ਐਤਵਾਰ, ਮਈ 31, 2026
Home Blog Page 37

Rain Alert: ਕੱਲ੍ਹ ਪਵੇਗਾ ਭਾਰੀ ਮੀਂਹ; ਤੇਜ਼ ਤੂਫ਼ਾਨ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ

 

Rain Alert: ਕੱਲ੍ਹ ਪਵੇਗਾ ਭਾਰੀ ਮੀਂਹ; ਤੇਜ਼ ਤੂਫ਼ਾਨ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ

ਚੰਡੀਗੜ੍ਹ, 10 ਮਈ 2026-

ਪੰਜਾਬ, ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ (IMD) ਨੇ ਗਰਜ ਅਤੇ ਬਿਜਲੀ ਦੇ ਨਾਲ ਤੇਜ਼ ਤੂਫਾਨਾਂ ਦੇ ਨਾਲ-ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ (Rain Alert) ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਇਸ ਚੇਤਾਵਨੀ ਤੋਂ ਬਾਅਦ, ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਅਲਰਟ ਮੋਡ ਵਿੱਚ ਆ ਗਏ ਹਨ। ਤੇਜ਼ ਹਵਾਵਾਂ ਅਤੇ ਮੀਂਹ ਦੇ ਸਮੇਂ ਦੌਰਾਨ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਵਾਹਨ ਚਾਲਕਾਂ ਨੂੰ ਵੀ ਖਰਾਬ ਮੌਸਮ ਦੌਰਾਨ ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਆਪਣੇ ਵਾਹਨ ਸੁਰੱਖਿਅਤ ਥਾਵਾਂ ‘ਤੇ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਹੈਲਪਲਾਈਨ ਨੰਬਰ 112 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਚੇਤਾਵਨੀ ਖਾਸ ਤੌਰ ‘ਤੇ ਚਿੰਤਾਜਨਕ ਹੈ ਕਿਉਂਕਿ 3 ਮਈ ਨੂੰ ਭਾਰੀ ਮੀਂਹ ਦੇ ਨਾਲ ਆਏ ਇੱਕ ਤੇਜ਼ ਤੂਫਾਨ ਨੇ ਤਬਾਹੀ ਮਚਾ ਦਿੱਤੀ ਸੀ। ਸਵੇਰੇ 7:50 ਵਜੇ ਦੇ ਆਸਪਾਸ ਮੌਸਮ ਅਚਾਨਕ ਬਦਲ ਗਿਆ, ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਨੇ ਆਮ ਜਨਜੀਵਨ ਨੂੰ ਠੱਪ ਕਰ ਦਿੱਤਾ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਚੇਤਾਵਨੀਆਂ ਜਾਰੀ

11 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਹੁਸ਼ਿਆਰਪੁਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ ਵਿੱਚ ਬਿਜਲੀ ਡਿੱਗਣ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਤੀਜੇ ਵਜੋਂ, ਇਨ੍ਹਾਂ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮੋਗਾ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ।

ਆਉਣ ਵਾਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ

ਰਿਪੋਰਟਾਂ ਅਨੁਸਾਰ, 12 ਮਈ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਪ੍ਰਤੀਕੂਲ ਮੌਸਮੀ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦਿਨ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਠਿੰਡਾ, ਸੰਗਰੂਰ, ਮਾਨਸਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਇਸ ਦੌਰਾਨ, 13 ਮਈ ਨੂੰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ, ਜਿੱਥੇ ਮੌਸਮ ਵਿੱਚ ਇਸ ਤਬਦੀਲੀ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ, ਉੱਥੇ ਕੁਝ ਖੇਤਰਾਂ ਵਿੱਚ ਸਾਵਧਾਨੀ ਵਰਤਣ ਦੀ ਵੀ ਲੋੜ ਹੋ ਸਕਦੀ ਹੈ।

 

BREAKING: ਭਗਵੰਤ ਮਾਨ ਮੰਤਰੀ Sanjeev Arora ਨੂੰ ਕੈਬਨਿਟ ‘ਚੋਂ ਹਟਾਵੇ! ਬਾਜਵਾ ਦਾ ਵੱਡਾ ਬਿਆਨ

 

BREAKING: ਪੰਜਾਬ ਸਰਕਾਰ ਸੰਜੀਵ ਅਰੋੜਾ (Sanjeev Arora) ਨੂੰ ਕੈਬਨਿਟ ‘ਚੋਂ ਹਟਾਵੇ- ਬਾਜਵਾ ਦਾ ਵੱਡਾ ਬਿਆਨ

ਚੰਡੀਗੜ੍ਹ, 10 ਮਈ 2026- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਪ੍ਰਵਰਤਨ ਨਿਰਦੇਸ਼ਾਲੇ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਕੈਬਿਨੇਟ ਮੰਤਰੀ ਸੰਜੀਵ ਅਰੋੜਾ (Sanjeev Arora) ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਤੁਰੰਤ ਪੰਜਾਬ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਇਮਾਨਦਾਰੀ ਅਤੇ ਜਵਾਬਦੇਹੀ ਦੇ ਉਹਨਾਂ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ, ਜਿਨ੍ਹਾਂ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਜੁੜੇ ਵਿਵਾਦਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਾਰ-ਵਾਰ ਨਾਮ ਆਉਣਾ ਪਾਰਟੀ ਦੀ ਕਥਿਤ ਸਾਫ਼-ਸੁਥਰੀ ਰਾਜਨੀਤੀ ਦੇ ਮਾਡਲ ਦੀ ਅਸਲ ਹਕੀਕਤ ਨੂੰ ਬੇਨਕਾਬ ਕਰਦਾ ਹੈ।

ਬਾਜਵਾ ਨੇ ਕਿਹਾ, “ਭਗਵੰਤ ਮਾਨ ਨੂੰ ਤੁਰੰਤ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਮਨੀ ਲਾਂਡਰਿੰਗ ਵਰਗੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰ ਮੰਤਰੀ ਜਾਂਚ ਮੁਕੰਮਲ ਹੋਣ ਤੱਕ ਅਹੁਦੇ ‘ਤੇ ਨਹੀਂ ਰਹਿ ਸਕਦਾ। ਜੇ ਮਾਨ ਹੁਣ ਵੀ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਸਿਫ਼ਰ ਸਹਿਣਸ਼ੀਲਤਾ ਦੇ ਆਮ ਆਦਮੀ ਪਾਰਟੀ ਦੇ ਦਾਅਵੇ ਸਿਰਫ਼ ਰਾਜਨੀਤਿਕ ਨਾਅਰੇ ਸਨ।”

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੁਣ “ਰਾਜਨੀਤਿਕ ਬਦਲੇ ਦੀ ਕਾਰਵਾਈ” ਨੂੰ ਹਰ ਜਾਂਚ ਅਤੇ ਕਾਨੂੰਨੀ ਕਾਰਵਾਈ ਵੇਲੇ ਇੱਕ ਤੈਅ ਬਹਾਨਾ ਬਣਾ ਲਿਆ ਹੈ। ਉਨ੍ਹਾਂ ਕਿਹਾ, “ਆਮ ਆਦਮੀ ਪਾਰਟੀ ਹਰ ਮਾਮਲੇ ਵਿੱਚ ਰਾਜਨੀਤਿਕ ਬਦਲੇ ਦੀ ਕਾਰਵਾਈ ਦਾ ਰੋਣਾ ਰੋ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ। ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਆਖ਼ਿਰ ਕਿਉਂ ਆਮ ਆਦਮੀ ਪਾਰਟੀ ਦੇ ਆਗੂ ਵਾਰ-ਵਾਰ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਨਾਲ ਜੁੜੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।”

ਬਾਜਵਾ ਨੇ ਕਿਹਾ ਕਿ ਇਹ ਮਾਮਲਾ ਹੁਣ ਕੇਵਲ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਹਿ ਗਿਆ, ਸਗੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ਦੇ ਪਤਨ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਕਿਹਾ, “ਜਿਹੜੀ ਪਾਰਟੀ ਕਦੇ ਪੂਰੇ ਦੇਸ਼ ਨੂੰ ਨੈਤਿਕਤਾ ਅਤੇ ਇਮਾਨਦਾਰੀ ਦੇ ਪਾਠ ਪੜ੍ਹਾਉਂਦੀ ਸੀ, ਉਹੀ ਅੱਜ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀਆਂ ਅਤੇ ਆਗੂਆਂ ਦਾ ਬਚਾਅ ਕਰਨ ਵਿੱਚ ਲੱਗੀ ਹੋਈ ਹੈ।”

ਉਨ੍ਹਾਂ ਕਿਹਾ ਕਿ ਰਾਜਨੀਤਿਕ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਤੋਂ ਤੁਰੰਤ ਜਵਾਬਦੇਹੀ ਤੈਅ ਕੀਤੀ ਜਾਵੇ।

ਬਾਜਵਾ ਨੇ ਕਿਹਾ, “ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਲ ਖੜ੍ਹੇ ਹਨ ਜਾਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਤਰੀਆਂ ਦੇ ਨਾਲ। ਮੁੱਖ ਮੰਤਰੀ ਦੀ ਚੁੱਪੀ ਅਤੇ ਨਿਸ਼ਕ੍ਰਿਆਤਾ ਸਿਰਫ਼ ਇਸ ਧਾਰਣਾ ਨੂੰ ਮਜ਼ਬੂਤ ਕਰੇਗੀ ਕਿ ਆਮ ਆਦਮੀ ਪਾਰਟੀ ਨੇ ਉਹ ਸਾਰੇ ਅਸੂਲ ਛੱਡ ਦਿੱਤੇ ਹਨ, ਜਿਨ੍ਹਾਂ ਦੇ ਨਾਮ ‘ਤੇ ਉਸ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ।”

ਬਾਜਵਾ ਨੇ ਅੱਗੇ ਕਿਹਾ ਕਿ ਇਹ ਬਹੁਤ ਵੱਡੀ ਵਿਡੰਬਨਾ ਹੈ ਕਿ ਆਮ ਆਦਮੀ ਪਾਰਟੀ, ਜੋ ਇੱਕ ਮਜ਼ਬੂਤ ਲੋਕਪਾਲ ਅਤੇ ਸਾਫ਼-ਸੁਥਰੇ ਸ਼ਾਸਨ ਦੀ ਮੰਗ ਕਰਨ ਵਾਲੇ ਜਨ ਅੰਦੋਲਨ ਤੋਂ ਉਭਰੀ ਸੀ, ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਹੀ ਅਸੂਲਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ।

 

Recruitment of 13000 teachers and staff! ਪੰਜਾਬ ਸਰਕਾਰ ਵੱਲੋਂ 13,000 ਅਧਿਆਪਕਾਂ ਅਤੇ ਸਟਾਫ ਦੀ ਕੀਤੀ ਗਈ ਭਰਤੀ! ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਖੁਲਾਸਾ

 

Recruitment of 13000 teachers and staff! ਸਕੂਲ ਸਿੱਖਿਆ ‘ਚ ਪੰਜਾਬ ਨੇ ਕੇਰਲਾ ਨੂੰ ਪਛਾੜਿਆ: ਹਰਜੋਤ ਬੈਂਸ

ਨੀਤੀ ਆਯੋਗ ਦੀ ਰਿਪੋਰਟ ਵਿੱਚ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉੱਭਰਿਆ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਦੇ ਸਿੱਖਿਆ ਸੁਧਾਰਾਂ ਨੇ ਲਿਆਂਦਾ ਇਤਿਹਾਸਕ ਬਦਲਾਅ, ਪੰਜਾਬ ਦੇ ਸਰਕਾਰੀ ਸਕੂਲ ਬੁਨਿਆਦੀ ਸਿੱਖਿਆ ਵਿੱਚ ਕੇਰਲਾ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ: ਹਰਜੋਤ ਸਿੰਘ ਬੈਂਸ

ਸਕੂਲ ਆਫ਼ ਐਮੀਨੈਂਸ ਤੋਂ ਲੈ ਕੇ ਵਿਸ਼ਵ-ਪੱਧਰੀ ਅਧਿਆਪਕ ਸਿਖਲਾਈ ਤੱਕ, ਪੰਜਾਬ ਦੀ ‘ਸਿੱਖਿਆ ਕ੍ਰਾਂਤੀ’ ਨੇ ਕੌਮੀ ਪੱਧਰ ‘ਤੇ ਪਛਾਣ ਬਣਾਈ: ਹਰਜੋਤ ਸਿੰਘ ਬੈਂਸ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਜ ਦੇਸ਼ ਦੀ ਅਗਵਾਈ ਕਰ ਰਹੇ ਹਨ, ਨੀਤੀ ਆਯੋਗ ਦੀ ਰਿਪੋਰਟ ਨੇ ਜ਼ਮੀਨੀ ਪੱਧਰ ‘ਤੇ ਹੋਏ ਬਦਲਾਅ ਨੂੰ ਮਾਨਤਾ ਦਿੱਤੀ: ਹਰਜੋਤ ਸਿੰਘ ਬੈਂਸ

ਨੀਤੀ ਆਯੋਗ ਨੇ ਸਿੱਖਿਆ ਵਿੱਚ ਸ਼ਹਿਰੀ-ਪੇਂਡੂ ਖ਼ਿੱਤੇ ਦੇ ਪਾੜੇ ਨੂੰ ਪੂਰਨ ਲਈ ਪੰਜਾਬ ਦੀ ਕੀਤੀ ਸ਼ਲਾਘਾ

Punjab Network

ਚੰਡੀਗੜ੍ਹ, 10 ਮਈ 2026- Recruitment of 13000 teachers and staff!  ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਨੇ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ।

ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਬੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਾ ਨੂੰ ਪਛਾੜ ਦਿੱਤਾ ਹੈ।

ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ ‘ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ ‘ਪੰਜਾਬ ਦੇ ਦੌਰ’ ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਸਨਮਾਨ ਹਰ ਉਸ ਮਾਤਾ-ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ।

ਇਹ ਇੱਕ ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ ਬਲਕਿ ਇਹ ਬਿਹਤਰ ਨੀਤੀ, ਇਰਾਦੇ ਅਤੇ ਅਮਲ ਦਾ ਸੁਮੇਲ ਹੈ, ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਹਨ।”

ਨੀਤੀ ਆਯੋਗ ਦੀ ਰਿਪੋਰਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ, “ਪੰਜਾਬ ਨੇ ਤੀਜੀ ਜਮਾਤ ਵਿੱਚ ਭਾਸ਼ਾ ‘ਚ 82 ਫ਼ੀਸਦ ਅਤੇ ਗਣਿਤ ਵਿੱਚ 78 ਫ਼ੀਸਦ ਅੰਕ ਹਾਸਲ ਕੀਤੇ, ਜੋ ਕੇਰਲਾ ਦੇ ਕ੍ਰਮਵਾਰ 75 ਫ਼ੀਸਦ ਅਤੇ 70 ਫ਼ੀਸਦ ਤੋਂ ਵੱਧ ਹਨ। 9ਵੀਂ ਜਮਾਤ ਦੇ ਗਣਿਤ ਵਿੱਚ ਪੰਜਾਬ ਨੇ 52 ਫ਼ੀਸਦ ਮੁਹਾਰਤ ਦਰਜ ਕੀਤੀ ਜੋ ਕਿ ਕੇਰਲਾ ਦੇ 45 ਫ਼ੀਸਦ ਨਾਲੋਂ ਜ਼ਿਆਦਾ ਹੈ।”

ਪੰਜਾਬ ਸਰਕਾਰ ਵੱਲੋਂ ਕੀਤੇ ਸੁਧਾਰਾਂ ਦੇ ਸਾਰਥਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਿਸ਼ਨ ਸਮਰੱਥ ਅਤੇ ਸਕੂਲ ਆਫ਼ ਐਮੀਨੈਂਸ ਪ੍ਰੋਗਰਾਮ ਰਾਹੀਂ ਕੋਵਿਡ ਮਹਾਂਮਾਰੀ ਤੋਂ ਬਾਅਦ ਕੀਤੇ ਗਏ ਸੁਧਾਰਾਂ ਦੇ ਠੋਸ ਨਤੀਜੇ ਸਾਹਮਣੇ ਆਏ ਹਨ।”

ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਸੂਬੇ ਦੇ 99.9 ਫ਼ੀਸਦ ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲੱਬਧ ਹੈ, 99 ਫ਼ੀਸਦ ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲੱਬਧ ਹਨ ਅਤੇ 80 ਫ਼ੀਸਦ ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਹਨ।

ਇਸ ਤੋਂ ਇਲਾਵਾ, 10ਵੀਂ ਜਮਾਤ ਦੇ 90 ਫ਼ੀਸਦ ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖ਼ਲਾ ਲੈ ਰਹੇ ਹਨ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਹੈ। ਵਿਦਿਆਰਥੀ ਅਧਿਆਪਕ ਅਨੁਪਾਤ 22:1 ਹੋ ਗਿਆ ਹੈ।”

ਰਿਪੋਰਟ ਦਾ ਹਵਾਲਾ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਨੀਤੀ ਆਯੋਗ ਦੀ ਰਿਪੋਰਟ ਵਿੱਚ ਸਿੱਖਿਆ ਖੇਤਰ ਵਿੱਚ ਸ਼ਹਿਰੀ-ਪੇਂਡੂ ਖ਼ਿੱਤੇ ਦੇ ਪਾੜੇ ਨੂੰ ਪੂਰਨ ਅਤੇ ਪਿੰਡ ਦੇ ਵਿਦਿਆਰਥੀਆਂ ਅਤੇ ਕੁੜੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਪੰਜਾਬ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਹੈ।

ਪੰਜਾਬ ਵੱਲੋਂ ਵਿਸ਼ਵ ਦੇ ਸਰਬੋਤਮ ਅਭਿਆਸਾਂ ਨੂੰ ਅਪਣਾਉਣ ਨਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੀ ਸਫਲਤਾ ਹਾਸਲ ਕਰਨ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਹੁਣ ਤੱਕ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ JEE ਮੇਨ ਪ੍ਰੀਖਿਆ ਪਾਸ ਕੀਤੀ ਹੈ ਅਤੇ 1,284 ਵਿਦਿਆਰਥੀ ਨੀਟ ਪ੍ਰੀਖਿਆ ਪਾਸ ਕਰ ਚੁੱਕੇ ਹਨ।”

ਅਧਿਆਪਕ ਸਿਖਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰਾਂ ਤਹਿਤ ਸ਼ੁਰੂ ਕੀਤੇ ਗਏ ਫਿਨਲੈਂਡ ਅਤੇ ਸਿੰਗਾਪੁਰ ਵਿੱਚ ਅਧਿਆਪਕ ਸਿਖਲਾਈ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ ‘ਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ।

ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਕਲਾਸਰੂਮ ਸਰਬੋਤਮ ਨਾਲ ਮੁਕਾਬਲਾ ਕਰ ਸਕਦੇ ਹਨ। ਪੰਜਾਬ ਸਰਕਾਰ ਵੱਲੋਂ 13,000 ਅਧਿਆਪਕਾਂ ਅਤੇ ਸਟਾਫ ਦੀ ਭਰਤੀ ਕੀਤੀ ਗਈ ਹੈ ਅਤੇ ਲਗਭਗ 3 ਲੱਖ ਵਿਦਿਆਰਥੀਆਂ ਲਈ ਇੰਗਲਿਸ਼ ਐੱਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 118 ਸਕੂਲ ਆਫ਼ ਐਮੀਨੈਂਸ ਖੋਲ੍ਹੇ ਜਾ ਰਹੇ ਹਨ।”

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਿਹਤਰ ਨੀਤੀ, ਇਰਾਦੇ ਅਤੇ ਅਮਲ ਨਾਲ ਮਿਆਰੀ ਸਿੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਸਾਡੇ ਅਧਿਆਪਕਾਂ ਨੇ ਇਹ ਸਾਬਤ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੇ ਗਏ ਸੁਧਾਰਾਂ ਨੂੰ ਨੀਤੀ ਆਯੋਗ ਵੱਲੋਂ ਹੁਣ ਪ੍ਰਮਾਣਿਤ ਕੀਤਾ ਗਿਆ ਹੈ। ਸਰਕਾਰੀ ਸਕੂਲ ਦੇ ਬੱਚੇ ਸਿਰਫ਼ ਸਿਖਲਾਈ ਹੀ ਨਹੀਂ ਲੈ ਰਹੇ ਸਗੋਂ ਉਹ ਅਗਵਾਈ ਵੀ ਕਰ ਰਹੇ ਹਨ।

 

Strict Ban Order: ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੱਗੀਆਂ ਸਖ਼ਤ ਪਾਬੰਦੀਆਂ; ਜਾਰੀ ਹੋਏ ਨਵੇਂ ਹੁਕਮ!

 

Strict Ban Order: ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੱਗੀਆਂ ਸਖ਼ਤ ਪਾਬੰਦੀਆਂ! ਜਾਰੀ ਹੋਏ ਨਵੇਂ ਹੁਕਮ

ਮੈਰਿਜ ਪੈਲਸਾਂ ਦੀ ਚਾਰਦਿਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ਤੇ ਪਾਬੰਦੀ

ਸਾਈਬਰ ਕੈਫੇ ਵਾਲਿਆਂ ਨੂੰ ਵੀ ਅਹਿਮ ਆਦੇਸ਼ ਜਾਰੀ

ਮੋਗਾ 10 ਮਈ 2026-

Strict Ban Order: ਮੈਰਿਜ ਪੈਲਸਾਂ ਦੀ ਚਾਰਦਿਵਾਰੀ ਤੋਂ ਬਾਹਰ ਵਾਹਨਾਂ ਦੀ ਪਾਰਕਿੰਗ ਤੇ ਪਾਬੰਦੀ ਮੋਗਾ ਪ੍ਰਸਾਸ਼ਨ ਨੇ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਾਈਬਰ ਕੈਫੇ ਵਾਲਿਆਂ ਲਈ ਵੀ ਅਹਿਮ ਹੁਕਮ (Strict Ban Order) ਜਾਰੀ ਕੀਤੇ ਗਏ ਹਨ।

ਇਸ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 (ਜਾਬਤਾ ਫੌਜਦਾਰੀ ਸੰਘਤਾ-1973 ਦੀ ਧਾਰਾ-144) ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹਏ ਜ਼ਿਲ੍ਹਾ ਮੋਗਾ ਵਿੱਚ ਸਥਿਤ ਸਾਰੇ ਮੈਰਿਜ ਪੈਲਸਾਂ ਦੇ ਮਾਲਕ ਕਿਸੇ ਵੀ ਫੰਕਸ਼ਨ ਸਮੇਂ ਵਾਹਨਾਂ ਦੀ ਪਾਰਕਿੰਗ ਆਪਣੇ ਮੈਰਿਜ ਪੈਲਸਾਂ ਦੀ ਚਾਰ ਦਿਵਾਰੀ ਅੰਦਰ ਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੈਰਿਜ ਪੈਲਸਾਂ ਦੇ ਮਾਲਕ ਅਤੇ ਮੈਰਿਜ ਪੈਲਸਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੈਰਿਜ ਪੈਲਸਾਂ ਦੇ ਮਾਲਕਾਂ ਵੱਲੋਂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਸਰਕਾਰ ਦੀ ਪ੍ਰਾਪਰਟੀ ਜਿਸਦੀ ਕਿਸੇ ਸੜਕ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਉਸਨੂੰ ਵੀ ਵਾਹਨਾਂ ਦੀ ਪਾਰਕਿੰਗ ਲਈ ਨਾ ਵਰਤਿਆ ਜਾਵੇ।

ਉਹਨਾਂ ਕਿਹਾ ਕਿ ਇਹ ਵਾਹਨ ਮੈਰਿਜ ਪੈਲਿਸਾਂ ਦੀ ਚਾਰ ਦਿਵਾਰੀ ਤੋਂ ਬਾਹਰ ਪਾਰਕਿੰਗ ਕਰਨ ਨਾਲ ਜਿੱਥੇ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ਟ੍ਰੈਫਿਕ ਲਈ ਵੀ ਬਹੁਤ ਸਮੱਸਿਆ ਪੈਦਾ ਹੁੰਦੀ ਹੈ। ਇਹ ਹੁਕਮ 30 ਜੂਨ 2026 ਤੱਕ ਲਾਗੂ ਰਹਿਣਗੇ।

ਸਾਈਬਰ ਕੈਫੇ ਵਾਲਿਆਂ ਨੂੰ ਪਛਾਣ ਰਜਿਸਟਰ ਸਥਾਪਿਤ ਕਰਨ ਦੇ ਹੁਕਮ (Strict Ban Order)

ਜ਼ਿਲ੍ਹਾ ਮੈਜਿਸਟੇ੍ਟ ਨੇ ਸਾਈਬਰ ਕੈਫੇ ਵਾਲਿਆਂ ਨੂੰ ਪਛਾਣ ਰਜਿਸਟਰ ਸਥਾਪਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਅਤੇ ਮਨੁੱਖੀ ਜੀਵਨ ਦੇ ਖ਼ਤਰਿਆਂ ਦੀ ਰੋਕਥਾਮ ਲਈ ਸਾਈਬਰ ਕੈਫੇ ਦਾ ਮਾਲਕ ਨਿਸ਼ਚਿਤ ਕਰੇ ਕਿ ਕੈਫੇ ‘ਚ ਆਉਣ ਵਾਲੇ ਵਿਅਕਤੀ ਦੀ ਪਛਾਣ, ਉਸ ਦਾ ਪਛਾਣ ਸਬੂਤ, ਨਾਂ, ਪਤਾ, ਮੋਬਾਈਲ ਨੰਬਰ ਆਦਿ ਰਜਿਸਟਰ ‘ਚ ਦਰਜ ਕਰੇ।

ਜੇਕਰ ਆਉਣ ਵਾਲੇ ਵਿਅਕਤੀ ਦੀ ਕੋਈ ਵੀ ਸਰਗਰਮੀ ਪ੍ਰਤੀ ਸ਼ੱਕ ਪੈਦਾ ਹੁੰਦਾ ਹੈ, ਤਾਂ ਸਾਈਬਰ ਕੈਫ਼ੇ ਦੇ ਮਾਲਕ ਨੂੰ ਇਸ ਦੀ ਸੂਚਨਾ ਪੁਲਿਸ ਸਟੇਸ਼ਨ ‘ਚ ਦੇਣੀ ਚਾਹੀਦੀ ਹੈ। ਕਿਸੇ ਅਜਿਹੇ ਅਣਜਾਣ ਵਿਅਕਤੀ ਜਿਸ ਦੀ ਪਛਾਣ ਬਾਰੇ ਸਾਈਬਰ ਕੈਫੇ ਦਾ ਮਾਲਕ ਨਿਸ਼ਚਿਤ ਨਾ ਹੋਵੇ ਉਸ ਨੂੰ ਸਾਈਬਰ ਕੈਫੇ ਦਾ ਇਸਤੇਮਾਲ ਨਾ ਕਰਨ ਦਿੱਤਾ ਜਾਵੇ।

ਕੈਫੇ ਦਾ ਮਾਲਕ ਆਪਣੇ ਲਾਏ ਰਜਿਸਟਰ ਵਿਚ ਆਉਣ ਵਾਲੇ/ਇਸਤੇਮਾਲ ਕਰਤਾ ਦੀ ਆਪਣੀ ਲਿਖਾਈ ਵਿਚ ਉਸ ਦਾ ਨਾਂ, ਪਤਾ, ਟੈਲੀਫੋਨ ਨੰਬਰ ਅਤੇ ਪਛਾਣ ਸਬੂਤ ਦਰਜ ਕਰਵਾਉਣ ਨੂੰ ਯਕੀਨੀ ਬਣਾਉਣਗੇ। ਮੇਨ ਸਰਵਰ ਵਿਚ ਐਕਟੀਵਿਟੀ ਸਰਵਰ ਲੋਗ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਰਿਕਾਰਡ ਮੇਨ ਸਰਵਰ ਵਿਚ ਘੱਟ ਤੋਂ ਘੱਟ 6 ਮਹੀਨੇ ਤਕ ਰੱਖਣਾ ਲਾਜ਼ਮੀ ਹੈ।

 

ਵੱਡੀ ਖ਼ਬਰ: ਪੰਜਾਬ ‘ਚ AAP ਵਰਕਰਾਂ ਦੀ ਗੁੰਡਾਗਰਦੀ! ਵਿਧਾਇਕ ਨੇ BJP ਪ੍ਰਧਾਨ ‘ਤੇ ਕੀਤਾ ਹਮਲਾ? (ਵੇਖੋ ਵੀਡੀਓ)

 

ਵੱਡੀ ਖ਼ਬਰ: AAP ਵਰਕਰਾਂ ਦੀ ਗੁੰਡਾਗਰਦੀ; ਵਿਧਾਇਕ ਨੇ ਭਾਜਪਾ ਪ੍ਰਧਾਨ ‘ਤੇ ਕੀਤਾ ਹਮਲਾ?

ਭਾਜਪਾ ਦਫ਼ਤਰ ‘ਚ ਦਾਖ਼ਲ ਹੋਏ ਵਿਧਾਇਕ ਸੁਖਵਿੰਦਰ ਸੁੱਖੀ; ਜ਼ਿਲ੍ਹਾ ਪ੍ਰਧਾਨ ਦਾ ਖੋਇਆ ਮੋਬਾਈਲ

ਸੁਨੀਲ ਜਾਖੜ ਨੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਨੂੰ ‘ਪੱਛਮੀ ਬੰਗਾਲ’ ਨਾ ਬਣਨ ਦੇਣ ਦੀ ਦਿੱਤੀ ਚੇਤਾਵਨੀ

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਮੰਗੀ 452 (ਡਾਕਾ/ਟਰੈੱਸਪਾਸ) ਦੀ ਧਾਰਾ ਤਹਿਤ ਐਫ.ਆਈ.ਆਰ.

ਡਾਕਟਰ ਸੁੱਖੀ ਦਾ ਪਲਟਵਾਰ- “ਮੈਨੂੰ ਆਪ ਅੰਦਰ ਬੁਲਾ ਕੇ ਫਰੇਮ ਕੀਤਾ ਗਿਆ, ਮੈਂ ਇਕੱਲਾ ਹੀ ਅੰਦਰ ਗਿਆ ਸੀ”

ਨਵਾਂਸ਼ਹਿਰ/ਬਲਾਚੌਰ, 10 ਮਈ 2026: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਬਲਾਚੌਰ ਵਿੱਚ ਆਮ ਆਦਮੀ ਪਾਰਟੀ (AAP) ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ।

ਇਸ ਘਟਨਾ ਦੇ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟੈਕਨੀਕਲ ਵਿਧਾਇਕ (ਜੋ ਹੁਣ AAP ਦੇ ਸਮਰਥਕ ਹਨ) ਡਾਕਟਰ ਸੁਖਵਿੰਦਰ ਸਿੰਘ ਸੁੱਖੀ ਰਹੇ।

ਭਾਜਪਾ ਨੇ ਦੋਸ਼ ਲਾਇਆ ਹੈ ਕਿ ਡਾਕਟਰ ਸੁੱਖੀ ਨੇ BJP ਦਫ਼ਤਰ ਦੇ ਅੰਦਰ ਵੜ ਕੇ ਜ਼ਿਲ੍ਹਾ ਪ੍ਰਧਾਨ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।

ਪੰਜਾਬ ਨੂੰ ਪੱਛਮੀ ਬੰਗਾਲ ਨਹੀਂ ਬਣਨ ਦਿੱਤਾ ਜਾਵੇਗਾ- ਸੁਨੀਲ ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਸਾਂਝੀ ਕਰਦਿਆਂ ਸਿੱਧਾ ਹਮਲਾ ਬੋਲਿਆ ਹੈ।

ਉਨ੍ਹਾਂ ਪੱਛਮੀ ਬੰਗਾਲ ਦੀ ਸਿਆਸੀ ਹਿੰਸਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਪੱਛਮੀ ਬੰਗਾਲ ਨਹੀਂ ਬਣਨ ਦਿੱਤਾ ਜਾਵੇਗਾ।

ਜਾਖੜ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਅਸ਼ਵਨੀ ਸ਼ਰਮਾ ਨੇ ਪੰਜਾਬ ਪੁਲਿਸ ‘ਤੇ ਸਿਆਸੀਕਰਨ ਦੇ ਦੋਸ਼ ਲਗਾਇਆ 

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿੱਧਾ ‘ਟਰੈੱਸਪਾਸ’ (ਬਿਨਾਂ ਇਜਾਜ਼ਤ ਦਾਖ਼ਲ ਹੋਣਾ) ਦਾ ਮਾਮਲਾ ਹੈ।

ਉਨ੍ਹਾਂ ਕਿਹਾ, “ਜਿਸ ਤਰੀਕੇ ਨਾਲ ਵਿਧਾਇਕ ਅਤੇ ਉਨ੍ਹਾਂ ਦੇ ਗੁਰਗੇ ਬੀਜੇਪੀ ਆਫ਼ਿਸ ਦੇ ਅੰਦਰ ਵੜੇ ਹਨ, ਇਨ੍ਹਾਂ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।”

ਉਨ੍ਹਾਂ ਪੰਜਾਬ ਪੁਲਿਸ ‘ਤੇ ਸਿਆਸੀਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਅਜਿਹਾ ਵਾਤਾਵਰਨ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

“ਮੈਨੂੰ ਧੋਖੇ ਨਾਲ ਅੰਦਰ ਬੁਲਾਇਆ ਗਿਆ”- ਡਾਕਟਰ ਸੁੱਖੀ

ਦੂਜੇ ਪਾਸੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ‘ਨਿਊਜ਼ 18’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਸ਼ਾਂਤਮਈ ਧਰਨਾ ਦੇ ਰਹੇ ਸੀ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਨੇ ਖੁਦ ਮੈਨੂੰ ਅੰਦਰ ਬੁਲਾਇਆ ਕਿ ਬੈਠ ਕੇ ਗੱਲ ਕਰਦੇ ਹਾਂ। ਮੈਂ ਇਕੱਲਾ ਹੀ ਅੰਦਰ ਗਿਆ ਸੀ।

ਪਰ ਜਿਵੇਂ ਹੀ ਮੈਂ ਅੰਦਰ ਪਹੁੰਚਿਆ, ਉਹ ਵੀਡੀਓ ਬਣਾਉਣ ਲੱਗ ਪਏ ਅਤੇ ‘ਟਰਾਲੀ ਚੋਰ’ ਕਹਿ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਮੈਂ ਸਿਰਫ਼ ਕੈਮਰਾ ਪਰੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਹਮਲਾ ਨਹੀਂ ਕੀਤਾ।”

ਉਨ੍ਹਾਂ ਅੱਗੇ ਕਿਹਾ ਕਿ ਜਾਖੜ ਵਰਗੇ ਆਗੂ ਸਿਰਫ਼ ਝੂਠੀ ਸਿਆਸਤ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ ਤਾਂ ਲੋਕ ਉਨ੍ਹਾਂ ਨੂੰ ਖੁਦ ਸਜ਼ਾ ਦੇਣਗੇ।

ਇਸ ਘਟਨਾ ਤੋਂ ਬਾਅਦ ਲੁਧਿਆਣਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦਫ਼ਤਰਾਂ ਦਾ ਘੇਰਾਓ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਭਾਜਪਾ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਲਈ ਅਲਟੀਮੇਟਮ ਦਿੱਤਾ ਹੈ।

 

 

PSEB 10th Result 2026: 10ਵੀਂ ਜਮਾਤ ਦਾ ਕੱਲ੍ਹ ਐਲਾਨਿਆ ਜਾਵੇਗਾ ਨਤੀਜਾ! ਅਧਿਕਾਰਿਤ ਵੈੱਬਸਾਈਟ ‘ਤੇ ਦੇਖੋ ਨਤੀਜਾ

 

PSEB 10th Result 2026: 10ਵੀਂ ਜਮਾਤ ਦਾ ਕੱਲ੍ਹ ਐਲਾਨਿਆ ਜਾਵੇਗਾ ਨਤੀਜਾ- ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ

ਵਿਦਿਆਰਥੀ ਆਪਣੇ ਰੋਲ ਨੰਬਰ ਜਾਂ ਨਾਮ ਰਾਹੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਣਗੇ ਅੰਕ

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

Punjab Network

ਐਸ.ਏ.ਐਸ. ਨਗਰ (ਮੋਹਾਲੀ), 10 ਮਈ 2026: 

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

PSEB 10th Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ। ਬੋਰਡ ਦੇ ਚੇਅਰਮੈਨ ਵੱਲੋਂ ਇੱਕ ਵੀਡੀਓ ਜਾਰੀ ਕਰਦਿਆਂ ਹੋਇਆ ਇਹ ਸਪਸ਼ਟ ਕੀਤਾ ਹੈ ਕਿ ਦਸਵੀਂ ਜਮਾਤ ਦਾ ਨਤੀਜਾ 11 ਮਈ ਨੂੰ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ- PSEB 10th & 12th Result 2026: PSEB ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਵੱਡੀ ਅਪਡੇਟ ਜਾਰੀ, ਇਸ ਦਿਨ ਆਉਣਗੇ ਨਤੀਜੇ- ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ

ਬੋਰਡ ਦੇ ਚੇਅਰਮੈਨ ਅਨੁਸਾਰ 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

PSEB ਦੇ ਚੇਅਰਮੈਨ ਅਨੁਸਾਰ, 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ (PSEB Result) ਐਲਾਨਿਆ ਜਾਵੇਗਾ। ਹਾਲ ਹੀ ਦੇ ਸਾਲਾਂ ਵਿੱਚ, ਬੋਰਡ ਨੇ ਬਹੁਤ ਉੱਚ ਪਾਸ ਦਰਾਂ ਦਰਜ ਕੀਤੀਆਂ ਹਨ, ਖਾਸ ਕਰਕੇ 10ਵੀਂ ਜਮਾਤ ਵਿੱਚ, ਜਿੱਥੇ ਨਤੀਜੇ 95% ਤੋਂ ਉੱਪਰ ਰਹੇ ਹਨ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

ਹੁਣ ਬੋਰਡ ਨਤੀਜਿਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਪਿਛਲੇ ਰੁਝਾਨਾਂ ਵਾਂਗ, ਬੋਰਡ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਮੈਰਿਟ ਸੂਚੀ ਅਤੇ ਪਾਸ ਫ਼ੀਸਦੀ ਦਾ ਐਲਾਨ ਕਰੇਗਾ, ਜਿਸ ਤੋਂ ਬਾਅਦ ਨਤੀਜੇ ਨੂੰ ਵੈੱਬਸਾਈਟ ‘ਤੇ ਲਾਈਵ ਕੀਤਾ ਜਾਵੇਗਾ।

PSEB 10th Result 2026 – ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?

ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।

ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।

ਇੱਥੇ “PSEB 10th Result 2026” ਦੇ ਲਿੰਕ ਨੂੰ ਚੁਣੋ।

ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।

‘Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਭਵਿੱਖ ਲਈ ਆਪਣੀ ਮਾਰਕਸ਼ੀਟ ਦਾ ਪ੍ਰਿੰਟਆਊਟ ਜਾਂ ਡਾਊਨਲੋਡ ਕਰਕੇ ਰੱਖ ਲਓ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

PSEB 10th Result 2026- ਨਤੀਜੇ ਵਿੱਚ ਕੀ-ਕੀ ਹੋਵੇਗਾ?

ਵਿਦਿਆਰਥੀਆਂ ਦੇ ਨਤੀਜੇ ਵਿੱਚ ਵਿਸ਼ਾ-ਵਾਰ ਅੰਕ, ਗ੍ਰੇਡ ਅਤੇ ਕੁਆਲੀਫਾਇੰਗ ਸਟੇਟਸ (ਪਾਸ/ਫੇਲ੍ਹ/ਰੀ-ਅਪੀਅਰ) ਦੀ ਜਾਣਕਾਰੀ ਦਿੱਤੀ ਜਾਵੇਗੀ।

ਸ਼ੁਰੂਆਤੀ ਤੌਰ ‘ਤੇ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਨਤੀਜਾ ਇੱਕ ਪ੍ਰੋਵੀਜ਼ਨਲ ਮਾਰਕਸ਼ੀਟ ਵਜੋਂ ਕੰਮ ਕਰੇਗਾ, ਜਦਕਿ ਅਸਲ ਸਰਟੀਫਿਕੇਟ ਬਾਅਦ ਵਿੱਚ ਸਕੂਲਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ।

ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ

ਅਧਿਕਾਰਤ ਵੈੱਬਸਾਈਟਾਂ

 

Mohali: ਪੁਲਿਸ ਥਾਣੇ ਅੱਗੇ ਖ਼ੁਦ ਨੂੰ ਅੱਗ ਲਾਉਣ ਵਾਲੀ ਮੁਟਿਆਰ ਦੀ ਮੌਤ

 

Mohali: ਪੁਲਿਸ ਥਾਣੇ ਅੱਗੇ ਖ਼ੁਦ ਨੂੰ ਅੱਗ ਲਾਉਣ ਵਾਲੀ ਮੁਟਿਆਰ ਦੀ ਮੌਤ

70 ਫੀਸਦੀ ਝੁਲਸੀ ਪੀੜਤ ਨੇ PGI ਵਿੱਚ ਤੋੜਿਆ ਦਮ; ਪਰਿਵਾਰ ਦਾ ਆਰੋਪ- ਜਦੋਂ ਬੇਟੀ ਅੱਗ ਲਗਾ ਰਹੀ ਸੀ, ਪੁਲਿਸ ਵਾਲੇ ਵੀਡੀਓ ਬਣਾ ਰਹੇ ਸਨ

ਚੌਕੀ ਇੰਚਾਰਜ ਸਣੇ ਦੋ ਲਾਈਨ ਹਾਜ਼ਰ, ਮੁੱਖ ਮੁਲਜ਼ਮ ਸ਼ੋਏਬ ਗ੍ਰਿਫ਼ਤਾਰ

Mohali/ਜ਼ੀਰਕਪੁਰ, 10 ਮਈ 2026:

ਬਲਟਾਣਾ (Mohali) ਪੁਲਿਸ ਚੌਕੀ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੀ ਮੁਟਿਆਰ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ ਹੈ। ਕਰੀਬ 70 ਫੀਸਦੀ ਤੱਕ ਝੁਲਸੀ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ।

ਪਿਛਲੇ 12 ਦਿਨਾਂ ਤੋਂ ਉਹ ਜ਼ੇਰੇ ਇਲਾਜ ਸੀ, ਪਰ ਇਨਫੈਕਸ਼ਨ ਵਧਣ ਅਤੇ ਸਾਹ ਲੈਣ ਵਿੱਚ ਦਿੱਕਤ ਕਾਰਨ ਉਸ ਦੀ ਹਾਲਤ ਵਿਗੜਦੀ ਚਲੀ ਗਈ।

ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਉਨ੍ਹਾਂ ਦੀ ਧੀ ਅੱਜ ਜ਼ਿੰਦਾ ਹੁੰਦੀ। ਪਰਿਵਾਰ ਅਨੁਸਾਰ ਮੁਲਜ਼ਮ ਨੌਜਵਾਨ ਲੰਬੇ ਸਮੇਂ ਤੋਂ ਮੁਟਿਆਰ ਦਾ ਸੋਸ਼ਣ ਕਰ ਰਿਹਾ ਸੀ।

ਭੈਣ ਨੇ ਦੱਸਿਆ ਕਿ ਮੁਟਿਆਰ ਨੇ ਮੁਲਜ਼ਮ ਨੂੰ ਪੰਜ ਲੱਖ ਰੁਪਏ ਦਾ ਲੋਨ ਦਿਵਾਇਆ ਸੀ ਅਤੇ ਕਰੀਬ ਚਾਰ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੀ ਦਿੱਤੇ ਸਨ।

ਮਾਂ ਨੇ ਸਭ ਤੋਂ ਖ਼ੌਫ਼ਨਾਕ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਧੀ ਚੌਕੀ ਅੰਦਰ ਪੈਟਰੋਲ ਪਾ ਰਹੀ ਸੀ, ਤਾਂ ਉੱਥੇ ਮੌਜੂਦ ਕੁਝ ਪੁਲਿਸ ਮੁਲਾਜ਼ਮ ਉਸ ਨੂੰ ਬਚਾਉਣ ਦੀ ਬਜਾਏ ਮੋਬਾਈਲ ਫ਼ੋਨਾਂ ਨਾਲ ਵੀਡੀਓ ਬਣਾ ਰਹੇ ਸਨ।

ਪੀੜਤਾ ਦੀ ਵੱਡੀ ਭੈਣ ਨੇ ਦੋਸ਼ ਲਾਇਆ ਕਿ ਚੰਡੀ-ਮੰਦਿਰ ਥਾਣੇ ਵਿੱਚ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਪਰਿਵਾਰ ਨੇ ਇੱਕ ਐਸ.ਆਈ. (SI) ‘ਤੇ ਮੁਲਜ਼ਮ ਨੂੰ ਬਚਾਉਣ ਬਦਲੇ 40 ਹਜ਼ਾਰ ਰੁਪਏ ਲੈਣ ਦਾ ਦੋਸ਼ ਵੀ ਲਾਇਆ।

ਉਨ੍ਹਾਂ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਬਲਟਾਣਾ ਚੌਕੀ ਭੇਜ ਦਿੱਤਾ ਗਿਆ, ਜਿੱਥੇ ਮੁਟਿਆਰ ਨਾਲ ਅਸ਼ਲੀਲ ਸਵਾਲ ਪੁੱਛੇ ਗਏ ਅਤੇ ਮਾੜਾ ਸਲੂਕ ਕੀਤਾ ਗਿਆ।

ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਦਾ ਖ਼ੁਦ ਨੋਟਿਸ ਲੈਂਦਿਆਂ ਮੋਹਾਲੀ ਦੇ ਡੀ.ਸੀ. ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ ਕੀਤੀ ਹੈ।

ਐਸ.ਐਸ.ਪੀ. ਹਰਮਨ ਹੰਸ ਨੇ ਤੁਰੰਤ ਕਾਰਵਾਈ ਕਰਦਿਆਂ ਬਲਟਾਣਾ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਜਾਂਚ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਐਸ.ਪੀ. ਰੂਰਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਸ਼ੋਏਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਖ਼ੁਦਕੁਸ਼ੀ ਲਈ ਉਕਸਾਉਣ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

ਵੱਡੀ ਖ਼ਬਰ: ਪੰਜਾਬ ‘ਚ Congress ਆਗੂ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ

 

ਵੱਡੀ ਖ਼ਬਰ: ਪੰਜਾਬ ‘ਚ ਕਾਂਗਰਸੀ (Congress) ਆਗੂ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ

ਰਾਮਦਾਸ ਦੇ ਪਿੰਡ ਸੁਧਾਰ ਵਿੱਚ ਦੇਰ ਰਾਤ ਹੋਇਆ ਧਮਾਕਾ, ਪਰਿਵਾਰ ਵਾਲਿਆਂ ਨੇ ਮੁਸ਼ਕਿਲ ਨਾਲ ਅੱਗ ‘ਤੇ ਪਾਇਆ ਕਾਬੂ- ਗੈਂਗਸਟਰਾਂ ਨੇ ਮੰਗੀ ਸੀ 50 ਲੱਖ ਦੀ ਫਿਰੌਤੀ

ਸਰਪੰਚ ਨਿਸ਼ਾਨ ਸਿੰਘ ਨੂੰ ਪਿਛਲੇ ਦੋ ਦਿਨਾਂ ਤੋਂ ਮਿਲ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ

ਪੁਲਿਸ ਵੱਲੋਂ CCTV ਫੁਟੇਜ ਦੀ ਜਾਂਚ ਜਾਰੀ, ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ/ਰਾਮਦਾਸ, 10 ਮਈ 2026:

ਪੰਜਾਬ ਦੇ ਅੰਦਰ ਲਗਾਤਾਰ ਬੰਬ ਧਮਾਕਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਲੰਧਰ ਅਤੇ ਅੰਮ੍ਰਿਤਸਰ ਵਿਖੇ ਹੋਏ ਧਮਾਕਿਆਂ ਦੀ ਤਾਂ ਹਾਲੇ ਜਾਂਚ ਹੀ ਚੱਲ ਰਹੀ ਸੀ ਕਿ ਅੰਮ੍ਰਿਤਸਰ ਤੋਂ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ।

ਦਰਅਸਲ, ਅੰਮ੍ਰਿਤਸਰ ਵਿੱਚ ਇੱਕ ਕਾਂਗਰਸੀ (Congress) ਆਗੂ ਅਤੇ ਮੌਜੂਦਾ ਸਰਪੰਚ ਦੇ ਘਰ ਉੱਪਰ ਪੈਟਰੋਲ ਬੰਬ ਸੁੱਟੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਅੰਮ੍ਰਿਤਸਰ ਦੇ ਕਸਬਾ ਰਾਮਦਾਸ ਦੇ ਅਧੀਨ ਆਉਂਦੇ ਪਿੰਡ ਸੁਧਾਰ ਵਿੱਚ ਸ਼ਨੀਵਾਰ ਦੇਰ ਰਾਤ ਕਰੀਬ 11:30 ਵਜੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਾਂਗਰਸੀ ਆਗੂ ਅਤੇ ਮੌਜੂਦਾ ਸਰਪੰਚ ਨਿਸ਼ਾਨ ਸਿੰਘ ਦੇ ਘਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ ਸਰਪੰਚ ਦੇ ਘਰ ਦੇ ਬਾਹਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਅਤੇ ਗੁਆਂਢੀ ਬਾਹਰ ਆ ਗਏ।

ਘਰ ਦੇ ਮੁੱਖ ਗੇਟ ਕੋਲ ਅੱਗ ਲੱਗ ਚੁੱਕੀ ਸੀ, ਜਿਸ ਨੂੰ ਲੋਕਾਂ ਨੇ ਇਕੱਠੇ ਹੋ ਕੇ ਬੁਝਾਇਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਪੰਚ ਨਿਸ਼ਾਨ ਸਿੰਘ ਨੂੰ ਪਿਛਲੇ ਦੋ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਫੋਨ ਕਾਲਾਂ ਆ ਰਹੀਆਂ ਸਨ।

ਗੈਂਗਸਟਰਾਂ ਨੇ ਸਰਪੰਚ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਪਰਿਵਾਰ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਐਸ.ਐਸ.ਪੀ. ਸੁਹੈਲ ਮੀਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 

Education News: ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਲਈ ਜਾਰੀ ਕੀਤੇ ਸਖ਼ਤ ਹੁਕਮ! ਪੜ੍ਹੋ ਪੂਰੀ ਖ਼ਬਰ

 

Education News: ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਲਈ ਜਾਰੀ ਕੀਤੇ ਸਖ਼ਤ ਹੁਕਮ! ਪੜ੍ਹੋ ਪੂਰੀ ਖ਼ਬਰ

ਈ-ਪੰਜਾਬ ਪੋਰਟਲ ਹੋਇਆ ਲਾਈਵ: ਸਕੂਲਾਂ ਅਤੇ ਸਿੱਖਿਆ ਦਫ਼ਤਰਾਂ ਨੂੰ ਮਨਜ਼ੂਰਸ਼ੁਦਾ ਅਸਾਮੀਆਂ ਦੀ ਤਸਦੀਕ ਕਰਨ ਦਾ ਹੁਕਮ

ਡਾਟਾ ਇੱਕੋ ਵਾਰ ‘ਚ ਅਪਰੂਵ ਕਰਨਾ ਹੋਵੇਗਾ ਲਾਜ਼ਮੀ, ਦੁਬਾਰਾ ਸੋਧ ਦਾ ਨਹੀਂ ਮਿਲੇਗਾ ਮੌਕਾ- MIS ਕੋਆਰਡੀਨੇਟਰਾਂ ਨੂੰ ਸਕੂਲ ਮੁਖੀਆਂ ਦੀ ਮਦਦ ਕਰਨ ਦੇ ਦਿੱਤੇ ਨਿਰਦੇਸ਼।

ਚੰਡੀਗੜ੍ਹ, 10 ਮਈ 2026:

Education News: ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ), ਪੰਜਾਬ ਨੇ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਦਫ਼ਤਰਾਂ ਵਿੱਚ ਕੰਮਕਾਜ ਨੂੰ ਪਾਰਦਰਸ਼ੀ ਬਣਾਉਣ ਅਤੇ ਅਸਾਮੀਆਂ ਦੇ ਵੇਰਵਿਆਂ ਨੂੰ ਦਰੁਸਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ।

ਵਿਭਾਗ ਦੀ ਤਾਲਮੇਲ ਸ਼ਾਖਾ ਵੱਲੋਂ ਜਾਰੀ ਤਾਜ਼ਾ ਨਿਰਦੇਸ਼ਾਂ ਅਨੁਸਾਰ, ਸਾਰੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੇ ਡਾਟੇ ਨੂੰ ਈ-ਪੰਜਾਬ (e-Punjab) ਪੋਰਟਲ ’ਤੇ ਅੱਪਡੇਟ ਅਤੇ ਤਸਦੀਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਸਿੱਖਿਆ ਵਿਭਾਗ ਅਨੁਸਾਰ, ਇਸ ਪ੍ਰਕਿਰਿਆ ਲਈ ਪੋਰਟਲ ਨੂੰ ਤੁਰੰਤ ਪ੍ਰਭਾਵ ਨਾਲ ਲਾਈਵ ਕਰ ਦਿੱਤਾ ਗਿਆ ਹੈ।

ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (DEOs) ਅਤੇ ਸਕੂਲ ਮੁਖੀਆਂ (ਜੋ DDO ਵਜੋਂ ਕੰਮ ਕਰ ਰਹੇ ਹਨ) ਨੂੰ ਕਿਹਾ ਗਿਆ ਹੈ ਕਿ ਉਹ ਪੋਰਟਲ ‘ਤੇ ਮੌਜੂਦ ਡਾਟੇ ਦਾ ਆਪਣੇ ਦਫ਼ਤਰੀ ਰਿਕਾਰਡ ਨਾਲ ਡੂੰਘਾਈ ਨਾਲ ਮਿਲਾਨ ਕਰਨ।

ਜੇਕਰ ਕਿਸੇ ਵੀ ਕਿਸਮ ਦਾ ਅੰਤਰ ਪਾਇਆ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਮੌਜੂਦਾ ਸਥਿਤੀ ਮੁਤਾਬਕ ਸਹੀ ਕੀਤਾ ਜਾਵੇ।

ਡੀ.ਡੀ.ਓ. (DDO) ਦੀ ਨਿੱਜੀ ਜ਼ਿੰਮੇਵਾਰੀ

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਡਾਟਾ ਅੱਪਡੇਟ ਕਰਨ ਤੋਂ ਬਾਅਦ ਸਬੰਧਤ ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ (DDO) ਨੂੰ ਨਿੱਜੀ ਤੌਰ ’ਤੇ ਇਸ ਦੀ ਜਾਂਚ ਕਰਨੀ ਹੋਵੇਗੀ।

ਇੱਕ ਵਾਰ ਜਦੋਂ ਡਾਟਾ ਅਪਰੂਵ (Approve) ਕਰ ਦਿੱਤਾ ਗਿਆ, ਤਾਂ ਉਸ ਨੂੰ ਦੁਬਾਰਾ ਬਦਲਿਆ ਨਹੀਂ ਜਾ ਸਕੇਗਾ। ਇਸ ਲਈ ਅਧਿਕਾਰੀਆਂ ਨੂੰ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਸਹਾਇਕ ਨਿਰਦੇਸ਼ਕ (ਤਾਲਮੇਲ) ਵੱਲੋਂ ਜਾਰੀ ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਨਿਰਧਾਰਤ ਸਮੇਂ ਅੰਦਰ ਕੰਮ ਪੂਰਾ ਨਾ ਕਰਨ ਜਾਂ ਗਲਤ ਜਾਣਕਾਰੀ ਭਰਨ ਦੀ ਸੂਰਤ ਵਿੱਚ ਸਬੰਧਤ ਡੀ.ਡੀ.ਓ. ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਮੁਸ਼ਕਲ ਦੇ ਹੱਲ ਲਈ ਐਮ.ਆਈ.ਐਸ. (MIS) ਕੋਆਰਡੀਨੇਟਰਾਂ ਨੂੰ ਸਕੂਲ ਮੁਖੀਆਂ ਅਤੇ ਦਫ਼ਤਰੀ ਅਧਿਕਾਰੀਆਂ ਦਾ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ।

ਵਿਭਾਗ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਸੂਬੇ ਵਿੱਚ ਅਧਿਆਪਕਾਂ ਅਤੇ ਹੋਰ ਸਟਾਫ਼ ਦੀਆਂ ਖਾਲੀ ਅਤੇ ਭਰੀਆਂ ਹੋਈਆਂ ਅਸਾਮੀਆਂ ਦਾ ਸਹੀ ਵੇਰਵਾ ਪ੍ਰਾਪਤ ਹੋ ਸਕੇਗਾ, ਜਿਸ ਨਾਲ ਭਵਿੱਖ ਦੀਆਂ ਨਿਯੁਕਤੀਆਂ ਅਤੇ ਬਦਲੀਆਂ ਦੀ ਪ੍ਰਕਿਰਿਆ ਵਿੱਚ ਆਸਾਨੀ ਹੋਵੇਗੀ।

 

Punjab News: NRI ਨਬਾਲਿਗ ਭਤੀਜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਚ ਚਾਚੇ ਵਿਰੁੱਧ FIR ਦਰਜ

 

Punjab News: NRI ਨਬਾਲਿਗ ਭਤੀਜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ‘ਚ ਚਾਚੇ ਵਿਰੁੱਧ FIR ਦਰਜ

ਵਿਦੇਸ਼ੀ ਐੱਨ.ਆਰ.ਆਈ. (NRI) ਪਰਿਵਾਰ ਦੀ 13 ਸਾਲਾ ਬੱਚੀ ਨੂੰ ਬਣਾਇਆ ਨਿਸ਼ਾਨਾ

ਸੋਸ਼ਲ ਮੀਡੀਆ ਰਾਹੀਂ ਭੇਜਦਾ ਸੀ ਅਸ਼ਲੀਲ ਮੈਸੇਜ, ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਵੀ ਨਹੀਂ ਆਇਆ ਬਾਜ਼

ਪੁਲਿਸ ਨੇ ਮੁਲਜ਼ਮ ਸੌਰਵ ਵੜੈਚ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ

Punjab News: ਟਾਂਡਾ ਉੜਮੁੜ (ਹੁਸ਼ਿਆਰਪੁਰ), 10 ਮਈ 2026: ਥਾਣਾ ਟਾਂਡਾ ਪੁਲਿਸ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਘਟਨਾ ਵਿੱਚ ਇੱਕ ਨਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਉਸਦੇ ਸਕੇ ਚਾਚੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੌਰਵ ਵਜੋਂ ਹੋਈ ਹੈ।

ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੀੜਤ ਨਬਾਲਿਗ ਲੜਕੀ ਦੇ ਪਿਤਾ, ਜੋ ਵਿਦੇਸ਼ ਵਿੱਚ ਪੱਕੇ ਤੌਰ ‘ਤੇ ਵਸੇ ਹੋਏ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਨਵੰਬਰ 2024 ਵਿੱਚ ਆਪਣੇ ਦੋ ਬੱਚਿਆਂ (8 ਸਾਲਾ ਪੁੱਤਰ ਅਤੇ 13 ਸਾਲਾ ਧੀ) ਨਾਲ ਇੰਡੀਆ ਆਪਣੇ ਪਿੰਡ ਘੁੰਮਣ ਆਏ ਸਨ। ਪਿੰਡ ਵਿੱਚ ਉਹ ਸਾਂਝੇ ਪਰਿਵਾਰ ਵਿੱਚ ਰਹਿ ਰਹੇ ਸਨ।

ਪਿਤਾ ਅਨੁਸਾਰ, ਇਸ ਦੌਰਾਨ ਲੜਕੀ ਦੇ ਚਾਚੇ ਨੇ ਉਸ ਦੀ ਫੇਸਬੁੱਕ ਆਈ.ਡੀ. ਰਾਹੀਂ ਉਸ ਨਾਲ ਸੰਪਰਕ ਵਧਾਇਆ ਅਤੇ ਘਰ ਵਿੱਚ ਰਹਿੰਦਿਆਂ ਹੀ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂਆਤ ਵਿੱਚ ਪਰਿਵਾਰ ਨੂੰ ਇਸ ਗੱਲ ਦਾ ਸ਼ੱਕ ਨਹੀਂ ਹੋਇਆ।

ਜਦੋਂ ਪਰਿਵਾਰ ਆਪਣੀ ਭੂਆ ਦੇ ਪਿੰਡ ਗਿਆ, ਤਾਂ ਉੱਥੇ ਵੀ ਚਾਚਾ ਉਨ੍ਹਾਂ ਦੇ ਪਿੱਛੇ ਪਹੁੰਚ ਗਿਆ। ਭੂਆ ਵੱਲੋਂ ਚਾਚਾ ਦੀਆਂ ਹਰਕਤਾਂ ਬਾਰੇ ਸ਼ੱਕ ਜ਼ਾਹਿਰ ਕਰਨ ਤੋਂ ਬਾਅਦ ਜਦੋਂ ਪਿਤਾ ਨੇ ਬੇਟੀ ਦਾ ਮੋਬਾਈਲ ਚੈੱਕ ਕੀਤਾ, ਤਾਂ ਉਸ ਵਿੱਚ ਸੌਰਵ ਵੱਲੋਂ ਭੇਜੇ ਅਸ਼ਲੀਲ ਮੈਸੇਜ ਮਿਲੇ। ਉਸ ਸਮੇਂ ਪਿੰਡ ਦੀ ਪੰਚਾਇਤ ਵਿੱਚ ਚਾਚਾ ਨੇ ਮੁਆਫ਼ੀ ਮੰਗ ਲਈ ਅਤੇ ਲਿਖਤੀ ਰਾਜ਼ੀਨਾਮਾ ਹੋ ਗਿਆ।

ਫਰਵਰੀ 2025 ਵਿੱਚ ਲੜਕੀ ਆਪਣੀ ਮਾਂ ਨਾਲ ਵਾਪਸ ਵਿਦੇਸ਼ ਚਲੀ ਗਈ, ਪਰ ਮੁਲਜ਼ਮ ਚਾਚਾ ਫਿਰ ਵੀ ਬਾਜ਼ ਨਹੀਂ ਆਇਆ। ਉਸ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵੱਖ-ਵੱਖ ਫਰਜ਼ੀ ਆਈ.ਡੀਜ਼ ਬਣਾ ਕੇ ਲੜਕੀ ਨੂੰ ਲਗਾਤਾਰ ਅਸ਼ਲੀਲ ਮੈਸੇਜ ਭੇਜਣੇ ਜਾਰੀ ਰੱਖੇ। ਜਦੋਂ ਲੜਕੀ ਦੇ ਪਿਤਾ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ, ਤਾਂ ਉਹ ਤੁਰੰਤ ਇੰਡੀਆ ਆਏ ਅਤੇ ਟਾਂਡਾ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਾਈ।

ਟਾਂਡਾ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਸੌਰਵ ਖ਼ਿਲਾਫ਼ ਧਾਰਾ 354, 354-A ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੀ ਨੂੰ ਇਨਸਾਫ਼ ਦਿਵਾਇਆ ਜਾਵੇਗਾ।