ਹਾਂ ਫਿਰ ਅਸੀਂ ਪਲਸ ਟੂ ਤੱਕ ਦੀਆਂ ਜਮਾਤਾਂ ਨੂੰ ਕਿਵੇਂ ਪੜਾ ਰਹੇ ਸੀ ਅਤੇ ਅੱਜ ਵੀ ਪੜ੍ਹਾ ਰਹੇ ਹਾਂ??

28 ਜੁਲਾਈ 2023 ਨੂੰ ਸਾਡੇ ਨਾਲ ਦੇ ਵਲੰਟੀਅਰਜ ਦੀਆਂ ਮੌਜੂਦਾ ਵਿਦਿਅਕ ਯੋਗਤਾਵਾਂ ਚੱਕੀਆਂ ਗਈਆਂ, ਅਤੇ ਮੌਜੂਦਾ ਵਿੱਦਿਅਕ ਯੋਗਤਾਵਾਂ ਦੇ ਅਨੁਸਾਰ ਹੀ ਬਣਦੀ ਤਨਖਾਹ ਦਿੱਤੀ ਗਈ ਅਤੇ ਉਹਨਾਂ ਨੂੰ ਪਿਛਲੀ ਸਰਵਿਸ ਦੇ 10 ਨੰਬਰ ਤਜਰਬੇ ਦੇ ਵੀ ਦਿੱਤੇ ਗਏ , ਜਦ ਕਿ ਸਾਡੇ ਨਾਲ ਹਰ ਪੱਖੋਂ ਹੀ ਅਨਿਆਂ ਕੀਤਾ ਗਿਆ ਹੈ। ਸਾਡਾ ਪਿਛਲਾ ਤਜਰਬਾ ਖਤਮ ਕਰ ਦਿੱਤਾ ਗਿਆ ਅਤੇ ਸਾਡੀ ਸਾਰੀ ਉੱਚ ਵਿੱਦਿਅਕ ਯੋਗਤਾ ਮਹਿਕਮੇ ਨੇ ਲਕੋ ਲਈ , ਫਿਰ ਸਾਡੀ ਤਰੱਕੀ ਦਾ ਰਸਤਾ ਕੀ ਰਹਿ ਗਿਆ ਹੈ? ਅਸੀਂ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਾਰਾ ਮਹਿਕਮੇ ਨੂੰ ਦੇ ਦਿੱਤਾ, ਜਿਸ ਦੀ ਸਾਡੀ ਆਹ ਕਦਰ ਪਾਈ ਗਈ।

ਮਾਨ ਸਰਕਾਰ ਵੱਲੋਂ ਪੰਜੋ ਕੈਟਾਗਰੀਆਂ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਜੋ ਪੋਲਿਸੀ 2022 ਵਿੱਚ ਬਣਾਈ ਗਈ ਸੀ ਉਸ ਪੋਲਸੀ ਦੇ ਵਿੱਚ ਇਹ ਗੱਲ ਸਪਸ਼ਟ ਲਿਖੀ ਗਈ ਹੈ ਕਿ ਇਹਨਾਂ ਕਰਮਚਾਰੀਆਂ ਦੀ ਨੌਕਰੀ 58 ਸਾਲ ਤੱਕ ਸੁਰੱਖਿਤ ਰਹੇਗੀ ਅਤੇ ਇਹਨਾਂ ਨੇ ਜੋ ਇਨਾ ਲੰਬਾ ਸਮਾਂ ਸਰਕਾਰੀ ਸਕੂਲਾਂ ਦੇ ਵਿੱਚ ਸੇਵਾ ਦੇ ਵਿੱਚ ਲਗਾਇਆ ਹੈ ਉਸ ਦੇ ਬਦਲੇ ਇਹਨਾਂ ਉੱਤੇ ਨਵੀਂ ਭਰਤੀ ਜੇਕਰ ਕੀਤੀ ਜਾਂਦੀ ਹੈ ਤਾਂ ਇਹਨਾਂ ਨਾਲ ਬਹੁਤ ਵੱਡਾ ਅਨਿਆ ਹੋਵੇਗਾ,

ਪਰ ਇਹ ਅਨਿਆ ਸਾਡੇ ਨਾਲ ਸ਼ਰੇਆਮਆਮ ਕੀਤਾ ਜਾ ਰਿਹਾ ਹੈ, ਸਾਡੇ ਹੁੰਦਿਆਂ ਸਾਡੇ ਉੱਪਰ ਓਪਨ ਨਵੀਂ ਭਰਤੀ ਤੇ ਬੱਚੇ ਲਿਆ ਕੇ ਬਿਠਾਏ ਜਾ ਰਹੇ ਹਨ, ਜਦਕਿ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਸੀਂ ਬਹੁਤ ਹੀ ਮਿਹਨਤ ਕਰਕੇ ਸਮੇਂ ਸਮੇਂ ਤੇ ਸਰਵੇ ਕਰਕੇ ਇਹ ਬੱਚੇ ਸਕੂਲਾਂ ਵਿੱਚ ਦਾਖਲ ਕਰਵਾਏ ਹਨ, ਸਾਡੀ ਕੀਤੀ ਹੋਈ ਮਿਹਨਤ ਦਾ ਫਲ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ, ਸਾਡਾ ਸਰਕਾਰੀ ਸਕੂਲਾਂ ਦੇ ਵਿੱਚ 17 ਸਾਲ ਦਾ ਕੰਮ ਕਰਨ ਦਾ ਤਜਰਬਾ ਅਤੇ ਸਾਡੀਆਂ ਉੱਚ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਰੋਲ ਕੇ ਰੱਖ ਦਿੱਤੀਆਂ ਗਈਆਂ ਹਨ।

ਅਸੀਂ ਜੁਲਾਈ 2023 ਜਦੋਂ ਤੋਂ ਸਾਡੀ ਸਕੂਲਾਂ ਵਿੱਚ ਦੁਬਾਰਾ ਜੁਆਇਨਿੰਗ ਹੋਈ ਹੈ ਉਦੋਂ ਤੋਂ ਅਸੀਂ ਲਗਾਤਾਰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕੋਲ ਜਾ ਕੇ ਆਪਣਾ ਦੁੱਖ ਰੋ ਰਹੇ ਹਾਂ , ਪਰ ਮੰਤਰੀ ਕਹਿ ਦਿੰਦੇ ਹਨ ਕਿ ਅਸੀਂ ਤੁਹਾਡੇ “ਆਈਈਡੀ ਕੰਪੋਨੈਂਟ “ਦੇ ਅਮਲੇ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਹੱਲ ਕਰਾਂਗੇ। ਪਰ ਅਸੀਂ ਦੋ ਸਾਲ ਤੋਂ ਲਗਾਤਾਰ ਖੱਜਲ ਖੁਆਰ ਹੋ ਰਹੇ ਹਾਂ, ਜਿਸ ਮਹਿਕਮੇ ਵਿੱਚ ਅਸੀਂ ਕੰਮ ਕਰਦੇ ਹਾਂ ਉਸ ਦਾ ਅਮਲਾ ਹੀ ਸਾਡੇ ਪੈਰ ਨਹੀਂ ਲੱਗਣ ਦੇ ਰਿਹਾ।

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਾਅਦੇ ਕੀਤੇ ਸਨ, ਪਰੰਤੂ ਸਾਨੂੰ “ਆਈਈਏਟੀ ਅਧਿਆਪਕਾਂ” ਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ,ਕਿ ਜੋ ਸੀਐਮ ਭਗਵੰਤ ਮਾਨ ਕਹਿੰਦੇ ਸਨ, ਕਿ ਮੈਂ ਪੜੇ ਲਿਖੇ ਵਰਗ ਨੂੰ ਚਪੜਾਸੀ ਦੀ ਪੋਸਟ ‘ਤੇ ਨਹੀਂ ਲੱਗਣ ਦੇਵਾਂਗਾ। ਪਰ ਸਾਨੂੰ ਸਾਡੇ ਮਹਿਕਮੇ ਵੱਲੋਂ ਸਕੂਲਾਂ ਵਿੱਚ ਚਪੜਾਸੀ ਬਣਾ ਦਿੱਤਾ ਗਿਆ ਹੈ, ਸਾਡੀਆਂ ਸਾਰੀਆਂ ਉੱਚ ਪ੍ਰੋਫੈਸ਼ਨਲ ਡਿਗਰੀਆਂ ਕੂੜੇ ਦੇ ਢੇਰ ਵਿੱਚ ਬਦਲ ਦਿੱਤੀਆਂ ਗਈਆਂ ਹਨ, ਜਿਲਾ ਲੈਵਲ ‘ਤੇ ਬਣੀਆਂ ਕਮੇਟੀਆਂ ਨੇ ਵੈਰੀਫਿਕੇਸ਼ਨ ਕਰਨ ਸਮੇਂ ਸਾਡੀਆਂ ਸਾਰੀਆਂ ਡਿਗਰੀਆਂ ਕੱਢ ਕੇ ਸਾਈਡ ਤੇ ਰੱਖ ਦਿੱਤੀਆ, ਸਿੱਖਿਆ ਵਿਭਾਗ ਸਾਡੇ ਭਵਿੱਖ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਕਰ ਰਿਹਾ ਹੈ।

ਇਸ ਪ੍ਰਕਾਰ ਸਾਨੂੰ ਪਿਛਲੇ ਤਿੰਨ ਸਾਲਾਂ ਤੋਂ ਲਾਰੇ ਲੱਪੇ ਲਾਏ ਜਾ ਰਹੇ ਹਨ ਅਤੇ ਸਾਡੇ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਾਡੇ ਨਾਲ ਜੋ ਇਹ 3 ਸਾਲਾਂ ਤੋਂ ਬੇਇਨਸਾਫੀ ਹੋ ਰਹੀ ਹੈ। ਇਹ ਸਹਿਣਯੋਗ ਨਹੀਂ ਹੈ। ਸਾਡਾ ਸਪੈਸ਼ਲ ਬੱਚਿਆਂ ਦਾ ਮਹਿਕਮਾ ਆਪਦੇ ਸਪੈਸ਼ਲ ਕੰਪੋਨੈਂਟ ਨੂੰ ਚਲਾਉਣ ਲਈ “ਆਈ ਈ ਵੀ ਅਧਿਆਪਕਾਂ” ਦੀਆਂ ਜਨਰਲ ਪ੍ਰੋਫੈਸ਼ਨਲ ਡਿਗਰੀਆਂ ਐਡ ਨਹੀਂ ਹੋਣ ਦੇ ਰਿਹਾ, ਅਤੇ ਨਾ ਹੀ ਸਾਡੇ 2364 ਪੇਪਰ ਦੇ ਚੁੱਕੇ ਸਾਥੀਆਂ ਨੂੰ 10 ਨੰਬਰ ਤਜਰਬੇ ਦੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ 89 ਸਪੈਸ਼ਲ ਡਿਗਰੀਆਂ ਵਾਲੇ ਸਾਥੀਆਂ ਨੂੰ 3600 ਆ ਰਹੀ ਨਵੀਂ ਸਪੈਸ਼ਲ ਭਰਤੀ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ।

ਸਾਡੇ 06 ਦੇ ਕਰੀਬ ਆਈਈਵੀ ਅਧਿਆਪਕ 5500 ਤਨਖਾਹ ਤੇ ਆਪਣੀ ਨੌਕਰੀ ਕਰ ਰਹੇ ਹਨ, ਜਿਨਾਂ ਦੇ 28 ਜੁਲਾਈ 2023 ਨੂੰ ਆਰਡਰ ਮਿਲਣ ਸਮੇਂ ਸਿਰਫ ਕੁਝ ਕੁਝ ਦਿਨਾਂ ਦਾ ਹੀ ਗੈਪ ਸੀ ਜੋ ਕਿ ਅੱਜ ਆਪਣੇ ਸਰਵਿਸ ਗੈਪ ਨੂੰ ਦੋ ਸਾਲ ਪਹਿਲਾਂ ਪੂਰਾ ਕਰ ਚੁੱਕੇ ਹਨ, ਇਹਨਾਂ ਨੂੰ ਵੀ ਮੁੜ ਕੇ ਸਰਕਾਰ ਨੇ ਆਰਡਰ ਨਹੀਂ ਦਿੱਤੇ ਹਨ। ਸਾਡੇ ਆਈ ਈ ਵੀ ਅਧਿਆਪਕ ਬਦਲੀਆਂ ਤੋਂ ਵੀ ਵਾਂਝੇ ਹਨ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਗਿਣਤੀ ਦੀਆਂ ਸ਼ਰਤਾਂ ਥੋਪ ਕੇ ਸਾਡੇ ਅਧਿਆਪਕਾਂ ਨੂੰ ਬਦਲੀ ਦੇ ਮੌਕੇ ਵੀ ਨਹੀਂ ਦਿੱਤੇ ਜਾ ਰਹੇ ਜੋ ਕਿ ਬਹੁਤ ਅਧਿਆਪਕ ਰੋਜ਼ਾਨਾ 50 ਤੋਂ 60 ਕਿਲੋਮੀਟਰ ਦੀ ਦੂਰੀ ਆਪਣੇ ਘਰ ਤੋਂ ਤੈਅ ਕਰਦੇ ਹਨ।

ਸਾਡੇ ਨਾਲ ਸਾਡਾ ਸਪੈਸ਼ਲ ਕੰਪੋਨੈਂਟ ਹੀ ਨਜਾਇਜ਼ ਧੱਕਾ ਕਰ ਰਿਹਾ ਹੈ। ਬੇਸ਼ੱਕ ਅਸੀਂ ਡੀਪੀਆਈ ਐਲੀਮੈਂਟਰੀ ਦੇ ਅਧੀਨ ਆਉਂਦੇ ਹਾਂ ਪਰ ਸਾਡੇ ਤੋਂ ਕੰਮ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹੀ ਲਿਆ ਜਾ ਰਿਹਾ ਹੈ। ਇਸ ਸਬੰਧ ਚ ਅਸੀਂ ਕਈ ਵਾਰੀ ਮੀਟਿੰਗਾਂ ਡੀਪੀਆਈ ਐਲੀਮੈਂਟਰੀ ਨਾਲ ਅਤੇ ਮਾਨਯੋਗ ਮੈਡਮ ਸਿੱਖਿਆ ਸਕੱਤਰ ਜੀ ਨਾਲ ਵੀ ਕਰ ਚੁੱਕੇ ਹਾਂ। ਅਸੀਂ ਲਗਾਤਾਰ ਆਪਣੀਆਂ ਸਮੱਸਿਆਵਾਂ ਤੋਂ ਡੀਪੀਆਈ ਐਲੀਮੈਂਟਰੀ, ਆਈਡੀ ਡਿਪਾਰਟਮੈਂਟ ਦੇ ਪੂਰੇ ਅਮਲੇ ਨੂੰ ਅਤੇ ਮਾਨਯੋਗ ਮੈਡਮ ਸਿੱਖਿਆ ਸਕੱਤਰ ਜੀ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਸਾਡੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ।

ਜਿਸਦੇ ਰੋਸ ਵਜੋਂ ਅਸੀਂ 15 ਮਈ 2026 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਂ ਰੈਲੀ ਕਰਕੇ ਆਪਣਾ ਰੋਸ ਜਾਹਿਰ ਕਰਾਂਗੇ ਅਤੇ ਮੌਕੇ ਤੇ ਵੱਡੇ ਐਕਸ਼ਨ ਵੀ ਉਲੀਕਾਂਗੇ। ਇਸ ਸਮੇਂ ਦੌਰਾਨ ਜੇਕਰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਸਿੱਖਿਆ ਵਿਭਾਗ ਵਿਸ਼ੇਸ਼ ਤੌਰ ਤੇ ਡੀਪੀਆਈ ਐਲੀਮੈਂਟਰੀ ਅਤੇ ਮੌਕੇ ਦਾ ਪ੍ਰਸ਼ਾਸਨ ਹੋਵੇਗਾ।

ਇਸ ਮੌਕੇ ਤੇ ਜਥੇਬੰਦੀ ਦੀ ਸਟੇਟ ਕਮੇਟੀ ਆਗੂ ਸਾਹਿਬਾਨ ਅਤੇ ਜ਼ਿਲਾ ਪ੍ਰਧਾਨ ਸ਼ਾਮਿਲ ਸਨ, ਸਟੇਟ ਵਾਈਸ ਪ੍ਰਧਾਨ ਗੁਰਦੇਵ ਸਿੰਘ ਅੰਮ੍ਰਿਤਸਰ, ਕੁਲਦੀਪ ਕੌਰ ਪਟਿਆਲਾ, ਸਟੇਟ ਸਕੱਤਰ ਗੁਰਪ੍ਰੀਤ ਸਿੰਘ ਬੀਲ੍ਹਾ ਬਰਨਾਲਾ, ਸਟੇਟ ਕਮੇਟੀ ਆਗੂ, ਬੂਟਾ ਸਿੰਘ ਮਾਨਸਾ, ਗੁਰਤੇਜ ਸਿੰਘ ਲੁਧਿਆਣਾ, ਕੁਲਦੀਪ ਸਿੰਘ ਅਤੇ ਜਗਸੀਰ ਸਿੰਘ ਬਰਨਾਲਾ, ਧਿਆਨ ਸਿੰਘ, ਮੈਡਮ ਮਮਤਾ ਫਿਰੋਜ਼ਪੁਰ, ਕੁਲਦੀਪ ਸਿੰਘ ਸਿੱਧੂ ਅਤੇ ਹੈਪੀ ਸਿੰਘ ਬਠਿੰਡਾ, ਬੇਅੰਤ ਸਿੰਘ ਅਤੇ ਧਰਵਿੰਦਰ ਸਿੰਘ ਭੰਗੂ ਪਟਿਆਲਾ, ਮੈਡਮ ਸੁਮਿਤਰਾ ਕੰਬੋਜ ਤੇ ਮੈਡਮ ਮਨਦੀਪ ਕੌਰ ਫਾਜਿਲਕਾ, ਕੁਲਵਿੰਦਰ ਸਿੰਘ ਨਾੜੂ , ਜਸਵੰਤ ਸਿੰਘ ਪੰਨੂ ,ਸੁਭਾਸ਼ ਗਨੋਟਾ ਸੰਗਰੂਰ, ਸੋਹਣ ਸਿੰਘ, ਮੈਡਮ ਰਜਿੰਦਰ ਕੌਰ ਰੋਪੜ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਭੁਪਿੰਦਰ ਕੌਰ ਜਲੰਧਰ, ਸ਼ਮਾ ਪਾਹਵਾ ਅਤੇ ਪ੍ਰਭਜਿੰਦਰ ਸਿੰਘ ਬਾਠ ਤਰਨ ਤਾਰਨ, ਨਰਿੰਦਰ ਕੌਰ ਅਤੇ ਹਰਦੇਵ ਸਿੰਘ ਸੰਘਲਾ ਮੋਗਾ , ਕੁਲਵਿੰਦਰ ਸਿੰਘ ਦੋਧਾ ਮੁਕਤਸਰ, ਗੁਰਪ੍ਰੀਤ ਸਿੰਘ ਰਾਠੀ ਮੋਹਾਲੀ , ਦੀਪਕ ਕੁਮਾਰ ਨਵਾਂ ਸ਼ਹਿਰ, ਸੰਸਾਰ ਸਿੰਘ, ਸਰਬਜੀਤ ਕੌਰ ਅਤੇ ਹਰਮਨਜੋਤ ਕੌਰ ਫਰੀਦਕੋਟ, ਡਾ.ਪ੍ਰਗਟ ਸਿੰਘ ਅਤੇ ਅੰਮ੍ਰਿਤਪਾਲ ਕੌਰ ਮਲੇਰਕੋਟਲਾ, ਕਪਿਲ ਜੋਸ਼ੀ, ਸਾਹਿਲ ਬਾਵਾ ਗੁਰਦਾਸਪੁਰ, ਮੈਡਮ ਇੰਦਰਜੀਤ ਕੌਰ ਪਠਾਨਕੋਟ , ਮੈਡਮ ਪਰਨੀਤ ਕੌਰ ਕਪੂਰਥਲਾ ਆਦਿ ਸਾਥੀ ਮੌਕੇ ਤੇ ਹਾਜ਼ਰ ਸਨ।

 

Punjab News: ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਅਧਿਆਪਕ; ਚੋਣਾਂ ‘ਚ AAP ਨੂੰ ਸਿਖਾਵਾਂਗੇ ਸਬਕ

 

Punjab News: ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਅਧਿਆਪਕ; ਚੋਣਾਂ ‘ਚ AAP ਨੂੰ ਸਿਖਾਵਾਂਗੇ ਸਬਕ

ਬਰਖ਼ਾਸਤਗੀ ਹੁਕਮਾਂ ਅਤੇ ਭੱਤਿਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਭਾਰੀ ਰੋਸ; ਰੁਜ਼ਗਾਰ ਬਚਾਉਣ ਲਈ ਆਰ-ਪਾਰ ਦੀ ਲੜਾਈ ਦਾ ਸੱਦਾ

ਅਧਿਆਪਕਾਂ ਦੀਆਂ ਮੰਗਾਂ ਨੂੰ ਲੈਕੇ 6 ਟੀਚਰ ਜਥੇਬੰਦੀਆਂ ਦਾ ਵਫ਼ਦ DSE (ਸੈ/ਐ) ਨੂੰ ਮਿਲਿਆ- 15 ਮਈ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ

ਐੱਸ ਏ ਐੱਸ ਨਗਰ,11 ਮਈ 2026-

ਅੱਜ ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, 3704 ਅਧਿਆਪਕ ਯੂਨੀਅਨ, 2392 ਅਧਿਆਪਕ ਯੂਨੀਅਨ, 6635 ਅਧਿਆਪਕ ਯੂਨੀਅਨ, 4161 ਅਧਿਆਪਕ ਯੂਨੀਅਨ ਅਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਦਾ ਮਾਸ ਡੈਪੁਟੇਸ਼ਨ ਡੀ ਐੱਸ ਈ ਨੂੰ ਮਿਲਿਆ।

ਇਸ ਮੌਕੇ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਹਰਜਿੰਦਰ ਸਿੰਘ, ਸੁਖਚੈਨ ਸਿੰਘ,ਯੁੱਧਜੀਤ ਸਿੰਘ,ਗੁਰਮੇਲ ਕੁਲਰੀਆਂ ਦੱਸਿਆ 4161 ਭਰਤੀ ਦੇ 300 ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੇ ਹੁਕਮਾਂ,ਪੰਜਾਬ ਪੇ ਸਕੇਲ ਬਹਾਲ ਕਰਨ , ਰੀਕਾਸਟ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੁੜ ਤੋਂ ਸ਼ਾਮਿਲ ਕਰਨ,ਬਦਲੀਆਂ ਦਾ ਪੋਰਟਲ ਤੁਰੰਤ ਖੋਲਣ , ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀਆਂ ਅਸਾਮੀਆਂ ਨੂੰ ਸਾਰੇ ਜਿਲਿਆ ਵਿੱਚ ਸਮਾਨ ਅਨੁਪਾਤ ਵਿੱਚ ਵੰਡਣ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬਾਰਡਰ ਏਰੀਆ ਭੱਤੇ,ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ।

ਇਸ ਤੋਂ ਇਲਾਵਾ, DA ਦੀਆਂ ਕਿਸ਼ਤਾਂ ਤੁਰੰਤ ਜ਼ਾਰੀ ਕਰਨ, 1-1-2026 ਤੋਂ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਜ਼ਾਰੀ ਕਰਨ , ਮੈਰੀਟੋਰੀਅਸ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਐੱਨ ਐੱਸ ਕਿਉ ਐਫ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਆਦਿ ਮੰਗਾਂ ਨੂੰ ਲੈ ਕੇ ਮਾਸ ਡੈਪੁਟੇਸ਼ਨ ਡੀ ਐੱਸ ਈ ਨੂੰ ਮਿਲਿਆ। ਡੀ ਐੱਸ ਈ ਨੇ ਉਪਰੋਕਤ ਮੰਗਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਇਹਨਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਸਵਿੰਦਰ ਬਠਿੰਡਾ,ਸੁੱਖਵਿੰਦਰ ਸੁੱਖੀ, ਲਖਵੀਰ ਹਰੀਕੇ ਅਤੇ ਸੁਖਜਿੰਦਰ ਸੰਗਰੂਰ ਨੇ ਰੁਜਗਾਰ ਬਚਾਉਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਦ੍ਰਿੜਤਾ ਨਾਲ ਲੜਾਈ ਲੜਨ ਤੇ ਜ਼ੋਰ ਦਿੱਤਾ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਖ ਮੁੱਦੇ ਵਜੋਂ ਲੈ ਕੇ ਆਈ ਸੀ, ਜਿਸ ਕਰਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਭਰਮੀ ਹਮਾਇਤ ਦੇ ਕੇ ਵੋਟਾਂ ਵਿੱਚ ਜਿੱਤ ਹਾਸਿਲ ਕਰਵਾਈ ਸੀ। ਪਰ ਸਰਕਾਰ ਵੱਲੋਂ ਲਗਭਗ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਸੁਪਰੀਮ ਕੋਰਟ ਤੋਂ ਪੰਜਾਬ ਦਾ ਪੇ ਸਕੇਲ ਬਹਾਲ ਹੋਣ ਉਪਰੰਤ ਵੀ ਪੂਰਨ ਤੌਰ ਤੇ ਅਧਿਆਪਕਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕਰਨ ਸਬੰਧੀ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਅਤੇ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਅਪਣਾਉਣ ਵਾਲੀ ਸਰਕਾਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ।

ਇਸ ਮੌਕੇ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜੁੱਟ ਹੋ ਕੇ ਸਰਕਾਰ ਦਾ ਲਗਾਤਾਰ ਡੱਟਵਾਂ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਕੁਲਦੀਪ ਘਣੀਆਂ, ਲਵਕਰਨ ਸਿੰਘ, ਕਰਮਜੀਤ ਤਾਮਕੋਟ, ਰਾਜਵਿੰਦਰ ਬੈਹਣੀਵਾਲ, ਗੁਰਪ੍ਰੀਤ ਭੀਖੀ, ਕੁਲਦੀਪ ਅੱਕਾਵਾਲੀ, ਨਵੀਨ ਬੋਹਾ, ਗੁਰਪ੍ਰੀਤ ਖੇਮੂਆਣਾ, ਕੁਲਵਿੰਦਰ ਵਿਰਕ, ਬਲਕਰਨ ਕੋਟ ਸ਼ਮੀਰ, ਅਮਨਦੀਪ ਮਾਛੀਕੇ,ਕੁਲਵਿੰਦਰ ਸਿੰਘ,ਸੁਖਚੈਨ ਸਿੰਘ,ਪ੍ਰਭਜੋਤ ਸਿੰਘ, ਕੁਲਵਿੰਦਰ ਸ਼ਰਮਾ,ਸੁਖਜੀਤ ਸਿੰਘ,ਸੁਨੀਲ ਫਾਜ਼ਿਲਕਾ ਹਾਜ਼ਰ ਸਨ।

 

ਵੱਡੀ ਖ਼ਬਰ: ਪੰਜਾਬ ‘ਚ MC ਚੋਣਾਂ ਦੀਆਂ ਤਰੀਕਾਂ ਦਾ ਐਲਾਨ; 26 ਮਈ ਨੂੰ ਪੈਣਗੀਆਂ ਵੋਟਾਂ, ਚੋਣ ਜਾਬਤਾ ਲਾਗੂ

 

ਵੱਡੀ ਖ਼ਬਰ: ਪੰਜਾਬ ‘ਚ MC ਚੋਣਾਂ ਦੀਆਂ ਤਰੀਕਾਂ ਦਾ ਐਲਾਨ; 26 ਮਈ ਨੂੰ ਪੈਣਗੀਆਂ ਵੋਟਾਂ, 29 ਮਈ ਨੂੰ ਆਉਣਗੇ ਨਤੀਜੇ- ਸੂਬੇ ‘ਚ ਚੋਣ ਜਾਬਤਾ ਲਾਗੂ

Punjab Network

ਚੰਡੀਗੜ੍ਹ, 11 ਮਈ 2026- ਪੰਜਾਬ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸਥਾਨਕ ਸਰਕਾਰਾਂ (MC) ਦੀਆਂ ਚੋਣਾਂ ਦਾ ਅੱਜ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਚੋਣਾਂ ਦੇ ਸ਼ਡਿਊਲ ਬਾਰੇ ਜਾਣਕਾਰੀ ਸਾਂਝੀ ਕੀਤੀ। ਕਮਿਸ਼ਨਰ ਦੇ ਐਲਾਨ ਦੇ ਨਾਲ ਹੀ ਪੂਰੇ ਸੂਬੇ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ।

ਚੋਣ ਕਮਿਸ਼ਨ ਅਨੁਸਾਰ, ਇਸ ਵਾਰ ਪੰਜਾਬ ਭਰ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਕੁੱਲ 36,72,932 ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਕੇ ਨਵੇਂ ਨੁਮਾਇੰਦਿਆਂ ਦੀ ਚੋਣ ਕਰਨਗੇ।

ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਵੋਟਾਂ ਪਾਉਣ ਦਾ ਅਮਲ 26 ਮਈ 2026 ਨੂੰ ਮੁਕੰਮਲ ਕੀਤਾ ਜਾਵੇਗਾ ਅਤੇ 29 ਮਈ ਨੂੰ ਨਤੀਜੇ ਨਤੀਜੇ ਆਉਣਗੇ। 13 ਮਈ ਤੋਂ ਲੈ ਕੇ 16 ਮਈ ਤੱਕ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ।

ਅੱਜ ਤੋਂ ਚੋਣ ਜਾਬਤਾ ਲਾਗੂ ਹੋਣ ਕਾਰਨ ਸਰਕਾਰ ਹੁਣ ਕਿਸੇ ਵੀ ਨਵੇਂ ਪ੍ਰੋਜੈਕਟ ਜਾਂ ਵਿਕਾਸ ਕਾਰਜ ਦਾ ਐਲਾਨ ਨਹੀਂ ਕਰ ਸਕੇਗੀ।

ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ।

ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਗਈ ਹੈ।

ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ।

ਸ਼ਹਿਰੀ ਖੇਤਰਾਂ ਵਿੱਚ ਇਹ ਚੋਣਾਂ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਹਨ।

 

PSEB 10th Result: 10ਵੀਂ ਜਮਾਤ ਦਾ ਨਤੀਜਾ ਐਲਾਨਿਆ- ਹਰਲੀਨ ਸ਼ਰਮਾ ਨੇ ਪੰਜਾਬ ਭਰ ‘ਚੋਂ ਕੀਤਾ ਟੌਪ (ਪੜ੍ਹੋ ਮੈਰਿਟ ਲਿਸਟ) 

 

PSEB 10th Result: ਫ਼ਰੀਦਕੋਟ ਦੀ ਹਰਲੀਨ ਸ਼ਰਮਾ ਨੇ ਪੰਜਾਬ ਭਰ ‘ਚੋਂ ਕੀਤਾ ਟੌਪ (ਪੜ੍ਹੋ ਮੈਰਿਟ ਲਿਸਟ) 

ਫ਼ਰੀਦਕੋਟ ਦੀ ਹਰਲੀਨ ਸ਼ਰਮਾ ਨੇ 99.38% ਅੰਕਾਂ ਨਾਲ ਹਾਸਲ ਕੀਤਾ ਪਹਿਲਾ ਸਥਾਨ, ਰੋਪੜ ਦਾ ਮਨੀ ਮਹੇਸ਼ ਸ਼ਰਮਾ ਦੂਜੇ ਅਤੇ ਹੁਸ਼ਿਆਰਪੁਰ ਦੀ ਰੀਆ ਰਾਣੀ ਤੀਜੇ ਸਥਾਨ ‘ਤੇ ਰਹੀ

ਕੁੱਲ 272 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ; ਲੜਕੀਆਂ ਨੇ ਮੁੜ ਮਾਰੀ ਬਾਜ਼ੀ, ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ ਬੱਚੇ ਮੈਰਿਟ ਵਿੱਚ ਆਏ

Punjab Network

ਐਸ.ਏ.ਐਸ. ਨਗਰ (ਮੋਹਾਲੀ), 11 ਮਈ 2026: 

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਲੜਕੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਦੀ ਰਹਿਣ ਵਾਲੀ ਹਰਲੀਨ ਸ਼ਰਮਾ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਪੜ੍ਹੋ ਮੈਰਿਟ ਲਿਸਟ- Statics_Matric_March2025_Press_160525-1

ਪਹਿਲਾ ਸਥਾਨ: ਹਰਲੀਨ ਸ਼ਰਮਾ (ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ, ਫ਼ਰੀਦਕੋਟ) ਨੇ 650 ਵਿੱਚੋਂ 646 ਅੰਕ (99.38%) ਹਾਸਲ ਕੀਤੇ।

ਦੂਜਾ ਸਥਾਨ: ਮਨੀ ਮਹੇਸ਼ ਸ਼ਰਮਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੌਲੀ ਬੈਦਵਾਨ, ਰੋਪੜ) ਨੇ 650 ਵਿੱਚੋਂ 645 ਅੰਕ (99.23%) ਹਾਸਲ ਕੀਤੇ। ਉਮਰ ਵਿੱਚ ਛੋਟੇ ਹੋਣ ਕਾਰਨ ਬੋਰਡ ਦੀ ਪਾਲਿਸੀ ਮੁਤਾਬਕ ਉਨ੍ਹਾਂ ਨੂੰ ਦੂਜਾ ਸਥਾਨ ਮਿਲਿਆ ਹੈ।

ਤੀਜਾ ਸਥਾਨ: ਰੀਆ ਰਾਣੀ (ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ, ਹੁਸ਼ਿਆਰਪੁਰ) ਨੇ ਵੀ 645 ਅੰਕ (99.23%) ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਰ ਕੁੱਲ 272 ਵਿਦਿਆਰਥੀ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ। ਇਨ੍ਹਾਂ ਵਿੱਚੋਂ 220 ਲੜਕੀਆਂ ਅਤੇ 52 ਲੜਕੇ ਸ਼ਾਮਲ ਹਨ, ਜੋ ਸਾਫ਼ ਦਰਸਾਉਂਦਾ ਹੈ ਕਿ ਲੜਕੀਆਂ ਦੀ ਕਾਰਗੁਜ਼ਾਰੀ ਲੜਕਿਆਂ ਨਾਲੋਂ ਕਿਤੇ ਬਿਹਤਰ ਰਹੀ ਹੈ। ਜ਼ਿਲ੍ਹਾ ਵਾਰ ਨਤੀਜਿਆਂ ਵਿੱਚ ਲੁਧਿਆਣਾ ਦੇ ਸਭ ਤੋਂ ਵੱਧ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ ਹਨ।

ਪਹਿਲੇ ਸਥਾਨ ‘ਤੇ ਰਹੀ ਹਰਲੀਨ ਸ਼ਰਮਾ ਦੇ ਸਕੂਲ ‘ਸਰਸਵਤੀ ਸੀਨੀਅਰ ਸੈਕੰਡਰੀ ਸਕੂਲ’ ਦੀ ਪ੍ਰਿੰਸੀਪਲ ਕੁਸਮ ਕਾਲੜਾ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਹਰਲੀਨ ਬਹੁਤ ਹੀ ਮਿਹਨਤੀ ਅਤੇ ਗੰਭੀਰ ਵਿਦਿਆਰਥਣ ਹੈ।

ਉਨ੍ਹਾਂ ਦੱਸਿਆ ਕਿ ਸਕੂਲ ਨੇ ਪਹਿਲਾਂ ਵੀ ਕਈ ਵਾਰ ਪੰਜਾਬ ਟੌਪਰ ਦਿੱਤੇ ਹਨ ਅਤੇ ਇਸ ਵਾਰ ਵੀ ਬੱਚਿਆਂ ਦੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਤੀਜੇ ਦੀ ਜਾਣਕਾਰੀ ਮੀਡੀਆ ਰਾਹੀਂ ਮਿਲੀ ਅਤੇ ਉਹ ਤੁਰੰਤ ਪਰਿਵਾਰ ਨੂੰ ਵਧਾਈ ਦੇਣ ਜਾ ਰਹੇ ਹਨ।

ਹਰਲੀਨ ਸ਼ਰਮਾ ਦੇ ਪਿਤਾ ਜਸਵਿੰਦਰ ਕੁਮਾਰ ਅਤੇ ਮਾਤਾ ਨੇ ਆਪਣੀ ਬੇਟੀ ਦੀ ਇਸ ਸਫ਼ਲਤਾ ‘ਤੇ ਮਾਣ ਮਹਿਸੂਸ ਕੀਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਸਹੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਉਹ 99 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰ ਸਕੇ ਹਨ।

 

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ; ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ

 

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ- ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ

ਵਿਦਿਆਰਥੀ ਆਪਣੇ ਰੋਲ ਨੰਬਰ ਜਾਂ ਨਾਮ ਰਾਹੀਂ ਬੋਰਡ ਦੀ ਅਧਿਕਾਰਤ ਵੈੱਬਸਾਈਟਤੇ ਦੇਖ ਸਕਣਗੇ ਅੰਕ

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

Punjab Network

ਐਸ.ਏ.ਐਸ. ਨਗਰ (ਮੋਹਾਲੀ), 11 ਮਈ 2026: 

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ।

PSEB 10th Result 2026 – ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?

  • ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।
  • ਇੱਥੇ “PSEB 10th Result 2026” ਦੇ ਲਿੰਕ ਨੂੰ ਚੁਣੋ।
  • ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।
  • ‘Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
  • ਭਵਿੱਖ ਲਈ ਆਪਣੀ ਮਾਰਕਸ਼ੀਟ ਦਾ ਪ੍ਰਿੰਟਆਊਟ ਜਾਂ ਡਾਊਨਲੋਡ ਕਰਕੇ ਰੱਖ ਲਓ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

PSEB ਦੇ ਚੇਅਰਮੈਨ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ, ਬੋਰਡ ਨੇ ਬਹੁਤ ਉੱਚ ਪਾਸ ਦਰਾਂ ਦਰਜ ਕੀਤੀਆਂ ਹਨ, ਖਾਸ ਕਰਕੇ 10ਵੀਂ ਜਮਾਤ ਵਿੱਚ, ਜਿੱਥੇ ਨਤੀਜੇ 95% ਤੋਂ ਉੱਪਰ ਰਹੇ ਹਨ। ਹੁਣ ਬੋਰਡ ਨਤੀਜਿਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ।

PSEB 10th Result 2026- ਨਤੀਜੇ ਵਿੱਚ ਕੀ-ਕੀ ਹੋਵੇਗਾ?

ਵਿਦਿਆਰਥੀਆਂ ਦੇ ਨਤੀਜੇ ਵਿੱਚ ਵਿਸ਼ਾ-ਵਾਰ ਅੰਕ, ਗ੍ਰੇਡ ਅਤੇ ਕੁਆਲੀਫਾਇੰਗ ਸਟੇਟਸ (ਪਾਸ/ਫੇਲ੍ਹ/ਰੀ-ਅਪੀਅਰ) ਦੀ ਜਾਣਕਾਰੀ ਦਿੱਤੀ ਜਾਵੇਗੀ।

ਸ਼ੁਰੂਆਤੀ ਤੌਰ ‘ਤੇ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਨਤੀਜਾ ਇੱਕ ਪ੍ਰੋਵੀਜ਼ਨਲ ਮਾਰਕਸ਼ੀਟ ਵਜੋਂ ਕੰਮ ਕਰੇਗਾ, ਜਦਕਿ ਅਸਲ ਸਰਟੀਫਿਕੇਟ ਬਾਅਦ ਵਿੱਚ ਸਕੂਲਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

ਅਧਿਕਾਰਤ ਵੈੱਬਸਾਈਟਾਂ

 

Live PSEB 10th Result 2026: 10ਵੀਂ ਜਮਾਤ ਦਾ ਨਤੀਜਾ ਐਲਾਨਿਆ!

 

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ– ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ

ਵਿਦਿਆਰਥੀ ਆਪਣੇ ਰੋਲ ਨੰਬਰ ਜਾਂ ਨਾਮ ਰਾਹੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਣਗੇ ਅੰਕ

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

Punjab Network

ਐਸ.ਏ.ਐਸ. ਨਗਰ (ਮੋਹਾਲੀ), 11 ਮਈ 2026: 

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ।

PSEB 10th Result 2026 – ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?

  • ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।
  • ਇੱਥੇ “PSEB 10th Result 2026” ਦੇ ਲਿੰਕ ਨੂੰ ਚੁਣੋ।
  • ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।
  • ‘Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
  • ਭਵਿੱਖ ਲਈ ਆਪਣੀ ਮਾਰਕਸ਼ੀਟ ਦਾ ਪ੍ਰਿੰਟਆਊਟ ਜਾਂ ਡਾਊਨਲੋਡ ਕਰਕੇ ਰੱਖ ਲਓ।

PSEB ਦੇ ਚੇਅਰਮੈਨ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ, ਬੋਰਡ ਨੇ ਬਹੁਤ ਉੱਚ ਪਾਸ ਦਰਾਂ ਦਰਜ ਕੀਤੀਆਂ ਹਨ, ਖਾਸ ਕਰਕੇ 10ਵੀਂ ਜਮਾਤ ਵਿੱਚ, ਜਿੱਥੇ ਨਤੀਜੇ 95% ਤੋਂ ਉੱਪਰ ਰਹੇ ਹਨ। ਹੁਣ ਬੋਰਡ ਨਤੀਜਿਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ।

PSEB 10th Result 2026- ਨਤੀਜੇ ਵਿੱਚ ਕੀ-ਕੀ ਹੋਵੇਗਾ?

ਵਿਦਿਆਰਥੀਆਂ ਦੇ ਨਤੀਜੇ ਵਿੱਚ ਵਿਸ਼ਾ-ਵਾਰ ਅੰਕ, ਗ੍ਰੇਡ ਅਤੇ ਕੁਆਲੀਫਾਇੰਗ ਸਟੇਟਸ (ਪਾਸ/ਫੇਲ੍ਹ/ਰੀ-ਅਪੀਅਰ) ਦੀ ਜਾਣਕਾਰੀ ਦਿੱਤੀ ਜਾਵੇਗੀ।

ਸ਼ੁਰੂਆਤੀ ਤੌਰ ‘ਤੇ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਨਤੀਜਾ ਇੱਕ ਪ੍ਰੋਵੀਜ਼ਨਲ ਮਾਰਕਸ਼ੀਟ ਵਜੋਂ ਕੰਮ ਕਰੇਗਾ, ਜਦਕਿ ਅਸਲ ਸਰਟੀਫਿਕੇਟ ਬਾਅਦ ਵਿੱਚ ਸਕੂਲਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

ਅਧਿਕਾਰਤ ਵੈੱਬਸਾਈਟਾਂ