ਮੰਗਲਵਾਰ, ਜੂਨ 2, 2026
Home Blog Page 90

LPG Price Today: ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ! ਵਪਾਰਕ ਸਿਲੰਡਰ ਹੋਇਆ 2000 ਤੋਂ ਪਾਰ, ਘਰੇਲੂ ਗੈਸ ਦੀਆਂ ਕੀਮਤਾਂ

 

LPG Price Today: ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ, ਵਪਾਰਕ ਸਿਲੰਡਰ ਹੋਇਆ 2000 ਤੋਂ ਪਾਰ, ਪੜ੍ਹੋ ਘਰੇਲੂ ਗੈਸ ਦੀਆਂ ਕੀਮਤਾਂ

ਨਵੀਂ ਦਿੱਲੀ, 18 ਅਪ੍ਰੈਲ 2026:

ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇ ਬਾਵਜੂਦ ਭਾਰਤ ਵਿੱਚ ਅੱਜ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਸਰਕਾਰੀ ਤੇਲ ਕੰਪਨੀਆਂ (IOCL, HPCL, BPCL) ਨੇ ਘਰੇਲੂ ਐਲ.ਪੀ.ਜੀ (LPG) ਅਤੇ ਪੀ.ਐਨ.ਜੀ (PNG) ਦੀਆਂ ਦਰਾਂ ਨੂੰ ਸਥਿਰ ਰੱਖਿਆ ਹੈ।

ਘਰੇਲੂ ਐਲ.ਪੀ.ਜੀ (14.2 ਕਿਲੋ) ਦੇ ਅੱਜ ਦੇ ਰੇਟ- ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 14.2 ਕਿਲੋ ਵਾਲੇ ਸਿਲੰਡਰ ਦੀਆਂ ਕੀਮਤਾਂ

  • ਦਿੱਲੀ: ₹913.00
  • ਮੁੰਬਈ: ₹912.50
  • ਬੈਂਗਲੁਰੂ: ₹915.50
  • ਚੇਨਈ: ₹928.50
  • ਕੋਲਕਾਤਾ: ₹939.00
  • ਹੈਦਰਾਬਾਦ: ₹965.00

ਕਮਰਸ਼ੀਅਲ ਗੈਸ (19 ਕਿਲੋ) ਦੀ ਸਥਿਤੀ

1 ਅਪ੍ਰੈਲ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਜੋ ਵਾਧਾ ਹੋਇਆ ਸੀ, ਉਹ ਅੱਜ ਵੀ ਬਰਕਰਾਰ ਹੈ। ਸਾਊਦੀ ਕੰਟਰੈਕਟ ਪ੍ਰਾਈਸ (Saudi CP) ਵਿੱਚ 44% ਉਛਾਲ ਕਾਰਨ ਦਿੱਲੀ ਵਿੱਚ ਇਹ ₹2,078.50 ਅਤੇ ਮੁੰਬਈ ਵਿੱਚ ₹2,031 ‘ਤੇ ਵਿਕ ਰਿਹਾ ਹੈ।

ਪਾਈਪ ਵਾਲੀ ਰਸੋਈ ਗੈਸ (PNG) ਦੇ ਰੇਟ

ਪੀ.ਐਨ.ਜੀ ਦੀਆਂ ਕੀਮਤਾਂ ਵਿੱਚ ਵੀ ਅੱਜ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ (ਰੇਟ ਪ੍ਰਤੀ SCM):

  • ਦਿੱਲੀ: ₹47.89
  • ਬੈਂਗਲੁਰੂ: ₹52.00
  • ਹੈਦਰਾਬਾਦ: ₹51.00
  • ਮੁੰਬਈ/ਚੇਨਈ/ਕੋਲਕਾਤਾ: ₹50.00

ਸਪਲਾਈ ‘ਤੇ ਸਰਕਾਰ ਦਾ ਭਰੋਸਾ: ਘਬਰਾਉਣ ਦੀ ਲੋੜ ਨਹੀਂ

ਪੈਟਰੋਲੀਅਮ ਮੰਤਰਾਲੇ ਨੇ ਉਨ੍ਹਾਂ ਖ਼ਬਰਾਂ ਨੂੰ ਭਰਮਾਊ ਦੱਸਿਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੀ ਗੈਸ ਸਪਲਾਈ ਨੂੰ ਸੁਧਰਨ ਵਿੱਚ 4 ਸਾਲ ਲੱਗਣਗੇ।

ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ, ਦੇਸ਼ ਵਿੱਚ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਪਰਿਆਪਤ ਅਤੇ ਸਥਿਰ ਹੈ। ਸਪਲਾਈ ਚੇਨ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਰਹੀ ਹੈ।

ਭਾਰਤ ਆਪਣੀ ਲੋੜ ਦਾ 90% ਐਲ.ਪੀ.ਜੀ ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਅੰਤਰਰਾਸ਼ਟਰੀ ਚੁਣੌਤੀਆਂ ਦੇ ਬਾਵਜੂਦ, ਭਾਰਤ ਸਰਕਾਰ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ‘ਵੇਟ-ਐਂਡ-ਵਾਚ’ (ਦੇਖੋ ਅਤੇ ਇੰਤਜ਼ਾਰ ਕਰੋ) ਦੀ ਨੀਤੀ ਅਪਣਾ ਰਹੀ ਹੈ।

 

ਸਿੱਖਿਆ ਵਿਭਾਗ ਦੀ ਸਖ਼ਤੀ; ‘ਈ-ਪੰਜਾਬ ਪੋਰਟਲ’ ‘ਤੇ ਕੰਮ ਪੈਂਡਿੰਗ ਰੱਖਣ ਵਾਲੇ ਸਕੂਲ ਮੁਖੀਆਂ ਵਿਰੁੱਧ ਹੋਵੇਗੀ ਕਾਰਵਾਈ

 

ਸਿੱਖਿਆ ਵਿਭਾਗ ਦੀ ਸਖ਼ਤੀ; ‘ਈ-ਪੰਜਾਬ ਪੋਰਟਲ’ ‘ਤੇ ਕੰਮ ਪੈਂਡਿੰਗ ਰੱਖਣ ਵਾਲੇ ਸਕੂਲ ਮੁਖੀਆਂ ਵਿਰੁੱਧ ਹੋਵੇਗੀ ਕਾਰਵਾਈ

Education News, 17 ਅਪ੍ਰੈਲ 2026:

ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਨਵੇਂ ‘ਈ-ਪੰਜਾਬ ਪੋਰਟਲ’ (mstar Epunjab MIS 2.0) ‘ਤੇ ਯੂਜ਼ਰ ਐਕਟੀਵੇਸ਼ਨ ਅਤੇ ਕਲਾਸ ਅਲਾਟਮੈਂਟ ਦਾ ਕੰਮ ਤੁਰੰਤ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ- ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ

ਦਰਅਸਲ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ./ਐ.ਸਿ.), ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵਿਭਾਗ ਨੇ ਨਵੇਂ ‘ਈ-ਪੰਜਾਬ ਪੋਰਟਲ’ (mstar Epunjab MIS 2.0) ‘ਤੇ ਯੂਜ਼ਰ ਐਕਟੀਵੇਸ਼ਨ ਅਤੇ ਕਲਾਸ ਅਲਾਟਮੈਂਟ ਦਾ ਕੰਮ ਤੁਰੰਤ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

ਸਿੱਖਿਆ ਵਿਭਾਗ ਅਨੁਸਾਰ, ਪ੍ਰਾਈਵੇਟ ਸਕੂਲਾਂ ਦਾ ਲਗਭਗ 68 ਫੀਸਦੀ ਕਲਾਸ ਅਲਾਟਮੈਂਟ ਦਾ ਕੰਮ ਅਜੇ ਵੀ ਪੈਂਡਿੰਗ ਹੈ, ਜਦਕਿ ਸਰਕਾਰੀ ਸਕੂਲਾਂ ਦਾ 28 ਫੀਸਦੀ ਕੰਮ ਬਾਕੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਸਿਰਫ਼ 56 ਫੀਸਦੀ ਯੂਜ਼ਰ ਐਕਟੀਵੇਟ ਹੋਏ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਕੰਮ ਤੁਰੰਤ ਮੁਕੰਮਲ ਨਾ ਕੀਤਾ ਗਿਆ, ਤਾਂ ਸਬੰਧਤ ਸਕੂਲ ਮੁਖੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਵਿਭਾਗ ਨੇ ਸਮੂਹ ਬੀ.ਪੀ.ਈ.ਓਜ਼ (BPEOs) ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਨਿਗਰਾਨੀ ਕਰਨ ਅਤੇ ਸਮਾਂਬੱਧ ਕੰਮ ਨਾ ਕਰਨ ਵਾਲੇ ਸਕੂਲਾਂ ਦੀ ਸੂਚੀ ਲਿਖਤੀ ਰੂਪ ਵਿੱਚ ਦਫ਼ਤਰ ਨੂੰ ਭੇਜਣ।

 

ਪੰਜਾਬ ‘ਚ DA ਦਾ ਵਿਤਕਰਾ! ਉੱਚ ਅਧਿਕਾਰੀਆਂ ਦੀਆਂ ‘ਮੌਜਾਂ’, ਆਮ ਮੁਲਾਜ਼ਮਾਂ ਦਾ 16% DA ਅਜੇ ਵੀ ਪੈਂਡਿੰਗ; AAP ਸਰਕਾਰ ਦੀ ‘ਦੋਹਰੀ ਨੀਤੀ’ ‘ਤੇ ਉੱਠੇ ਸਵਾਲ

 

ਪੰਜਾਬ ‘ਚ DA ਦਾ ਵਿਤਕਰਾ! ਉੱਚ ਅਧਿਕਾਰੀਆਂ ਦੀਆਂ ‘ਮੌਜਾਂ’, ਆਮ ਮੁਲਾਜ਼ਮਾਂ ਦਾ 16% DA ਅਜੇ ਵੀ ਪੈਂਡਿੰਗ; AAP ਸਰਕਾਰ ਦੀ ‘ਦੋਹਰੀ ਨੀਤੀ’ ‘ਤੇ ਉੱਠੇ ਸਵਾਲ

ਚੰਡੀਗੜ੍ਹ, 18 ਅਪ੍ਰੈਲ 2026: ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮਹਿੰਗਾਈ ਭੱਤੇ (DA) ਦੀ ਵੰਡ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਤੋਂ ਚੱਲ ਰਿਹਾ ‘ਪੱਖਪਾਤ’ ਹੁਣ ਇੱਕ ਵੱਡਾ ਸਿਆਸੀ ਅਤੇ ਸਮਾਜਿਕ ਮੁੱਦਾ ਬਣ ਗਿਆ ਹੈ।

ਇਹ ਵੀ ਪੜ੍ਹੋ- ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET

ਤੱਥ ਦੱਸਦੇ ਹਨ ਕਿ ਕਿਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਖ਼ਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ ਤਾਂ ਰੋਕੀ ਰੱਖਿਆ, ਪਰ ਉੱਚ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ ਲਈ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ।

ਬਾਦਲ ਸਰਕਾਰ ਦਾ ‘ਬਰਾਬਰੀ’ ਵਾਲਾ ਫੈਸਲਾ (2014)

ਸਾਲ 2014 ਤੋਂ ਪਹਿਲਾਂ ਵੀ ਇਹ ਮੁੱਦਾ ਗਰਮਾਇਆ ਸੀ ਕਿ IAS ਅਧਿਕਾਰੀ ਆਪਣਾ DA ਪਹਿਲਾਂ ਲੈ ਲੈਂਦੇ ਸਨ। ਸਕੱਤਰੇਤ ਯੂਨੀਅਨ ਦੇ ਦਬਾਅ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 30/10/14 ਨੂੰ ਇੱਕ ਇਤਿਹਾਸਕ ਪੱਤਰ (ਨੰਬਰ 3517-20) ਜਾਰੀ ਕੀਤਾ।

ਇਹ ਵੀ ਪੜ੍ਹੋ- ਪੰਜਾਬ ‘ਚ ਭਰਤੀ ਪ੍ਰੀਖਿਆ ਫਰਜ਼ੀਵਾੜਾ; ਦੂਜੇ ਦੀ ਥਾਂ ਪੇਪਰ ਦਿੰਦੇ ਸਰਕਾਰੀ ਅਧਿਆਪਕ ਸਮੇਤ 2 ਕਾਬੂ

ਇਸ ਵਿੱਚ ਸਪੱਸ਼ਟ ਹੁਕਮ ਸੀ ਕਿ, “ਭਵਿੱਖ ਵਿੱਚ IAS/IPS/IFS ਅਧਿਕਾਰੀਆਂ ਨੂੰ DA ਉਦੋਂ ਹੀ ਮਿਲੇਗਾ, ਜਦੋਂ ਪੰਜਾਬ ਸਰਕਾਰ ਆਪਣੇ ਆਮ ਮੁਲਾਜ਼ਮਾਂ ਲਈ DA ਦੀ ਕਿਸ਼ਤ ਜਾਰੀ ਕਰੇਗੀ।” ਇਸ ਫੈਸਲੇ ਨੇ ਕੁਝ ਹੱਦ ਤੱਕ ਮੁਲਾਜ਼ਮਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਸੀ।

ਕਾਂਗਰਸ ਸਰਕਾਰ ਦੌਰਾਨ ਮੁੜ ਸ਼ੁਰੂ ਹੋਇਆ ‘ਵੀਆਈਪੀ ਕਲਚਰ’ (2019)

ਇਹ ਵੀ ਪੜ੍ਹੋ- Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ

ਸਾਲ 2017 ਵਿੱਚ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਬਾਦਲ ਸਾਹਿਬ ਦੇ ਉਸ ਫੈਸਲੇ ਨੂੰ ਉਲਟਾ ਦਿੱਤਾ। 14/10/19 ਨੂੰ ਜਾਰੀ ਪੱਤਰ (ਨੰਬਰ 1596231) ਰਾਹੀਂ ਹੁਕਮ ਕੀਤੇ ਗਏ ਕਿ, ਉੱਚ ਅਧਿਕਾਰੀਆਂ ਨੂੰ ਵਧਿਆ ਹੋਇਆ DA ਤੁਰੰਤ ਦੇ ਦਿੱਤਾ ਜਾਵੇ। ਅਧਿਕਾਰੀਆਂ ਲਈ ਵੱਖਰੇ ਤੌਰ ‘ਤੇ ਕਿਸੇ ਹੁਕਮ ਦੀ ਉਡੀਕ ਨਾ ਕੀਤੀ ਜਾਵੇ। ਇਸ ਫੈਸਲੇ ਨੇ ਮੁਲਾਜ਼ਮਾਂ ਅਤੇ ਅਫ਼ਸਰਸ਼ਾਹੀ ਵਿਚਕਾਰ ਮੁੜ ਇੱਕ ਵੱਡੀ ਖਾਈ ਪੈਦਾ ਕਰ ਦਿੱਤੀ।

AAP ਸਰਕਾਰ ਦੇ ਰਾਜ ‘ਚ ਜੁਡੀਸ਼ਲ ਅਫ਼ਸਰਾਂ ਨੂੰ ਵੀ ਮਿਲੀ ਰਾਹਤ, ਮੁਲਾਜ਼ਮ ਅਜੇ ਵੀ ਉਡੀਕ ‘ਚ

2022 ਵਿੱਚ ‘ਬਦਲਾਅ’ ਦੇ ਨਾਅਰੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁਲਾਜ਼ਮਾਂ ਨੂੰ ਵੱਡੀਆਂ ਉਮੀਦਾਂ ਸਨ। ਪਰ ਹਕੀਕਤ ਇਹ ਰਹੀ ਕਿ, IAS/IPS ਦੇ ਨਾਲ-ਨਾਲ ਹੁਣ ਜੁਡੀਸ਼ਲ ਅਫ਼ਸਰਾਂ ਨੂੰ ਵੀ ਤੁਰੰਤ DA ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਦੂਜੇ ਪਾਸੇ, ਆਮ ਮੁਲਾਜ਼ਮਾਂ ਦਾ 16% ਪੈਂਡਿੰਗ DA ਅਜੇ ਵੀ ਲਟਕ ਰਿਹਾ ਹੈ। ਮੁਲਾਜ਼ਮ ਜਥੇਬੰਦੀਆਂ ਦਾ ਤਰਕ ਹੈ ਕਿ ਜੇਕਰ ਅਫ਼ਸਰਾਂ ਲਈ ਖ਼ਜ਼ਾਨਾ ਭਰਿਆ ਹੈ, ਤਾਂ ਉਸੇ ਖ਼ਜ਼ਾਨੇ ਵਿੱਚੋਂ ਮੁਲਾਜ਼ਮਾਂ ਨੂੰ ਕਿਉਂ ਵਾਂਝੇ ਰੱਖਿਆ ਜਾ ਰਿਹਾ ਹੈ?

ਮੁਲਾਜ਼ਮਾਂ ਦੇ ਹੱਕਾਂ ਵੇਲੇ ‘ਖ਼ਜ਼ਾਨਾ ਖਾਲੀ’ ਹੋਣ ਦਾ ਰਾਗ ਅਲਾਪਿਆ ਜਾਂਦਾ

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਵੋਟ ਪਾਉਣ ਵਾਲਾ ‘ਆਮ ਮੁਲਾਜ਼ਮ’ ਅੱਜ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹੋ ਚੁੱਕਾ ਹੈ। ਉੱਚ ਅਹੁਦਿਆਂ ‘ਤੇ ਬੈਠੇ ਅਧਿਕਾਰੀ, ਜੋ ਨੀਤੀਆਂ ਬਣਾਉਂਦੇ ਹਨ, ਉਹ ਆਪਣੇ ਹਿੱਤ ਤਾਂ ਤੁਰੰਤ ਸੁਰੱਖਿਅਤ ਕਰ ਲੈਂਦੇ ਹਨ, ਪਰ ਹੇਠਲੇ ਪੱਧਰ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੱਕਾਂ ਵੇਲੇ ‘ਖ਼ਜ਼ਾਨਾ ਖਾਲੀ’ ਹੋਣ ਦਾ ਰਾਗ ਅਲਾਪਿਆ ਜਾਂਦਾ ਹੈ।

ਸਿੱਟਾ: ਇਹ ਸਥਿਤੀ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ‘ਅਫ਼ਸਰਸ਼ਾਹੀ’ ਅਤੇ ‘ਮੁਲਾਜ਼ਮਾਂ’ ਵਿਚਕਾਰ ਤਨਖ਼ਾਹਾਂ ਅਤੇ ਭੱਤਿਆਂ ਦਾ ਭੇਦਭਾਵ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਕੀ ਸਰਕਾਰ 10 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ 16% DA ਦੇ ਮਸਲੇ ‘ਤੇ ਕੋਈ ਠੋਸ ਫੈਸਲਾ ਲਵੇਗੀ? ਇਹ ਇੱਕ ਵੱਡਾ ਸਵਾਲ ਹੈ।

 

ਭਗਵੰਤ ਮਾਨ ਸਰਕਾਰ ਦੇ ‘ਬਦਲਾਅ’ ਦਾ ਸੱਚ; DA ਦੇ ਮਾਮਲੇ ‘ਚ ਪੰਜਾਬ ਦੇਸ਼ ਭਰ ‘ਚੋਂ ਸਭ ਤੋਂ ਪਿੱਛੇ; ਮੁਲਾਜ਼ਮਾਂ ਨਾਲ ‘ਧ੍ਰੋਹ’ ਦਾ ਲੱਗਿਆ ਦੋਸ਼ (ਪੜ੍ਹੋ ਪੂਰੀ ਰਿਪੋਰਟ)

 

ਭਗਵੰਤ ਮਾਨ ਸਰਕਾਰ ਦੇ ‘ਬਦਲਾਅ’ ਦਾ ਸੱਚ: DA ਦੇ ਮਾਮਲੇ ‘ਚ ਪੰਜਾਬ ਦੇਸ਼ ਭਰ ‘ਚੋਂ ਸਭ ਤੋਂ ਪਿੱਛੇ; ਮੁਲਾਜ਼ਮਾਂ ਨਾਲ ‘ਧ੍ਰੋਹ’ ਦਾ ਲੱਗਿਆ ਦੋਸ਼ (ਪੜ੍ਹੋ ਪੂਰੀ ਰਿਪੋਰਟ)

ਚਾਰ ਸਾਲਾਂ ਤੋਂ ‘ਸੋਕਾ’; ਇੱਕ ਫੀਸਦੀ ਵੀ ਨਹੀਂ ਵਧਾਇਆ DA- ‘ਵਾਅਦਾ ਖ਼ਿਲਾਫ਼ੀ’ ਦਾ ਲੱਗ ਰਿਹਾ ਦਾਗ

ਮੁਲਾਜ਼ਮਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੀ ਹੈ ਮਾਨ ਸਰਕਾਰ

ਚੰਡੀਗੜ੍ਹ, 18 ਅਪ੍ਰੈਲ 2026: ਪੰਜਾਬ ਦੀ ਭਗਵੰਤ ਮਾਨ ਸਰਕਾਰ, ਜੋ ‘ਆਮ ਆਦਮੀ’ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ, ਅੱਜ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਦੇ ਮੁੱਦੇ ‘ਤੇ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET

ਦੇਸ਼ ਦੇ ਵੱਖ-ਵੱਖ ਰਾਜਾਂ ਦੇ ਅੰਕੜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮ ਇਸ ਸਮੇਂ ਪੂਰੇ ਭਾਰਤ ਵਿੱਚੋਂ ਸਭ ਤੋਂ ਘੱਟ ਮਹਿੰਗਾਈ ਭੱਤਾ ਲੈ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ‘ਚ ਭਰਤੀ ਪ੍ਰੀਖਿਆ ਫਰਜ਼ੀਵਾੜਾ; ਦੂਜੇ ਦੀ ਥਾਂ ਪੇਪਰ ਦਿੰਦੇ ਸਰਕਾਰੀ ਅਧਿਆਪਕ ਸਮੇਤ 2 ਕਾਬੂ

ਮੁਲਾਜ਼ਮ ਜਥੇਬੰਦੀਆਂ ਨੇ ਸੋਸ਼ਲ ਮੀਡੀਆ ‘ਤੇ ਇੱਕ ਰਿਪੋਰਟ ਵਾਇਰਲ ਕਰਦਿਆਂ ਗੰਭੀਰ ਦੋਸ਼ ਲਾਇਆ ਹੈ ਕਿ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮਾਨ ਸਰਕਾਰ ਨੇ ਮੁਲਾਜ਼ਮਾਂ ਦੇ DA ਵਿੱਚ ਇੱਕ ਪ੍ਰਤੀਸ਼ਤ ਦਾ ਵੀ ਵਾਧਾ ਨਹੀਂ ਕੀਤਾ।

ਜਿੱਥੇ ਗੁਆਂਢੀ ਰਾਜ ਅਤੇ ਕੇਂਦਰ ਸਰਕਾਰ ਮਹਿੰਗਾਈ ਦੇ ਦੌਰ ਵਿੱਚ ਆਪਣੇ ਮੁਲਾਜ਼ਮਾਂ ਦੀ ਬਾਂਹ ਫੜ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ 42 ਫੀਸਦੀ ‘ਤੇ ਹੀ ਬੰਨ੍ਹ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ- Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ

ਸਟੇਟ ਵਾਈਜ਼ ਤੁਲਨਾਤਮਕ ਵੇਰਵਾ (1 ਜੁਲਾਈ 2025 ਤੋਂ)

ਸਰਕਾਰ / ਰਾਜ DA ਦੀ ਮੌਜੂਦਾ ਦਰ (%)
ਕੇਂਦਰ ਸਰਕਾਰ 58%
ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ 58%
ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ 58%
ਉੜੀਸਾ, ਆਸਾਮ, ਸਿੱਕਮ, ਅਰੁਣਾਚਲ 58%
ਬਿਹਾਰ, ਉੱਤਰਾਖੰਡ 55%
ਮਹਾਂਰਾਸ਼ਟਰ 53%
ਤਿਲੰਗਾਨਾ 52.8%
ਹਿਮਾਚਲ ਪ੍ਰਦੇਸ਼ 45%
ਪੰਜਾਬ (ਆਪ ਸਰਕਾਰ) 42% (ਸਭ ਤੋਂ ਘੱਟ)

 

ਇਹ ਅੰਕੜੇ ਸਾਫ਼ ਕਰਦੇ ਹਨ ਕਿ ਪੰਜਾਬ ਦੀ ਸਥਿਤੀ ਬਾਕੀ ਰਾਜਾਂ ਦੇ ਮੁਕਾਬਲੇ ਕਿੰਨੀ ਨਾਜ਼ੁਕ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ IAS ਅਤੇ IPS ਅਧਿਕਾਰੀਆਂ ਨੂੰ ਤੁਰੰਤ ਵਧਿਆ ਹੋਇਆ DA ਦੇ ਕੇ ਨਿਵਾਜ ਰਹੀ ਹੈ।

ਪਰ ਦੂਜੇ ਪਾਸੇ 6 ਲੱਖ ਦੇ ਕਰੀਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ। ਪੰਜਾਬ ਵਿੱਚ DA ਦੀ ਦਰ ਕੇਂਦਰ ਅਤੇ ਗੁਆਂਢੀ ਰਾਜਾਂ (ਹਰਿਆਣਾ/ਰਾਜਸਥਾਨ) ਨਾਲੋਂ 16 ਫੀਸਦੀ ਘੱਟ ਹੈ।

ਚੋਣਾਂ ਤੋਂ ਪਹਿਲਾਂ AAP ਵੱਲੋਂ ਮੁਲਾਜ਼ਮਾਂ ਨਾਲ ਕੀਤੇ ਗਏ ਵੱਡੇ-ਵੱਡੇ ਵਾਅਦੇ ਹੁਣ ਹਵਾਈ ਸਾਬਤ ਹੋ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 10 ਮਈ ਦੀ ਮੀਟਿੰਗ ਵਿੱਚ 16% ਪੈਂਡਿੰਗ DA ਬਾਰੇ ਕੋਈ ਠੋਸ ਫੈਸਲਾ ਨਾ ਲਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਵੱਡੇ ਜਨਤਕ ਰੋਸ ਦਾ ਸਾਹਮਣਾ ਕਰਨਾ ਪਵੇਗਾ।

 

ਪੰਜਾਬ ਦੀ ਆਪਣੀ ‘ਸਿੱਖਿਆ ਨੀਤੀ’ ਲਈ ਬਣੇਗੀ ਡਰਾਫਟਿੰਗ ਕਮੇਟੀ; TET ਅਤੇ ਪੈਨਸ਼ਨ ਬਾਰੇ ਜਲਦ ਫੈਸਲੇ ਦੀ ਉਮੀਦ! ਅਧਿਆਪਕਾਂ ਦੇ ਮਸਲਿਆਂ ‘ਤੇ ਮਾਨ ਸਰਕਾਰ ਨੇ ਦਿੱਤਾ ਭਰੋਸਾ

 

ਵਿੱਤ ਮੰਤਰੀ ਵੱਲੋਂ ਜਥੇਬੰਦੀਆਂ ਨੂੰ TET ਦੇ ਮਸਲੇ ‘ਤੇ ਅਧਿਆਪਕਾਂ ਨਾਲ ਬੇ-ਇਨਸਾਫੀ ਨਾ ਹੋਣ ਦੇਣ ਦਾ ਭਰੋਸਾ

ਕੈਬਨਿਟ ਸਬ ਕਮੇਟੀ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਲਈ ਡਰਾਫਟਿੰਗ ਕਮੇਟੀ ਬਣਾਉਣ ਦੇ ਨਿਰਦੇਸ਼

ਵਿੱਤ ਮੰਤਰੀ ਨੇ ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਤੇ ਬਾਕੀ ਵਿੱਤੀ ਮੰਗਾਂ ਬਾਰੇ ਜਲਦ ਫੈਸਲਾ ਲੈਣ ਦਾ ਦਿੱਤਾ ਭਰੋਸਾ

ਚੰਡੀਗੜ੍ਹ 17 ਅਪ੍ਰੈਲ 2026

ਇਨ ਸਰਵਿਸ ਅਧਿਆਪਕਾਂ ‘ਤੇ ਲਾਗੂ ਕੀਤੀ ਟੀ.ਈ.ਟੀ. ਦੀ ਸ਼ਰਤ, ਪੰਜਾਬ ਦੀ ਸਿੱਖਿਆ ਨੀਤੀ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਮਸਲਿਆਂ ਨੂੰ ਲੈ ਕੇ ਕੀਤੇ ਵਾਅਦੇ ਸਿਰੇ ਨਾ ਚਾੜਨ ਵਿਰੁੱਧ ਮੁੱਖ ਮੰਤਰੀ ਨਿਵਾਸ ਵੱਲ ਬੀਤੀ 11 ਅਪ੍ਰੈਲ ਨੂੰ ਸੰਗਰੂਰ ਵਿਖੇ ਹੋਏ “ਵਾਅਦਾ ਖਿਲਾਫੀ” ਮਾਰਚ ਤੋਂ ਬਾਅਦ ਤਿੰਨ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਦੇ ਵਫਦ ਵੱਲੋਂ ਕੈਬਨਟ ਸਬ ਕਮੇਟੀ ਦੇ ਕਨਵੀਨਰ ਹਰਪਾਲ ਸਿੰਘ ਚੀਮਾ (ਵਿੱਤ ਮੰਤਰੀ ਪੰਜਾਬ) ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਹੈ।

ਇਸ ਮੀਟਿੰਗ ਵਿੱਚ ਵਿਸ਼ੇਸ਼ ਸਕੱਤਰ (ਸਿੱਖਿਆ) ਹਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰਜ਼ ਮਹੇਸ਼ ਕੁਮਾਰ, ਵਿਜੇ ਸ਼ਰਮਾ ਸਮੇਤ ਵਿੱਤ ਅਤੇ ਸਿੱਖਿਆ ਵਿਭਾਗ ਦੇ ਬਾਕੀ ਅਧਿਕਾਰੀ ਵੀ ਸ਼ਾਮਿਲ ਰਹੇ। ਅਧਿਆਪਕ ਜਥੇਬੰਦੀਆਂ ਦੇ ਵਫਦ ਦੀ ਅਗਵਾਈ ਵਿਕਰਮ ਦੇਵ ਸਿੰਘ (ਸੂਬਾ ਪ੍ਰਧਾਨ, ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ), ਸਰਵਣ ਸਿੰਘ ਔਜਲਾ (ਸੂਬਾ ਸੀਨੀਅਰ ਮੀਤ ਪ੍ਰਧਾਨ, ਡੀ.ਟੀ. ਐੱਫ. ਦਿਗਵਿਜੇ) ਅਤੇ ਜਗਦੀਸ਼ ਕੁਮਾਰ ਜੱਗੀ (ਸੂਬਾ ਪ੍ਰਧਾਨ, ਗੌਰਮਿੰਟ ਫਿਜੀਕਲ ਟੀਚਰ ਐਸੋਸੀਏਸ਼ਨ) ਵੱਲੋਂ ਕੀਤੀ ਗਈ।

ਮੀਟਿੰਗ ਦੀ ਰਿਪੋਰਟ ਮੀਡਿਆ ਨੂੰ ਜਾਰੀ ਕਰਦੇ ਹੋਏ ਅਧਿਆਪਕ ਆਗੂਆਂ ਰਾਜੀਵ ਕੁਮਾਰ ਬਰਨਾਲਾ, ਰੇਸ਼ਮ ਸਿੰਘ ਖੇਮੂਆਣਾ, ਅਜੀਤ ਪਾਲ ਸਿੰਘ ਅਤੇ ਲਖਵੀਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਨਸਰਵਿਸ ਅਧਿਆਪਕਾਂ ‘ਤੇ ਟੀ.ਈ.ਟੀ. ਦੀ ਲੱਗੀ ਸ਼ਰਤ ਵਿਰੁੱਧ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਕਰਨ ਦਾ ਭਰੋਸਾ ਲਾਗੂ ਕਰਨ ਦੀ ਥਾਂ ਅਧਿਆਪਕਾਂ ‘ਤੇ ਜਬਰੀ ਟੀਈਟੀ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਸਾਲ 2011 ਤੋਂ ਪਹਿਲਾਂ ਐਨ.ਸੀ.ਟੀ.ਈ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਪੂਰੀਆਂ ਕਰਨ ਵਾਲੇ ਅਧਿਆਪਕਾਂ ਸਮੇਤ ਟੀ.ਈ.ਟੀ. ਤੋਂ ਛੋਟ ਪ੍ਰਾਪਤ ਸ਼ਰੀਰਕ ਸਿੱਖਿਆ, ਆਰਟ ਐਂਡ ਕ੍ਰਾਫਟ ਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਰਿਵਿਊ ਪਟੀਸ਼ਨ ਬਿਨਾਂ ਦੇਰੀ ਦਾਇਰ ਕਰੇ।

ਇਸ ਸਬੰਧੀ ਵਿੱਤ ਮੰਤਰੀ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਰਿਵਿਊ ਪਟੀਸ਼ਨ ਪਾਉਣ ਦੀ ਪ੍ਰਕਿਰਿਆ ਜਲਦ ਮੁਕੰਮਲ ਕੀਤੀ ਜਾਵੇ ਅਤੇ ਅਦਾਲਤੀ ਫੈਸਲੇ ਨੂੰ ਲਾਗੂ ਕਰਨ ਵਿੱਚ ਕਾਹਲ਼ ਵਿਖਾਉਣ ਦੀ ਥਾਂ ਕਾਨੂੰਨੀ ਤੇ ਵਿਭਾਗੀ ਤੌਰ ‘ਤੇ ਅਧਿਆਪਕਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣ।

ਇਸੇ ਤਰ੍ਹਾਂ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੌਮੀ ਸਿੱਖਿਆ ਨੀਤੀ- 2020 ਨੂੰ ਪੰਜਾਬ ਵਿੱਚ ਨਾ ਲਾਗੂ ਕਰਨ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ‘ਤੇ ਪੰਜਾਬ ਕੈਬਨਿਟ ਨੇ 5 ਸਤੰਬਰ 2024 ਨੂੰ ਫੈਸਲਾ ਵੀ ਕੀਤਾ ਸੀ, ਪ੍ਰੰਤੂ ਪੰਜਾਬ ਸਰਕਾਰ ਇਸ ਭਰੋਸੇ ‘ਤੇ ਵੀ ਕਾਇਮ ਨਹੀਂ ਰਹਿ ਸਕੀ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸੂਬੇ ਦੇ ਸਥਾਨਕ ਹਾਲਾਤਾਂ (ਆਰਥਿਕਤਾ, ਭਾਸ਼ਾ ਅਤੇ ਸਮਾਜਿਕਤਾ) ਅਨੁਸਾਰ ਵਿਗਿਆਨਕ ਲੀਹਾਂ ‘ਤੇ ਆਪਣੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕਰਕੇ ਲਾਗੂ ਕੀਤਾ ਜਾਵੇ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਬਾਰੇ ਸਿੱਖਿਆ ਅਧਿਕਾਰੀਆਂ ਨੂੰ ਪੰਜਾਬ ਕੈਬਨਿਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਸੂਬੇ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਲਈ ਡਰਾਫਟਿੰਗ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਸਿੱਖਿਆ ਸ਼ਾਸਤਰੀ, ਆਰਥਿਕ ਮਾਹਿਰ, ਯੂਨੀਵਰਸਿਟੀਆਂ ਦੇ ਉੱਪ ਕੁਲਪਤੀ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨੁਮਾਇੰਦੇ ਸ਼ਾਮਿਲ ਕਰਨ ਦੀ ਗੱਲ ਆਖੀ ਗਈ।

ਇਸੇ ਤਰ੍ਹਾਂ ਆਗੂਆਂ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਪੁਰਾਣੀ ਪੈਨਸ਼ਨ ਦੇ ਮਾਮਲੇ ਵਿੱਚ 18 ਨਵੰਬਰ 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ ਲਈ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਦਾ S.O.P. (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਜਾਰੀ ਕੀਤਾ ਜਾਵੇ ਅਤੇ 1.1.2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਦੇ G.P.F. (ਜੀ.ਪੀ.ਐੱਫ.) ਦੇ ਖਾਤੇ ਖੋਲ੍ਹੇ ਜਾਣ।

ਮਿਤੀ 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ ਬਹਾਲ ਕਰਨ, ਮੁਲਾਜ਼ਮਾਂ ਦਾ ਪੈਂਡਿੰਗ 16% ਮਹਿੰਗਾਈ ਭੱਤਾ ਜਾਰੀ ਕਰਕੇ ਸੂਬੇ ਦੇ ਹੀ ਖਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਧਿਕਾਰੀਆਂ ਦੇ ਬਰਾਬਰ ਡੀ.ਏ. ਦੇਣ, ਮੁਲਾਜ਼ਮਾਂ ਦੇ ਬੰਦ ਕੀਤੇ 37 ਕਿਸਮ ਦੇ ਪੱਤੇ ਸਮੇਤ ਪੇਂਡੂ ਇਲਾਕਾ ਭੱਤਾ ਅਤੇ ਬਾਰਡਰ ਇਲਾਕਾ ਭੱਤਾ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ।

ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ 10 ਮਈ 2026 ਨੂੰ ਕੈਬਨਿਟ ਸਬ ਕਮੇਟੀ ਵੱਲੋਂ ਸੱਦੀ ਉੱਚ ਪੱਧਰੀ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦੇ ਹੱਲ ਬਾਰੇ ਵਿਚਾਰ ਕੀਤਾ ਜਾਵੇਗਾ।

 

Punjab Breaking: MC ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸ਼ਡਿਊਲ ਜਾਰੀ

 

Punjab Breaking: MC ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸ਼ਡਿਊਲ ਜਾਰੀ

ਮੁੱਢਲੀ ਵੋਟਰ ਸੂਚੀ ’ਤੇ 23 ਅਪ੍ਰੈਲ ਤੱਕ ਦਿੱਤੇ ਜਾ ਸਕਦੇ ਨੇ ਦਾਅਵੇ ਤੇ ਇਤਰਾਜ਼, ਨਿਪਟਾਰਾ 30 ਅਪ੍ਰੈਲ ਤੱਕ

5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ

ਜਲੰਧਰ, 17 ਅਪ੍ਰੈਲ 2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2026 ਲਈ ਵੋਟਰ ਸੂਚੀਆਂ ਦੀ ਸੁਧਾਈ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਦਿਵਿਯਾ ਪੀ. ਨੇ ਦੱਸਿਆ ਕਿ ਨਗਰ ਕੌਸਲ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ, ਫਿਲੌਰ ਅਤੇ ਨਗਰ ਪੰਚਾਇਤ, ਮਹਿਤਪੁਰ, ਲੋਹੀਆਂ ਖਾਸ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਲਈ ਵੋਟਰ ਸੂਚੀਆਂ ਯੋਗਤਾ ਮਿਤੀ 23 ਅਪ੍ਰੈਲ 2026 ਅਨੁਸਾਰ ਅਪਡੇਟ ਕੀਤੀਆਂ ਜਾਣੀਆਂ ਹਨ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 15 ਅਪ੍ਰੈਲ 2026 ਨੂੰ ਕੀਤੀ ਜਾ ਚੁੱਕੀ ਹੈ, ਜਿਸ ’ਤੇ ਦਾਅਵੇ ਅਤੇ ਇਤਰਾਜ਼ 23 ਅਪ੍ਰੈਲ 2026 ਤੱਕ ਲਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 30 ਅਪ੍ਰੈਲ 2026 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 5 ਮਈ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਇਸ ਤੋਂ ਇਲਾਵਾ 20 ਅਤੇ 21 ਅਪ੍ਰੈਲ 2026 ਨੂੰ ਵੋਟਰ ਰਜਿਸਟ੍ਰੇਸ਼ਨ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ।

ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਸਤੇ ਨਵੀਂ ਵੋਟ ਬਣਾਉਣ ਵਾਲੇ ਵਿਅਕਤੀ/ਵੋਟਰ ਦੀ ਉਮਰ ਯੋਗਤਾ ਮਿਤੀ 23 ਅਪ੍ਰੈਲ 2026 ਤੱਕ 18 ਸਾਲ ਦੀ ਹੋਣੀ ਚਾਹੀਦੀ ਹੈ।

ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਫਾਰਮ-7, 8 ਅਤੇ 9 ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ, ਆਦਮਪੁਰ, ਜਲੰਧਰ-2,ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਦਫ਼ਤਰ ਵਿੱਚ ਉਪਲਬਧ ਹਨ।

ਇਸਦੀ ਕਾਪੀ ਕਮਿਸ਼ਨ ਦੀ ਵੈੱਬਸਾਈਟ <sec.punjab.gov.in> ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਇਨ੍ਹਾਂ ਫਾਰਮਾਂ ਨੂੰ ਪੂਰੀ ਤਰ੍ਹਾਂ ਭਰ ਕੇ ਸਬੰਧਤ ਐਸ.ਡੀ.ਐਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਜਮ੍ਹਾ ਕਰਵਾਇਆ ਜਾ ਸਕਦਾ ਹੈ।

 

Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ

 

Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ 2 ਮਾਸੂਮ ਬੱਚੇ ਵੀ ਝੁਲਸੇ

Punjab Network

ਬਟਾਲਾ/ਗੁਰਦਾਸਪੁਰ, 17 ਅਪ੍ਰੈਲ 2026:

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਮਹਿਮਦਪੁਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਨੌਜਵਾਨ ਨੇ ਕਲਾਸਰੂਮ ਵਿੱਚ ਪੜ੍ਹਾ ਰਹੀ ਆਪਣੀ ਹੀ ਸਕੀ ਮਾਮੀ (ਮਹਿਲਾ ਅਧਿਆਪਕਾ) ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਦੌਰਾਨ ਅਧਿਆਪਕਾ ਦੇ ਕੋਲ ਬੈਠੇ ਦੋ ਮਾਸੂਮ ਬੱਚੇ ਵੀ ਤੇਜ਼ਾਬ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ ਹਨ।

ਇਹ ਵੀ ਪੜ੍ਹੋ- Recruitment Exam Fraud: ਪੰਜਾਬ ‘ਚ ਭਰਤੀ ਪ੍ਰੀਖਿਆ ਫਰਜ਼ੀਵਾੜਾ; ਦੂਜੇ ਦੀ ਥਾਂ ਪੇਪਰ ਦਿੰਦੇ ਸਰਕਾਰੀ ਅਧਿਆਪਕ ਸਮੇਤ 2 ਕਾਬੂ

ਜਾਣਕਾਰੀ ਅਨੁਸਾਰ, 36 ਸਾਲਾ ਲਖਵਿੰਦਰ ਕੌਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਸਵੇਰੇ ਕਰੀਬ 10:30 ਵਜੇ ਉਸ ਦਾ ਭਾਣਜਾ ਸ਼ੀਸ਼ੀ ਵਿੱਚ ਤੇਜ਼ਾਬ ਭਰ ਕੇ ਸਕੂਲ ਪਹੁੰਚਿਆ ਅਤੇ ਕਲਾਸਰੂਮ ਵਿੱਚ ਵੜਦਿਆਂ ਹੀ ਸਿੱਧਾ ਲਖਵਿੰਦਰ ਕੌਰ ‘ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਦੇ ਛਿੱਟੇ ਪੈਣ ਕਾਰਨ 4 ਸਾਲਾ ਅਜੀਤ ਸਿੰਘ ਅਤੇ 6 ਸਾਲਾ ਪ੍ਰਭਜੋਤ ਕੌਰ ਵੀ ਝੁਲਸ ਗਏ।

ਇਹ ਵੀ ਪੜ੍ਹੋ- ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET

ਦੱਸਿਆ ਜਾ ਰਿਹਾ ਹੈ ਕਿ ਬੱਚੀ ਪ੍ਰਭਜੋਤ ਕੌਰ ਦੀਆਂ ਅੱਖਾਂ ਵਿੱਚ ਤੇਜ਼ਾਬ ਪਿਆ ਹੈ ਅਤੇ ਲਖਵਿੰਦਰ ਕੌਰ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਤਿੰਨਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਸਕੂਲ ਵਿੱਚ ਹੜਕੰਪ ਮਚ ਗਿਆ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ, ਬਟਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਸਮੇਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਐਡਜ਼ (AIDS) ਤੋਂ ਪੀੜਤ ਹੈ। ਹਮਲੇ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ, ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਤੇਜ਼ਾਬ ਕਾਰਨ ਬੱਚੀ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ

ਪਿੰਡ ਦੇ ਸਰਪੰਚ ਮਨਦੀਪ ਸਿੰਘ ਅਤੇ ਡਿਊਟੀ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਤੇਜ਼ਾਬ ਕਾਰਨ ਬੱਚੀ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਅਧਿਆਪਕਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਸਕੂਲ ਵਰਗੀ ਪਵਿੱਤਰ ਥਾਂ ‘ਤੇ ਹੋਏ ਇਸ ਹਮਲੇ ਨੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

 

BREAKING- ਲੋਕ ਸਭਾ ‘ਚ ਹਾਰੀ ਮੋਦੀ ਸਰਕਾਰ; ਮਹਿਲਾ ਰਾਖਵਾਂਕਰਨ ਬਿੱਲ ਬਹੁਮਤ ਨਾ ਮਿਲਣ ਕਾਰਨ ਡਿੱਗਿਆ!

 

BREAKING- ਲੋਕ ਸਭਾ ‘ਚ ਹਾਰੀ ਮੋਦੀ ਸਰਕਾਰ; ਮਹਿਲਾ ਰਾਖਵਾਂਕਰਨ ਬਿੱਲ ਬਹੁਮਤ ਨਾ ਮਿਲਣ ਕਾਰਨ ਡਿੱਗਿਆ!

ਨਵੀਂ ਦਿੱਲੀ, 17 ਅਪ੍ਰੈਲ 2026: ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਨੂੰ ਸਿਆਸਤ ਵਿੱਚ 33 ਫੀਸਦੀ ਹਿੱਸੇਦਾਰੀ ਦੇਣ ਲਈ ਪੇਸ਼ ਕੀਤਾ ਗਿਆ ਇਤਿਹਾਸਕ ਮਹਿਲਾ ਰਾਖਵਾਂਕਰਨ ਬਿੱਲ ਅੱਜ ਲੋਕ ਸਭਾ ਵਿੱਚ ਲੋੜੀਂਦਾ ਬਹੁਮਤ ਹਾਸਲ ਨਾ ਕਰ ਸਕਣ ਕਾਰਨ ਡਿੱਗ ਗਿਆ ਹੈ। ਸੰਵਿਧਾਨਕ ਸੋਧ ਲਈ ਜ਼ਰੂਰੀ ਦੋ-ਤਿਹਾਈ ਬਹੁਮਤ ਨਾ ਮਿਲਣ ਕਾਰਨ ਇਹ ਬਿੱਲ ਸਦਨ ਦੀ ਮਨਜ਼ੂਰੀ ਹਾਸਲ ਕਰਨ ਵਿੱਚ ਅਸਫ਼ਲ ਰਿਹਾ।

ਸੰਵਿਧਾਨ ਵਿੱਚ ਸੋਧ ਕਰਨ ਲਈ ਸਦਨ ਵਿੱਚ ਮੌਜੂਦ ਅਤੇ ਵੋਟਿੰਗ ਕਰਨ ਵਾਲੇ ਮੈਂਬਰਾਂ ਦਾ ਦੋ-ਤਿਹਾਈ (2/3) ਸਮਰਥਨ ਹੋਣਾ ਲਾਜ਼ਮੀ ਹੁੰਦਾ ਹੈ। 326 ਵੋਟਾਂ ਦੀ ਲੋੜ ਸੀ, ਸਿਰਫ਼ 298 ਵੋਟਾਂ ਪ੍ਰਾਪਤ ਹੋਈਆਂ। ਹਾਲਾਂਕਿ ਬਿੱਲ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਪਈਆਂ, ਪਰ ਵਿਰੋਧੀ ਧਿਰਾਂ ਦੇ ਇਤਰਾਜ਼ ਅਤੇ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਅੰਕੜਾ ਜਾਦੂਈ ਅੰਕੜੇ ਤੱਕ ਨਹੀਂ ਪਹੁੰਚ ਸਕਿਆ।

ਵੋਟਿੰਗ ਨਤੀਜਾ: ਲੋਕ ਸਭਾ ਵਿੱਚ ਸੰਵਿਧਾਨ (131ਵੀਂ ਸੋਧ) ਬਿੱਲ ਲਈ ਕੁੱਲ 489 ਵੋਟਾਂ ਪਈਆਂ। ਬਿੱਲ ਦੇ ਹੱਕ ਵਿੱਚ 298 ਵੋਟਾਂ ਪਈਆਂ, ਜਦੋਂ ਕਿ ਇਸਦੇ ਵਿਰੁੱਧ 230 ਵੋਟਾਂ ਪਈਆਂ। ਕਿਉਂਕਿ ਬਿੱਲ ਨੂੰ ਪਾਸ ਕਰਨ ਲਈ 326 ਵੋਟਾਂ ਦੀ ਲੋੜ ਸੀ, ਇਸ ਲਈ ਇਸਨੂੰ ਕਾਨੂੰਨ ਨਹੀਂ ਬਣਾਇਆ ਜਾ ਸਕਿਆ।

ਸਰਕਾਰ ਦਾ ਉਦੇਸ਼ ਇਸ ਬਿੱਲ ਰਾਹੀਂ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾਵਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਕਰਨਾ ਸੀ। ਬਿੱਲ ਦੇ ਡਿੱਗਣ ਨਾਲ ਹੁਣ ਇਹ ਪ੍ਰਕਿਰਿਆ ਲਟਕ ਗਈ ਹੈ। ਇਸ ਫੈਸਲੇ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।

ਬਿੱਲ ਦੇ ਨਾਕਾਮ ਹੋਣ ਤੋਂ ਬਾਅਦ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼-ਪ੍ਰਤੀਦੋਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਕਾਰ ਨੇ ਇਸ ਨੂੰ ਮਹਿਲਾ ਸ਼ਕਤੀਕਰਨ ਦੇ ਰਾਹ ਵਿੱਚ ਰੋੜਾ ਦੱਸਿਆ ਹੈ, ਜਦਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਬਿੱਲ ਵਿੱਚ ਕਈ ਖਾਮੀਆਂ ਸਨ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਸੀ।

ਇਸ ਘਟਨਾਕ੍ਰਮ ਨੇ ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ ਦੀ ਦਿਸ਼ਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਦਿਸ਼ਾ ਵਿੱਚ ਅਗਲਾ ਕਦਮ ਕੀ ਚੁੱਕਦੀ ਹੈ।

 

ਪੰਜਾਬ ਕੈਬਨਿਟ ਨੇ ਫਿਰ ਕੀਤੀ ਵਾਅਦਾ ਖਿਲਾਫ਼ੀ; ਬੇਰੁਜ਼ਗਾਰਾਂ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

 

ਪੰਜਾਬ ਕੈਬਨਿਟ ਨੇ ਫਿਰ ਕੀਤੀ ਵਾਅਦਾ ਖਿਲਾਫ਼ੀ; ਬੇਰੁਜ਼ਗਾਰਾਂ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਬੇਰੁਜ਼ਗਾਰ ਵੱਲੋਂ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ

ਪੰਜਾਬ ਕੈਬਨਿਟ ਨੇ ਫਿਰ ਵਾਅਦਾ ਖਿਲਾਫੀ ਕੀਤੀ: ਬੇਰੁਜ਼ਗਾਰ ਸਾਂਝਾ ਮੋਰਚਾ

ਡੀਸੀ ਸਾਹਿਬ ਨੇ ਦਿੱਤਾ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ

ਦਲਜੀਤ ਕੌਰ

ਸੰਗਰੂਰ, 17 ਅਪ੍ਰੈਲ, 2026: ਪਿਛਲੇ ਦਿਨੀਂ 9 ਅਪ੍ਰੈਲ ਨੂੰ ਬੇਰੁਜ਼ਗਾਰਾਂ ਦੀਆਂ ਮੀਟਿੰਗਾਂ ਚੰਡੀਗੜ੍ਹ ਵਿਖੇ ਵੱਖ- ਵੱਖ ਸਕੱਤਰਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈਆਂ ਸਨ।

ਜਿਨ੍ਹਾਂ ਵਿੱਚ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਇਸ ਗੱਲ ਦੀ ਆਸ ਬੱਝੀ ਸੀ ਕਿ 17 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਲੈਕਚਰਾਰ ਕਾਡਰ ਦੀ ਭਰਤੀ ਅਤੇ ਉਮਰ ਹੱਦ ਛੋਟ ਦੇਣ ਸਬੰਧੀ ਏਜੰਡਾ ਪੇਸ਼ ਕੀਤਾ ਜਾਵੇਗਾ।

ਪਰੰਤੂ ਅੱਜ ਜਿਉਂ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਸੰਪੰਨ ਹੋਈ ਤਾਂ ਬੇਰੁਜ਼ਗਾਰਾਂ ਪੱਲੇ ਮੁੜ ਨਿਰਾਸ਼ਾ ਪਈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ਨੇ ਦੱਸਿਆ ਕਿ ਉਨਾਂ ਇਸ ਸਬੰਧੀ ਫੌਰੀ ਤੌਰ ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਰਾਬਤਾ ਕਰਕੇ ਬੇਰੁਜ਼ਗਾਰਾਂ ਦੀ ਮੀਟਿੰਗ ਉੱਚ ਯੋਗ ਅਧਿਕਾਰੀਆਂ ਨਾਲ ਕਰਾਉਣ ਦੀ ਤਜਵੀਜ਼ ਰੱਖੀ। ਇਸ ਸਬੰਧੀ ਉਹਨਾਂ ਹਾਂ ਪੱਖੀ ਹੁੰਗਾਰਾ ਭਰਿਆ।

ਇੱਧਰ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ। ਕਿਉਂਕਿ ਚਾਰ ਸਾਲਾਂ ਵਿੱਚ ਉਹਨਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ।

ਕਰੀਬ ਚਾਰ ਮਹੀਨੇ ਤੋਂ ਚਲਦੇ ਪੱਕੇ ਮੋਰਚੇ ਦੇ ਬਾਵਜੂਦ ਵੀ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਅਣਦੇਖੇ ਕਰ ਰਹੀ ਹੈ। ਉਹਨਾਂ ਮੁੜ ਐਲਾਨ ਕੀਤਾ ਕਿ ਉਹ ਪੰਜਾਬ ਅੰਦਰ ਮੁੱਖ ਮੰਤਰੀ ਦੀਆਂ ਜਨਤਕ ਰੈਲੀਆਂ ਵਿੱਚ ਜਾ ਕੇ ਆਪਣੇ ਸਵਾਲ ਰੱਖਣਗੇ।

ਬੇਰੁਜ਼ਗਾਰਾਂ ਦੀਆਂ ਮੰਗਾਂ ਹਨ ਕਿ, ਸਿੱਖਿਆ ਵਿਭਾਗ ਵਿੱਚ ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਮਾਸਟਰ ਕੇਡਰ ਵਿੱਚੋ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ।

ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।

ਇਸ ਮੌਕੇ ਸੰਦੀਪ ਸਿੰਘ ਮੋਫ਼ਰ, ਰਿੰਕੂ ਝਾੜੋਂ, ਮਨਜੀਤ ਕੌਰ, ਰਾਜਵੀਰ ਕੌਰ, ਮਨਪ੍ਰੀਤ ਸਿੰਘ ਨਰਿੰਦਰਪੁਰਾ, ਹਰਭਜਨ ਸਿੰਘ ਰਿਓਂਦ ਖੁਰਦ ਆਦਿ ਹਾਜ਼ਰ ਸਨ।

 

ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET- ਪੜ੍ਹੋ ਪੇਪਰ ਦੀ ਨਵੀਂ Date 

 

ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET- ਪੜ੍ਹੋ ਪੇਪਰ ਦੀ ਨਵੀਂ Date 

 

ਪੰਜਾਬ ਨੈੱਟਵਰਕ

ਚੰਡੀਗੜ੍ਹ, 17 ਅਪ੍ਰੈਲ 2026-

ਪੰਜਾਬ ਦੇ ਇਨ-ਸਰਵਿਸ ਅਧਿਆਪਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿ, 19 ਅਪ੍ਰੈਲ ਨੂੰ ਹੋਣ ਵਾਲਾ ਪੀਐਸ-ਟੈਟ ਹੁਣ 26 ਅਪ੍ਰੈਲ ਨੂੰ ਹੋਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪਬਲਿਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਪਬਲਿਕ ਨੋਟਿਸ ਦੇ ਮੁਤਾਬਕ, ਪੀ ਟੈਟ-1 ਅਤੇ ਪੀ ਟੈਟ-2 ਦੀ ਰਜਿਸਟਰੇਸ਼ਨ ਦੌਰਾਨ ਉਮੀਦਵਾਰਾਂ ਵੱਲੋਂ ਭਰੇ ਗਏ ਵੇਰਵਿਆਂ ਵਿੱਚ ਮੌਜੂਦਾ ਤੈਨਾਤੀ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਇਹ ਪ੍ਰੀਖਿਆ 19 ਅਪ੍ਰੈਲ ਨੂੰ ਹੁਣ ਇਹ ਪ੍ਰੀਖਿਆ (ਪੀ ਟੈਟ-1 ਅਤੇ ਪੀ ਟੈਟ-2) ਨਹੀਂ ਹੋਵੇਗੀ। ਇਸ ਦੀ ਪ੍ਰੀਖਿਆ ਦੀ ਨਵੀਂ 26 ਅਪ੍ਰੈਲ 2026 ਐਲਾਨੀ ਗਈ ਹੈ। ਹੁਣ ਇਹ ਪ੍ਰੀਖਿਆ (ਪੀ ਟੈਟ-1 ਅਤੇ ਪੀ ਟੈਟ-2) 19 ਅਪ੍ਰੈਲ ਦੀ ਬਜਾਏ 26 ਅਪ੍ਰੈਲ ਦਿਨ ਐਤਵਾਰ ਨੂੰ ਲਈ ਜਾਵੇਗੀ।

ਵਿਭਾਗ ਨੇ ਅੱਗੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਐਡਮਿਟ ਕਾਰਡਾਂ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ ਅਤੇ ਰੋਲ ਨੰਬਰ ਜਲਦੀ ਜਾਰੀ ਕੀਤੇ ਜਾਣਗੇ।

ਇਸ ਲਈ ਸਮੂਹ ਉਮੀਦਵਾਰ ਪ੍ਰੀਖਿਆ ਵਾਸਤੇ ਨਵੇਂ ਐਡਮਿਟ ਕਾਰਡ ਰੋਲ ਨੰਬਰ ਡਾਊਨਲੋਡ ਕਰਨ ਅਤੇ ਹੋਰ ਜਾਣਕਾਰੀ ਵਾਸਤੇ ਵਿਭਾਗ ਦੀ ਵੈਬਸਾਈਟ ਉੱਤੇ ਸਮੇਂ ਸਮੇਂ ਸਿਰ ਜਾ ਕੇ ਚੈੱਕ ਕਰ ਸਕਦੇ ਹਨ।

ਸਿੱਖਿਆ ਵਿਭਾਗ ਨੇ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਇਸ ਪ੍ਰੀਖਿਆ (PSTET-1 ਅਤੇ PSTET-2) ਸਬੰਧੀ ਪਹਿਲਾਂ ਤੋਂ ਰਜਿਸਟਰਡ ਹੋਏ ਉਮੀਦਵਾਰਾਂ ਨੂੰ 18 ਅਪ੍ਰੈਲ ਬਾਅਦ ਦੁਪਿਹਰ ਤੋਂ 19 ਅਪ੍ਰੈਲ ਸ਼ਾਮ 5 ਵਜੇ ਤੱਕ ਪੋਰਟਲ ‘ਤੇ ਕਰੈਕਸ਼ਨ ਕਰਨ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ।