ਐਤਵਾਰ, ਅਪ੍ਰੈਲ 26, 2026
Home Blog Page 50

ਵੱਡੀ ਖ਼ਬਰ: ਭਿਆਨਕ ਸੜਕ ਹਾਦਸਾ ‘ਚ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ

 

ਭਿਆਨਕ ਸੜਕ ਹਾਦਸਾ  ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਨਾਸਿਕ, 4 ਅਪ੍ਰੈਲ 2026-

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਇਲਾਕੇ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਡਿੰਡੋਰੀ ਦੇ ਸ਼ਿਵਾਜੀ ਨਗਰ ਵਿੱਚ ਇੱਕ ਮਾਰੂਤੀ XL6 ਕਾਰ ਬੇਕਾਬੂ ਹੋ ਕੇ ਖੂਹ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 6 ਮਾਸੂਮ ਬੱਚੇ ਵੀ ਸ਼ਾਮਲ ਹਨ।

ਕਿਵੇਂ ਵਾਪਰਿਆ ਹਾਦਸਾ?

ਜਾਣਕਾਰੀ ਅਨੁਸਾਰ ਇਹ ਹਾਦਸਾ 3 ਅਪ੍ਰੈਲ ਦੀ ਰਾਤ ਨੂੰ ਕਰੀਬ 10 ਵਜੇ ਵਾਪਰਿਆ। ਦਰਗੁੜੇ ਪਰਿਵਾਰ ਕਿਸੇ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ। ਘਰ ਵਾਪਸੀ ਦੌਰਾਨ ਸ਼ਿਵਾਜੀ ਨਗਰ ਇਲਾਕੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਆਸ਼ੂ ਰਾਜੇ ਦੇ ਖੂਹ ਵਿੱਚ ਜਾ ਡਿੱਗੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਡਿੰਡੋਰੀ ਪੁਲਿਸ, ਪ੍ਰਸ਼ਾਸਨ ਅਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਰਾਤ ਨੂੰ ਹੀ ਦੋ ਹਾਈਡਰਾ ਕ੍ਰੇਨਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਕਰੀਬ 12 ਵਜੇ ਕਾਰ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਬਦਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਬਚ ਸਕੀ।

ਪੁਲਿਸ ਅਨੁਸਾਰ, ਮ੍ਰਿਤਕ ਡਿੰਡੋਰੀ ਤਾਲੁਕਾ ਦੇ ਇੰਦੌਰ ਪਿੰਡ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਰੇਸ਼ਮਾ ਸੁਨੀਲ ਦਰਗੁੜੇ (27), ਆਸ਼ਾ ਅਨਿਲ ਦਰਗੁੜੇ (32), ਸੁਨੀਲ ਦੱਤੂ ਦਰਗੁੜੇ (32), ਖੁਸ਼ੀ ਉਰਫ਼ ਸ੍ਰਿਸ਼ਟੀ ਅਨਿਲ ਦਰਗੁੜੇ (14), ਮਾਧੁਰੀ ਅਨਿਲ ਦਰਗੁੜੇ (13), ਸ਼੍ਰੇਅਸ ਅਨਿਲ ਦਰਗੁੜੇ (11), ਸ਼ਰਾਵਣੀ ਅਨਿਲ ਦਰਗੁੜੇ (11), ਸਮ੍ਰਿਧੀ ਰਾਜੇਂਦਰ ਦਰਗੁੜੇ (7), ਰਾਖੀ ਉਰਫ਼ ਗੁਣਵੰਤੀ ਸੁਨੀਲ ਦਰਗੁੜੇ ਵਜੋਂ ਹੋਈ ਹੈ।

ਪੁਲਿਸ ਦੀ ਜਾਂਚ ਜਾਰੀ

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਕਾਰ ਦਾ ਸੰਤੁਲਨ ਵਿਗੜਨਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ ਨੇ ਪੂਰੇ ਨਾਸਿਕ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

 

BREAKING: ਭਗਵੰਤ ਮਾਨ ਨੂੰ ਮਿਲਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ

 

BREAKING: ਭਗਵੰਤ ਮਾਨ ਨੂੰ ਮਿਲਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ

ਮੋਗਾ: ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਹੰਗਾਮਾ; ਪੁਲਿਸ ਨੇ ਕਿਸਾਨਾਂ ਨੂੰ ਕੀਤਾ ਨਜ਼ਰਬੰਦ

ਮੋਗਾ, 4 ਅਪ੍ਰੈਲ 2026- 

ਅੱਜ ਮੋਗਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਨੇ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ।

ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਕਈ ਕਿਸਾਨ ਆਗੂਆਂ ਨੂੰ ਰੈਲੀ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰਾਂ ਜਾਂ ਰਸਤੇ ਵਿੱਚ ਨਜ਼ਰਬੰਦ ਕਰ ਲਿਆ ਗਿਆ।

ਪੁਲਿਸ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਹੌਸਲਾ ਦਿਖਾਇਆ ਅਤੇ ਪੁਲਿਸ ਵੱਲੋਂ ਲਗਾਏ ਗਏ ਨਾਕਿਆਂ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਅਤੇ ਧੱਕਾ-ਮੁੱਕੀ ਵੀ ਦੇਖਣ ਨੂੰ ਮਿਲੀ।

ਕੁਝ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਮੁੱਖ ਮੰਤਰੀ ਦੀ ਰੈਲੀ ਵਾਲੀ ਥਾਂ, ਅਨਾਜ ਮੰਡੀ ਦੇ ਬਿਲਕੁਲ ਨਜ਼ਦੀਕ ਪਹੁੰਚਣ ਵਿੱਚ ਸਫ਼ਲ ਹੋ ਗਏ।

ਹਾਲਾਂਕਿ, ਮੰਡੀ ਦੇ ਨੇੜੇ ਪਹੁੰਚਦਿਆਂ ਹੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਅਤੇ ਨਜ਼ਰਬੰਦ ਕਰ ਦਿੱਤਾ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਉਹ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰੈਲੀ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਜੇ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕਿਸਾਨਾਂ ਦੀ ਇਸ ਨਜ਼ਰਬੰਦੀ ਤੋਂ ਬਾਅਦ ਜਥੇਬੰਦੀਆਂ ਵਿੱਚ ਰੋਸ ਹੋਰ ਵਧਣ ਦੀ ਸੰਭਾਵਨਾ ਹੈ।

 

ਵੱਡੀ ਖ਼ਬਰ: ਭਗਵੰਤ ਮਾਨ ਦਾ ਧਮਾਕੇਦਾਰ ਐਲਾਨ! ਹੁਣ ਸਿਰਫ਼ 30 ਦਿਨਾਂ ‘ਚ ਹੋਵੇਗੀ ਜ਼ਮੀਨ ਦੀ ਤਕਸੀਮ

 

 

ਵੱਡੀ ਖ਼ਬਰ: ਭਗਵੰਤ ਮਾਨ ਦਾ ਧਮਾਕੇਦਾਰ ਐਲਾਨ; ਹੁਣ ਸਿਰਫ਼ 30 ਦਿਨਾਂ ‘ਚ ਹੋਵੇਗੀ ਜ਼ਮੀਨ ਦੀ ਤਕਸੀਮ

ਮੋਗਾ, 4 April 2026- 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਜ਼ਮੀਨੀ ਵੰਡ (ਤਕਸੀਮ) ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਲਈ ‘ਮੁੱਖ ਮੰਤਰੀ ਦੀ ਸਕੀਮ- 30 ਦਿਨਾਂ ਵਿੱਚ ਤਕਸੀਮ’ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸਕੀਮ 13 ਅਪ੍ਰੈਲ (ਵਿਸਾਖੀ) ਵਾਲੇ ਦਿਨ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ। ਇਸ ਤਹਿਤ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟਣ ਅਤੇ ਰਿਸ਼ਵਤਖੋਰੀ ਤੋਂ ਨਿਜਾਤ ਮਿਲ ਸਕੇ।

ਸਹਿਮਤੀ ਵਾਲੀਆਂ ਤਕਸੀਮਾਂ ਲਈ ਸੁਨਹਿਰੀ ਮੌਕਾ

ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ, ਜਿਨ੍ਹਾਂ ਪਰਿਵਾਰਾਂ ਵਿੱਚ ਭੈਣ-ਭਰਾਵਾਂ, ਭੂਆ ਜਾਂ ਹੋਰ ਰਿਸ਼ਤੇਦਾਰਾਂ ਦੀ ਆਪਸੀ ਸਹਿਮਤੀ ਹੈ, ਉਹ ਪਟਵਾਰੀ ਨੂੰ ਦਰਖਾਸਤ ਦੇ ਕੇ ਆਪਣੀ ਤਕਸੀਮ ਕਰਵਾ ਸਕਦੇ ਹਨ।

ਸਹਿਮਤੀ ਵਾਲੇ ਕੇਸਾਂ ਦਾ ਨਿਪਟਾਰਾ ਸਿਰਫ਼ ਇੱਕ ਮਹੀਨੇ (30 ਦਿਨਾਂ) ਦੇ ਅੰਦਰ-ਅੰਦਰ ਕੀਤਾ ਜਾਵੇਗਾ। ਅਧਿਕਾਰੀ (ਪਟਵਾਰੀ ਤੇ ਤਹਿਸੀਲਦਾਰ) ਖੁਦ ਪਿੰਡਾਂ ਵਿੱਚ ਆ ਕੇ ਸਾਰੇ ਮੈਂਬਰਾਂ ਦੇ ਸਾਈਨ ਕਰਵਾਉਣਗੇ ਅਤੇ ਵੰਡ ਦੀ ਪ੍ਰਕਿਰਿਆ ਪੂਰੀ ਕਰਨਗੇ।

ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਖ਼ਾਸ ਬੇਨਤੀ ਕੀਤੀ ਜਿਨ੍ਹਾਂ ਦੇ ਜ਼ਮੀਨੀ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ‘ਤੇ ਪੈਸਾ ਖ਼ਰਚਣ ਦੀ ਬਜਾਏ ਆਪਸੀ ਸਹਿਮਤੀ ਨਾਲ ਮਾਮਲੇ ਸੁਲਝਾਉਣੇ ਚਾਹੀਦੇ ਹਨ।

ਉਨ੍ਹਾਂ ਕਿਹਾ, “ਜੇ ਕਿਸੇ ਦੂਜੇ ਦੇ ਹੱਕ ‘ਤੇ ਨਿਗਾ ਰੱਖੋਗੇ ਤਾਂ ਉਹ ਪੈਸਾ ਬਰਕਤ ਨਹੀਂ ਪਾਉਂਦਾ।” ਜਿਨ੍ਹਾਂ ਦੇ ਕੇਸ ਅਦਾਲਤੀ ਆਰਡਰਾਂ ਅਧੀਨ ਹਨ, ਉਨ੍ਹਾਂ ਦੀ ਤਕਸੀਮ ਵੀ ਅਦਾਲਤੀ ਫ਼ੈਸਲੇ ਅਨੁਸਾਰ ਤੁਰੰਤ ਕਰ ਦਿੱਤੀ ਜਾਵੇਗੀ।

ਝੋਨੇ ਦੇ ਸੀਜ਼ਨ ਤੱਕ ਟੀਚਾ ਪੂਰਾ ਕਰਨ ਦਾ ਦਾਅਵਾ

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਸੀਜ਼ਨ ਦੌਰਾਨ ਅਤੇ ਅਗਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਸਾਰੇ ਪੰਜਾਬ ਵਿੱਚ ਤਕਸੀਮਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਨੋਰਥ ਕਿਸਾਨਾਂ ਦੇ ਦੁੱਖਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਦਫ਼ਤਰਾਂ ਦੀ ਖੱਜਲ-ਖੁਆਰੀ ਤੋਂ ਬਚਾਉਣਾ ਹੈ।

 

ਵੱਡੀ ਖ਼ਬਰ: ‘ਅਕਾਲੀ ਦਲ ਪੁਨਰ ਸੁਰਜੀਤ’ ਦੇ ਸੀਨੀਅਰ ਲੀਡਰ ਨੇ ਦਿੱਤਾ ਅਸਤੀਫ਼ਾ

 

ਵੱਡੀ ਖ਼ਬਰ: ਮੱਖਣ ਬਰਾੜ ਦਾ ‘ਅਕਾਲੀ ਦਲ ਪੁਨਰ ਸੁਰਜੀਤ’ ਤੋਂ ਅਸਤੀਫ਼ਾ

-ਗਿਆਨੀ ਹਰਪ੍ਰੀਤ ਸਿੰਘ ਅਤੇ ਇਆਲੀ ‘ਤੇ ਲਾਏ ਸਾਜ਼ਿਸ਼ੀ ਦੋਸ਼

Punjab Network

ਮੋਗਾ, 4 ਅਪ੍ਰੈਲ 2026- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮੋਗਾ ਦੇ ਪ੍ਰਭਾਵਸ਼ਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਮੱਖਣ ਬਰਾੜ ਨੇ ਇੱਕ ਲੰਬੀ ਚਿੱਠੀ ਰਾਹੀਂ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਹ ਭਰੇ ਮਨ ਨਾਲ ਇਹ ਫ਼ੈਸਲਾ ਲੈ ਰਹੇ ਹਨ।

ਏਜੰਸੀਆਂ ਅਤੇ ਸਰਕਾਰ ਨਾਲ ਮਿਲੀਭੁਗਤ ਦੇ ਦੋਸ਼

ਮੱਖਣ ਬਰਾੜ ਨੇ ਆਪਣੇ ਅਸਤੀਫ਼ੇ ਵਿੱਚ ਸਨਸਨੀਖੇਜ਼ ਖੁਲਾਸੇ ਕਰਦਿਆਂ ਕਿਹਾ ਕਿ, ਪੰਥ ਦੀ ਮਾਂ-ਜਥੇਬੰਦੀ (ਸ਼੍ਰੋਮਣੀ ਅਕਾਲੀ ਦਲ) ਨੂੰ ਖ਼ਤਮ ਕਰਨ ਲਈ ਕੇਂਦਰੀ ਏਜੰਸੀਆਂ ਨੇ ਇੱਕ ਵੱਡੀ ਸਾਜ਼ਿਸ਼ ਘੜੀ ਸੀ, ਜਿਸ ਦਾ ਨਾਮ ‘ਪੁਨਰ ਸੁਰਜੀਤ’ ਦਲ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਜ਼ਿਸ਼ ਵਿੱਚ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਪੰਜਾਬ ਦੀ ‘ਆਪ’ ਸਰਕਾਰ ਵੀ ਸ਼ਾਮਲ ਹੈ, ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।

ਬਰਾੜ ਨੇ ਮਨਪ੍ਰੀਤ ਸਿੰਘ ਇਆਲੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਆਲੀ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਸ ਜਾਲ ਵਿੱਚ ਫਸਾਇਆ। ਉਨ੍ਹਾਂ ਕਿਹਾ, “ਇਆਲੀ ਸਿਰਫ਼ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ, ਪਰ ਸਰਕਾਰ ਖ਼ਿਲਾਫ਼ ਚੁੱਪ ਵੱਟ ਲੈਂਦੇ ਹਨ।” ਬਰਾੜ ਅਨੁਸਾਰ, ਇਸ ਦਾ ਕਾਰਨ ਇਆਲੀ ਦੇ ਵਪਾਰਕ ਹਿੱਤ (ਕਲੋਨੀਆਂ ਦਾ ਕੰਮ) ਹੋ ਸਕਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਆਲੀ ਨੂੰ ਪੰਜਾਬ ਵਿੱਚ ਡਿਪਟੀ ਸੀ.ਐਮ. ਬਣਨ ਦੀ ਪੇਸ਼ਕਸ਼ ਵੀ ਆਈ ਸੀ।

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਮੱਖਣ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਕੇ ਕੌਮ ਨੂੰ ਭਾਵੁਕ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਓਹੀ ਬੋਲਦੇ ਹਨ ਜੋ ਉਨ੍ਹਾਂ ਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ ਅਤੇ ਉਹ ਕੇਂਦਰੀ ਏਜੰਸੀਆਂ ਦੇ ਇਸ਼ਾਰੇ ‘ਤੇ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

“ਜ਼ਮੀਰ ਦੀ ਆਵਾਜ਼ ‘ਤੇ ਦਿੱਤਾ ਅਸਤੀਫ਼ਾ”

ਮੱਖਣ ਬਰਾੜ ਨੇ ਅਫ਼ਸੋਸ ਜਤਾਇਆ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀ ਇਸ ਸਾਜ਼ਿਸ਼ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਉਹ ਪੰਥ ਤੋਂ ਇਹ ਸੱਚ ਲੁਕਾ ਕੇ ਰੱਖਣ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੰਥ ਦੀ ਕਚਹਿਰੀ ਵਿੱਚ ਸਾਰਾ ਸੱਚ ਸਾਹਮਣੇ ਰੱਖਣਗੇ।

 

Punjab News: ਸਰਕਾਰੀ ਸਕੂਲ ‘ਚ ਅੱਧੀ ਰਾਤ ਨੂੰ ਬਦਮਾਸ਼ਾਂ ਨੇ ਮਾਰਿਆ ਡਾਕਾ! ਮਿਡ-ਡੇ-ਮੀਲ ਸਮੇਤ ਹੋਰ ਕੀਮਤੀ ਸਮਾਨ ਚੋਰੀ

 

Punjab News: ਸਰਕਾਰੀ ਸਕੂਲ ‘ਚ ਅੱਧੀ ਰਾਤ ਨੂੰ ਬਦਮਾਸ਼ਾਂ ਨੇ ਮਾਰਿਆ ਡਾਕਾ! ਮਿਡ-ਡੇ-ਮੀਲ ਸਮੇਤ ਹੋਰ ਕੀਮਤੀ ਸਮਾਨ ਚੋਰੀ

ਗੁਰਦਾਸਪੁਰ, 4 ਅਪ੍ਰੈਲ 2026:

ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਦੌਰਾਂਗਲਾ ਅਧੀਨ ਆਉਂਦੇ ਪਿੰਡ ਮਗਰਮੂਦੀਆਂ ਦੇ ਸਰਕਾਰੀ ਸਕੂਲ ਵਿੱਚ ਬੀਤੀ ਰਾਤ ਚੋਰੀ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਚੋਰੀ ਦੀ ਵਾਰਦਾਤ ਨੂੰ ਇੱਕ ਵਿਅਕਤੀ ਅਤੇ ਇੱਕ ਮਹਿਲਾ ਨੇ ਮਿਲ ਕੇ ਅੰਜਾਮ ਦਿੱਤਾ ਹੈ। ਇਹ ਸਾਰੀ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਸੀਸੀਟੀਵੀ ਫੁਟੇਜ ਅਨੁਸਾਰ, ਰਾਤ ਕਰੀਬ 12 ਵਜੇ ਇੱਕ ਮਹਿਲਾ ਅਤੇ ਇੱਕ ਮਰਦ ਸਕੂਲ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ।

ਚੋਰਾਂ ਨੇ ਸਕੂਲ ਦੀ ਰਸੋਈ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੋਂ ਦੋ ਭਰੇ ਹੋਏ ਗੈਸ ਸਿਲੰਡਰ, ਮਿਡ-ਡੇ-ਮੀਲ ਦਾ ਰਾਸ਼ਨ, ਬੱਚਿਆਂ ਦੇ ਖਾਣਾ ਖਾਣ ਵਾਲੇ ਬਰਤਨ ਚੋਰੀ ਕਰ ਲਏ।

ਸਕੂਲ ਦੀ ਮੁੱਖ ਅਧਿਆਪਕਾ ਆਸ਼ਾ ਰਾਣੀ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਕੂਲ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਅੱਧੀ ਰਾਤ ਨੂੰ ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਹਰਕਤਾਂ ਸਾਫ਼ ਦਿਖਾਈ ਦੇ ਰਹੀਆਂ ਹਨ।

ਸਕੂਲ ਪ੍ਰਬੰਧਕਾਂ ਵੱਲੋਂ ਇਸ ਚੋਰੀ ਸਬੰਧੀ ਥਾਣਾ ਦੌਰਾਂਗਲਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਹੈ, ਕਿਉਂਕਿ ਚੋਰਾਂ ਨੇ ਮਾਸੂਮ ਬੱਚਿਆਂ ਦੇ ਖਾਣੇ ਦਾ ਸਾਮਾਨ ਵੀ ਨਹੀਂ ਛੱਡਿਆ।

ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੀਸੀਟੀਵੀ ਵਿੱਚ ਚਿਹਰੇ ਸਾਫ਼ ਹੋਣ ਕਾਰਨ ਪਛਾਣ ਜਲਦੀ ਹੋਣ ਦੀ ਉਮੀਦ ਹੈ।

 

CBSE ਦਾ ਅਹਿਮ ਫ਼ੈਸਲਾ! 6ਵੀਂ ਅਤੇ 9ਵੀਂ ਜਮਾਤ ਦੇ ਪਾਠਕ੍ਰਮ ‘ਚ ਹੋਵੇਗਾ ਵੱਡਾ ਬਦਲਾਅ

 

CBSE ਦਾ ਅਹਿਮ ਫ਼ੈਸਲਾ! 6ਵੀਂ ਅਤੇ 9ਵੀਂ ਜਮਾਤ ਦੇ ਪਾਠਕ੍ਰਮ ‘ਚ ਹੋਵੇਗਾ ਵੱਡਾ ਬਦਲਾਅ

ਨਵੀਂ ਦਿੱਲੀ, 4 ਅਪ੍ਰੈਲ 2026:

CBSE ਨੇ ਸਕੂਲੀ ਸਿੱਖਿਆ ਦੇ ਢਾਂਚੇ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰੀ ਪਾਠਕ੍ਰਮ ਰੂਪਰੇਖਾ (NCF) ਦੇ ਸੁਝਾਵਾਂ ਨੂੰ ਲਾਗੂ ਕਰਦੇ ਹੋਏ, ਬੋਰਡ ਹੁਣ 6ਵੀਂ ਅਤੇ 9ਵੀਂ ਜਮਾਤ ਲਈ ਨਵਾਂ ਪਾਠਕ੍ਰਮ (Curriculum) ਪੇਸ਼ ਕਰਨ ਜਾ ਰਿਹਾ ਹੈ।

ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੇ ਪੜ੍ਹਨ ਦੇ ਤਰੀਕੇ ਅਤੇ ਵਿਸ਼ਿਆਂ ਦੀ ਚੋਣ ‘ਤੇ ਪਵੇਗਾ। CBSE ਦਾ ਮੁੱਖ ਉਦੇਸ਼, ਰੱਟਾ-ਮਾਰ ਸਿੱਖਿਆ ਨੂੰ ਖ਼ਤਮ ਕਰਕੇ ‘ਸਮਝਣ ਵਾਲੀ ਸਿੱਖਿਆ’ ਨੂੰ ਉਤਸ਼ਾਹਿਤ ਕਰਨਾ ਹੈ।

ਬੋਰਡ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਵੇਂ ਸੈਸ਼ਨ ਤੋਂ ਇਨ੍ਹਾਂ ਬਦਲਾਵਾਂ ਨੂੰ ਅਪਣਾਉਣ ਲਈ ਤਿਆਰ ਰਹਿਣ। ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਵੀ ਲਗਾਏ ਜਾਣਗੇ ਤਾਂ ਜੋ ਉਹ ਨਵੇਂ ਪਾਠਕ੍ਰਮ ਨੂੰ ਸਹੀ ਢੰਗ ਨਾਲ ਵਿਦਿਆਰਥੀਆਂ ਤੱਕ ਪਹੁੰਚਾ ਸਕਣ।

ਪੜ੍ਹੋ- CBSE ‘ਥ੍ਰੀ-ਲੈਂਗੁਏਜ ਫਾਰਮੂਲਾ’- Curriculum-Framework-Final

ਕੀ ਹੈ ‘ਥ੍ਰੀ-ਲੈਂਗੁਏਜ ਫਾਰਮੂਲਾ’? CBSE ਦੇ ਨਵੇਂ ਨਿਯਮਾਂ ਅਨੁਸਾਰ, 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁਣ ‘ਥ੍ਰੀ-ਲੈਂਗੁਏਜ ਫਾਰਮੂਲਾ’ (ਤਿੰਨ-ਭਾਸ਼ਾਈ ਫਾਰਮੂਲਾ) ਲਾਜ਼ਮੀ ਹੋਵੇਗਾ।

ਇਸ ਦਾ ਮਤਲਬ ਹੈ, ਵਿਦਿਆਰਥੀਆਂ ਨੂੰ ਹੁਣ ਤਿੰਨ ਭਾਸ਼ਾਵਾਂ ਪੜ੍ਹਨੀਆਂ ਪੈਣਗੀਆਂ। ਇਨ੍ਹਾਂ ਵਿੱਚੋਂ ਦੋ ਭਾਸ਼ਾਵਾਂ ਭਾਰਤੀ ਮੂਲ ਦੀਆਂ ਹੋਣੀਆਂ ਜ਼ਰੂਰੀ ਹਨ।

ਇਸ ਕਦਮ ਦਾ ਮਨੋਰਥ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਭਾਰਤੀ ਭਾਸ਼ਾਵਾਂ ਨਾਲ ਜੋੜਨਾ ਹੈ।

ਇਸ ਤੋਂ ਇਲਾਵਾ, 6ਵੀਂ ਜਮਾਤ ਲਈ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਵਰਗੇ ਵਿਸ਼ਿਆਂ ਵਿੱਚ ਵੀ ਬਦਲਾਅ ਦੀ ਤਿਆਰੀ ਹੈ ਤਾਂ ਜੋ ਉਹ ਮੌਜੂਦਾ ਲੋੜਾਂ ਅਨੁਸਾਰ ਵਧੇਰੇ ਢੁਕਵੇਂ ਬਣ ਸਕਣ।

9ਵੀਂ ਜਮਾਤ ਵਿੱਚ ਗਣਿਤ ਅਤੇ ਵਿਗਿਆਨ ਦਾ ਨਵਾਂ ਸਿਸਟਮ

ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਗਣਿਤ ਅਤੇ ਵਿਗਿਆਨ ਵਿੱਚ ‘ਟੂ-ਲੈਵਲ ਸਿਸਟਮ’ (ਦੋ-ਪੱਧਰੀ ਪ੍ਰਣਾਲੀ) ਦਾ ਵਿਕਲਪ ਮਿਲ ਸਕਦਾ ਹੈ; ਸਟੈਂਡਰਡ ਲੈਵਲ ਉਨ੍ਹਾਂ ਵਿਦਿਆਰਥੀਆਂ ਲਈ ਜੋ ਭਵਿੱਖ ਵਿੱਚ ਇਨ੍ਹਾਂ ਵਿਸ਼ਿਆਂ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ, ਅਤੇ ਐਡਵਾਂਸ ਲੈਵਲ ਉਨ੍ਹਾਂ ਵਿਦਿਆਰਥੀਆਂ ਲਈ ਜਿਨ੍ਹਾਂ ਨੂੰ ਵਿਸ਼ੇ ਦੀ ਡੂੰਘੀ ਸਮਝ ਚਾਹੀਦੀ ਹੈ।

ਇਹ ਵਿਵਸਥਾ ਬਿਲਕੁਲ ਉਹੀ ਹੋਵੇਗੀ ਜੋ ਇਸ ਵੇਲੇ 10ਵੀਂ ਜਮਾਤ ਵਿੱਚ ਲਾਗੂ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਦਾ ਤਣਾਅ ਘੱਟ ਹੋਵੇਗਾ ਜਿਨ੍ਹਾਂ ਨੂੰ ਗਣਿਤ ਜਾਂ ਵਿਗਿਆਨ ਔਖਾ ਲੱਗਦਾ ਹੈ, ਅਤੇ ਉਹ ਆਪਣੀ ਸਮਰੱਥਾ ਅਨੁਸਾਰ ਪੱਧਰ ਦੀ ਚੋਣ ਕਰ ਸਕਣਗੇ।

 

IMD Alert: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਗੜ੍ਹੇਮਾਰੀ ਦਾ ਵੀ ਚੇਤਾਵਨੀ!

 

IMD Alert: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਗੜ੍ਹੇਮਾਰੀ ਦਾ ਵੀ ਚੇਤਾਵਨੀ!

ਕੁਦਰਤ ਦੀ ਮਾਰ: ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ‘ਚ ਵਿਛੀ ਕਣਕ ਦੀ ਫ਼ਸਲ; ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ

50-60 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਪ੍ਰਸ਼ਾਸਨ ਨੇ 10 ਜ਼ਿਲ੍ਹਿਆਂ ਲਈ ਜਾਰੀ ਕੀਤਾ ਖ਼ਾਸ ਅਲਰਟ

Punjab Network (Weather Alert)

ਚੰਡੀਗੜ੍ਹ/ਜਲੰਧਰ, 04 ਅਪ੍ਰੈਲ 2026 –

ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। IMD ਅਨੁਸਾਰ, ਅਗਲੇ 24 ਤੋਂ 48 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗੜੇਮਾਰੀ ਹੋਣ ਦੀ ਪ੍ਰਬਲ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਾਲੰਧਰ, ਕਪੂਰਥਲਾ, ਪਠਾਨਕੋਟ, ਰੂਪਨਗਰ, ਐੱਸ.ਏ.ਐੱਸ. ਨਗਰ (ਮੋਹਾਲੀ), ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਵਿੱਚ ਕਿਤੇ-ਕਿਤੇ ਤੇਜ਼ ਤੂਫ਼ਾਨ ਆ ਸਕਦਾ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

May be a graphic of ‎map and ‎text that says "‎हमतौमन संजाह जन कडीराज weather warnings for Punjab Date April 2026 पंजाव 0 लिप जिलेदार गाँगरग कोततावनी Moter Waming orard শजयिয়री रલ trom03 03 April Guvemrmentof India Ministry Sekencas Matesomkciral epartme 一マートo ופרפ 15Taf 2026 my Day3 April 2026 A Day 6April 2026 RODT GUPDACTIT AMnTAR A 저능 Day 7April-2 2026 Legend Phenomenon Thunderstorm/Lightning/Hail Gusty Wind (50-60 KMPH) Thunderstorm lightning / gusty wind (40-50 KMPH) No Warning कोई येतावनी नहीं Warning Level Be Updated निगरानी तेतावजी प्रेणी Be Prepared सवेत(तयार TakeAction Take Action वेतावली(कारवाई करे)‎"‎‎

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਦਰੱਖਤਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿੱਚ ਹੈਲਪਲਾਈਨ ਨੰਬਰ 112 ‘ਤੇ ਸੰਪਰਕ ਕਰਨ।

ਪੰਜਾਬ ‘ਚ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਵਾਢੀ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਕਣਕ ਦੀ ਫ਼ਸਲ ‘ਤੇ ਮੀਂਹ ਅਤੇ ਤੇਜ਼ ਹਵਾਵਾਂ ਦਾ ਮਾਰੂ ਅਸਰ ਸਾਫ਼ ਦਿਖਾਈ ਦੇ ਰਿਹਾ ਹੈ।

ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਖੜ੍ਹੀ ਫ਼ਸਲ ਡਿੱਗਣੀ ਸ਼ੁਰੂ ਹੋ ਗਈ ਹੈ। ਇਸ ਨਾਲ ਨਾ ਸਿਰਫ਼ ਵਾਢੀ ਵਿੱਚ ਦੇਰੀ ਹੋਵੇਗੀ, ਸਗੋਂ ਝਾੜ ਅਤੇ ਗੁਣਵੱਤਾ ‘ਤੇ ਵੀ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।

ਕਿਸਾਨਾਂ ਅਨੁਸਾਰ, ਜੇਕਰ ਫ਼ਸਲ ਖੇਤਾਂ ਵਿੱਚ ਡਿੱਗੀ ਰਹੀ ਤਾਂ ਦਾਣੇ ਕਾਲੇ ਪੈ ਸਕਦੇ ਹਨ, ਜਿਸ ਕਾਰਨ ਮੰਡੀਆਂ ਵਿੱਚ ਸਹੀ ਭਾਅ ਮਿਲਣਾ ਮੁਸ਼ਕਲ ਹੋ ਜਾਵੇਗਾ।

ਜੇ ਮੀਂਹ ਇੱਕ-ਦੋ ਦਿਨ ਹੋਰ ਜਾਰੀ ਰਿਹਾ ਤਾਂ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਮੀਂਹ ਦਾ ਅਸਰ ਤੇਲਬੀਜ ਫ਼ਸਲਾਂ ‘ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਫਿਲਹਾਲ ਕਿਸਾਨ ਮੌਸਮ ਸਾਫ਼ ਹੋਣ ਦੀ ਉਮੀਦ ਵਿੱਚ ਅਸਮਾਨ ਵੱਲ ਦੇਖ ਰਹੇ ਹਨ।

 

 

Bank Job: ਸਰਕਾਰੀ ਬੈਂਕ ‘ਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ; ਨਿਕਲੀਆਂ 1000 ਨੌਕਰੀਆਂ- ਜਲਦੀ ਕਰੋ ਅਪਲਾਈ

 

Bank Job: ਸਰਕਾਰੀ ਬੈਂਕ ‘ਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ; ਨਿਕਲੀਆਂ 1000 ਨੌਕਰੀਆਂ- ਜਲਦੀ ਕਰੋ ਅਪਲਾਈ

Job Alert, 4 April 2026-

Bank Job: ਬੈਂਕ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਪੰਜਾਬ ਐਂਡ ਸਿੰਧ ਬੈਂਕ (PSB) ਵੱਲੋਂ ਲੋਕਲ ਬੈਂਕ ਅਫ਼ਸਰ (LBO) ਦੀਆਂ 1000 ਖਾਲੀ ਅਸਾਮੀਆਂ ‘ਤੇ ਭਰਤੀ ਕੱਢੀ ਗਈ ਹੈ। ਇਸ ਭਰਤੀ ਲਈ ਬਿਨੈ-ਪੱਤਰ (Applications) ਸ਼ੁਰੂ ਹੋ ਗਏ ਹਨ।

ਨੌਕਰੀ ਲਈ ਅਪਲਾਈ ਕਰਨ ਵਾਸਤੇ ਅਧਿਕਾਰਿਤ ਵੈੱਬਸਾਈਟ ‘ਤੇ ਜਾਓ…

ਜਿਹੜੇ ਨੌਜਵਾਨ ਇਸ ਭਰਤੀ ਲਈ ਯੋਗਤਾ ਰੱਖਦੇ ਹਨ, ਉਹ ਆਨਲਾਈਨ ਮਾਧਿਅਮ ਰਾਹੀਂ ਬੈਂਕ ਦੀ ਅਧਿਕਾਰਤ ਵੈੱਬਸਾਈਟ punjabandsindbank.co.in ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਯੋਗਤਾ ਅਤੇ ਮਾਪਦੰਡਾਂ ਦੀ ਜਾਂਚ ਜ਼ਰੂਰ ਕਰ ਲੈਣ।

ਵਿਦਿਅਕ ਯੋਗਤਾ/ਤਜ਼ਰਬਾ/ ਉਮਰ ਸੀਮਾ

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਕਿਸੇ ਵੀ ਪਬਲਿਕ ਸੈਕਟਰ ਬੈਂਕ/ਰੀਜਨਲ ਰੂਰਲ ਬੈਂਕ (RRB) ਵਿੱਚ ਅਫ਼ਸਰ ਕੈਡਰ ਵਿੱਚ 18 ਮਹੀਨੇ ਕੰਮ ਕਰਨ ਦਾ ਅਨੁਭਵ ਹੋਣਾ ਚਾਹੀਦਾ ਹੈ।

ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ (ਉਮੀਦਵਾਰ ਦਾ ਜਨਮ 2 ਮਾਰਚ 1996 ਤੋਂ 1 ਮਾਰਚ 2006 ਦੇ ਵਿਚਕਾਰ ਹੋਇਆ ਹੋਵੇ)।

ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਮਾਰਚ 2026 ਦੇ ਅਧਾਰ ‘ਤੇ ਕੀਤੀ ਜਾਵੇਗੀ।

naidunia_image

ਐਪਲੀਕੇਸ਼ਨ ਫੀਸ

ਜਨਰਲ, OBC ਅਤੇ EWS: 850 ਰੁਪਏ (+ ਟੈਕਸ ਅਤੇ ਪੇਮੈਂਟ ਗੇਟਵੇ ਚਾਰਜ)। SC, ST, PWD: 100 ਰੁਪਏ (+ ਟੈਕਸ ਅਤੇ ਪੇਮੈਂਟ ਗੇਟਵੇ ਚਾਰਜ)।

ਅਪਲਾਈ ਕਰਨ ਦਾ ਤਰੀਕਾ

  • ਸਭ ਤੋਂ ਪਹਿਲਾਂ ਅਧਿਕਾਰਤ ਪੋਰਟਲ ibpsreg.ibps.in/psbmar26/ ‘ਤੇ ਜਾਓ।
  • ਹੋਮ ਪੇਜ ‘ਤੇ “Click here for New Registration” ‘ਤੇ ਕਲਿੱਕ ਕਰੋ ਅਤੇ ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰੋ।
  • ਰਜਿਸਟ੍ਰੇਸ਼ਨ ਤੋਂ ਬਾਅਦ ਹੋਰ ਵੇਰਵੇ ਭਰ ਕੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰੋ।
  • ਆਪਣੇ ਦਸਤਖਤ (Signature) ਅਤੇ ਫੋਟੋਗ੍ਰਾਫ ਅਪਲੋਡ ਕਰੋ।
  • ਨਿਰਧਾਰਤ ਫੀਸ ਜਮ੍ਹਾਂ ਕਰੋ ਅਤੇ ਫਾਰਮ ਜਮ੍ਹਾਂ (Submit) ਕਰਨ ਤੋਂ ਬਾਅਦ ਪ੍ਰਿੰਟਆਊਟ ਕੱਢ ਕੇ ਸੁਰੱਖਿਅਤ ਰੱਖ ਲਓ।

Punjab and Sind Bank Recruitment Application Form

ਪੰਜਾਬ ਐਂਡ ਸਿੰਧ ਬੈਂਕ LBO ਭਰਤੀ ਨੋਟੀਫਿਕੇਸ਼ਨ – ਇੱਥੇ ਕਲਿੱਕ ਕਰੋ

ਪੰਜਾਬ ਐਂਡ ਸਿੰਧ ਬੈਂਕ 'ਚ ਲੋਕਲ ਬੈਂਕ ਅਫ਼ਸਰ ਦੀਆਂ 1 ਹਜ਼ਾਰ ਅਸਾਮੀਆਂ ਲਈ ਅਰਜ਼ੀਆਂ ਸ਼ੁਰੂ, ਗ੍ਰੈਜੂਏਟ ਨੌਜਵਾਨ ਕਰ ਸਕਦੇ ਹਨ ਅਪਲਾਈ

ਚੋਣ ਪ੍ਰਕਿਰਿਆ (Selection Process)

ਉਮੀਦਵਾਰਾਂ ਦੀ ਚੋਣ ਹੇਠ ਲਿਖੇ ਪੜਾਵਾਂ ਰਾਹੀਂ ਹੋਵੇਗੀ।

  • ਲਿਖਤੀ ਪ੍ਰੀਖਿਆ (Written Exam)
  • ਸਕ੍ਰੀਨਿੰਗ ਅਤੇ ਪਰਸਨਲ ਇੰਟਰਵਿਊ
  • ਲੋਕਲ ਲੈਂਗੂਏਜ ਟੈਸਟ (ਸਥਾਨਕ ਭਾਸ਼ਾ ਦੀ ਪ੍ਰੀਖਿਆ)

ਸਾਰੇ ਪੜਾਵਾਂ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਨਿਯੁਕਤੀ ਪ੍ਰਦਾਨ ਕੀਤੀ ਜਾਵੇਗੀ। News- Jagran

 

PSEB 8th Result 2026: 8ਵੀਂ ਜਮਾਤ ਦਾ ਨਤੀਜਾ ਇਸ ਦਿਨ ਹੋ ਸਕਦੈ ਜਾਰੀ, ਪੜ੍ਹੋ ਰਿਜ਼ਲਟ ਨਾਲ ਜੁੜੀ ਵੱਡੀ ਅਪਡੇਟ

 

PSEB 8th Result 2026: 8ਵੀਂ ਜਮਾਤ ਦਾ ਨਤੀਜਾ ਇਸ ਦਿਨ ਹੋ ਸਕਦੈ ਜਾਰੀ, ਪੜ੍ਹੋ ਰਿਜ਼ਲਟ ਨਾਲ ਜੁੜੀ ਵੱਡੀ ਅਪਡੇਟ

Education News, 4 April 2026- 

PSEB 8th Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬ ਬੋਰਡ ਵੱਲੋਂ 8ਵੀਂ ਜਮਾਤ ਦਾ ਨਤੀਜਾ 10 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਬੋਰਡ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਪਰ ਜਲਦੀ ਹੀ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਬੋਰਡ ਦੀਆਂ ਇਹ ਪ੍ਰੀਖਿਆਵਾਂ 6 ਤੋਂ 12 ਮਾਰਚ 2026 ਤੱਕ ਕਰਵਾਈਆਂ ਗਈਆਂ ਸਨ।

ਵਿਦਿਆਰਥੀਆਂ ਅਤੇ ਮਾਪਿਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ 8ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਦਾ ਤਰੀਕਾ ਵੱਖ-ਵੱਖ ਹੋਵੇਗਾ। 8ਵੀਂ ਜਮਾਤ ਦਾ ਨਤੀਜਾ ਆਨਲਾਈਨ ਮਾਧਿਅਮ ਰਾਹੀਂ ਜਾਰੀ ਹੋਵੇਗਾ।

ਇਸ ਨੂੰ ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰਕੇ ਚੈੱਕ ਕੀਤਾ ਜਾ ਸਕੇਗਾ….

  • ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  • ਨਤੀਜੇ (Result) ਦੇ ਐਕਟਿਵ ਲਿੰਕ ‘ਤੇ ਕਲਿੱਕ ਕਰੋ।
  • ਹੁਣ ਮੰਗੀ ਗਈ ਜਾਣਕਾਰੀ (ਰੋਲ ਨੰਬਰ ਆਦਿ) ਭਰ ਕੇ ਸਬਮਿਟ ਕਰੋ।
  • ਇਸ ਤੋਂ ਬਾਅਦ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ, ਜਿੱਥੋਂ ਤੁਸੀਂ ਮਾਰਕਸ਼ੀਟ ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕੋਗੇ।

ਪਾਸ ਹੋਣ ਲਈ 33% ਅੰਕ ਜ਼ਰੂਰੀ

ਬੋਰਡ ਪ੍ਰੀਖਿਆ ਵਿੱਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ। ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਵਿੱਚ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਨੂੰ ਪਾਸ ਹੋਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ।

ਫੇਲ੍ਹ ਹੋਏ ਵਿਦਿਆਰਥੀਆਂ ਲਈ ਕੰਪਾਰਟਮੈਂਟ ਪ੍ਰੀਖਿਆ ਕਰਵਾਈ ਜਾਵੇਗੀ, ਜਿਸ ਰਾਹੀਂ ਉਹ ਆਪਣਾ ਸਾਲ ਖਰਾਬ ਹੋਣ ਤੋਂ ਬਚਾ ਸਕਣਗੇ।

 

ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ; ਜਲਦ ਹੋ ਸਕਦੈ ਮਹਿੰਗਾਈ ਭੱਤੇ (DA) ‘ਚ ਵਾਧੇ ਦਾ ਐਲਾਨ

 

ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ; ਜਲਦ ਹੋ ਸਕਦੈ ਮਹਿੰਗਾਈ ਭੱਤੇ (DA) ‘ਚ ਵਾਧੇ ਦਾ ਐਲਾਨ

58% ਤੋਂ ਵਧ ਕੇ 61% ਹੋਵੇਗਾ DA; ਅਪ੍ਰੈਲ ਦੀ ਤਨਖਾਹ ਵਿੱਚ ਮਿਲੇਗਾ ਬੰਪਰ ਵਾਧਾ ਅਤੇ ਪਿਛਲਾ ਏਰੀਅਰ

8ਵੇਂ ਤਨਖਾਹ ਕਮਿਸ਼ਨ ‘ਤੇ ਵੱਡਾ ਅਪਡੇਟ: ਜਾਣੋ ਕਦੋਂ ਤੱਕ ਲਾਗੂ ਹੋਣ ਦੀ ਹੈ ਸੰਭਾਵਨਾ

ਨਵੀਂ ਦਿੱਲੀ, 4 April 2026- 

ਦੇਸ਼ ਦੇ ਲੱਖਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅਪ੍ਰੈਲ ਦਾ ਮਹੀਨਾ ਵੱਡੀ ਖ਼ੁਸ਼ਖ਼ਬਰੀ ਲੈ ਕੇ ਆ ਰਿਹਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਕੇਂਦਰ ਸਰਕਾਰ ਜਲਦ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ ਵਾਧੇ ਦਾ ਰਸਮੀ ਐਲਾਨ ਕਰ ਸਕਦੀ ਹੈ। ਇਸ ਫ਼ੈਸਲੇ ਨਾਲ ਨਾ ਸਿਰਫ਼ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ ਵਧੇਗੀ, ਸਗੋਂ ਉਨ੍ਹਾਂ ਦੇ ਬਕਾਇਆ ਏਰੀਅਰ ਦਾ ਰਸਤਾ ਵੀ ਸਾਫ਼ ਹੋ ਜਾਵੇਗਾ।

3% ਵਾਧੇ ਦੀ ਉਮੀਦ- 58% ਤੋਂ ਵਧ ਕੇ 61% ਹੋਵੇਗਾ ਭੱਤਾ

ਮੀਡੀਆ ਰਿਪੋਰਟਾਂ ਅਤੇ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI) ਦੇ ਅੰਕੜਿਆਂ ਅਨੁਸਾਰ, ਸਰਕਾਰ ਇਸ ਵਾਰ ਡੀਏ ਵਿੱਚ 3% ਦਾ ਵਾਧਾ ਕਰ ਸਕਦੀ ਹੈ। ਵਰਤਮਾਨ ਵਿੱਚ ਕਰਮਚਾਰੀਆਂ ਨੂੰ 58% ਦੀ ਦਰ ਨਾਲ ਭੱਤਾ ਮਿਲ ਰਿਹਾ ਹੈ, ਜੋ ਇਸ ਵਾਧੇ ਤੋਂ ਬਾਅਦ 61% ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਡੀਏ ਨੂੰ 55% ਤੋਂ ਵਧਾ ਕੇ 58% ਕੀਤਾ ਗਿਆ ਸੀ। ਇਸ ਵਾਧੇ ਦਾ ਸਿੱਧਾ ਅਸਰ ਕਰਮਚਾਰੀਆਂ ਦੀ ‘ਟੇਕ-ਹੋਮ’ ਸੈਲਰੀ ‘ਤੇ ਪਵੇਗਾ। ਇਸ ਨੂੰ ਇੱਕ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ।

  • ਬੇਸਿਕ ਸੈਲਰੀ: ₹56,100
  • ਮੌਜੂਦਾ DA (58%): ₹32,538
  • ਨਵਾਂ DA (61%): ₹34,221
  • ਮਹੀਨਾਵਾਰ ਵਾਧਾ: ₹1,683

ਕਿਉਂਕਿ ਇਹ ਵਾਧਾ ਜਨਵਰੀ 2026 ਤੋਂ ਪ੍ਰਭਾਵੀ ਮੰਨਿਆ ਜਾਵੇਗਾ, ਇਸ ਲਈ ਕਰਮਚਾਰੀਆਂ ਨੂੰ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦਾ ਏਰੀਅਰ ਵੀ ਮਿਲੇਗਾ। ₹56,100 ਦੀ ਬੇਸਿਕ ਸੈਲਰੀ ਵਾਲੇ ਕਰਮਚਾਰੀ ਨੂੰ ਅਪ੍ਰੈਲ ਦੀ ਤਨਖਾਹ ਦੇ ਨਾਲ ਲਗਭਗ ₹6,732 ਦਾ ਵਾਧੂ ਭੁਗਤਾਨ ਮਿਲ ਸਕਦਾ ਹੈ।

8ਵੇਂ ਤਨਖਾਹ ਕਮਿਸ਼ਨ ‘ਤੇ ਅਪਡੇਟ

ਜਿੱਥੇ ਇੱਕ ਪਾਸੇ ਡੀਏ ਵਾਧੇ ਨਾਲ ਰਾਹਤ ਮਿਲਣ ਵਾਲੀ ਹੈ, ਉੱਥੇ ਹੀ 8ਵੇਂ ਤਨਖਾਹ ਕਮਿਸ਼ਨ (8th Pay Commission) ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹਨ। ਹਾਲਾਂਕਿ ਇਸ ਨੂੰ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ 1 ਜਨਵਰੀ 2026 ਤੋਂ ਲਾਗੂ ਹੋਣਾ ਸੀ, ਪਰ ਮੌਜੂਦਾ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਦੇਖਦੇ ਹੋਏ ਇਸ ਦੇ 2027 ਦੇ ਅੱਧ ਤੱਕ ਜ਼ਮੀਨੀ ਪੱਧਰ ‘ਤੇ ਉਤਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।