ਮੰਗਲਵਾਰ, ਜੂਨ 2, 2026
Home Blog Page 87

ਕੀ ਦਾਖ਼ਲਿਆਂ ਦੌਰਾਨ ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣਾ ਹੀ ‘ਸਿੱਖਿਆ ਕ੍ਰਾਂਤੀ’?

 

ਕੀ ਦਾਖ਼ਲਿਆਂ ਦੌਰਾਨ ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣਾ ਹੀ ‘ਸਿੱਖਿਆ ਕ੍ਰਾਂਤੀ’?

ਗੈਰ-ਵਿਦਿਅਕ ਕੰਮਾਂ ‘ਚ ਉਲਝਾ ਕੇ ਸਿੱਖਿਆ ਦਾ ਸਤਿਆਨਾਸ ਕਰ ਰਹੀ ਹੈ AAP ਸਰਕਾਰ: ਐਲੀਮੈਂਟਰੀ ਟੀਚਰਜ਼ ਯੂਨੀਅਨ

ਚੰਡੀਗੜ੍ਹ, 20 ਅਪ੍ਰੈਲ, 2026-

ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ AAP ਸਰਕਾਰ ਵੱਲੋਂ ਅਧਿਆਪਕਾਂ ‘ਤੇ ਥੋਪੇ ਜਾ ਰਹੇ ਗੈਰ-ਵਿਦਿਅਕ ਕੰਮਾਂ ਅਤੇ ਬੇਲੋੜੀਆਂ ਡਿਊਟੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਪੰਜਾਬ ਦੇ ਸੂਬਾਈ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਅਧਿਆਪਕਾਂ ਕੋਲੋਂ 24 ਘੰਟੇ ਕੰਮ ਲੈ ਕੇ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀ ਸਿੱਖਿਆ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਹੋਰ ਮੁੱਖ ਆਗੂਆਂ ਨੇ ਸਵਾਲ ਉਠਾਇਆ ਕਿ ਜਦੋਂ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਦਾ ਅਹਿਮ ਸਮਾਂ ਹੈ, ਉਸ ਵੇਲੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਹੋਰ ਡਿਊਟੀਆਂ ‘ਤੇ ਲਗਾਉਣਾ ਕਿੱਥੋਂ ਦੀ ਸਿੱਖਿਆ ਕ੍ਰਾਂਤੀ ਹੈ?

ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬੀ.ਐਲ.ਓ. (BLO), ਜਨਗਣਨਾ, ਹੈਲਥ ਕਾਰਡ, ਚੋਣਾਂ ਅਤੇ ਅਨੇਕਾਂ ਆਨਲਾਈਨ ਕੰਮਾਂ ਵਿੱਚ ਉਲਝਾ ਕੇ ‘ਮਲਟੀਪਰਪਜ਼ ਮਸ਼ੀਨ’ ਬਣਾ ਦਿੱਤਾ ਗਿਆ ਹੈ।

ਸਰਕਾਰੀ ਸਿੱਖਿਆ ਨੂੰ ਬਰਬਾਦ ਕਰਨ ਦੀ ਸਾਜ਼ਿਸ਼/ ਜਬਰੀ ‘ਟੈਟ’ (TET) ਦਾ ਵਿਰੋਧ

ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਨੇ ਦੋਸ਼ ਲਾਇਆ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਤੋਂ ਦੂਰ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਉਨ੍ਹਾਂ ਅਨੁਸਾਰ ਇਹ ਸਰਕਾਰ ਦੀ ਇੱਕ ਅਸਿੱਧੀ ਸਾਜ਼ਿਸ਼ ਹੈ ਤਾਂ ਜੋ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇ ਅਤੇ ਮਾਪੇ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਲੈ ਜਾਣ।

ਆਗੂਆਂ ਨੇ ਕਿਹਾ ਕਿ ਅਸਲ ਸਿੱਖਿਆ ਕ੍ਰਾਂਤੀ ਉਦੋਂ ਆਵੇਗੀ ਜਦੋਂ ਅਧਿਆਪਕ ਨੂੰ ਸਾਰੇ ਵਾਧੂ ਕੰਮਾਂ ਤੋਂ ਮੁਕਤ ਕਰਕੇ ਸਿਰਫ਼ ਜਮਾਤ ਵਿੱਚ ਪੜ੍ਹਾਉਣ ਲਈ ਸਮਾਂ ਦਿੱਤਾ ਜਾਵੇਗਾ।

ਅਧਿਆਪਕ ਆਗੂਆਂ ਨੇ ਸਰਕਾਰ ਵੱਲੋਂ ਅਹਿਮ ਵਿੱਤੀ ਮੰਗਾਂ ਨੂੰ ਅਣਗੌਲਿਆ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ, ਡੀ.ਏ. (DA) ਦੀਆਂ ਕਿਸ਼ਤਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਵਰਗੇ ਮੁੱਦੇ ਲਟਕ ਰਹੇ ਹਨ।

ਪੇ-ਕਮਿਸ਼ਨ ਦੀਆਂ ਤਰੁਟੀਆਂ ਅਤੇ ਪੰਜਾਬ ਸਕੇਲ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਅਧਿਆਪਕਾਂ ਨੂੰ ਤਰੱਕੀਆਂ (ਪ੍ਰਮੋਸ਼ਨਾਂ) ਦੇਣ ਲਈ ਜਬਰੀ ‘ਟੈਟ’ (TET) ਦੀ ਸ਼ਰਤ ਥੋਪੀ ਜਾ ਰਹੀ ਹੈ, ਜਦਕਿ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਣਾ ਚਾਹੀਦਾ ਸੀ।

ਯੂਨੀਅਨ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਆਪਕਾਂ ਨੂੰ ਬੇਲੋੜੇ ਕੰਮਾਂ ਵਿੱਚੋਂ ਕੱਢ ਕੇ ਸਿੱਖਿਆ ਦੇ ਮਿਆਰ ਨੂੰ ਬਚਾਉਣ ਲਈ ਠੋਸ ਕਦਮ ਨਾ ਚੁੱਕੇ ਗਏ, ਤਾਂ ਸਮੂਹ ਅਧਿਆਪਕ ਅਤੇ ਮੁਲਾਜ਼ਮ ਵਰਗ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।

ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਬੀ.ਕੇ. ਮਹਿਮੀ, ਲਖਵਿੰਦਰ ਸਿੰਘ ਸੇਖੋਂ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ ਅਤੇ ਸੂਬਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਰਕਾਰ ਨੂੰ ਜਲਦ ਸੁਧਾਰ ਕਰਨ ਦੀ ਅਪੀਲ ਕੀਤੀ ਹੈ।

 

Punjab News: ਸਰਕਾਰੀ ਸਕੂਲ ‘ਚ ਸਾਇੰਸ ਅਧਿਆਪਕਾ ਨਾਲ ਛੇੜਛਾੜ; ਮੈਥ ਟੀਚਰ ਵਿਰੁੱਧ FIR ਦਰਜ

File Photo (AI)

 

Punjab News: ਸਰਕਾਰੀ ਸਕੂਲ ‘ਚ ਸਾਇੰਸ ਅਧਿਆਪਕਾ ਨਾਲ ਛੇੜਛਾੜ; ਮੈਥ ਟੀਚਰ ਵਿਰੁੱਧ FIR ਦਰਜ

ਬਠਿੰਡਾ, 20 ਅਪ੍ਰੈਲ, 2026-

ਬਠਿੰਡਾ ਜ਼ਿਲ੍ਹੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਇੱਕ ਮਹਿਲਾ ਸਾਇੰਸ ਅਧਿਆਪਕਾ ਨਾਲ ਛੇੜਛਾੜ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਗਣਿਤ (ਮੈਥ) ਅਧਿਆਪਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਪੀੜਤਾ ਨੇ ਦੱਸਿਆ ਕਿ ਉਹ ਜੁਲਾਈ 2018 ਤੋਂ ਅਧਿਆਪਕਾ ਵਜੋਂ ਕੰਮ ਕਰ ਰਹੀ ਹੈ ਅਤੇ ਜੂਨ 2023 ਤੋਂ ਬਠਿੰਡਾ ਦੇ ਇੱਕ ਪਿੰਡ ਸਕੂਲ ਵਿੱਚ ਤਾਇਨਾਤ ਹੈ।

ਪੀੜਤ ਅਧਿਆਪਕਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸਕੂਲ ਦੀ ਸਾਇੰਸ ਲੈਬ ਵਿੱਚ ਅਲਮਾਰੀਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੀ ਦੇਖ-ਰੇਖ ਲਈ ਬਣਾਈ ਗਈ ਕਮੇਟੀ ਵਿੱਚ ਪੀੜਤਾ ਅਤੇ ਮੁਲਜ਼ਮ ਅਧਿਆਪਕ ਦੋਵੇਂ ਸ਼ਾਮਲ ਸਨ।

ਪੀੜਤਾ ਅਨੁਸਾਰ, ਜਦੋਂ ਉਸਨੇ ਸੀਨੀਅਰ ਹੋਣ ਦੇ ਨਾਤੇ ਮੁਲਜ਼ਮ ਨੂੰ ਅਲਮਾਰੀਆਂ ਦੀ ਖ਼ਰਾਬੀ ਬਾਰੇ ਦੱਸਿਆ, ਤਾਂ ਮੁਲਜ਼ਮ ਨੇ ਉਸ ਨੂੰ ਲੈਬ ਵਿੱਚ ਆ ਕੇ ਦਿਖਾਉਣ ਲਈ ਕਿਹਾ।

ਲੈਬ ਵਿੱਚ ਪਹੁੰਚਦਿਆਂ ਹੀ ਮੁਲਜ਼ਮ ਅਧਿਆਪਕ ਨੇ ਮਹਿਲਾ ‘ਤੇ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਨੇੜੇ ਆਉਣ ਲੱਗਾ। ਜਦੋਂ ਮਹਿਲਾ ਨੇ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਜ਼ਬਰਦਸਤੀ ਉਸ ਦਾ ਹੱਥ ਫੜ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ।

ਮਹਿਲਾ ਅਧਿਆਪਕਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ, ਤਾਂ ਇਸ ਦੇ ਨਤੀਜੇ ਬੁਰੇ ਹੋਣਗੇ। ਕਿਸੇ ਤਰ੍ਹਾਂ ਉਹ (ਅਧਿਆਪਕਾ) ਲੈਬ ਵਿੱਚੋਂ ਬਾਹਰ ਨਿਕਲੀ ਅਤੇ ਸਕੂਲ ਦੇ ਮਹਿਲਾ ਸਟਾਫ਼ ਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤਾ ਦਾ ਪਤੀ ਅਤੇ ਸਹੁਰਾ ਸਕੂਲ ਪਹੁੰਚੇ, ਜਿਸ ਤੋਂ ਬਾਅਦ ਥਾਣਾ ਮੌੜ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ।

ਥਾਣਾ ਮੌੜ ਦੀ ਪੁਲਿਸ ਨੇ ਮੁਲਜ਼ਮ ਅਧਿਆਪਕ ਪ੍ਰਵੀਨ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੀੜਤਾ ਨੂੰ ਇਨਸਾਫ਼ ਮਿਲ ਸਕੇ। ਸਿੱਖਿਆ ਵਿਭਾਗ ਵੱਲੋਂ ਵੀ ਇਸ ਮਾਮਲੇ ਵਿੱਚ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।

 

ਵੱਡੀ ਖ਼ਬਰ: ਪੰਜਾਬ ‘ਚ ਕਾਂਗਰਸੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ

 

ਵੱਡੀ ਖ਼ਬਰ: ਪੰਜਾਬ ‘ਚ ਕਾਂਗਰਸੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ 19 ਅਪ੍ਰੈਲ, 2026:

ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਵਿੱਚ ਐਤਵਾਰ ਸਵੇਰੇ 11 ਵਜੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿੱਥੇ ਕਾਂਗਰਸ ਪਾਰਟੀ ਦੇ ਸਮਰਥਕ ਅਤੇ ਕਿਸਾਨ ਆਗੂ ਆਤਮਾ ਸਿੰਘ, ਪੁੱਤਰ ਮਹਿੰਦਰ ਸਿੰਘ, ਦੀ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ (Assailants) ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਮ੍ਰਿਤਕ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਕਿਸੇ ਬਹਾਨੇ ਨਾਲ ਘਰੋਂ ਬਾਹਰ ਬੁਲਾਇਆ। ਜਿਵੇਂ ਹੀ ਆਤਮਾ ਸਿੰਘ ਬਾਹਰ ਆਏ, ਤਾਂ ਪਹਿਲਾਂ ਤੋਂ ਉਡੀਕ ਕਰ ਰਹੇ ਹਮਲਾਵਰਾਂ ਨੇ ਪਿਸਤੌਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ (Dead on the spot) ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ (Absconding) ਹੋ ਗਏ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਚੋਹਲਾ ਸਾਹਿਬ ਥਾਣੇ ਦੀ Police ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਪ੍ਰਸ਼ਾਸਨ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਸੁਪਰਡੈਂਟ ਰਿਪੁਤਪਨ ਨੇ ਦੱਸਿਆ ਕਿ ਮੌਕੇ ਤੋਂ ਸਬੂਤ (Evidence) ਇਕੱਠੇ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਧਮਕੀ, ਜਬਰੀ ਵਸੂਲੀ (Extortion) ਜਾਂ ਗੈਂਗਸਟਰ ਐਂਗਲ ਸਾਹਮਣੇ ਨਹੀਂ ਆਇਆ ਹੈ।

ਕਤਲ ਦਾ ਅਸਲ ਮਕਸਦ (Motive) ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਇਹ ਪੁਰਾਣੀ ਰੰਜਿਸ਼ (Old enmity) ਜਾਂ ਨਿੱਜੀ ਝਗੜੇ ਦਾ ਮਾਮਲਾ ਜਾਪ ਰਿਹਾ ਹੈ।

ਪੁਲਿਸ ਇਸ ਗੰਭੀਰ ਮਾਮਲੇ ਦੀ ਹਰ ਪਹਿਲੂ ਤੋਂ Investigation ਕਰ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

 

Holiday Alert: ਭਿਆਨਕ ਗਰਮੀ ਕਾਰਨ ਕਈ ਰਾਜਾਂ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ

 

Holiday Alert: ਭਿਆਨਕ ਗਰਮੀ ਕਾਰਨ ਕਈ ਰਾਜਾਂ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਅਤੇ ਕਿਤੇ ਬਦਲਿਆ ਸਮਾਂ

ਬੱਚਿਆਂ ਲਈ ‘ਵਾਟਰ ਬੈੱਲ’ ਦਾ ਨਵਾਂ ਨਿਯਮ ਲਾਗੂ

ਨਵੀਂ ਦਿੱਲੀ, 19 ਅਪ੍ਰੈਲ, 2026

Holiday Alert: ਉੱਤਰ ਅਤੇ ਮੱਧ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿੱਚ ਸੂਰਜ ਦੀ ਤਪਸ਼ ਹੁਣ ਜਾਨਲੇਵਾ ਹੋਣ ਲੱਗੀ ਹੈ। ਕਈ ਥਾਵਾਂ ‘ਤੇ ਪਾਰਾ 44-45 ਡਿਗਰੀ ਨੂੰ ਛੂਹ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਰਾਜ ਸਰਕਾਰਾਂ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਵੱਡੇ ਕਦਮ ਚੁੱਕੇ ਹਨ। ਕਿਤੇ ਸਕੂਲਾਂ ਵਿੱਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਕਿਤੇ ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕਰ ਦਿੱਤਾ ਗਿਆ ਹੈ।

ਛੱਤੀਸਗੜ੍ਹ ਵਿੱਚ ਕੱਲ੍ਹ ਤੋਂ ਸਕੂਲ ਰਹਿਣਗੇ ਬੰਦ

ਵਧਦੀ ਗਰਮੀ ਦੇ ਮੱਦੇਨਜ਼ਰ ਛੱਤੀਸਗੜ੍ਹ ਸਰਕਾਰ ਨੇ ਸਭ ਤੋਂ ਵੱਡਾ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 22 ਅਪ੍ਰੈਲ ਤੋਂ 15 ਜੂਨ 2026 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ, ਓਡੀਸ਼ਾ ਵਿੱਚ ਭਿਆਨਕ ਗਰਮੀ ਕਾਰਨ 21 ਅਪ੍ਰੈਲ ਤੱਕ ਸਕੂਲ ਪੂਰੀ ਤਰ੍ਹਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਕੇਰਲ ਵਿੱਚ ਸਿੱਖਿਆ ਵਿਭਾਗ ਨੇ ਸਖ਼ਤੀ ਦਿਖਾਉਂਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਵਾਧੂ ਕਲਾਸਾਂ ਜਾਂ ‘ਸਮਰ ਕੈਂਪ’ ਲਗਾਉਣ ‘ਤੇ ਰੋਕ ਲਗਾ ਦਿੱਤੀ ਹੈ।

ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਬਦਲਿਆ ਸਮਾਂ

ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਅਤੇ ਸਤਨਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 12:30 ਵਜੇ ਤੱਕ ਕਰ ਦਿੱਤਾ ਗਿਆ ਹੈ। ਝਾਰਖੰਡ ਵਿੱਚ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਕੂਲ ਸਵੇਰੇ 6:45 ਤੋਂ 11:30 ਵਜੇ ਤੱਕ ਹੀ ਖੁੱਲ੍ਹਣਗੇ। ਦੁਪਹਿਰ 12 ਵਜੇ ਤੋਂ ਬਾਅਦ ਬੱਚਿਆਂ ਨੂੰ ਸਕੂਲ ਵਿੱਚ ਰੱਖਣਾ ਮਨਾ ਹੈ।

ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ‘ਵਾਟਰ ਬੈੱਲ’ ਦਾ ਨਵਾਂ ਨਿਯਮ

ਬੱਚਿਆਂ ਦੇ ਸਰੀਰ ਵਿੱਚ ਪਾਣੀ ਦੀ ਕਮੀ (Dehydration) ਨੂੰ ਰੋਕਣ ਲਈ ਤੇਲੰਗਾਨਾ ਅਤੇ ਉੱਤਰਾਖੰਡ ਸਰਕਾਰ ਨੇ ਸਕੂਲਾਂ ਨੂੰ ‘ਵਾਟਰ ਬੈੱਲ’ ਵਜਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਦਿਨ ਵਿੱਚ 3-4 ਵਾਰ ਇੱਕ ਵਿਸ਼ੇਸ਼ ਘੰਟੀ ਵਜਾਈ ਜਾਵੇਗੀ, ਜਿਸ ਨੂੰ ਸੁਣ ਕੇ ਹਰ ਵਿਦਿਆਰਥੀ ਲਈ ਪਾਣੀ ਪੀਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਤੇਲੰਗਾਨਾ ਵਿੱਚ ਖੁੱਲ੍ਹੇ ਮੈਦਾਨਾਂ ਵਿੱਚ ਕਲਾਸਾਂ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਉੱਤਰ ਪ੍ਰਦੇਸ਼ ਵਿੱਚ ਸਮਾਂ ਘਟਾਉਣ ਦੀ ਮੰਗ

ਯੂ.ਪੀ. ਵਿੱਚ ਇਸ ਸਮੇਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲ ਰਹੇ ਹਨ। ਚਿਲਚਿਲਾਉਂਦੀ ਧੂਪ ਵਿੱਚ ਬੱਚਿਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਅਧਿਆਪਕ ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 12:30 ਵਜੇ ਤੱਕ (ਸਿਰਫ਼ 5 ਘੰਟੇ) ਕੀਤਾ ਜਾਵੇ ਤਾਂ ਜੋ ਬੱਚੇ ਲੂ ਦੀ ਲਪੇਟ ਵਿੱਚ ਨਾ ਆਉਣ।

 

Big News: ਪਟਾਕਾ ਫੈਕਟਰੀ ‘ਚ ਹੋਏ ਜ਼ਬਰਦਸਤ ਧਮਾਕੇ ਕਾਰਨ 13 ਲੋਕਾਂ ਦੀ ਮੌਤ, ਕਈ ਯੂਨਿਟ ਸੜ ਕੇ ਸੁਆਹ

File Photo

 

Big News: ਪਟਾਕਾ ਫੈਕਟਰੀ ‘ਚ ਹੋਏ ਜ਼ਬਰਦਸਤ ਧਮਾਕੇ ਕਾਰਨ 13 ਲੋਕਾਂ ਦੀ ਮੌਤ, ਕਈ ਯੂਨਿਟ ਸੜ ਕੇ ਸੁਆਹ

ਵਿਰੂਧੁਨਗਰ, 19 ਅਪ੍ਰੈਲ, 2026-

ਤਮਿਲਨਾਡੂ ਦੇ ਵਿਰੂਧੁਨਗਰ ਜ਼ਿਲ੍ਹੇ ਦੇ ਕੱਟਨਾਰਪੱਟੀ ਇਲਾਕੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਐਤਵਾਰ ਨੂੰ ਇੱਥੇ ਇੱਕ ਪਟਾਕਾ ਬਣਾਉਣ ਵਾਲੀ ਯੂਨਿਟ ਵਿੱਚ ਹੋਏ ਭਿਆਨਕ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ।

ਇਸ ਹਾਦਸੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ।

ਜਾਣਕਾਰੀ ਅਨੁਸਾਰ, ਇੱਕ ਯੂਨਿਟ ਵਿੱਚ ਲੱਗੀ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਦੇਖਦੇ ਹੀ ਦੇਖਦੇ ਨੇੜੇ ਦੀਆਂ ਚਾਰ ਹੋਰ ਯੂਨਿਟਾਂ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ।

ਇਸ ਧਮਾਕੇ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।

ਰਾਹਤ ਅਤੇ ਬਚਾਅ ਕਾਰਜ ਜਾਰੀ/ ਸੁਰੱਖਿਆ ਨਿਯਮਾਂ ਦੀ ਅਣਦੇਖੀ ਦਾ ਖ਼ਦਸ਼ਾ

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ, ਪੁਲਿਸ ਅਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ।

ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਆਮ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ।

ਹਾਲਾਂਕਿ ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਮੁੱਢਲੀ ਜਾਂਚ ਵਿੱਚ ਇਸ ਨੂੰ ਸੁਰੱਖਿਆ ਨਿਯਮਾਂ ਦੀ ਵੱਡੀ ਅਣਦੇਖੀ ਮੰਨਿਆ ਜਾ ਰਿਹਾ ਹੈ।

ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪਟਾਕੇ ਬਣਾਉਣ ਦੌਰਾਨ ਕੈਮੀਕਲ ਦੀ ਵਰਤੋਂ ਵਿੱਚ ਲਾਪਰਵਾਹੀ ਵਰਤੀ ਗਈ ਹੋ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਰਾਹਤ ਕਾਰਜਾਂ ਨੂੰ ਪੂਰਾ ਕਰਨਾ ਅਤੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾ ਕੇ ਇਲਾਜ ਮੁਹੱਈਆ ਕਰਵਾਉਣਾ ਹੈ।

 

ਇਤਿਹਾਸਕ ਫੈਸਲਾ: ਪੰਜਾਬ ‘ਚ ਬੇਅਦਬੀ ਵਿਰੁੱਧ ਕਾਨੂੰਨ ਨੂੰ ਗਰਵਨਰ ਦੀ ਮਨਜ਼ੂਰੀ, ਹੁਣ ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ!

 

ਇਤਿਹਾਸਕ ਫੈਸਲਾ: ਪੰਜਾਬ ‘ਚ ਬੇਅਦਬੀ ਵਿਰੁੱਧ ਕਾਨੂੰਨ ਨੂੰ ਗਰਵਨਰ ਦੀ ਮਨਜ਼ੂਰੀ, ਹੁਣ ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ!

ਪੰਜਾਬ ਨੈੱਟਵਰਕ 

ਚੰਡੀਗੜ੍ਹ, 19 ਅਪ੍ਰੈਲ 2026: ਪੰਜਾਬ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਨੇ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਿੱਲ’ ਨੂੰ ਆਪਣੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਇਹ ਪੂਰੇ ਸੂਬੇ ਵਿੱਚ ਇੱਕ ਸਖ਼ਤ ਕਾਨੂੰਨ (Act) ਵਜੋਂ ਲਾਗੂ ਹੋ ਗਿਆ ਹੈ।

ਇਹ ਵੀ ਪੜ੍ਹੋ – ਪੰਜਾਬ-ਹਰਿਆਣਾ ਹਾਈਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਦਿੱਤਾ ਵੱਡਾ ਝਟਕਾ; ਲੋਕਾਂ ਦੀਆਂ ਮੁਸ਼ਕਲਾਂ ਨਾਲ ਜੁੜਿਆ ਮਾਮਲਾ

ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਪੰਜਾਬੀ ਇਸ ਸਖ਼ਤ ਕਾਨੂੰਨ ਦੀ ਉਡੀਕ ਕਰ ਰਹੇ ਸਨ। ਰਾਜਪਾਲ ਦੇ ਹਸਤਾਖ਼ਰ ਹੋਣ ਤੋਂ ਬਾਅਦ ਹੁਣ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਉਮਰ ਕੈਦ (Life Imprisonment) ਤੱਕ ਦੀ ਸਜ਼ਾ ਦਾ ਰਸਤਾ ਸਾਫ਼ ਹੋ ਗਿਆ ਹੈ।

ਕੀ ਹਨ ਇਸ ਕਾਨੂੰਨ ਦੀਆਂ ਮੁੱਖ ਗੱਲਾਂ?

ਹੁਣ ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਅਤੇ ਉਮਰ ਕੈਦ ਤੱਕ ਦਾ ਸਾਹਮਣਾ ਕਰਨਾ ਪਵੇਗਾ। ਇਸ ਐਕਟ ਦੇ ਬਣਨ ਨਾਲ ਅਦਾਲਤੀ ਕਾਰਵਾਈ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਕਾਨੂੰਨ ਨਾਲ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ।

ਬੇਅਦਬੀ ਵਿਰੋਧੀ ਬਿੱਲ ਰਾਜਪਾਲ ਦੀ ਮਨਜ਼ੂਰੀ ਨਾਲ ਕਾਨੂੰਨ ਬਣਿਆ: ਹਰਪਾਲ ਚੀਮਾ

ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਕਦਮ ਨੂੰ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਅਤੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਇੱਕ ਫੈਸਲਾਕੁੰਨ ਕਦਮ ਦੱਸਿਆ। ਉਨ੍ਹਾਂ ਅੱਗੇ ਕਿਹਾ, “ਇਤਿਹਾਸ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਨੂੰ ਦਰਸਾਉਂਦਾ ਹੈ ਜਿੱਥੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਖਾਸ ਤੌਰ ‘ਤੇ 1986 ਦੀ ਨਕੋਦਰ ਘਟਨਾ ਅਤੇ 2015 ਦੇ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।”

ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਇਨਸਾਫ਼ ਯਕੀਨੀ ਬਣਾਉਣ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਅਧੀਨ ਵੱਖ-ਵੱਖ ਕਮਿਸ਼ਨਾਂ ਅਤੇ ਵਿਸ਼ੇਸ਼ ਜਾਂਚ ਟੀਮਾਂ ਦੇ ਗਠਨ ਦੇ ਬਾਵਜੂਦ, ਕਾਰਵਾਈ ਰਿਪੋਰਟਾਂ ਵਰਗੇ ਅਹਿਮ ਸਬੂਤ ਗਾਇਬ ਹੋ ਗਏ ਅਤੇ ਜਾਂਚ ਫਾਈਲਾਂ ਧੂੜ ਫੱਕਦੀਆਂ ਰਹੀਆਂ, ਜਿਸ ਨਾਲ ਦੋਸ਼ੀਆਂ ਅਤੇ ਸਾਜ਼ਿਸ਼ਕਰਤਾ ਕਾਨੂੰਨ ਤੋਂ ਬਚਦੇ ਰਹੇ।”

2022 ਤੋਂ ਆਏ ਬਦਲਾਅ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨੇ ਦਹਾਕਿਆਂ ਤੋਂ ਰੁਕੀਆਂ ਪਈਆਂ ਜਾਂਚਾਂ ਨੂੰ ਤੇਜ਼ ਕਰਨ ਲਈ ਅਣਥੱਕ ਯਤਨ ਕੀਤੇ। ਪਹਿਲੀ ਵਾਰ, ਉੱਚ-ਪੱਧਰ ਦੀਆਂ ਸ਼ਖਸੀਅਤਾਂ, ਜਿਨ੍ਹਾਂ ਨੂੰ ਪਹਿਲਾਂ ਸਿਆਸੀ ਸੁਰੱਖਿਆ ਪ੍ਰਾਪਤ ਸੀ, ਨੂੰ ਅਦਾਲਤਾਂ ਤੋਂ ਅਗਾਊਂ ਜ਼ਮਾਨਤ ਲੈਣ ਲਈ ਮਜਬੂਰ ਹੋਣਾ ਪਿਆ ਹੈ।”

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਦੋਸ਼ੀ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ, ਚਾਹੇ ਉਸਦਾ ਸਮਾਜਿਕ ਜਾਂ ਰਾਜਨੀਤਿਕ ਕੱਦ ਕੁਝ ਵੀ ਹੋਵੇ।

ਕਾਨੂੰਨ ਦੀਆਂ ਵਿਵਸਥਾਵਾਂ ਬਾਰੇ ਦੱਸਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਨਵਾਂ ਬਣਾਇਆ ਗਿਆ ਕਾਨੂੰਨ ਵਿਆਪਕ ਅਤੇ ਠੋਸ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ੀਆਂ ਦੇ ਇਨਸਾਫ਼ ਤੋਂ ਬਚਣ ਲਈ ਕੋਈ ਖਾਮੀ ਨਹੀਂ ਛੱਡੀ ਗਈ। ਇਹ ਐਕਟ ਨਾ ਸਿਰਫ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਸਰੀਰਕ ਤੌਰ ‘ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਬਲਕਿ ਮਾਸਟਰਮਾਈਂਡਾਂ ਅਤੇ ਸਾਜ਼ਿਸ਼ਕਰਤਾਵਾਂ ਨੂੰ ਵੀ ਘੇਰੇ ਵਿੱਚ ਲਿਆਉਂਦਾ ਹੈ।”

ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ, ਇਹ ਕਾਨੂੰਨ ਮੁਕੱਦਮੇ ਤੋਂ ਬਚਣ ਲਈ ਵਰਤੇ ਜਾਂਦੇ ‘ਮਾਨਸਿਕ ਅਸਥਿਰਤਾ’ ਦੇ ਆਮ ਬਚਾਅ ਨੂੰ ਵੀ ਸੰਬੋਧਿਤ ਕਰਦਾ ਹੈ। ਨਵੀਆਂ ਵਿਵਸਥਾਵਾਂ ਦੇ ਤਹਿਤ, ਜੇਕਰ ਕਿਸੇ ਸਰਪ੍ਰਸਤ ਦੀ ਦੇਖਭਾਲ ਅਧੀਨ ਕੋਈ ਵਿਅਕਤੀ ਅਜਿਹੀ ਹਰਕਤ ਕਰਦਾ ਹੈ, ਤਾਂ ਸਰਪ੍ਰਸਤ ਜਾਂ ਦੇਖਭਾਲ ਕਰਨ ਵਾਲੇ ਨੂੰ ਵੀ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜਿਸ ਨਾਲ ਪਵਿੱਤਰ ਗ੍ਰੰਥ ਦੀ ਸੁਰੱਖਿਆ ਲਈ ਉੱਚ ਪੱਧਰੀ ਜਵਾਬਦੇਹੀ ਯਕੀਨੀ ਬਣਦੀ ਹੈ।”

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਕਾਨੂੰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ ਗਈ ਇੱਕ ਵੱਡੀ ਗਾਰੰਟੀ ਨੂੰ ਪੂਰਾ ਕਰਨ ਦਾ ਪ੍ਰਤੀਕ ਹੈ। ਜਿੱਥੇ ਪਿਛਲੀਆਂ ਸਰਕਾਰਾਂ ਨੇ ਮਿਲ ਕੇ ਕਮਜ਼ੋਰ ਕਾਨੂੰਨ ਬਣਾਏ ਜੋ ਕਾਨੂੰਨੀ ਪੜਤਾਲ ਵਿੱਚ ਖਰੇ ਨਹੀਂ ਉਤਰ ਸਕੇ, ਉੱਥੇ ਹੀ ਭਗਵੰਤ ਮਾਨ ਸਰਕਾਰ ਨੇ ਇੱਕ ਮਜ਼ਬੂਤ ਕਾਨੂੰਨੀ ਢਾਂਚਾ ਪ੍ਰਦਾਨ ਕੀਤਾ ਹੈ।”

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ ਐਕਟ ਪੰਜਾਬ ਦੀ ਸ਼ਾਂਤੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੀਆਂ ਕਿਸੇ ਵੀ ਤਾਕਤਾਂ ਲਈ ਇੱਕ ਸਖ਼ਤ ਚੇਤਾਵਨੀ ਵਜੋਂ ਕੰਮ ਕਰਦਾ ਹੈ, ਜੋ ਇੱਕ ਅਜਿਹੇ ਨਵੇਂ ਯੁੱਗ ਦਾ ਸੰਕੇਤ ਦਿੰਦਾ ਹੈ ਜਿੱਥੇ ਰਾਜ ਦੀ ਪੂਰੀ ਤਾਕਤ ਦੁਆਰਾ ਧਾਰਮਿਕ ਆਸਥਾ ਦੇ ਮਾਣ ਦੀ ਰੱਖਿਆ ਕੀਤੀ ਜਾਂਦੀ ਹੈ।”

 

ਪੰਜਾਬ-ਹਰਿਆਣਾ ਹਾਈਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਦਿੱਤਾ ਵੱਡਾ ਝਟਕਾ; ਲੋਕਾਂ ਦੀਆਂ ਮੁਸ਼ਕਲਾਂ ਨਾਲ ਜੁੜਿਆ ਮਾਮਲਾ

 

ਪੰਜਾਬ-ਹਰਿਆਣਾ ਹਾਈਕੋਰਟ ਨੇ ਭਗਵੰਤ ਮਾਨ ਸਰਕਾਰ ਨੂੰ ਦਿੱਤਾ ਵੱਡਾ ਝਟਕਾ; ਲੋਕਾਂ ਦੀਆਂ ਮੁਸ਼ਕਲਾਂ ਨਾਲ ਜੁੜਿਆ ਮਾਮਲਾ

ਚੰਡੀਗੜ੍ਹ 19 ਅਪ੍ਰੈਲ 2026- ਮਲੇਰਕੋਟਲਾ ਨੂੰ ਜ਼ਿਲ੍ਹਾ ਬਣੇ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਉੱਥੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA) ਅਤੇ ਸਥਾਈ ਲੋਕ ਅਦਾਲਤ ਦਾ ਗਠਨ ਨਾ ਹੋਣ ਵਿਰੁੱਧ ਦਾਇਰ ਜਨਹਿਤ ਪਟੀਸ਼ਨ ਦਾ ਪੰਜਾਬ-ਹਰਿਆਣਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ।

ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਜੱਜਾਂ ਨੂੰ ਬੁਨਿਆਦੀ ਸਹੂਲਤਾਂ ਹੀ ਮੁਹੱਈਆ ਨਹੀਂ ਕਰਵਾ ਸਕੀ, ਤਾਂ ਇਨ੍ਹਾਂ ਸੰਸਥਾਵਾਂ ਦੇ ਗਠਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।

ਕੀ ਹੈ ਪੂਰਾ ਮਾਮਲਾ?

ਮੋਹਾਲੀ ਦੇ ਵਕੀਲ ਕੁੰਵਰ ਪਾਹੁਲ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਦੱਸਿਆ ਗਿਆ ਸੀ ਕਿ, ਮਲੇਰਕੋਟਲਾ ਨੂੰ ਸਾਲ 2021 ਵਿੱਚ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਸਾਲ 2024 ਵਿੱਚ ਇਸ ਨੂੰ ਸੈਸ਼ਨ ਡਿਵੀਜ਼ਨ ਦਾ ਦਰਜਾ ਵੀ ਮਿਲ ਗਿਆ।

ਇਸ ਦੇ ਬਾਵਜੂਦ, ਅਜੇ ਤੱਕ ਲੋੜੀਂਦਾ ਨਿਆਂਇਕ ਅਤੇ ਪ੍ਰਬੰਧਕੀ ਢਾਂਚਾ ਵਿਕਸਿਤ ਨਹੀਂ ਕੀਤਾ ਗਿਆ। ਹਾਈਕੋਰਟ ਵੱਲੋਂ ਸਾਲ 2025 ਵਿੱਚ ਵੱਖਰੇ DLSA ਦੇ ਗਠਨ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।

ਪਟੀਸ਼ਨ ਵਿੱਚ ਇਲਜ਼ਾਮ ਲਾਇਆ ਗਿਆ ਕਿ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਮਲੇਰਕੋਟਲਾ ਵਿੱਚ ਅਜੇ ਤੱਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਯਮਤ ਨਿਯੁਕਤੀ ਨਹੀਂ ਹੋ ਸਕੀ। ਇਸ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ, ਜਿਨ੍ਹਾਂ ਨੂੰ ਸਸਤੀ ਅਤੇ ਸੁਲਭ ਨਿਆਂ ਪ੍ਰਣਾਲੀ ਦਾ ਲਾਭ ਨਹੀਂ ਮਿਲ ਰਿਹਾ।

ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਰਾਜ ਸਰਕਾਰ ਲੋੜੀਂਦੀਆਂ ਸਹੂਲਤਾਂ ਅਤੇ ਇੰਫਰਾਸਟਰਕਚਰ ਮੁਹੱਈਆ ਨਹੀਂ ਕਰਵਾਉਂਦੀ, ਉਦੋਂ ਤੱਕ ਇਨ੍ਹਾਂ ਸੰਸਥਾਵਾਂ ਦਾ ਪ੍ਰਭਾਵਸ਼ਾਲੀ ਗਠਨ ਸੰਭਵ ਨਹੀਂ ਹੈ।

ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਛੋਟ ਦਿੱਤੀ ਹੈ ਕਿ ਜਿਵੇਂ ਹੀ ਪੰਜਾਬ ਸਰਕਾਰ ਮਲੇਰਕੋਟਲਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਲਈ ਲੋੜੀਂਦਾ ਢਾਂਚਾ ਤਿਆਰ ਕਰ ਲੈਂਦੀ ਹੈ, ਉਹ ਆਪਣੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਹਾਈਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ।

 

PM Surya Ghar Yojana Benefits: ਹੁਣ ਮੁਫ਼ਤ ‘ਚ ਚਲਾਓ AC! ਬਿਜਲੀ ਬਿੱਲ ਵੀ ਆਵੇਗਾ ਜ਼ੀਰੋ

 

PM Surya Ghar Yojana Benefits: ਹੁਣ ਮੁਫ਼ਤ ‘ਚ ਚਲਾਓ AC! ਸਰਕਾਰ ਦੇ ਰਹੀ 60% ਸਬਸਿਡੀ- ਬਿਜਲੀ ਬਿੱਲ ਵੀ ਆਵੇਗਾ ਜ਼ੀਰੋ

ਨਵੀਂ ਦਿੱਲੀ, 19 ਅਪ੍ਰੈਲ, 2026- ਜਿਵੇਂ-ਜਿਵੇਂ ਗਰਮੀ ਆਪਣੇ ਸਿਖਰ ‘ਤੇ ਪਹੁੰਚ ਰਹੀ ਹੈ, ਲੋਕਾਂ ਲਈ ਬਿਨਾਂ ਏਅਰ ਕੰਡੀਸ਼ਨਰ (AC) ਦੇ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਪਰ AC ਚਲਾਉਣ ਦਾ ਮਤਲਬ ਹੈ, ਹਰ ਮਹੀਨੇ ਆਉਣ ਵਾਲਾ ਭਾਰੀ ਬਿਜਲੀ ਬਿੱਲ।

ਅਜਿਹੇ ਵਿੱਚ ਕੇਂਦਰ ਸਰਕਾਰ ਦੀ ‘PM Surya Ghar Yojana‘ ਲੋਕਾਂ ਲਈ ਵੱਡੀ ਰਾਹਤ ਬਣ ਕੇ ਆਈ ਹੈ, ਜਿਸ ਰਾਹੀਂ ਤੁਸੀਂ ਮੁਫ਼ਤ ਬਿਜਲੀ ਪੈਦਾ ਕਰਕੇ ਆਪਣੇ ਘਰ ਦੇ ਉਪਕਰਨ ਚਲਾ ਸਕਦੇ ਹੋ।

ਕੀ ਹੈ PM Surya Ghar Yojana?

ਸਰਕਾਰ ਦੀ ਇਸ ਖ਼ਾਸ ਯੋਜਨਾ (PM Surya Ghar Yojana) ਦਾ ਮਕਸਦ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਲਈ ਉਤਸ਼ਾਹਿਤ ਕਰਨਾ ਹੈ।

ਇਸ ਯੋਜਨਾ ਰਾਹੀਂ ਤੁਸੀਂ ਆਪਣੇ ਘਰ ‘ਤੇ ਹੀ ਬਿਜਲੀ ਬਣਾ ਸਕਦੇ ਹੋ ਅਤੇ ਉਸੇ ਨਾਲ AC ਵਰਗੇ ਭਾਰੀ ਉਪਕਰਨ ਚਲਾ ਸਕਦੇ ਹੋ।

ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਤੁਹਾਨੂੰ ਮਹਿੰਗੇ ਬਿਜਲੀ ਬਿੱਲਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ।

AC ਚਲਾਉਣ ਲਈ ਕਿੰਨੀ ਸਮਰੱਥਾ ਦੀ ਲੋੜ?

ਜੇਕਰ ਤੁਸੀਂ 1-ਟਨ ਦਾ AC ਵਰਤਦੇ ਹੋ, ਤਾਂ ਉਸ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਲਗਭਗ 1.5kW ਤੋਂ 2kW ਸਮਰੱਥਾ ਦੇ ਸੋਲਰ ਪੈਨਲਾਂ ਦੀ ਲੋੜ ਹੁੰਦੀ ਹੈ। ਇੱਕ ਵਾਰ ਸਹੀ ਸਮਰੱਥਾ ਦਾ ਸੋਲਰ ਸਿਸਟਮ ਲੱਗ ਜਾਣ ‘ਤੇ ਤੁਸੀਂ ਬਿਨਾਂ ਬਿੱਲ ਵਧਾਏ ਗਰਮੀ ਵਿੱਚ ਵੀ ਸਕੂਨ ਪਾ ਸਕਦੇ ਹੋ।

60% ਤੱਕ ਸਰਕਾਰੀ ਸਬਸਿਡੀ

ਇਸ ਯੋਜਨਾ ਦੀ ਸਭ ਤੋਂ ਅਹਿਮ ਗੱਲ ਇਸ ਵਿੱਚ ਮਿਲਣ ਵਾਲੀ ਸਬਸਿਡੀ ਹੈ। ਸਰਕਾਰ ਸੋਲਰ ਪੈਨਲ ਲਗਾਉਣ ਦੀ ਕੁੱਲ ਲਾਗਤ ਦਾ 40% ਤੋਂ ਲੈ ਕੇ 60% ਤੱਕ ਦਾ ਹਿੱਸਾ ਖ਼ੁਦ ਅਦਾ ਕਰਦੀ ਹੈ। ਇਸ ਨਾਲ ਸੋਲਰ ਸਿਸਟਮ ਲਗਵਾਉਣਾ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਿਆ ਹੈ।

ਬਿਜਲੀ ਬਣਾਓ ਅਤੇ ਪੈਸੇ ਵੀ ਕਮਾਓ

ਇਸ ਯੋਜਨਾ ਦੇ ਤਹਿਤ ਜੇਕਰ ਤੁਹਾਡਾ ਸੋਲਰ ਸਿਸਟਮ ਲੋੜ ਤੋਂ ਵੱਧ ਬਿਜਲੀ ਪੈਦਾ ਕਰਦਾ ਹੈ, ਤਾਂ ਤੁਸੀਂ ਉਸ ਨੂੰ ‘ਨੈੱਟ ਮੀਟਰਿੰਗ’ ਰਾਹੀਂ ਸਰਕਾਰ ਨੂੰ ਵੇਚ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਹਾਡਾ ਬਿਜਲੀ ਬਿੱਲ ਨਾ ਸਿਰਫ਼ ਜ਼ੀਰੋ ਹੋਵੇਗਾ, ਸਗੋਂ ਤੁਸੀਂ ਵਾਧੂ ਕਮਾਈ ਵੀ ਕਰ ਸਕੋਗੇ।

ਕਿਵੇਂ ਕਰੀਏ ਅਪਲਾਈ?

  • ਯੋਜਨਾ ਦਾ ਲਾਭ ਲੈਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ:
  • ਅਧਿਕਾਰਤ ਵੈੱਬਸਾਈਟ pmsuryaghar.gov.in ‘ਤੇ ਜਾਓ।
  • ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇੱਕ ਰਜਿਸਟਰਡ ਵੈਂਡਰ (ਵਿਕਰੇਤਾ) ਤੋਂ ਸੋਲਰ ਪੈਨਲ ਲਗਵਾਓ।
  • ਇੰਸਟਾਲੇਸ਼ਨ ਤੋਂ ਬਾਅਦ ਸਬਸਿਡੀ ਦੀ ਰਕਮ ਸਿੱਧੀ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਵੇਗੀ।

ਵਾਤਾਵਰਣ ਲਈ ਵੀ ਫ਼ਾਇਦੇਮੰਦ

ਇਹ ਯੋਜਨਾ ਨਾ ਸਿਰਫ਼ ਪੈਸੇ ਬਚਾਉਂਦੀ ਹੈ, ਸਗੋਂ ਵਾਤਾਵਰਣ ਲਈ ਵੀ ਇੱਕ ਚੰਗਾ ਕਦਮ ਹੈ। ਸੋਲਰ ਐਨਰਜੀ ਇੱਕ ਸਾਫ਼ ਅਤੇ ਸੁਰੱਖਿਅਤ ਊਰਜਾ ਸਰੋਤ ਹੈ, ਜੋ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

 

180 ਨਾਬਾਲਗ ਕੁੜੀਆਂ ਨਾਲ ‘ਨੇਤਾ ਜੀ’ ਨੇ ਬਣਾਏ ਸਰੀਰਕ ਸਬੰਧ; 350 ਤੋਂ ਵੱਧ ਅਸ਼ਲੀਲ ਵੀਡੀਓਜ਼ ਬਣਾਉਣ ਵਾਲੇ ਲੀਡਰ ਦੇ ਘਰ ‘ਤੇ ਚੱਲਿਆ ਬੁਲਡੋਜ਼ਰ

 

180 ਨਾਬਾਲਗ ਕੁੜੀਆਂ ਨਾਲ ‘ਨੇਤਾ ਜੀ’ ਨੇ ਬਣਾਏ ਸਰੀਰਕ ਸਬੰਧ; 350 ਤੋਂ ਵੱਧ ਅਸ਼ਲੀਲ ਵੀਡੀਓਜ਼ ਬਣਾਉਣ ਵਾਲੇ ਲੀਡਰ ਦੇ ਘਰ ‘ਤੇ ਚੱਲਿਆ ਬੁਲਡੋਜ਼ਰ

ਅਮਰਾਵਤੀ, 19 ਅਪ੍ਰੈਲ 2026 – ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ 180 ਤੋਂ ਵੱਧ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਕਰਨ ਵਾਲੇ ਮੁੱਖ ਮੁਲਜ਼ਮ ਵਿਰੁੱਧ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਜ਼ਮ ਮੁਹੰਮਦ ਅਯਾਜ਼ ਉਰਫ਼ ਅਯਾਨ ਮੁਹੰਮਦ ਤਨਵੀਰ ਦੇ ਪਰਤਵਾੜਾ ਸਥਿਤ ਘਰ ਦੇ ਨਾਜਾਇਜ਼ ਨਿਰਮਾਣ ‘ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਢਾਹ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਇਹ ਸ਼ਰਮਨਾਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਭਾਜਪਾ ਦੇ ਰਾਜ ਸਭਾ ਮੈਂਬਰ ਡਾ. ਅਨਿਲ ਬੋਂਡੇ ਨੇ ਜ਼ਿਲ੍ਹਾ ਪੁਲਿਸ ਸੁਪਰਡੈਂਟ (ਦਿਹਾਤੀ) ਵਿਸ਼ਾਲ ਆਨੰਦ ਨੂੰ ਸ਼ਿਕਾਇਤ ਸੌਂਪੀ।

ਸ਼ਿਕਾਇਤ ਅਨੁਸਾਰ, ਮੁਲਜ਼ਮ ਅਯਾਨ ਨਾਬਾਲਗ ਲੜਕੀਆਂ ਨੂੰ ਮੁੰਬਈ ਅਤੇ ਪੁਣੇ ਲਿਜਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਸ ਨੇ ਲੜਕੀਆਂ ਦੀਆਂ 350 ਤੋਂ ਵੱਧ ਅਸ਼ਲੀਲ ਵੀਡੀਓਜ਼ ਬਣਾਈਆਂ ਸਨ।

ਇਨ੍ਹਾਂ ਵੀਡੀਓਜ਼ ਰਾਹੀਂ ਉਹ ਲੜਕੀਆਂ ਨੂੰ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਨੂੰ ਦੇਹ ਵਪਾਰ ਦੇ ਦਲਦਲ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਦੀ ਜਾਂਚ ਦੌਰਾਨ ਮੁਲਜ਼ਮ ਦੇ ਫ਼ੋਨ ਵਿੱਚੋਂ 350 ਤੋਂ ਵੱਧ ਇਤਰਾਜ਼ਯੋਗ ਵੀਡੀਓਜ਼ ਬਰਾਮਦ ਹੋਈਆਂ ਹਨ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਵੀਡੀਓਜ਼ ਤੋਂ ਪਤਾ ਲੱਗਾ ਹੈ ਕਿ ਮੁਹੰਮਦ ਅਯਾਜ਼ AIMIM (ਅਸਦੁਦੀਨ ਓਵੈਸੀ ਦੀ ਪਾਰਟੀ) ਦਾ ਅਹੁਦੇਦਾਰ ਰਹਿ ਚੁੱਕਾ ਹੈ।

ਵਾਇਰਲ ਵੀਡੀਓ ਵਿੱਚ ਉਹ ਪਾਰਟੀ ਦੇ ਸ਼ਹਿਰ ਪ੍ਰਧਾਨ ਹਾਜੀ ਇਰਫ਼ਾਨ ਖ਼ਾਨ ਤੋਂ ਨਿਯੁਕਤੀ ਪੱਤਰ ਲੈਂਦਾ ਅਤੇ ਓਵੈਸੀ ਦੀਆਂ ਸਭਾਵਾਂ ਦੇ ਮੰਚ ‘ਤੇ ਰੀਲਾਂ ਬਣਾਉਂਦਾ ਨਜ਼ਰ ਆ ਰਿਹਾ ਹੈ।

15 ਅਪ੍ਰੈਲ ਨੂੰ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਪ੍ਰਸ਼ਾਸਨ ਦੀ ਟੀਮ ਪਰਤਵਾੜਾ ਪਹੁੰਚੀ ਅਤੇ ਮੁਲਜ਼ਮ ਦੇ ਘਰ ਦੇ ਗੈਰ-ਕਾਨੂੰਨੀ ਹਿੱਸੇ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਚਲਪੁਰ ਅਦਾਲਤ ਵਿੱਚ ਪੇਸ਼ ਕੀਤਾ ਸੀ।

ਅਦਾਲਤ ਨੇ ਉਸ ਨੂੰ 21 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਘਿਨਾਉਣੇ ਅਪਰਾਧ ਵਿੱਚ ਉਸ ਦੇ ਨਾਲ ਹੋਰ ਲੋਕ ਵੀ ਸ਼ਾਮਲ ਸਨ।

 

Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਮੀਂਹ- ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

 

 

Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਮੀਂਹ- ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

ਅਗਲੇ ਕੁੱਝ ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਲੋਕਾਂ ਨੂੰ ਦਿੱਤੀ ਸਲਾਹ- ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਖ਼ਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ ‘ਤੇ ਰਹਿਣ

Punjab Network

ਚੰਡੀਗੜ੍ਹ/ਨਵੀਂ ਦਿੱਲੀ, 19 ਅਪ੍ਰੈਲ 2026: IMD Alert: ਦੇਸ਼ ਭਰ ਵਿੱਚ ਵਧਦੀ ਗਰਮੀ ਦੇ ਵਿਚਕਾਰ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਵੱਡੀ ਚੇਤਾਵਨੀ ਜਾਰੀ ਕੀਤੀ ਹੈ।

ਦੇਸ਼ ਦੇ 13 ਰਾਜਾਂ ਵਿੱਚ ਮੀਂਹ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਕਈ ਇਲਾਕਿਆਂ ਵਿੱਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲ ਸਕਦੀ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ

ਪੰਜਾਬ ਵਿੱਚ ਪਿਛਲੇ 48 ਘੰਟਿਆਂ ਦੌਰਾਨ ਬੱਦਲਵਾਈ ਕਾਰਨ ਤਾਪਮਾਨ ਵਿੱਚ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਬਾਕੀ ਜ਼ਿਲ੍ਹੇ ਖੁਸ਼ਕ ਰਹੇ। ਫਰੀਦਕੋਟ 38.4 ਡਿਗਰੀ ਨਾਲ ਸਭ ਤੋਂ ਗਰਮ ਰਿਹਾ।

ਅਗਲੇ ਕੁੱਝ ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।

ਦਿੱਲੀ-NCR ਵਿੱਚ 40 ਡਿਗਰੀ ਤੱਕ ਪਹੁੰਚੇਗਾ ਪਾਰਾ

ਰਾਜਧਾਨੀ ਦਿੱਲੀ ਵਿੱਚ ਆਉਣ ਵਾਲੇ ਦਿਨ ਚੁਣੌਤੀਪੂਰਨ ਹੋਣਗੇ। ਅਗਲੇ 3 ਦਿਨਾਂ ਵਿੱਚ ਇਹ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ। ਪੱਛਮੀ ਯੂਪੀ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਪਰ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਿਆਨਕ ਗਰਮੀ ਜਾਰੀ ਰਹੇਗੀ।

ਕਿੱਥੇ ਮੀਂਹ ਤੇ ਕਿੱਥੇ ਲੂ (Heatwave)?

ਪਹਾੜੀ ਇਲਾਕੇ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।

ਬਿਹਾਰ ਦੇ ਪਟਨਾ, ਗਿਆ ਅਤੇ ਮੁਜ਼ੱਫਰਪੁਰ ਵਿੱਚ ਬਿਜਲੀ ਡਿੱਗਣ ਦਾ ਯੈਲੋ ਅਲਰਟ ਹੈ। ਰਾਜਸਥਾਨ ਦੇ ਬਾੜਮੇਰ ਵਿੱਚ ਪਾਰਾ 43 ਡਿਗਰੀ ਤੱਕ ਪਹੁੰਚ ਸਕਦਾ ਹੈ।

ਝਾਰਖੰਡ ਦੇ ਪਲਾਮੂ ਅਤੇ ਗੜ੍ਹਵਾ ਸਮੇਤ 7 ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਲਈ ਲੂ (Heatwave) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਖ਼ਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ ‘ਤੇ ਰਹਿਣ।