ਮੰਗਲਵਾਰ, ਜੂਨ 2, 2026
Home Blog Page 89

Punjab News: ਹੁਨਰ ਸਿੱਖਿਆ ਦੇ ਤਹਿਤ ਲੱਗੇ ਕੱਚੇ ਅਧਿਆਪਕਾਂ ਨੂੰ ਨਹੀਂ ਮਿਲੀ ਮਾਰਚ ਮਹੀਨੇ ਦੀ ਤਨਖਾਹ

 

ਹੁਨਰ ਸਿੱਖਿਆ ਦੇ ਤਹਿਤ ਲੱਗੇ ਆਊਟਸੋਰਸ ਅਧਿਆਪਕਾਂ ਨੂੰ ਨਹੀਂ ਮਿਲੀ ਮਾਰਚ ਮਹੀਨੇ ਦੀ ਤਨਖਾਹ

ਸਰਕਾਰ ਬਿਨਾਂ ਸ਼ਰਤ ਇਹਨਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰੇ-ਜਸਵਿੰਦਰ ਸਿੰਘ ਸਮਾਣਾ

ਬਿਨਾਂ ਤਨਖਾਹਾਂ ਤੋਂ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਦੀ ਚਾਹਵਾਨ -ਪਰਮਜੀਤ ਸਿੰਘ ਪਟਿਆਲਾ

ਪਟਿਆਲਾ, 18 April 2026- 

ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਮੁਲਾਜ਼ਮ ਆਪਣੀਆਂ ਤਨਖਾਹਾਂ ਧਰਨੇ ਮੁਜ਼ਾਹਰੇ ਕਰਕੇ ਹੀ ਲੈਣ ਯੋਗ ਹੋ ਰਹੇ ਹਨ । ਮੁਲਾਜ਼ਮਾਂ ਦਾ 16% ਡੀਏ, ਪੇ ਕਮਿਸ਼ਨ ਦਾ ਬਕਾਇਆ ਪੁਰਾਣੀ ਪੈਨਸ਼ਨ ਇਹ ਸਾਰੇ ਸਰਕਾਰ ਵੱਲੋਂ ਕੀਤੇ ਵਾਅਦੇ ਹੁਣ ਤੱਕ ਧਰੇ ਧਰਾਏ ਰਹਿ ਗਏ ਹਨ ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਹੁਨਰ ਸਿੱਖਿਆ ਦੇ ਤਹਿਤ ਆਊਟਸੋਰਸ ਅਧਿਆਪਕਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ।

ਉਹਨਾਂ ਕਿਹਾ ਕਿ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਮੁਲਾਜ਼ਮਾਂ ਲਈ ਬਹੁਤ ਅਹਿਮ ਮਹੀਨਾ ਹੁੰਦਾ ਹੈ। ਇਹਨਾਂ ਮਹੀਨਿਆਂ ਵਿੱਚ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਦਾਖਲੇ, ਬੱਚਿਆਂ ਦੀ ਵਰਦੀ ਦੀ ਖਰੀਦ,ਕਣਕ ਖਰੀਦਣੀ, ਇਨਕਮ ਟੈਕਸ ਰਿਟਰਨਾਂ ਦੇ ਬਕਾਏ ਆਦਿ ਕਈ ਖਰਚੇ ਹੁੰਦੇ ਹਨ ।

ਇਸ ਦੇ ਨਾਲ ਹੀ ਵੱਧਦੀ ਮਹਿੰਗਾਈ ਕਰਕੇ ਵੀ ਇਨੀ ਘੱਟ ਤਨਖਾਹ ਵਿੱਚ ਵੀ ਆਮ ਆਦਮੀ ਦਾ ਗੁਜ਼ਾਰਾ ਬਹੁਤ ਔਖਾ ਹੈ। ਪਰ ਸਰਕਾਰ ਬਿਲਕੁਲ ਹੀ ਮੁਲਾਜ਼ਮ ਵਿਰੋਧੀ ਸਾਬਤ ਹੋ ਰਹੀ ਹੈ। ਸਰਕਾਰ ਬਿਨਾਂ ਤਨਖਾਹ ਦਿੱਤੇ ਅਧਿਆਪਕਾਂ ਤੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਚੱਕਰਾਂ ਵਿੱਚ ਹੈ ।

ਉਹਨਾਂ ਕਿਹਾ ਕਿ ਹੁਣ ਤੱਕ ਇਹ ਸਿੱਖਿਆ ਕ੍ਰਾਂਤੀ ਝੂਠੀ ਫਰਜ਼ੀ ਤੇ ਇਸ਼ਤਿਹਾਰੀ ਸਿੱਖਿਆ ਕ੍ਰਾਂਤੀ ਸਾਬਤ ਹੋਈ ਹੈ ਆਗੂਆਂ ਨੇ ਕਿਹਾ ਕਿ ਜੇਕਰ ਇਹਨਾਂ ਅਧਿਆਪਕ ਮੁਲਾਜ਼ਮਾਂ ਨੂੰ ਛੇਤੀ ਤਨਖਾਹ ਨਾ ਦਿੱਤੀ ਗਈ ਤਾਂ ਸਰਕਾਰ ਖਿਲਾਫ ਗੌਰਮਿੰਟ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਅਧਿਆਪਕ ਵੱਡੇ ਸੰਘਰਸ਼ ਉਲੀਕਣਗੇ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ, ਹੁਨਰ ਸਿੱਖਿਆ ਤਹਿਤ ਲੱਗੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਗੌਰਵ ਤੇ ਸੁਮਿਤ ਸਾਥੀ ਵੀ ਹਾਜ਼ਰ ਰਹੇ।

 

Chandigarh News: ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ‘ਤੇ ਗੋਸ਼ਠੀ ਦਾ ਆਯੋਜਨ

 

ਚੰਡੀਗੜ੍ਹ: ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ‘ਤੇ ਗੋਸ਼ਠੀ ਦਾ ਆਯੋਜਨ

ਚੰਡੀਗੜ੍ਹ-

ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਨਿਰਮਲ ਜਸਵਾਲ ਦੇ ਨਵੇਂ ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ’ਤੇ ਇੱਕ ਪੁਸਤਕ: ਇੱਕ ਸੰਵਾਦ ਤਹਿਤ ਗੋਸ਼ਟੀ ਕਰਾਈ ਗਈ।

ਗੋਸ਼ਟੀ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਗੋਸ਼ਟੀ ਵਿੱਚ ਸ਼ਾਮਿਲ ਵਿਦਵਾਨਾਂ ਅਤੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਵਿਭਾਗ ਦੀ ਪ੍ਰਾਧਿਆਪਕਾ ਡਾ. ਪਰਮਜੀਤ ਕੌਰ ਸਿੱਧੂ ਨੇ ਕਹਾਣੀ ਲੇਖਿਕਾ ਨਿਰਮਲ ਜਸਵਾਲ ਦੇ ਕਥਾ ਬੋਧ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ।

ਉਹਨਾਂ ਦੱਸਿਆ ਕਿ ਨਿਰਮਲ ਜਸਵਾਲ ਪੰਜਾਬੀ ਦੀ ਵਿਲੱਖਣ ਅਤੇ ਸਥਾਪਿਤ ਲੇਖਿਕਾ ਹੈ ਜੋ ਆਪਣੇ ਆਪ ਨੂੰ ਨਿਰੋਲ ਨਾਰੀ ਦੀ ਹੋਣੀ ਤੇ ਹੋਂਦ ਦੇ ਸੁਆਲਾਂ ਤੱਕ ਸੀਮਿਤ ਨਾ ਰੱਖ ਕੇ ਸਮਾਜਿਕ ਸਮੱਸਿਆਵਾਂ ਦੇ ਵਡੇਰੇ ਪ੍ਰਸੰਗ ਨੂੰ ਆਪਣੇ ਕਥਾ ਜਗਤ ਦਾ ਆਧਾਰ ਬਣਾਉਂਦੀ ਹੈ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਨਾਲ ਜੁੜੇ ਹੋਏ ਹਨ ਅਤੇ ਉਹ ਸਮਾਜਿਕ ਯਥਾਰਥ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ।

ਇਸ ਗੋਸ਼ਟੀ ਵਿੱਚ ਕਹਾਣੀ ਸੰਗ੍ਰਹਿ ‘ਬਰਨਿੰਗ ਸਨੋਅ’ ਉੱਪਰ ਦੋ ਖੋਜ-ਪੱਤਰ ਪੜ੍ਹੇ ਗਏ। ਪਹਿਲਾ ਪਰਚਾ ਡਾ. ਜਤਿੰਦਰ ਸਿੰਘ ਨੇ ਪੜ੍ਹਿਆ। ਡਾ. ਜਤਿੰਦਰ ਨੇ ਆਪਣੇ ਖੋਜ-ਪੱਤਰ ਵਿੱਚ ਪੰਜਾਬੀ ਕਹਾਣੀ ਪ੍ਰੰਪਰਾ ਦੇ ਪ੍ਰਸੰਗ ਵਿੱਚ ਸਮਕਾਲੀ ਪੰਜਾਬੀ ਕਹਾਣੀ ਦੀ ਵੱਖਰਤਾ ਬਾਰੇ ਗੱਲ ਕਰਦਿਆਂ ਨਿਰਮਲ ਜਸਵਾਲ ਦੀਆਂ ਕਹਾਣੀਆਂ ਦੇ ਸਮਾਜਿਕ ਤੇ ਇਤਿਹਾਸਕ ਖਾਸੇ ਨੂੰ ਉਭਾਰਿਆ। ਦੂਜਾ ਪਰਚਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਦੁਆਰਾ ਪੇਸ਼ ਕੀਤਾ ਗਿਆ।

ਜਸਵੀਰ ਰਾਣਾ ਨੇ ਬੜੇ ਵਿਸਥਾਰ ਵਿੱਚ ਬਰਨਿੰਗ ਸਨੋਅ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਪੇਸ਼ ਕਰਦਿਆਂ ਜਿੱਥੇ ਇਹਨਾਂ ਕਹਾਣੀਆਂ ਨੂੰ ਵਰਤਮਾਨ ਮਨੁੱਖ ਦੀ ਸੰਵੇਦਨਾ ਨੂੰ ਛੂਹਣ ਵਾਲੀਆਂ ਦੱਸਿਆ ਉੱਥੇ ਸਮਾਜਿਕ ਤੇ ਰਾਜਨੀਤਕ ਸੁਭਾਅ ਵਾਲੀਆਂ ਕਹਾਣੀਆਂ ਦੇ ਪ੍ਰਸੰਗ ਵਿੱਚ ਨਿਰਮਲ ਜਸਵਾਲ ਦੀ ਰਾਜਸੀ ਚੇਤਨਾ ਬਾਰੇ ਅਹਿਮ ਨੁਕਤੇ ਪੇਸ਼ ਕੀਤੇ। ਪ੍ਰਸਿੱਧ ਪੰਜਾਬੀ ਕਹਾਣੀਕਾਰ ਜਤਿੰਦਰ ਹਾਂਸ ਨੇ ਕਹਾਣੀਆਂ ਬਾਰੇ ਬਹਿਸ ਦਾ ਆਰੰਭ ਕਰਦਿਆਂ ਇਹਨਾਂ ਕਹਾਣੀਆਂ ਦੇ ਸਿਰਜਨਾਤਮਕ ਪਹਿਲੂਆਂ ਬਾਰੇ ਕਈ ਨੁਕਤੇ ਪੇਸ਼ ਕੀਤੇ।

ਫਰੈਂਚ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਬਲਜੀਤ ਕੌਰ ਨੇ ਨਿਰਮਲ ਜਸਵਾਲ ਦੀ ਕਹਾਣੀ ‘ਵੈਮਪਾਇਰ’ ਦਾ ਸਮਾਜ ਭਾਸ਼ਾ ਵਿਗਿਆਨ ਦੇ ਨੁਕਤਾ ਨਿਗਾਹ ਤੋਂ ਵਿਸ਼ਲੇਸ਼ਣ ਪੇਸ਼ ਕੀਤਾ। ਇਸ ਗੋਸ਼ਟੀ ਦੀ ਪ੍ਰਧਾਨਗੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਯੋਗਰਾਜ ਨੇ ਕੀਤੀ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਨਿਰਮਲ ਜਸਵਾਲ ਪੰਜਾਬੀ ਕਹਾਣੀ ਦੀ ਤੀਜੀ ਪੀੜ੍ਹੀ ਦੀ ਪਰਪੱਕ ਲੇਖਿਕਾ ਹੈ ਜੋ ਨਿੱਜੀ ਜੀਵਨ ਤਜ਼ਰਬਿਆਂ ਵਿੱਚੋਂ ਆਪਣੀ ਕਹਾਣੀ ਦੀ ਬੁਣਤੀ ਤਿਆਰ ਕਰਦੀ ਹੈ।

ਇਸ ਮੌਕੇ ‘ਤੇ ਵਿਭਾਗ ਦੇ ਹੋਰ ਅਧਿਆਪਕ ਪ੍ਰੋ. ਅਕਵਿੰਦਰ ਕੌਰ ਤਨਵੀ, ਰਵੀ ਕੁਮਾਰ ਅਤੇ ਕਹਾਣੀਕਾਰ ਪਰਮਜੀਤ ਸਿੰਘ ਮਾਨ, ਪਾਲ ਅਜਨਵੀ, ਅਵਤਾਰ ਸਿੰਘ ਪਤੰਗ, ਪਰਮਿੰਦਰ ਕੌਰ ਗਜ਼ਲਗੋ, ਪਰਮਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੋਜਾਰਥੀ ਸ਼ਾਮਿਲ ਹੋਏ।

 

Education Revolution: ਸਿੱਖਿਆ ਕ੍ਰਾਂਤੀ ਦਾ ਨਵਾਂ ਰੂਪ! ਸਕੂਲੀ ਕਿਤਾਬਾਂ ਵੰਡਣ ਵਾਲੇ ਲਿਫਾਫਿਆਂ ‘ਤੇ ਛਾਪੀਆਂ ‘ਮੁੱਖ ਮੰਤਰੀ’ ਦੀਆਂ ਫੋਟੋਆਂ

 

Education Revolution: ਸਿੱਖਿਆ ਕ੍ਰਾਂਤੀ ਦਾ ਨਵਾਂ ਰੂਪ! ਸਕੂਲੀ ਕਿਤਾਬਾਂ ਵੰਡਣ ਵਾਲੇ ਲਿਫਾਫਿਆਂ ‘ਤੇ ਛਾਪੀਆਂ ‘ਮੁੱਖ ਮੰਤਰੀ’ ਦੀਆਂ ਫੋਟੋਆਂ

ਵੋਟਰ ਸੁਧਾਈ, ਸਿਹਤ ਕਾਰਡ ਅਤੇ ਜਨਗਣਨਾ ਵਿੱਚ ਅਧਿਆਪਕਾਂ ਦੀਆਂ ਥੋਕ ਵਿੱਚ ਡਿਊਟੀਆਂ

ਚੰਡੀਗੜ੍ਹ, 18 ਅਪ੍ਰੈਲ 2026-

Education Revolution: ਸਿੱਖਿਆ ਅਤੇ ਸਿਹਤ ਕ੍ਰਾਂਤੀ ਦੇ ਫੋਕੇ ਦਾਅਵੇ ਕਰਨ ਵਾਲੀ ਆਪ ਸਰਕਾਰ ਵੱਲੋਂ ਇਸ ਵਿੱਦਿਅਕ ਵਰ੍ਹੇ ਦੌਰਾਨ ਇੱਕ ਵੱਖਰਾ ਕਾਰਨਾਮਾ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਦੇਣ ਵਾਲੀਆਂ ਕਿਤਾਬਾਂ ਦੇ ਲਿਫਾਫਿਆਂ ‘ਤੇ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਛਾਪ ਕੇ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ ਜਾ ਰਹੀ ਹੈ।

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਮਿਲਣ ਵਾਲੀਆਂ ਕਿਤਾਬਾਂ ‘ਤੇ ਵੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ, ਬਲਾਕ ਸਿੱਖਿਆ ਦਫ਼ਤਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਤਾਬਾਂ ਮੁੱਖ ਮੰਤਰੀ ਦੀ ਫੋਟੋ ਵਾਲੇ ਲਿਫਾਫੇ ਵਿੱਚ ਪਾ ਕੇ ਸਕੂਲਾਂ ਨੂੰ ਭੇਜੀਆਂ ਜਾਣ।

ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਜੱਥੇਬੰਦਕ ਸਕੱਤਰ ਦਲਜੀਤ ਸਮਰਾਲਾ, ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ, ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਬਹਿਣੀਵਾਲ ਨੇ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿਦਿਅਕ ਵਰ੍ਹੇ ਦੌਰਾਨ ਜਨਗਣਨਾ, ਸਿਹਤ ਕਾਰਡ, SIR, ਬੀ.ਐੱਲ.ਓ. ਡਿਊਟੀਆਂ ਸਮੇਤ ਅਨੇਕਾਂ ਗੈਰ ਵਿੱਦਿਅਕ ਕੰਮਾਂ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਵੱਡੇ ਪੱਧਰ ‘ਤੇ ਲਗਾਈਆਂ ਗਈਆਂ ਹਨ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਸੈਸ਼ਨ ਦੇ ਸ਼ੁਰੂ ਵਿੱਚ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਾਗਜ਼ੀ ਸਿੱਖਿਆ ਕ੍ਰਾਂਤੀ ਦਾ ਖਮਿਆਜ਼ਾ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਨੂੰ ਭੁਗਤਣਾ ਪੈ ਰਿਹਾ ਹੈ। ਜਥੇਬੰਦੀ ਦੇ ਸੂਬਾ ਆਗੂਆਂ ਨੇ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਦੇ ਬਕਾਏ ਅਤੇ ਕੱਟੇ ਹੋਏ 37 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ।

ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਦੀ ਆਪਣੀ ਸੁਤੰਤਰ ਸਿੱਖਿਆ ਨੀਤੀ ਬਣਾਈ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਅਧਿਆਪਕਾਂ ਉੱਪਰ ਜਬਰੀ ਥੋਪੇ ਗਏ ਟੈੱਟ ਟੈਸਟ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਸਮੁੱਚੇ ਅਧਿਆਪਕ ਵਰਗ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਦ੍ਰਿੜਤਾ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ।

 

ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਕੇਵਲ ਲਿਫਾਫੇ ਬਾਜ਼ੀ! DTF ਨੇ ਦਾਅਵਿਆਂ ਦੀ ਖੋਲ੍ਹੀ ਪੋਲ

 

ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਕੇਵਲ ਲਿਫਾਫੇ ਬਾਜ਼ੀ! DTF ਨੇ ਦਾਅਵਿਆਂ ਦੀ ਖੋਲ੍ਹੀ ਪੋਲ

ਸਕੂਲੀ ਕਿਤਾਬਾਂ ਵੰਡਣ ਵਾਲੇ ਲਿਫਾਫਿਆਂ ‘ਤੇ ਛਾਪੀਆਂ ‘ਮੁੱਖ ਮੰਤਰੀ’ ਦੀਆਂ ਫੋਟੋਆਂ

ਵੋਟਰ ਸੁਧਾਈ, ਸਿਹਤ ਕਾਰਡ ਅਤੇ ਜਨਗਣਨਾ ਵਿੱਚ ਅਧਿਆਪਕਾਂ ਦੀਆਂ ਥੋਕ ਵਿੱਚ ਡਿਊਟੀਆਂ

ਮੁਹਾਲੀ, 18 ਅਪ੍ਰੈਲ 2026-

ਸਿੱਖਿਆ ਅਤੇ ਸਿਹਤ ਕ੍ਰਾਂਤੀ ਦੇ ਫੋਕੇ ਦਾਅਵੇ ਕਰਨ ਵਾਲੀ ਆਪ ਸਰਕਾਰ ਵੱਲੋਂ ਇਸ ਵਿੱਦਿਅਕ ਵਰ੍ਹੇ ਦੌਰਾਨ ਇੱਕ ਵੱਖਰਾ ਕਾਰਨਾਮਾ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਦੇਣ ਵਾਲੀਆਂ ਕਿਤਾਬਾਂ ਦੇ ਲਿਫਾਫਿਆਂ ‘ਤੇ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਛਾਪ ਕੇ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ ਜਾ ਰਹੀ ਹੈ।

ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਮਿਲਣ ਵਾਲੀਆਂ ਕਿਤਾਬਾਂ ‘ਤੇ ਵੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ, ਬਲਾਕ ਸਿੱਖਿਆ ਦਫ਼ਤਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਤਾਬਾਂ ਮੁੱਖ ਮੰਤਰੀ ਦੀ ਫੋਟੋ ਵਾਲੇ ਲਿਫਾਫੇ ਵਿੱਚ ਪਾ ਕੇ ਸਕੂਲਾਂ ਨੂੰ ਭੇਜੀਆਂ ਜਾਣ।

ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਜੱਥੇਬੰਦਕ ਸਕੱਤਰ ਦਲਜੀਤ ਸਮਰਾਲਾ, ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ, ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਬਹਿਣੀਵਾਲ ਨੇ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿਦਿਅਕ ਵਰ੍ਹੇ ਦੌਰਾਨ ਜਨਗਣਨਾ, ਸਿਹਤ ਕਾਰਡ, ਐੱਸ ਆਈ, ਆਰ ਬੀ. ਐੱਲ. ਓ .ਡਿਊਟੀਆਂ ਸਮੇਤ ਅਨੇਕਾਂ ਗੈਰ ਵਿੱਦਿਅਕ ਕੰਮਾਂ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਵੱਡੇ ਪੱਧਰ ‘ਤੇ ਲਗਾਈਆਂ ਗਈਆਂ ਹਨ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਸੈਸ਼ਨ ਦੇ ਸ਼ੁਰੂ ਵਿੱਚ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਾਗਜ਼ੀ ਸਿੱਖਿਆ ਕ੍ਰਾਂਤੀ ਦਾ ਖਮਿਆਜ਼ਾ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਨੂੰ ਭੁਗਤਣਾ ਪੈ ਰਿਹਾ ਹੈ। ਜਥੇਬੰਦੀ ਦੇ ਸੂਬਾ ਆਗੂਆਂ ਨੇ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਦੇ ਬਕਾਏ ਅਤੇ ਕੱਟੇ ਹੋਏ 37 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ।

ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਦੀ ਆਪਣੀ ਸੁਤੰਤਰ ਸਿੱਖਿਆ ਨੀਤੀ ਬਣਾਈ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਅਧਿਆਪਕਾਂ ਉੱਪਰ ਜਬਰੀ ਥੋਪੇ ਗਏ ਟੈੱਟ ਟੈਸਟ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਸਮੁੱਚੇ ਅਧਿਆਪਕ ਵਰਗ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਦ੍ਰਿੜਤਾ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ।

 

ਵੱਡੀ ਖ਼ਬਰ: ਸਰਕਾਰੀ ਮੁਲਾਜ਼ਮਾਂ ਦੇ DA ‘ਚ 2% ਵਾਧਾ! ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ

 

ਵੱਡੀ ਖ਼ਬਰ: ਸਰਕਾਰੀ ਮੁਲਾਜ਼ਮਾਂ ਦੇ DA ‘ਚ 2% ਵਾਧਾ! ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 18 ਅਪ੍ਰੈਲ 2026:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ।

ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ 2% ਵਾਧੇ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਮੁਲਾਜ਼ਮਾਂ ਦੀ ਮਾਸਿਕ ਤਨਖਾਹ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਸਨਮਾਨਜਨਕ ਵਾਧਾ ਹੋਵੇਗਾ।

ਕੇਂਦਰ ਸਰਕਾਰ ਆਮ ਤੌਰ ‘ਤੇ ਹਰ ਸਾਲ ਜਨਵਰੀ ਅਤੇ ਜੁਲਾਈ ਵਿੱਚ DA ਦੀ ਸਮੀਖਿਆ ਕਰਦੀ ਹੈ। ਇਹ ਵਾਧਾ ਉਦਯੋਗਿਕ ਕਾਮਿਆਂ ਦੇ ਉਪਭੋਗਤਾ ਮੁੱਲ ਸੂਚਕ ਅੰਕ (CPI-IW) ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ।

ਇਸ ਵਾਰ ਐਲਾਨ ਵਿੱਚ ਹੋਈ ਦੇਰੀ ਕਾਰਨ ਕੇਂਦਰੀ ਮੁਲਾਜ਼ਮ ਜਥੇਬੰਦੀਆਂ (CCGEW) ਨੇ ਚਿੰਤਾ ਜਤਾਈ ਸੀ, ਪਰ ਹੁਣ ਅਪ੍ਰੈਲ ਵਿੱਚ ਹੋਏ ਇਸ ਐਲਾਨ ਤੋਂ ਬਾਅਦ ਮੁਲਾਜ਼ਮਾਂ ਨੂੰ ਏਰੀਅਰ ਦੇ ਨਾਲ ਭੁਗਤਾਨ ਮਿਲਣ ਦੀ ਉਮੀਦ ਹੈ।

ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਨਾ ਕਰਨ ਲਈ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ

ਕੈਬਨਿਟ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਨਾ ਕਰਨ ਲਈ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ ਕੀਤੀ।

ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਇਸ ਬਿੱਲ ਦਾ ਵਿਰੋਧ ਕਰਕੇ ਵੱਡੀ ਭੁੱਲ ਕੀਤੀ ਹੈ, ਜਿਸ ਦੀ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣੀ ਪਵੇਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਦੇਸ਼ ਦੇਸ਼ ਦੇ ਹਰ ਪਿੰਡ ਤੱਕ ਪਹੁੰਚਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਦੀ ਮਾਨਸਿਕਤਾ ਮਹਿਲਾਵਾਂ ਪ੍ਰਤੀ ਨਕਾਰਾਤਮਕ ਹੈ।

ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੇ ਦੇਸ਼ ਦੀਆਂ ਮਹਿਲਾਵਾਂ ਨੂੰ “ਹਰਾਉਣ” ਦੀ ਕੋਸ਼ਿਸ਼ ਕੀਤੀ ਹੈ।

ਸਮੁੰਦਰੀ ਅਤੇ ਪੇਂਡੂ ਖੇਤਰ ਲਈ ਵੱਡੇ ਫੰਡ

ਸਰਕਾਰ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦੋ ਵੱਡੇ ਐਲਾਨ ਕੀਤੇ ਹਨ। ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ਕਰਨ ਲਈ 13,000 ਕਰੋੜ ਰੁਪਏ ਦੇ ਫੰਡ ਨੂੰ ਹਰੀ ਝੰਡੀ ਦਿੱਤੀ ਗਈ ਹੈ।

ਇਸ ਦਾ ਉਦੇਸ਼ ਭਾਰਤੀ ਜਹਾਜ਼ਾਂ ਲਈ ਸਸਤਾ ਬੀਮਾ ਕਵਰੇਜ ਪ੍ਰਦਾਨ ਕਰਨਾ ਅਤੇ ਵਿਸ਼ਵ ਵਪਾਰ ਵਿੱਚ ਆਤਮ-ਨਿਰਭਰਤਾ ਵਧਾਉਣਾ ਹੈ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (PMGSY) ਨੂੰ ਹੁਣ 2028 ਤੱਕ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਪੇਂਡੂ ਸੜਕਾਂ ਦੇ ਨਿਰਮਾਣ ਲਈ 3,000 ਕਰੋੜ ਰੁਪਏ ਦਾ ਵਾਧੂ ਬਜਟ ਅਲਾਟ ਕੀਤਾ ਗਿਆ ਹੈ, ਜਿਸ ਨਾਲ ਦੂਰ-ਦਰਾਡੇ ਦੇ ਪਿੰਡਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।

 

ਜ਼ਰਾ ਬੱਚ ਕੇ..! ਮਹਿਲਾ ਨਾਲ ਅਸ਼ਲੀਲ ਹਰਕਤਾਂ ਅਤੇ ਬਲੈਕਮੇਲ ਕਰਨ ਦੇ ਲੱਗੇ ਦੋਸ਼; ‘ਮੈਰਿਜ ਬਿਊਰੋ’ ਦੇ ਮਾਲਕ ਵਿਰੁੱਧ FIR ਦਰਜ

 

ਜ਼ਰਾ ਬੱਚ ਕੇ..! ਮਹਿਲਾ ਨਾਲ ਅਸ਼ਲੀਲ ਹਰਕਤਾਂ ਅਤੇ ਬਲੈਕਮੇਲ ਕਰਨ ਦੇ ਲੱਗੇ ਦੋਸ਼; ‘ਮੈਰਿਜ ਬਿਊਰੋ’ ਦੇ ਮਾਲਕ ਵਿਰੁੱਧ FIR ਦਰਜ

ਝੂਠੇ ਪੁਲਿਸ ਕੇਸ ਵਿੱਚ ਫਸਾਉਣ ਦੀਆਂ ਦਿੱਤੀਆਂ ਧਮਕੀਆਂ

ਲੁਧਿਆਣਾ, 18 ਅਪ੍ਰੈਲ 2026:

ਲੁਧਿਆਣਾ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ‘ਮੈਰਿਜ ਬਿਊਰੋ’ ਚਲਾਉਣ ਵਾਲੇ ਇੱਕ ਏਜੰਟ ਵੱਲੋਂ ਇੱਕ ਮਹਿਲਾ ਨਾਲ ਨਾ ਸਿਰਫ਼ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ, ਸਗੋਂ ਉਸ ਨੂੰ ਬਲੈਕਮੇਲ ਕਰਕੇ ਡਰਾਉਣ-ਧਮਕਾਉਣ ਦਾ ਘਿਨੌਣਾ ਖੇਡ ਵੀ ਖੇਡਿਆ ਗਿਆ।

ਪੁਲਿਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਏਜੰਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਮਹਿਲਾ ਨੇ ਦੋਸ਼ ਲਾਇਆ ਕਿ ਉਕਤ ਮੈਰਿਜ ਬਿਊਰੋ ਦਾ ਸੰਚਾਲਕ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਮੁਲਜ਼ਮ ਨੇ ਨਾ ਸਿਰਫ਼ ਉਸ ਨਾਲ ਛੇੜਛਾੜ ਕੀਤੀ ਅਤੇ ਅਸ਼ਲੀਲ ਹਰਕਤਾਂ ਕੀਤੀਆਂ, ਸਗੋਂ ਬਾਅਦ ਵਿੱਚ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ।

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮਹਿਲਾ ਨੇ ਇਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਏਜੰਟ ਨੇ ਆਪਣੀ ਪਹੁੰਚ ਦੀ ਧੌਂਸ ਦਿਖਾਉਂਦੇ ਹੋਏ ਉਸ ਨੂੰ ਝੂਠੇ ਪੁਲਿਸ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ।

ਪੀੜਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਸ਼ਿਕਾਇਤ ਸੌਂਪੀ ਸੀ। ਪੁਲਿਸ ਦੀ ਮੁਢਲੀ ਜਾਂਚ ਵਿੱਚ ਮੁਲਜ਼ਮ ਖ਼ਿਲਾਫ਼ ਲਗਾਏ ਗਏ ਦੋਸ਼ ਸਹੀ ਪਾਏ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

IMD Alert: ਪੰਜਾਬ ‘ਚ ਕੱਲ੍ਹ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

 

IMD Alert: ਪੰਜਾਬ ‘ਚ ਕੱਲ੍ਹ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Punjab Network

ਚੰਡੀਗੜ੍ਹ/ਨਵੀਂ ਦਿੱਲੀ, 18 ਅਪ੍ਰੈਲ 2026: IMD Alert: ਦੇਸ਼ ਭਰ ਵਿੱਚ ਵਧਦੀ ਗਰਮੀ ਦੇ ਵਿਚਕਾਰ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਵੱਡੀ ਚੇਤਾਵਨੀ ਜਾਰੀ ਕੀਤੀ ਹੈ।

ਦੇਸ਼ ਦੇ 13 ਰਾਜਾਂ ਵਿੱਚ ਮੀਂਹ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਕਈ ਇਲਾਕਿਆਂ ਵਿੱਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲ ਸਕਦੀ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਭਲਕੇ ਮੀਂਹ ਦੀ ਸੰਭਾਵਨਾ

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਬੱਦਲਵਾਈ ਕਾਰਨ ਤਾਪਮਾਨ ਵਿੱਚ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਬਾਕੀ ਜ਼ਿਲ੍ਹੇ ਖੁਸ਼ਕ ਰਹੇ। ਫਰੀਦਕੋਟ 38.4 ਡਿਗਰੀ ਨਾਲ ਸਭ ਤੋਂ ਗਰਮ ਰਿਹਾ।

ਭਲਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।

ਦਿੱਲੀ-NCR ਵਿੱਚ 40 ਡਿਗਰੀ ਤੱਕ ਪਹੁੰਚੇਗਾ ਪਾਰਾ

ਰਾਜਧਾਨੀ ਦਿੱਲੀ ਵਿੱਚ ਆਉਣ ਵਾਲੇ ਦਿਨ ਚੁਣੌਤੀਪੂਰਨ ਹੋਣਗੇ। 18 ਅਪ੍ਰੈਲ ਨੂੰ ਤਾਪਮਾਨ 38 ਡਿਗਰੀ ਰਹਿਣ ਦਾ ਅਨੁਮਾਨ ਹੈ, ਪਰ ਅਗਲੇ ਚਾਰ ਦਿਨਾਂ ਵਿੱਚ ਇਹ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ।

ਪੱਛਮੀ ਯੂਪੀ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਪਰ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਿਆਨਕ ਗਰਮੀ ਜਾਰੀ ਰਹੇਗੀ।

ਕਿੱਥੇ ਮੀਂਹ ਤੇ ਕਿੱਥੇ ਲੂ (Heatwave)?

ਪਹਾੜੀ ਇਲਾਕੇ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।

ਬਿਹਾਰ ਦੇ ਪਟਨਾ, ਗਿਆ ਅਤੇ ਮੁਜ਼ੱਫਰਪੁਰ ਵਿੱਚ ਬਿਜਲੀ ਡਿੱਗਣ ਦਾ ਯੈਲੋ ਅਲਰਟ ਹੈ। ਰਾਜਸਥਾਨ ਦੇ ਬਾੜਮੇਰ ਵਿੱਚ ਪਾਰਾ 43 ਡਿਗਰੀ ਤੱਕ ਪਹੁੰਚ ਸਕਦਾ ਹੈ।

ਝਾਰਖੰਡ ਦੇ ਪਲਾਮੂ ਅਤੇ ਗੜ੍ਹਵਾ ਸਮੇਤ 7 ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਲਈ ਲੂ (Heatwave) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਖ਼ਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ ‘ਤੇ ਰਹਿਣ।

 

Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ; ਚਾਂਦੀ ₹5,700 ਹੋਈ ਸਸਤੀ, ਜਾਣੋ ਅੱਜ ਦੇ ਤਾਜ਼ਾ ਰੇਟ

 

Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ; ਚਾਂਦੀ ₹5,700 ਹੋਈ ਸਸਤੀ, ਜਾਣੋ ਅੱਜ ਦੇ ਤਾਜ਼ਾ ਰੇਟ

ਨਵੀਂ ਦਿੱਲੀ, 18 ਅਪ੍ਰੈਲ 2026:

ਭਲਕੇ 19 ਅਪ੍ਰੈਲ ਨੂੰ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ਅਕਸ਼ੈ ਤ੍ਰਿਤੀਆ ਦੇ ਤਿਉਹਾਰ ਤੋਂ ਪਹਿਲਾਂ ਸਰਾਫ਼ਾ ਬਾਜ਼ਾਰ ਵਿੱਚ ਖ਼ਰੀਦਦਾਰਾਂ ਲਈ ਚੰਗੀ ਖ਼ਬਰ ਆਈ ਹੈ।

ਇਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਵਿਸ਼ਵ ਪੱਧਰੀ ਤਣਾਅ ਦੇ ਬਾਵਜੂਦ, ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ।

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ

ਅੱਜ 18 ਅਪ੍ਰੈਲ ਨੂੰ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ ਵਿੱਚ ₹5,700 ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਇਹ ₹2.53 ਲੱਖ ਪ੍ਰਤੀ ਕਿਲੋ ‘ਤੇ ਆ ਗਈ ਹੈ। ਦੂਜੇ ਪਾਸੇ, ਸੋਨਾ ਵੀ ₹1.56 ਲੱਖ (ਪ੍ਰਤੀ 10 ਗ੍ਰਾਮ) ਦੇ ਪੱਧਰ ‘ਤੇ ਸਥਿਰ ਹੈ।

ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦੇ ਭਾਅ (ਪ੍ਰਤੀ ਗ੍ਰਾਮ)

  • ਨਵੀਂ ਦਿੱਲੀ: ₹15,434
  • ਮੁੰਬਈ: ₹15,419
  • ਚੇਨਈ: ₹15,501
  • ਕੋਲਕਾਤਾ: ₹15,419

22 ਕੈਰੇਟ (ਗਹਿਣਿਆਂ ਲਈ): ₹14,134 ਪ੍ਰਤੀ ਗ੍ਰਾਮ

24 ਕੈਰੇਟ (ਨਿਵੇਸ਼ ਲਈ): ₹15,419 ਪ੍ਰਤੀ ਗ੍ਰਾਮ

18 ਕੈਰੇਟ: ₹11,564 ਪ੍ਰਤੀ ਗ੍ਰਾਮ

ਚਾਂਦੀ ਹੋਈ ਸਸਤੀ

ਚਾਂਦੀ ਖ਼ਰੀਦਣ ਵਾਲਿਆਂ ਲਈ ਅੱਜ ਸੁਨਹਿਰੀ ਮੌਕਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਚਾਂਦੀ ਦੀ ਕੀਮਤ 2.2% ਯਾਨੀ ₹5,700 ਡਿੱਗ ਕੇ ₹2,53,000 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

ਉਦਯੋਗਿਕ ਮੰਗ ਵਿੱਚ ਕਮੀ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਕੀਮਤਾਂ ਵਿੱਚ ਉਤਾਰ-ਚੜ੍ਹਾਅ ਦਾ ਕਾਰਨ

ਬਾਜ਼ਾਰ ਮਾਹਿਰਾਂ ਅਨੁਸਾਰ ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਘਰਸ਼ ਅਤੇ ਜੰਗਬੰਦੀ (Ceasefire) ਦੀਆਂ ਖ਼ਬਰਾਂ ਕਾਰਨ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ।

ਵੀਕੈਂਡ ਤੋਂ ਪਹਿਲਾਂ ਬਾਜ਼ਾਰ ਵਿੱਚ ‘ਵੇਟ ਐਂਡ ਵਾਚ’ (ਦੇਖੋ ਅਤੇ ਇੰਤਜ਼ਾਰ ਕਰੋ) ਦੀ ਸਥਿਤੀ ਬਣੀ ਹੋਈ ਹੈ।

ਅਕਸ਼ੈ ਤ੍ਰਿਤੀਆ ‘ਤੇ ਨਿਵੇਸ਼

ਸਦੀਆਂ ਤੋਂ ਸੋਨਾ ਸੁਰੱਖਿਅਤ ਨਿਵੇਸ਼ ਦਾ ਸਭ ਤੋਂ ਵੱਡਾ ਜ਼ਰੀਆ ਰਿਹਾ ਹੈ। ਭਾਵੇਂ ਕੀਮਤਾਂ ਰਿਕਾਰਡ ਉਚਾਈ ਦੇ ਨੇੜੇ ਹਨ, ਪਰ ਅਕਸ਼ੈ ਤ੍ਰਿਤੀਆ ‘ਤੇ ਸੋਨਾ ਖ਼ਰੀਦਣਾ ਸ਼ੁਭ ਮੰਨਿਆ ਜਾਂਦਾ ਹੈ।

ਅੱਜ ਦੀ ਮਾਮੂਲੀ ਗਿਰਾਵਟ ਖ਼ਰੀਦਦਾਰਾਂ ਲਈ ਇੱਕ ਵਧੀਆ ਮੌਕਾ ਸਾਬਤ ਹੋ ਸਕਦੀ ਹੈ।

 

12th Result 2026 Date: 12ਵੀਂ ਦੇ ਨਤੀਜਿਆਂ ਦਾ ਇੰਤਜ਼ਾਰ ਜਲਦ ਹੋਵੇਗਾ ਖ਼ਤਮ; CBSE ਅਪ੍ਰੈਲ ਦੇ ਅਖੀਰ ਤੱਕ ਐਲਾਨ ਸਕਦੈ ਨਤੀਜਾ- ਇੰਝ ਕਰੋ ਚੈੱਕ

 

12th Result 2026 Date: 12ਵੀਂ ਦੇ ਨਤੀਜਿਆਂ ਦਾ ਇੰਤਜ਼ਾਰ ਜਲਦ ਹੋਵੇਗਾ ਖ਼ਤਮ; CBSE ਅਪ੍ਰੈਲ ਦੇ ਅਖੀਰ ਤੱਕ ਐਲਾਨ ਸਕਦੈ ਨਤੀਜਾ- ਇੰਝ ਕਰੋ ਚੈੱਕ

ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ‘ਤੇ ਜਾਓ

ਨਵੀਂ ਦਿੱਲੀ, 18 ਅਪ੍ਰੈਲ 2026: 12th Result 2026 Date: CBSE ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਜਾਣਕਾਰੀ ਮੁਤਾਬਕ, CBSE Class 12 Result 2026 ਅਪ੍ਰੈਲ ਦੇ ਅਖੀਰ ਤੱਕ ਜਾਰੀ ਕੀਤਾ ਜਾ ਸਕਦਾ ਹੈ।

ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਅਨੁਸਾਰ ਇਸ ਵਾਰ ਮੁਲਾਂਕਣ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।

ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ‘ਤੇ ਜਾਓ

ਇਸ ਸਾਲ CBSE ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਵਿੱਚ ਸ਼ੁਰੂ ਹੋ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਚੱਲੀਆਂ ਸਨ। ਆਮ ਤੌਰ ‘ਤੇ ਬੋਰਡ ਪ੍ਰੀਖਿਆਵਾਂ ਖ਼ਤਮ ਹੋਣ ਦੇ 3 ਤੋਂ 5 ਹਫ਼ਤਿਆਂ ਦੇ ਅੰਦਰ ਨਤੀਜਾ ਜਾਰੀ ਕਰ ਦਿੰਦਾ ਹੈ, ਜਿਸ ਕਾਰਨ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਨਤੀਜਾ ਆਉਣ ਦੀ ਪੂਰੀ ਸੰਭਾਵਨਾ ਹੈ।

ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ‘ਤੇ ਜਾਓ

ਪਿਛਲੇ ਕੁਝ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ CBSE ਦੇ ਨਤੀਜਿਆਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ….

ਲੜਕੀਆਂ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ

ਪਿਛਲੇ ਕਈ ਸਾਲਾਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਲੜਕੀਆਂ ਦਾ ਪਾਸ ਪ੍ਰਤੀਸ਼ਤ ਲੜਕਿਆਂ ਨਾਲੋਂ ਬਿਹਤਰ ਰਹਿੰਦਾ ਹੈ। ਇਸ ਵਾਰ ਵੀ ਇਹੀ ਟ੍ਰੈਂਡ ਬਰਕਰਾਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।

ਨਤੀਜਾ ਕਿਵੇਂ ਅਤੇ ਕਿੱਥੇ ਚੈੱਕ ਕਰੀਏ?

ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ‘ਤੇ ਜਾਓ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cbse.gov.in ਜਾਂ results.cbse.nic.in ‘ਤੇ ਜਾਓ।

ਫਿਰ ਡਿਜੀਲੌਕਰ (DigiLocker) ਵਿਦਿਆਰਥੀ ਡਿਜੀਲੌਕਰ ਐਪ ਰਾਹੀਂ ਆਪਣੀ ਡਿਜੀਟਲ ਮਾਰਕਸ਼ੀਟ ਡਾਊਨਲੋਡ ਕਰ ਸਕਦੇ ਹਨ।

UMANG ਐਪ ਰਾਹੀਂ ਵੀ ਨਤੀਜੇ ਦੇਖੇ ਜਾ ਸਕਦੇ ਹਨ।

ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ID ਦੀ ਲੋੜ ਪਵੇਗੀ।

 

LPG Price Today: ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ! ਵਪਾਰਕ ਸਿਲੰਡਰ ਹੋਇਆ 2000 ਤੋਂ ਪਾਰ, ਘਰੇਲੂ ਗੈਸ ਦੀਆਂ ਕੀਮਤਾਂ

 

LPG Price Today: ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ, ਵਪਾਰਕ ਸਿਲੰਡਰ ਹੋਇਆ 2000 ਤੋਂ ਪਾਰ, ਪੜ੍ਹੋ ਘਰੇਲੂ ਗੈਸ ਦੀਆਂ ਕੀਮਤਾਂ

ਨਵੀਂ ਦਿੱਲੀ, 18 ਅਪ੍ਰੈਲ 2026:

ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇ ਬਾਵਜੂਦ ਭਾਰਤ ਵਿੱਚ ਅੱਜ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਸਰਕਾਰੀ ਤੇਲ ਕੰਪਨੀਆਂ (IOCL, HPCL, BPCL) ਨੇ ਘਰੇਲੂ ਐਲ.ਪੀ.ਜੀ (LPG) ਅਤੇ ਪੀ.ਐਨ.ਜੀ (PNG) ਦੀਆਂ ਦਰਾਂ ਨੂੰ ਸਥਿਰ ਰੱਖਿਆ ਹੈ।

ਘਰੇਲੂ ਐਲ.ਪੀ.ਜੀ (14.2 ਕਿਲੋ) ਦੇ ਅੱਜ ਦੇ ਰੇਟ- ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 14.2 ਕਿਲੋ ਵਾਲੇ ਸਿਲੰਡਰ ਦੀਆਂ ਕੀਮਤਾਂ

  • ਦਿੱਲੀ: ₹913.00
  • ਮੁੰਬਈ: ₹912.50
  • ਬੈਂਗਲੁਰੂ: ₹915.50
  • ਚੇਨਈ: ₹928.50
  • ਕੋਲਕਾਤਾ: ₹939.00
  • ਹੈਦਰਾਬਾਦ: ₹965.00

ਕਮਰਸ਼ੀਅਲ ਗੈਸ (19 ਕਿਲੋ) ਦੀ ਸਥਿਤੀ

1 ਅਪ੍ਰੈਲ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਜੋ ਵਾਧਾ ਹੋਇਆ ਸੀ, ਉਹ ਅੱਜ ਵੀ ਬਰਕਰਾਰ ਹੈ। ਸਾਊਦੀ ਕੰਟਰੈਕਟ ਪ੍ਰਾਈਸ (Saudi CP) ਵਿੱਚ 44% ਉਛਾਲ ਕਾਰਨ ਦਿੱਲੀ ਵਿੱਚ ਇਹ ₹2,078.50 ਅਤੇ ਮੁੰਬਈ ਵਿੱਚ ₹2,031 ‘ਤੇ ਵਿਕ ਰਿਹਾ ਹੈ।

ਪਾਈਪ ਵਾਲੀ ਰਸੋਈ ਗੈਸ (PNG) ਦੇ ਰੇਟ

ਪੀ.ਐਨ.ਜੀ ਦੀਆਂ ਕੀਮਤਾਂ ਵਿੱਚ ਵੀ ਅੱਜ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ (ਰੇਟ ਪ੍ਰਤੀ SCM):

  • ਦਿੱਲੀ: ₹47.89
  • ਬੈਂਗਲੁਰੂ: ₹52.00
  • ਹੈਦਰਾਬਾਦ: ₹51.00
  • ਮੁੰਬਈ/ਚੇਨਈ/ਕੋਲਕਾਤਾ: ₹50.00

ਸਪਲਾਈ ‘ਤੇ ਸਰਕਾਰ ਦਾ ਭਰੋਸਾ: ਘਬਰਾਉਣ ਦੀ ਲੋੜ ਨਹੀਂ

ਪੈਟਰੋਲੀਅਮ ਮੰਤਰਾਲੇ ਨੇ ਉਨ੍ਹਾਂ ਖ਼ਬਰਾਂ ਨੂੰ ਭਰਮਾਊ ਦੱਸਿਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੀ ਗੈਸ ਸਪਲਾਈ ਨੂੰ ਸੁਧਰਨ ਵਿੱਚ 4 ਸਾਲ ਲੱਗਣਗੇ।

ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ, ਦੇਸ਼ ਵਿੱਚ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਪਰਿਆਪਤ ਅਤੇ ਸਥਿਰ ਹੈ। ਸਪਲਾਈ ਚੇਨ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਰਹੀ ਹੈ।

ਭਾਰਤ ਆਪਣੀ ਲੋੜ ਦਾ 90% ਐਲ.ਪੀ.ਜੀ ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਅੰਤਰਰਾਸ਼ਟਰੀ ਚੁਣੌਤੀਆਂ ਦੇ ਬਾਵਜੂਦ, ਭਾਰਤ ਸਰਕਾਰ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ‘ਵੇਟ-ਐਂਡ-ਵਾਚ’ (ਦੇਖੋ ਅਤੇ ਇੰਤਜ਼ਾਰ ਕਰੋ) ਦੀ ਨੀਤੀ ਅਪਣਾ ਰਹੀ ਹੈ।