ਸੋਮਵਾਰ, ਜੂਨ 1, 2026
Home Blog Page 73

ਵੱਡੀ ਖ਼ਬਰ: AAP ਦੇ ਬਾਗੀ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ

ਵੱਡੀ ਖ਼ਬਰ: AAP ਦੇ 3 ਬਾਗੀ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ 24 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਬਗਾਵਤ ਕਰਨ ਵਾਲੇ ਤਿੰਨ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਅਧਿਕਾਰਤ ਤੌਰ ‘ਤੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ।

ਇਨ੍ਹਾਂ ਤਿੰਨਾਂ ਆਗੂਆਂ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। AAP ਦੇ ਮੁੱਖ ਰਣਨੀਤੀਕਾਰ ਸੰਦੀਪ ਪਾਠਕ ਅਤੇ ਰਾਸ਼ਟਰੀ ਚਿਹਰੇ ਰਾਘਵ ਚੱਢਾ ਦੇ ਭਾਜਪਾ ਵਿੱਚ ਜਾਣ ਨਾਲ ‘ਆਪ’ ਦੇ ਸੰਗਠਨਾਤਮਕ ਢਾਂਚੇ ਨੂੰ ਵੱਡੀ ਸੱਟ ਵੱਜੀ ਹੈ।

ਇਸ ਘਟਨਾਕ੍ਰਮ ‘ਤੇ ‘ਆਪ’ ਲੀਡਰਸ਼ਿਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਜੇ ਸਿੰਘ ਨੇ ਇਸ ਨੂੰ ਭਾਜਪਾ ਦਾ ‘ਆਪਰੇਸ਼ਨ ਲੋਟਸ’ ਕਰਾਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਹਮਲਾ ਸਾਧਦਿਆਂ ਕਿਹਾ ਕਿ ਭਾਜਪਾ ‘ਬੰਦੇ ਖਾਣੀ ਪਾਰਟੀ’ ਹੈ ਅਤੇ ਪੰਜਾਬੀ ਇਸ ਗੱਦਾਰੀ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਇਨ੍ਹਾਂ ਮੈਂਬਰਾਂ ਦੇ ਜਾਣ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਉਮੀਦ ਹੈ।

ਭਗਵੰਤ ਮਾਨ ਵਿਕਾਊ ਨਹੀਂ! ਮੁੱਖ ਮੰਤਰੀ ਨੇ ਭਾਜਪਾ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਭਗਵੰਤ ਮਾਨ ਵਿਕਾਊ ਨਹੀਂ! ਮੁੱਖ ਮੰਤਰੀ ਨੇ ਭਾਜਪਾ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਚੰਡੀਗੜ੍ਹ 24 ਅਪ੍ਰੈਲ 2026: 7 ਰਾਜ ਸਭਾ ਮੈਂਬਰਾਂ ਦੇ ਦਲ-ਬਦਲ ਤੋਂ ਬਾਅਦ ਪੈਦਾ ਹੋਏ ਸਿਆਸੀ ਘਮਸਾਣ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਮਾਨ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਅਤੇ ਪੰਜਾਬ ਪ੍ਰਤੀ ਪਿਆਰ ਨੂੰ ਕੋਈ ਵੀ ਦੌਲਤ ਨਹੀਂ ਖਰੀਦ ਸਕਦੀ।

ਮੁੱਖ ਮੰਤਰੀ ਨੇ ਗਰਜਦਿਆਂ ਕਿਹਾ, “ਦੁਨੀਆ ਵਿੱਚ ਹਾਲੇ ਤੱਕ ਐਹੋ ਜਿਹੀ ਕੋਈ ਕਰੰਸੀ ਨਹੀਂ ਬਣੀ, ਜਿਹੜੀ ਭਗਵੰਤ ਮਾਨ ਨੂੰ ਖ਼ਰੀਦ ਸਕੇ।” ਉਨ੍ਹਾਂ ਦਾ ਇਸ਼ਾਰਾ ਸਾਫ਼ ਸੀ ਕਿ ਭਾਵੇਂ ਕਿੰਨੇ ਵੀ ਵੱਡੇ ਲਾਲਚ ਦਿੱਤੇ ਜਾਣ, ਉਹ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ।

ਮਾਨ ਨੇ ਕਿਹਾ ਕਿ ਉਨ੍ਹਾਂ ਦੀ ਅਸਲ ਪੂੰਜੀ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਫਤਵੇ ਨੂੰ ਕਦੇ ਵੀ ਧੋਖਾ ਨਹੀਂ ਦੇਣਗੇ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭੁਲੇਖਾ ਹੈ ਕਿ ਉਹ ਪੈਸੇ ਦੇ ਜ਼ੋਰ ‘ਤੇ ਹਰ ਕਿਸੇ ਨੂੰ ਖਰੀਦ ਸਕਦੀ ਹੈ, ਪਰ ਪੰਜਾਬ ਦੇ ਪੁੱਤ ਵਿਕਾਊ ਨਹੀਂ ਹਨ।

ਸੀਐੱਮ ਨੇ ਦੁਹਰਾਇਆ ਕਿ ਉਹ ਰਾਜਨੀਤੀ ਵਿੱਚ ਪੈਸਾ ਕਮਾਉਣ ਨਹੀਂ, ਸਗੋਂ ਪੰਜਾਬ ਦੀ ਸੇਵਾ ਕਰਨ ਆਏ ਹਨ ਅਤੇ ਆਖਰੀ ਸਾਹ ਤੱਕ ਲੋਕਾਂ ਲਈ ਲੜਦੇ ਰਹਿਣਗੇ।

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬਿਆਨ ਰਾਹੀਂ ਮਾਨ ਨੇ ਨਾ ਸਿਰਫ਼ ਭਾਜਪਾ ਨੂੰ ਸਖ਼ਤ ਸੁਨੇਹਾ ਦਿੱਤਾ ਹੈ, ਸਗੋਂ ਆਪਣੀ ਪਾਰਟੀ ਦੇ ਬਾਕੀ ਵਿਧਾਇਕਾਂ ਅਤੇ ਵਰਕਰਾਂ ਦਾ ਮਨੋਬਲ ਵੀ ਉੱਚਾ ਕੀਤਾ ਹੈ।

ਸੀਐੱਮ ਨੇ ਕਿਹਾ ਕਿ, “ਮੈਂ ਕਲਾਕਾਰ ਸੀ ਤਾਂ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਅੱਜ ਸੇਵਾਦਾਰ ਹਾਂ ਤਾਂ ਵੀ ਲੋਕਾਂ ਦੇ ਹੱਕਾਂ ਲਈ ਖੜ੍ਹਾ ਹਾਂ। ਮੇਰੀ ਕੀਮਤ ਕੋਈ ਨਹੀਂ ਲਗਾ ਸਕਦਾ।”

ਹਰਗੋਬਿੰਦ ਯੂਨੀਅਨ ਨੂੰ ਵੱਡਾ ਝਟਕਾ; ਸਰਕਲ ਚੋਗਾਵਾਂ ਦੀਆਂ 16 ਵਰਕਰਾਂ ਅਤੇ ਹੈਲਪਰਾਂ ਸਰਵ ਆਂਗਨਵਾੜੀ ਯੂਨੀਅਨ ‘ਚ ਸ਼ਾਮਲ

ਹਰਗੋਬਿੰਦ ਯੂਨੀਅਨ ਨੂੰ ਵੱਡਾ ਝਟਕਾ; ਸਰਕਲ ਚੋਗਾਵਾਂ ਦੀਆਂ 16 ਵਰਕਰਾਂ ਅਤੇ ਹੈਲਪਰਾਂ ਸਰਵ ਆਂਗਨਵਾੜੀ ਯੂਨੀਅਨ ‘ਚ ਸ਼ਾਮਲ

ਚੰਡੀਗੜ੍ਹ 24 ਅਪ੍ਰੈਲ 2026:

ਅੱਜ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵੱਲੋਂ ਬਲਾਕ ਚੋਗਾਵਾਂ ਵਿੱਚ ਕੀਤੀ ਗਈ, ਜਿਸ ਦੀ ਅਗਵਾਈ ਬਲਾਕ ਪ੍ਰਧਾਨ ਬਲਜੀਤ ਕੌਰ ਅਤੇ ਮੀਤ ਬਲਾਕ ਪ੍ਰਧਾਨ ਸੁਖਰਾਜ ਕੌਰ ਪੱਧਰੀ ਵੱਲੋਂ ਕੀਤੀ ਗਈ।

ਸਰਕਲ ਪ੍ਰਧਾਨ ਰਮਨਦੀਪ ਕੌਰ ਅਤੇ ਮਨਿੰਦਰ ਕੌਰ ਦੀ ਅਗਵਾਈ ਵਿੱਚ ਸਰਕਲ ਚੋਗਾਵਾਂ ਦੇ ਅੱਠ ਸੈਂਟਰਾਂ ਦੀਆਂ 16 ਵਰਕਰ ਹੈਲਪਰ ਹਰਗੋਬਿੰਦ ਯੂਨੀਅਨ ਨੂੰ ਛੱਡ ਕੇ ਸਰਵ ਯੂਨੀਅਨ ਵਿੱਚ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਛੀਨਾ ਨੇ ਦੱਸਿਆ ਕਿ 2026 ਵਿੱਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਆਖਰੀ ਸਾਲ ਹੈ ਅਤੇ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ।

ਅਸੀਂ ਸਰਕਾਰ ਕੋਲੋਂ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਘੱਟੋ ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਦੀ ਮੰਗ ਕਰਦੇ ਹਾਂ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਜਥੇਬੰਦੀ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕੀਤੀ ਜਾਵੇਗੀ। ਸਾਰਿਆਂ ਨੂੰ ਇਸ ਸਬੰਧੀ ਤਿਆਰ ਰਹਿਣ ਬਾਰੇ ਕਿਹਾ ਗਿਆ।

ਮੈਡਮ ਛੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵੱਲੋਂ 12 ਅਗਸਤ 2022 ਨੂੰ ਬਾਬਾ ਬਕਾਲਾ ਵਿਖੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫ਼ੋਨ ਦੇਣ ਦਾ ਐਲਾਨ ਕੀਤਾ ਸੀ, ਜੋ ਹੁਣ ਤੱਕ ਸਿਰਫ਼ ਇੱਕ ਲਾਰਾ ਹੀ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 30.3.26 ਨੂੰ ਉਨ੍ਹਾਂ ਦੀ ਮੀਟਿੰਗ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਤੱਕ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਨੂੰ ਮੋਬਾਈਲ ਫ਼ੋਨ ਦੇ ਦਿੱਤੇ ਜਾਣਗੇ, ਜਦਕਿ ਸੂਤਰਾਂ ਤੋਂ ਪਤਾ ਚੱਲਿਆ ਕਿ ਇਹ ਮੋਬਾਈਲ ਪਹਿਲਾਂ ਜਨਗਣਨਾ ਲਈ ਵਰਤੇ ਜਾਣੇ ਹਨ।

ਮੈਡਮ ਛੀਨਾ ਨੇ ਕਿਹਾ ਕਿ ਅਸੀਂ ਪੁਰਾਣੇ ਫ਼ੋਨ ਨਹੀਂ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਕੋਲੋਂ ਮਾਵਾਂ ਧੀਆਂ ਸਤਕਾਰ ਯੋਜਨਾ ਦਾ ਕੰਮ ਕਰਵਾਉਣਾ ਹੈ ਤਾਂ ਪਹਿਲਾਂ ਵਰਕਰਾਂ ਨੂੰ ਮੋਬਾਈਲ ਦਿੱਤੇ ਜਾਣ। ਮੋਬਾਈਲ ਫੋਨ ਦੇਣ ਦਾ ਬਜਟ ਸੈਂਟਰ ਸਰਕਾਰ ਵੱਲੋਂ 2018 ਦਾ ਆਇਆ ਹੋਇਆ ਹੈ।

ਪਿਛਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਮੋਬਾਈਲ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ ਹੈ, ਜਦਕਿ ਪੂਰੇ ਹਿੰਦੋਸਤਾਨ ਵਿੱਚ ਮੋਬਾਈਲ ਫੋਨ ਦੋ ਵਾਰ ਦਿੱਤੇ ਜਾ ਚੁੱਕੇ ਹਨ, ਜਿਸ ਵਿੱਚ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਨਾਕਾਮ ਸਾਬਤ ਹੋਇਆ ਹੈ। ਮੋਬਾਇਲ ਭੱਤਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਦੌਰਾਨ ਮੁੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ, ਜਿਸ ਵਿੱਚ ਸੁਪਰਵਾਈਜ਼ਰ ਦੀ ਭਰਤੀ ਵਿੱਚ ਦੋਵੇਂ ਕੈਟਾਗਰੀ ਦਸਵੀਂ ਅਤੇ ਗ੍ਰੈਜੂਏਸ਼ਨ ਵਿੱਚ ਸੀਟਾਂ ਵਿੱਚ ਬਰਾਬਰ ਪੋਸਟਾਂ ਦੀ ਵੰਡ ਕਰਕੇ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਜਿਵੇਂ 2018 ਵਿੱਚ ਆਂਗਣਵਾੜੀ ਸੈਂਟਰਾਂ ਵਿੱਚੋਂ ਬੱਚੇ ਖੋਏ ਗਏ ਸਨ, ਉਨ੍ਹਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ।

ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਘੱਟੋ ਘੱਟ ਉਜਰਤ ਦੇ ਦਾਇਰੇ ਅਧੀਨ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਲਿਆਂਦਾ ਜਾਵੇ। ਜੇਕਰ ਸਰਕਾਰ ਨੇ ਉਪਰੋਕਤ ਮਸਲਿਆਂ ਉੱਪਰ ਆਪਣਾ ਯੋਗ ਫੈਸਲਾ ਨਾ ਦਿੱਤਾ ਤਾਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਜਥੇਬੰਦੀ ਹਮੇਸ਼ਾ ਤਿਆਰ ਰਹੇਗੀ ਅਤੇ ਵਿਸ਼ਾਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਸਰਵ ਆਂਗਨਵਾੜੀ ਯੂਨੀਅਨ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ; ਵਾਅਦਾ ਖਿਲਾਫ਼ੀ ਦੇ ਦੋਸ਼

ਵੱਡੀ ਖ਼ਬਰ: AAP ਦੇ 7 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ ਤਾਂ, ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ; ਕਿਹਾ- ਭਾਜਪਾ ਬੰਦੇ ਖਾਣੀ ਪਾਰਟੀ!

ਵੱਡੀ ਖ਼ਬਰ: AAP ਦੇ 7 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ ਤਾਂ, ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ; ਕਿਹਾ- ਭਾਜਪਾ ਬੰਦੇ ਖਾਣੀ ਪਾਰਟੀ!

ਭਾਜਪਾ ਕੱਢੇ ਹੋਏ, ਵੱਢੇ ਹੋਏ ਅਤੇ ਛੱਡੇ ਹੋਏ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ- ਭਗਵੰਤ ਮਾਨ 

ਭਾਜਪਾ ਸਿੱਧੇ ਤੌਰ ‘ਤੇ ਜਿੱਤ ਨਹੀਂ ਸਕਦੀ, ਇਸ ਲਈ ਤਿਕੜਮਬਾਜੀ ਅਤੇ ਛੜਯੰਤਰਾਂ ਦਾ ਸਹਾਰਾ ਲੈ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ- ਮਾਨ 

ਚੰਡੀਗੜ੍ਹ 24 ਅਪ੍ਰੈਲ 2026: AAP ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਤੇਵਰ ਦਿਖਾਉਂਦਿਆਂ ਕਿਹਾ ਹੈ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਰਲੇਵਾਂ ਲੋਕਤੰਤਰ ਦੀ ਹੱਤਿਆ ਹੈ। CM ਮਾਨ ਨੇ ਭਾਜਪਾ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਨੂੰ ਖਤਮ ਕਰਨ ਅਤੇ ਆਗੂਆਂ ਨੂੰ ਨਿਗਲਣ ਵਾਲੀ ਪਾਰਟੀ ਹੈ।

ਉਨ੍ਹਾਂ ਕਿਹਾ, “ਭਾਜਪਾ ਕੱਢੇ ਹੋਏ, ਵੱਢੇ ਹੋਏ ਅਤੇ ਛੱਡੇ ਹੋਏ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਗਏ ਹਨ, ਉਹ ਹੁਣ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ਵਿੱਚ ਧੋਤੇ ਜਾਣਗੇ। ਉਨ੍ਹਾਂ ਦਾ ਇਸ਼ਾਰਾ ਸੀ ਕਿ ਭਾਜਪਾ ਵਿੱਚ ਜਾ ਕੇ ਇਨ੍ਹਾਂ ਦੇ ਸਾਰੇ ‘ਦਾਗ’ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮਾਨ ਨੇ ਯਾਦ ਦਿਵਾਇਆ ਕਿ ਕਿਸਾਨੀ ਅੰਦੋਲਨ ਵੇਲੇ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਸੀ, ਉਸ ਨੂੰ ਪੰਜਾਬੀ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜਾਬ ਨਾਲ ਕਦੇ ਵੀ ਸਾਂਝ ਨਹੀਂ ਰਹੀ।

ਸੀਐੱਮ ਨੇ ਕਿਹਾ, “ਭਾਜਪਾ ਸਿੱਧੇ ਤੌਰ ‘ਤੇ ਜਿੱਤ ਨਹੀਂ ਸਕਦੀ, ਇਸ ਲਈ ਤਿਕੜਮਬਾਜੀ ਅਤੇ ਛੜਯੰਤਰਾਂ ਦਾ ਸਹਾਰਾ ਲੈ ਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ।”

ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ MPs ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ, ਉਨ੍ਹਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ।

ਮੁੱਖ ਮੰਤਰੀ ਨੇ ਕਿਹਾ, “ਅਸੀਂ ਜਨਤਾ ਦੇ ਫਤਵੇ ਨਾਲ ਚੁਣੇ ਗਏ ਹਾਂ, ਇਨ੍ਹਾਂ ਸਿਆਸੀ ਚਾਲਾਂ ਨਾਲ ਸਾਡਾ ਹੌਸਲਾ ਨਹੀਂ ਟੁੱਟੇਗਾ। ਪੰਜਾਬ ਦੀ ਜਨਤਾ ਸਭ ਦੇਖ ਰਹੀ ਹੈ।”

Big Breaking- AAP ਦੇ 7 ਰਾਜ ਸਭਾ ਮੈਂਬਰਾਂ ਨੇ ਮਾਰਿਆ ਪੰਜਾਬ ਦੀ ਪਿੱਠ ‘ਚ ਛੁਰਾ! ਸੰਜੇ ਸਿੰਘ ਨੇ ਭਾਜਪਾ ‘ਤੇ ਕੀਤਾ ਵੱਡਾ ਹਮਲਾ

Big Breaking- AAP ਦੇ 7 ਰਾਜ ਸਭਾ ਮੈਂਬਰਾਂ ਨੇ ਮਾਰਿਆ ਪੰਜਾਬ ਦੀ ਪਿੱਠ ‘ਚ ਛੁਰਾ! ਸੰਜੇ ਸਿੰਘ ਨੇ ਭਾਜਪਾ ‘ਤੇ ਕੀਤਾ ਵੱਡਾ ਹਮਲਾ

ਨਵੀਂ ਦਿੱਲੀ/ਚੰਡੀਗੜ੍ਹ 24 ਅਪ੍ਰੈਲ 2026: AAP ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਹੰਗਾਮੀ ਪ੍ਰੈੱਸ ਕਾਨਫਰੰਸ ਕੀਤੀ।

ਉਨ੍ਹਾਂ ਨੇ ਭਾਜਪਾ ‘ਤੇ ਤਿੱਖੇ ਵਾਰ ਕਰਦਿਆਂ ਇਸ ਨੂੰ ਦੇਸ਼ ਦੀ ਰਾਜਨੀਤੀ ਦਾ ਸਭ ਤੋਂ ‘ਘਟੀਆ ਅਧਿਆਏ’ ਦੱਸਿਆ।

ਸੰਜੇ ਸਿੰਘ ਨੇ ਕਿਹਾ, “ਇਹ ਕੋਈ ਸਵੈ-ਇੱਛੁਕ ਰਲੇਵਾਂ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਚਲਾਇਆ ਗਿਆ ‘ਆਪਰੇਸ਼ਨ ਲੋਟਸ’ ਹੈ।

ਭਾਜਪਾ ਨੇ ਡਰਾ-ਧਮਕਾ ਕੇ ਅਤੇ ਲਾਲਚ ਦੇ ਕੇ ਸਾਡੇ ਮੈਂਬਰਾਂ ਨੂੰ ਤੋੜਿਆ ਹੈ।”

ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤਾਂ ਮੈਂਬਰਾਂ ਨੇ ਪੰਜਾਬ ਦੇ ਫਤਵੇ ਦਾ ਅਪਮਾਨ ਕੀਤਾ ਹੈ। “ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਪੰਜਾਬੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਤਿਹਾਸ ਇਨ੍ਹਾਂ ਨੂੰ ‘ਗਦਾਰ’ ਵਜੋਂ ਯਾਦ ਰੱਖੇਗਾ।”

ਸੰਜੇ ਸਿੰਘ ਅਨੁਸਾਰ, ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਤੋਂ ਭਾਜਪਾ ਬੁਖਲਾ ਗਈ ਹੈ, ਜਿਸ ਕਾਰਨ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਚੋਣਾਂ ਜਿੱਤਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਖਰੀਦ ਕੇ ਲੋਕਤੰਤਰ ਨੂੰ ਖਤਮ ਕਰ ਰਹੀ ਹੈ।

Big Breaking: AAP ਦੇ 7 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ! ਭਾਜਪਾ ‘ਚ ਰਲੇਵਾਂ ਕਰਨ ਦਾ ਕੀਤਾ ਐਲਾਨ

Big Breaking: AAP ਦੇ 7 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ! ਭਾਜਪਾ ‘ਚ ਰਲੇਵਾਂ ਕਰਨ ਦਾ ਕੀਤਾ ਐਲਾਨ

Punjab Network

ਨਵੀਂ ਦਿੱਲੀ 24 ਅਪ੍ਰੈਲ 2026: ਆਮ ਆਦਮੀ ਪਾਰਟੀ (AAP) ਦੇ ਸੰਸਦੀ ਢਾਂਚੇ ਵਿੱਚ ਅੱਜ ਵੱਡੀ ਬਗਾਵਤ ਦੇਖਣ ਨੂੰ ਮਿਲੀ ਹੈ।

ਪਾਰਟੀ ਦੇ 10 ਵਿੱਚੋਂ 7 ਰਾਜ ਸਭਾ ਮੈਂਬਰਾਂ ਨੇ ਸੰਵਿਧਾਨਕ ਉਪਬੰਧਾਂ (ਦੋ-ਤਿਹਾਈ ਬਹੁਮਤ) ਦੀ ਵਰਤੋਂ ਕਰਦੇ ਹੋਏ ਭਾਰਤੀ ਜਨਤਾ ਪਾਰਟੀ (BJP) ਵਿੱਚ ਰਲੇਵਾਂ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਕੌਣ-ਕੌਣ ਹਨ ਇਹ 7 ਮੈਂਬਰ?

ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਅਸ਼ੋਕ ਮਿੱਤਲ, ਸਵਾਤੀ ਮਾਲੀਵਾਲ, ਵਿਕਰਮ ਸਾਹਨੀ, ਰਜਿੰਦਰ ਗੁਪਤਾ ਸੰਦੀਪ ਪਾਠਕ ਸ਼ਾਮਲ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ, “ਮੈਂ ਗਲਤ ਪਾਰਟੀ ਵਿੱਚ ਸਹੀ ਇਨਸਾਨ ਸੀ”, ਜਿਸ ਪਾਰਟੀ ਨੂੰ ਉਨ੍ਹਾਂ ਨੇ 15 ਸਾਲ ਖੂਨ-ਪਸੀਨੇ ਨਾਲ ਸਿੰਜਿਆ, ਉਹ ਹੁਣ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਉਨ੍ਹਾਂ ਕਿਹਾ, “ਆਪ ਹੁਣ ਦੇਸ਼ ਦੇ ਹਿੱਤ ਵਿੱਚ ਨਹੀਂ, ਸਗੋਂ ਨਿੱਜੀ ਹਿੱਤਾਂ ਲਈ ਕੰਮ ਕਰ ਰਹੀ ਹੈ।”

ਐਂਟੀ-ਡਿਫੈਕਸ਼ਨ ਲਾਅ (ਦਲ-ਬਦਲੀ ਕਾਨੂੰਨ), ਕਿਉਂਕਿ 10 ਵਿੱਚੋਂ 7 ਮੈਂਬਰ (ਦੋ-ਤਿਹਾਈ ਤੋਂ ਵੱਧ) ਇਕੱਠੇ ਗਏ ਹਨ, ਇਸ ਲਈ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਹੋਣ ਦਾ ਖਤਰਾ ਘੱਟ ਹੈ।

ਇਸ ਕਦਮ ਨਾਲ ਰਾਜ ਸਭਾ ਵਿੱਚ ਭਾਜਪਾ ਦੀ ਤਾਕਤ ਵਧੇਗੀ, ਜਦਕਿ ‘ਆਪ’ ਦੀ ਹੋਂਦ ਉੱਪਰਲੇ ਸਦਨ ਵਿੱਚ ਬਹੁਤ ਘੱਟ ਰਹਿ ਜਾਵੇਗੀ। ਪੰਜਾਬ ਦੇ 7 ਵਿੱਚੋਂ 6 ਰਾਜ ਸਭਾ ਮੈਂਬਰ ਇਸ ਸਮੂਹ ਦਾ ਹਿੱਸਾ ਹਨ, ਜੋ AAP ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।

AAP ਨੂੰ ਵੱਡਾ ਝਟਕਾ! ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ

AAP ਨੂੰ ਵੱਡਾ ਝਟਕਾ! ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਸੰਦੀਪ ਪਾਠਕ ਹੁਣ ‘ਕਮਲ’ ਦੇ ਨਾਲ; ਭਾਜਪਾ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਨਵੀਂ ਦਿੱਲੀ, 24 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ‘ਚਾਣਕਿਆ’ ਕਹੇ ਜਾਣ ਵਾਲੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਪਾਰਟੀ ਛੱਡਣ ਦੇ ਕੁਝ ਹੀ ਮਿੰਟਾਂ ਅੰਦਰ ਲਿਆ ਗਿਆ ਇਹ ਫੈਸਲਾ ਦੇਸ਼ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰ ਰਿਹਾ ਹੈ।

ਸੰਦੀਪ ਪਾਠਕ ਦਾ ਜਾਣਾ ਕਿਉਂ ਹੈ ਅਹਿਮ?

ਪਾਠਕ ਨੇ ਪੰਜਾਬ ਅਤੇ ਗੁਜਰਾਤ ਦੀਆਂ ਚੋਣਾਂ ਵਿੱਚ ‘ਆਪ’ ਦੀ ਜਿੱਤ ਅਤੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ ਸੀ। ਰਾਸ਼ਟਰੀ ਸੰਗਠਨ ਸਕੱਤਰ ਵਜੋਂ ਪਾਰਟੀ ਦੇ ਜ਼ਮੀਨੀ ਵਰਕਰਾਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਸੀ।

ਪੰਜਾਬ ਅਤੇ ਦਿੱਲੀ ਵਿੱਚ ਭਾਜਪਾ ਆਪਣੀ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਜਿਹੇ ਵਿੱਚ ਪਾਠਕ ਵਰਗੇ ਰਣਨੀਤੀਕਾਰ ਦਾ ਸਾਥ ਮਿਲਣਾ ਭਾਜਪਾ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

ਜਿੱਥੇ ਸੰਦੀਪ ਪਾਠਕ ਨੇ ਆਪਣਾ ਅਗਲਾ ਕਦਮ ਸਪੱਸ਼ਟ ਕਰ ਦਿੱਤਾ ਹੈ, ਉੱਥੇ ਹੀ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਦੇ ਅਗਲੇ ਫੈਸਲੇ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਕੀ ਉਹ ਵੀ ਭਾਜਪਾ ਦੀ ਰਾਹ ਫੜਨਗੇ ਜਾਂ ਕੋਈ ਨਵਾਂ ਰਸਤਾ ਚੁਣਨਗੇ?

ਕੀ ਸੰਦੀਪ ਪਾਠਕ ਦੇ ਜਾਣ ਨਾਲ ‘ਆਪ’ ਦਾ ਸੰਗਠਨਾਤਮਕ ਢਾਂਚਾ ਬਿਖਰ ਜਾਵੇਗਾ? ਇਹ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਵੇਗਾ।

Big Breaking: AAP ਨੂੰ ਵੱਡਾ ਝਟਕਾ! ਰਾਘਵ ਚੱਢਾ ਸਮੇਤ 3 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ

Big Breaking: AAP ਨੂੰ ਵੱਡਾ ਝਟਕਾ! ਰਾਘਵ ਚੱਢਾ ਸਮੇਤ 3 ਰਾਜ ਸਭਾ ਮੈਂਬਰਾਂ ਨੇ ਛੱਡੀ ਪਾਰਟੀ

ਨਵੀਂ ਦਿੱਲੀ 24 ਅਪ੍ਰੈਲ 2026: ਰਾਸ਼ਟਰੀ ਰਾਜਨੀਤੀ ਵਿੱਚ ਅੱਜ ਉਸ ਸਮੇਂ ਵੱਡਾ ਭੂਚਾਲ ਆ ਗਿਆ ਜਦੋਂ ਆਮ ਆਦਮੀ ਪਾਰਟੀ (AAP) ਦੇ ਤਿੰਨ ਦਿੱਗਜ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ।

ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਤਿੰਨਾਂ ਆਗੂਆਂ ਨੇ ਅੱਜ ਅਚਾਨਕ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਲਿਆ।

ਰਾਘਵ ਚੱਢਾ ਅਤੇ ਸੰਦੀਪ ਪਾਠਕ ਪਾਰਟੀ ਦੇ ਮੁੱਖ ਰਣਨੀਤੀਕਾਰ ਮੰਨੇ ਜਾਂਦੇ ਸਨ। ਉਨ੍ਹਾਂ ਦਾ ਜਾਣਾ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਲਈ ਇੱਕ ਵੱਡਾ ਧੱਕਾ ਸਾਬਤ ਹੋ ਸਕਦਾ ਹੈ।

ਕੀ ਹੋਵੇਗਾ ਪੰਜਾਬ ਅਤੇ ਦਿੱਲੀ ਦੀ ਸਿਆਸਤ ‘ਤੇ ਅਸਰ?

ਇਹ ਤਿੰਨੋਂ ਮੈਂਬਰ ਪੰਜਾਬ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਅਸ਼ੋਕ ਮਿੱਤਲ ਅਤੇ ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ, ਜਦਕਿ ਸੰਦੀਪ ਪਾਠਕ ਪਾਰਟੀ ਦੇ ਰਾਸ਼ਟਰੀ ਸੰਗਠਨ ਸਕੱਤਰ ਵਜੋਂ ਕੰਮ ਕਰ ਰਹੇ ਸਨ। ਇਨ੍ਹਾਂ ਦੇ ਅਸਤੀਫ਼ੇ ਨਾਲ ਪਾਰਟੀ ਦੇ ਸੰਗਠਨ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕੀ ਇਹ ਆਗੂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਕੋਈ ਨਵਾਂ ਕਦਮ ਚੁੱਕਣਗੇ, ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਖ਼ਬਰ ਅਪਡੇਟ ਹੋ ਰਹੀ ਹੈ…..

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਅੰਮ੍ਰਿਤਪਾਲ ਸਿੰਘ ਹੋਣਗੇ ਮੁੱਖ ਮੰਤਰੀ ਦਾ ਚਿਹਰਾ

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਅੰਮ੍ਰਿਤਪਾਲ ਸਿੰਘ ਹੋਣਗੇ ਮੁੱਖ ਮੰਤਰੀ ਦਾ ਚਿਹਰਾ- ‘ਅਕਾਲੀ ਦਲ ਵਾਰਿਸ ਪੰਜਾਬ’

ਲੁਧਿਆਣਾ, 24 ਅਪ੍ਰੈਲ 2026- ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਉਛਾਲ ਆਇਆ ਜਦੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਲੁਧਿਆਣਾ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ ਗਿਆ।

ਪਾਰਟੀ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 2027 ਲਈ ਅੰਮ੍ਰਿਤਪਾਲ ਸਿੰਘ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਹੋਣਗੇ।

ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ‘ਤੇ ਜੰਮ ਕੇ ਭੜਾਸ ਕੱਢੀ।

ਉਨ੍ਹਾਂ ਦੋਸ਼ ਲਾਇਆ ਕਿ, ਅੰਮ੍ਰਿਤਪਾਲ ਸਿੰਘ ਵਿਰੁੱਧ NSA (ਰਾਸ਼ਟਰੀ ਸੁਰੱਖਿਆ ਐਕਟ) ਲਗਾਉਣਾ ਇੱਕ ਡੂੰਘੀ ਰਾਜਨੀਤਿਕ ਸਾਜ਼ਿਸ਼ ਸੀ। ਉਨ੍ਹਾਂ ਨੂੰ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਜਾਣਬੁੱਝ ਕੇ ਰੱਖਿਆ ਗਿਆ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਅਤੇ ਲੋਕਾਂ ਤੋਂ ਦੂਰ ਰੱਖਿਆ ਜਾ ਸਕੇ।

ਆਗੂਆਂ ਨੇ ਕਿਹਾ ਕਿ ਭਾਵੇਂ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਗਿਆ NSA ਹਟਾ ਲਿਆ ਗਿਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ।

ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਸਭ ਤੋਂ ਸਖ਼ਤ ਕਾਨੂੰਨ ਹਟਾ ਲਿਆ ਗਿਆ ਹੈ, ਤਾਂ ਫਿਰ ਰਿਹਾਈ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ?

ਪਾਰਟੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ, “ਸਿਰਫ਼ ਇੱਕ ਮਜ਼ਬੂਤ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ, ਪਾਣੀਆਂ ਅਤੇ ਵਿਰਾਸਤ ਦੀ ਰਾਖੀ ਕਰ ਸਕਦੀ ਹੈ। ਰਾਸ਼ਟਰੀ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ।”

ਇਸ ਐਲਾਨ ਨਾਲ 2027 ਦੀਆਂ ਚੋਣਾਂ ਦੀ ਜੰਗ ਦਿਲਚਸਪ ਹੋ ਗਈ ਹੈ।

ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਪਾਰਟੀ ਨੇ ਸਿੱਖ ਨੌਜਵਾਨਾਂ ਅਤੇ ਪੰਥਕ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਦੀ ਵੱਡੀ ਚਾਲ ਚੱਲੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਰਵਾਇਤੀ ਪਾਰਟੀਆਂ ਇਸ ਨਵੀਂ ਚੁਣੌਤੀ ਦਾ ਸਾਹਮਣਾ ਕਿਵੇਂ ਕਰਦੀਆਂ ਹਨ?