ਸੋਮਵਾਰ, ਜੂਨ 1, 2026
Home Blog Page 69

ਅਮਰੀਕਾ ਦਾ ਲਹੂ-ਭਿੱਜਿਆ ਇਤਿਹਾਸ! ਹੁਣ ਤੱਕ 4 ਰਾਸ਼ਟਰਪਤੀਆਂ ਦਾ ਹੋ ਚੁੱਕਾ ਹੈ ਕਤਲ, ਜਾਣੋ ਕਦੋਂ-ਕਦੋਂ ਹੋਏ ਵੱਡੇ ਹਮਲੇ

 

ਅਮਰੀਕਾ ਦਾ ਲਹੂ-ਭਿੱਜਿਆ ਇਤਿਹਾਸ! ਹੁਣ ਤੱਕ 4 ਰਾਸ਼ਟਰਪਤੀਆਂ ਦਾ ਹੋ ਚੁੱਕਾ ਹੈ ਕਤਲ, ਜਾਣੋ ਕਦੋਂ-ਕਦੋਂ ਹੋਏ ਵੱਡੇ ਹਮਲੇ

ਪੰਜਾਬ ਨੈੱਟਵਰਕ/ਇੰਟਰਨੈਸ਼ਨਲ ਡੈਸਕ

ਵਾਸ਼ਿੰਗਟਨ (US) 26 ਅਪ੍ਰੈਲ 2026: ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਤੇ ਸਭ ਤੋਂ ਪੁਰਾਣਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਸ ਦਾ ਸਿਆਸੀ ਇਤਿਹਾਸ ਹਿੰਸਾ ਅਤੇ ਖ਼ੂਨ-ਖ਼ਰਾਬੇ ਨਾਲ ਭਰਿਆ ਰਿਹਾ ਹੈ।

ਐਤਵਾਰ ਨੂੰ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ ਨੇ ਇੱਕ ਵਾਰ ਫਿਰ ਅਮਰੀਕਾ ਦੀ ‘ਰਕਤਰੰਜਿਤ’ (ਲਹੂ-ਭਿੱਜੀ) ਰਾਜਨੀਤੀ ਦੀ ਚਰਚਾ ਛੇੜ ਦਿੱਤੀ ਹੈ।

ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ 7 ਰਾਸ਼ਟਰਪਤੀਆਂ ‘ਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 4 ਆਪਣੀ ਜਾਨ ਗੁਆ ਚੁੱਕੇ ਹਨ। ਜਿਨ੍ਹਾਂ ਰਾਸ਼ਟਰਪਤੀਆਂ ਦੀ ਹੱਤਿਆ ਹੋਈ, ਉਨ੍ਹਾਂ ਵਿੱਚ ਅਬਰਾਹਮ ਲਿੰਕਨ, ਜੇਮਸ ਏ. ਗਾਰਫੀਲਡ, ਵਿਲੀਅਮ ਮੈਕਕਿਨਲੇ ਅਤੇ ਜੌਨ ਐਫ. ਕੈਨੇਡੀ ਸ਼ਾਮਲ ਹਨ।

1865 ਵਿੱਚ ਅਬਰਾਹਮ ਲਿੰਕਨ ਦਾ ਹੋਇਆ ਸੀ ਕਤਲ

ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀ ਦੀ ਹੱਤਿਆ ਦੀ ਪਹਿਲੀ ਘਟਨਾ 14 ਅਪ੍ਰੈਲ 1865 ਨੂੰ ਵਾਪਰੀ। ਵਾਸ਼ਿੰਗਟਨ ਡੀ.ਸੀ. ਦੇ ਫੋਰਡ ਥੀਏਟਰ ਵਿੱਚ ਜੌਨ ਵਿਲਕਸ ਬੂਥ ਨਾਮਕ ਵਿਅਕਤੀ ਨੇ ਲਿੰਕਨ ਦੇ ਸਿਰ ਵਿੱਚ ਪਿੱਛੇ ਤੋਂ ਗੋਲੀ ਮਾਰ ਦਿੱਤੀ ਸੀ। ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਹਮਲਾਵਰ ਗ੍ਰਹਿ ਯੁੱਧ ਵਿੱਚ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ।

1881 ਵਿੱਚ ਜੇਮਸ ਏ. ਗਾਰਫੀਲਡ ਦਾ ਹੋਇਆ ਸੀ ਕਤਲ

ਅਹੁਦਾ ਸੰਭਾਲਣ ਦੇ ਮਹਿਜ਼ 4 ਮਹੀਨਿਆਂ ਬਾਅਦ 2 ਜੁਲਾਈ 1881 ਨੂੰ ਵਾਸ਼ਿੰਗਟਨ ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਹਮਲਾਵਰ ਚਾਰਲਸ ਜੇ. ਗੁਇਟੋ ਇੱਕ ਬੇਰੁਜ਼ਗਾਰ ਵਿਅਕਤੀ ਸੀ ਜੋ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਨਾਰਾਜ਼ ਸੀ। ਗਾਰਫੀਲਡ ਦੀ ਮੌਤ ਗੋਲੀ ਲੱਗਣ ਤੋਂ ਦੋ ਮਹੀਨੇ ਬਾਅਦ ਇਨਫੈਕਸ਼ਨ ਕਾਰਨ ਹੋਈ ਸੀ।

1901 ਵਿੱਚ ਵਿਲੀਅਮ ਮੈਕਕਿਨਲੇ ਦਾ ਹੋਇਆ ਸੀ ਕਤਲ

6 ਸਤੰਬਰ 1901 ਨੂੰ ਨਿਊਯਾਰਕ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਲਿਓਨ ਚੋਲਗੋਜ਼ ਨੇ ਉਨ੍ਹਾਂ ਦੇ ਪੇਟ ਵਿੱਚ ਦੋ ਗੋਲੀਆਂ ਮਾਰੀਆਂ। 8 ਦਿਨਾਂ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹੀ ਅਮਰੀਕਾ ਵਿੱਚ ‘ਸੀਕਰੇਟ ਸਰਵਿਸ’ ਦੀ ਸੁਰੱਖਿਆ ਲਾਜ਼ਮੀ ਕੀਤੀ ਗਈ ਸੀ।

1963 ਵਿੱਚ ਜੌਨ ਐਫ. ਕੈਨੇਡੀ ਦਾ ਹੋਇਆ ਸੀ ਕਤਲ

ਸਭ ਤੋਂ ਹੈਰਾਨ ਕਰਨ ਵਾਲੀ ਹੱਤਿਆ 22 ਨਵੰਬਰ 1963 ਨੂੰ ਟੈਕਸਾਸ ਵਿੱਚ ਹੋਈ। ਕੈਨੇਡੀ ਆਪਣੀ ਪਤਨੀ ਨਾਲ ਖੁੱਲ੍ਹੀ ਕਾਰ ਵਿੱਚ ਜਾ ਰਹੇ ਸਨ ਜਦੋਂ ਲੀ ਹਾਰਵੇ ਓਸਵਾਲਡ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਸਿਰ ਅਤੇ ਗਰਦਨ ਵਿੱਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਿਨ੍ਹਾਂ ‘ਤੇ ਹਮਲੇ ਹੋਏ ਪਰ ਜਾਨ ਬਚ ਗਈ!

1933 ਵਿੱਚ ਫਲੋਰੀਡਾ ਵਿੱਚ ਭਾਸ਼ਣ ਦੌਰਾਨ ਫਰੈਂਕਲਿਨ ਡੀ. ਰੂਜ਼ਵੈਲਟ ‘ਤੇ ਗੋਲੀ ਚਲਾਈ ਗਈ ਸੀ, ਪਰ ਉਹ ਵਾਲ-ਵਾਲ ਬਚ ਗਏ। 1981 ਵਿੱਚ ਵਾਸ਼ਿੰਗਟਨ ਵਿੱਚ ਜੌਨ ਹਿੰਕਲੇ ਜੂਨੀਅਰ ਨੇ ਰੋਨਾਲਡ ਰੀਗਨ ‘ਤੇ ਗੋਲੀਬਾਰੀ ਕੀਤੀ। ਇੱਕ ਗੋਲੀ ਰੀਗਨ ਦੀ ਛਾਤੀ ਵਿੱਚ ਲੱਗੀ ਸੀ, ਪਰ ਸਰਜਰੀ ਤੋਂ ਬਾਅਦ ਉਹ ਠੀਕ ਹੋ ਗਏ।

ਡੋਨਾਲਡ ਟਰੰਪ ਵਿਰੁੱਧ ਸਾਜ਼ਿਸ਼ਾਂ!

ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਵਿੱਚ ਤਿੰਨ ਵਾਰ ਨਿਸ਼ਾਨਾ ਬਣੇ ਹਨ। 13 ਜੁਲਾਈ 2024 ਨੂੰ ਪੈਂਸਿਲਵੇਨੀਆ ਰੈਲੀ ਦੌਰਾਨ ਗੋਲੀ ਲੱਗਣ ਕਾਰਨ ਉਨ੍ਹਾਂ ਦਾ ਕੰਨ ਜ਼ਖ਼ਮੀ ਹੋ ਗਿਆ ਸੀ।

15 ਸਤੰਬਰ 2024 ਨੂੰ ਫਲੋਰੀਡਾ ਦੇ ਗੋਲਫ ਕਲੱਬ ਵਿੱਚ ਉਨ੍ਹਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ 26 ਅਪ੍ਰੈਲ 2026 ਨੂੰ ਤਾਜ਼ਾ ਘਟਨਾ ਵਾਸ਼ਿੰਗਟਨ ਦੇ ਹਿਲਟਨ ਹੋਟਲ ਦੀ ਹੈ, ਜਿੱਥੇ ਇੱਕ ਡਿਨਰ ਪ੍ਰੋਗਰਾਮ ਦੌਰਾਨ ਗੋਲੀਬਾਰੀ ਹੋਈ।

ਸੀਕਰੇਟ ਸਰਵਿਸ ਨੇ ਤੁਰੰਤ ਟਰੰਪ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੂੰ ਸੁਰੱਖਿਅਤ ਬਾਹਰ ਕੱਢਿਆ। ਅਮਰੀਕਾ ਦਾ ਇਹ ਇਤਿਹਾਸ ਦਰਸਾਉਂਦਾ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਲੋਕਤੰਤਰ ਹੋਣ ਦੇ ਬਾਵਜੂਦ, ਉੱਥੇ ਸਿਆਸੀ ਹਿੰਸਾ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।


Note- ਐਨਡੀਟੀਵੀ ਦੇ ਹਵਾਲੇ ਨਾਲ ਸਾਹਮਣੇ ਆਈ ਰਿਪੋਰਟ ਤੋਂ ਬਾਅਦ Punjab Network ਦੀ ਸੰਪਾਦਕੀ ਟੀਮ ਵੱਲੋਂ ਅਨੁਵਾਦ ਕਰਕੇ ਇਸ ਸਟੋਰੀ ਨੂੰ ਕਵਰ ਕੀਤਾ ਗਿਆ ਹੈ। 

 

BIG BREAKING- ਦਿੱਲੀ ਏਅਰਪੋਰਟ ‘ਤੇ ਜਹਾਜ਼ ਨੂੰ ਲੱਗੀ ਅੱਗ; 6 ਯਾਤਰੀ ਜ਼ਖ਼ਮੀ

 

BIG BREAKING- ਦਿੱਲੀ ਏਅਰਪੋਰਟ ‘ਤੇ ਜਹਾਜ਼ ਨੂੰ ਲੱਗੀ ਅੱਗ; 6 ਯਾਤਰੀ ਜ਼ਖ਼ਮੀ

ਨਵੀਂ ਦਿੱਲੀ 26 ਅਪ੍ਰੈਲ 2026: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਤੋਂ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਤੋਂ ਜ਼ਿਊਰਿਖ ਜਾ ਰਹੀ ਸਵਿਸ ਏਅਰ ਦੀ ਫਲਾਈਟ ਦਾ ਉਡਾਣ ਭਰਨ ਵੇਲੇ ਇੰਜਣ ਫੇਲ੍ਹ ਹੋ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਇਸ ਹਾਦਸੇ ਦੌਰਾਨ 6 ਯਾਤਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਤੜਕੇ ਕਰੀਬ 1:08 ਵਜੇ Airbus A330 (ਫਲਾਈਟ LX 147) ਉਡਾਣ ਭਰਨ ਦੀ ਤਿਆਰੀ ਵਿੱਚ ਸੀ।

ਜਿਵੇਂ ਹੀ ਜਹਾਜ਼ ਰਨਵੇਅ ‘ਤੇ ਦੌੜਿਆ, ਉਸ ਦਾ ਪਹਿਲਾ ਇੰਜਣ ਫੇਲ੍ਹ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਖ਼ਤਰੇ ਨੂੰ ਦੇਖਦਿਆਂ ਪਾਇਲਟ ਨੇ ਤੁਰੰਤ ਉਡਾਣ ਰੱਦ ਕਰ ਦਿੱਤੀ।

ਐਮਰਜੈਂਸੀ ਐਗਜ਼ਿਟ ਰਾਹੀਂ ਕੱਢੇ ਯਾਤਰੀ

ਜਹਾਜ਼ ਵਿੱਚ 228 ਯਾਤਰੀ ਅਤੇ 4 ਬੱਚੇ ਸਵਾਰ ਸਨ। ਅੱਗ ਲੱਗਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ, ਜਿਸ ਤੋਂ ਬਾਅਦ ਕਰੂ ਮੈਂਬਰਾਂ ਨੇ ਐਮਰਜੈਂਸੀ ਸਲਾਈਡਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਬਾਹਰ ਕੱਢਿਆ।

ਇਸ ਪ੍ਰਕਿਰਿਆ ਦੌਰਾਨ 6 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ। ਜੋ ਯਾਤਰੀ ਸਲਾਈਡ ਦੀ ਵਰਤੋਂ ਨਹੀਂ ਕਰ ਸਕੇ, ਉਨ੍ਹਾਂ ਲਈ ਪੌੜੀਆਂ ਦਾ ਪ੍ਰਬੰਧ ਕੀਤਾ ਗਿਆ।

ਸਵਿਸ ਏਅਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਨੂੰ ਤੁਰੰਤ ਖ਼ਾਲੀ ਕਰਵਾਉਣ ਦਾ ਫੈਸਲਾ ਲਿਆ ਗਿਆ।

हादसे के बाद दिल्ली एयरपोर्ट ने ट्रैफिक एडवाइजरी भी जारी की है.

ਕਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।” ਹਾਦਸੇ ਤੋਂ ਬਾਅਦ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦਿੱਲੀ ਏਅਰਪੋਰਟ ‘ਤੇ ਅਕਾਸਾ ਏਅਰ ਅਤੇ ਸਪਾਈਸਜੈੱਟ ਦੇ ਦੋ ਜਹਾਜ਼ਾਂ ਦੇ ਖੰਭ ਆਪਸ ਵਿੱਚ ਟਕਰਾ ਗਏ ਸਨ। ਪੁਲਿਸ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇੰਜਣ ਫੇਲ੍ਹ ਹੋਣ ਦਾ ਅਸਲ ਕਾਰਨ ਕੀ ਸੀ?

 

ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ; ਸੀਨੀਅਰ ਕਾਂਸਟੇਬਲ ਰਿਸ਼ਵਤ ਲੈਂਦਾ ਗ੍ਰਿਫ਼ਤਾਰ

 

ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ; ਸੀਨੀਅਰ ਕਾਂਸਟੇਬਲ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਚੰਡੀਗੜ੍ਹ, 26 ਅਪ੍ਰੈਲ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਸੀਨੀਅਰ ਕਾਂਸਟੇਬਲ ਵਿਕਰਮ ਸ਼ਰਮਾ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਿਰੁੱਧ ਝਗੜੇ ਦੀ ਸ਼ਿਕਾਇਤ ਮਿਲੀ ਸੀ ਜਿਸ ਤਹਿਤ ਦੋਸ਼ੀ ਸੀਨੀਅਰ ਕਾਂਸਟੇਬਲ ਸ਼ਿਕਾਇਤਕਰਤਾ ਨੂੰ ਉਸਦੀ ਆਲਟੋ ਕਾਰ ਸਮੇਤ ਥਾਣਾ ਜੈਤੋ, ਜ਼ਿਲ੍ਹਾ ਫਰੀਦਕੋਟ ਲੈ ਕੇ ਆਇਆ ਸੀ। ਇਸ ਤੋਂ ਬਾਅਦ, ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ।

ਇਸ ਸਬੰਧੀ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸੀਨੀਅਰ ਕਾਂਸਟੇਬਲ ਨੇ ਉਸਦੀ ਆਲਟੋ ਕਾਰ ਥਾਣੇ ਵਿੱਚ ਹੀ ਰੱਖ ਲਈ ਅਤੇ ਉਸਦੀ ਕਾਰ ਛੱਡਣ ਬਦਲੇ 5000 ਰੁਪਏ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਯੂਨਿਟ, ਫਰੀਦਕੋਟ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸੀਨੀਅਰ ਕਾਂਸਟੇਬਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਇਸ ਸਬੰਧੀ, ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

ਵੱਡੀ ਖ਼ਬਰ: ਪੰਜਾਬ ‘ਚ ਰੇਤ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ! ਵੀਡੀਓ ‘ਚ ਪੁਲਿਸ ਮੁਲਾਜ਼ਮਾਂ ‘ਤੇ ਲਾਏ ਗੰਭੀਰ ਇਲਜ਼ਾਮ

 

ਵੱਡੀ ਖ਼ਬਰ: ਪੰਜਾਬ ‘ਚ ਰੇਤ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ; ਵੀਡੀਓ ‘ਚ ਪੁਲਿਸ ਮੁਲਾਜ਼ਮਾਂ ‘ਤੇ ਲਾਏ ਗੰਭੀਰ ਇਲਜ਼ਾਮ

ਬਠਿੰਡਾ 26 ਅਪ੍ਰੈਲ 2026: ਬਠਿੰਡਾ ਦੇ ਇੱਕ ਰੇਤ-ਬਜਰੀ ਅਤੇ ਸੀਮਿੰਟ ਕਾਰੋਬਾਰੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਵੀਂ ਬਸਤੀ ਦੇ ਰਹਿਣ ਵਾਲੇ 33 ਸਾਲਾ ਸੰਦੀਪ ਕੁਮਾਰ ਉਰਫ਼ ਸੋਨੂ ਬੰਸਲ ਵਜੋਂ ਹੋਈ ਹੈ।

ਸੋਨੂ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ‘ਤੇ 10 ਮਿੰਟ ਦੀ ਇੱਕ ਵੀਡੀਓ ਸਾਂਝੀ ਕੀਤੀ ਅਤੇ ਇੱਕ ਸੁਸਾਈਡ ਨੋਟ ਵੀ ਲਿਖਿਆ।

ਮੁੱਢਲੀ ਜਾਂਚ ਅਨੁਸਾਰ, ਸੋਨੂ ਬੰਸਲ ਨੇ ਮੁਲਜ਼ਮ ਜੋੜੇ ਨੂੰ ਉਨ੍ਹਾਂ ਦੇ ਨਿਰਮਾਣ ਅਧੀਨ ਮਕਾਨ ਲਈ ਸੀਮਿੰਟ ਅਤੇ ਬਜਰੀ ਸਪਲਾਈ ਕੀਤੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਾਰਾ ਮਾਲ ਸਪਲਾਈ ਕਰਨ ਦੇ ਬਾਵਜੂਦ ਉਲਟਾ ਸੋਨੂ ‘ਤੇ ਹੀ ਪੈਸੇ ਵਾਪਸ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ।

ਵੀਡੀਓ ਵਿੱਚ ਸੋਨੂ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੇ ਬਿਨਾਂ ਪੱਕੀ ਰਸੀਦ ਦੇ ਸਾਮਾਨ ਦਿੱਤਾ ਸੀ, ਜੋ ਉਸ ਦੀ ਸਭ ਤੋਂ ਵੱਡੀ ਗ਼ਲਤੀ ਬਣੀ। ਉਸ ਨੇ ਦੋਸ਼ ਲਾਇਆ ਕਿ ਇੱਕ ਮਹਿਲਾ ਮੁਲਾਜ਼ਮ (ਰੀਡਰ), ਉਸ ਦੇ ਪਤੀ ਨੇ ਉਸ ਨੂੰ ਕੇਸ ਵਿੱਚ ਫਸਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਸੋਨੂ ਨੇ ਇਲਜ਼ਾਮ ਲਾਇਆ ਕਿ ਸਬੰਧਤ ਡੀ.ਐੱਸ.ਪੀ. ਅਤੇ ਪੁਲਿਸ ਮੁਲਾਜ਼ਮ ਵੀ ਉਸ ‘ਤੇ ਲਗਾਤਾਰ ਦਬਾਅ ਬਣਾ ਰਹੇ ਸਨ। ਉਸ ਨੇ ਕਿਹਾ, “ਮੈਨੂੰ ਸਾਹ ਲੈਣ ਤੱਕ ਦੀ ਮੋਹਲਤ ਨਹੀਂ ਦਿੱਤੀ ਜਾ ਰਹੀ, ਮੈਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ।”

ਘਟਨਾ ਤੋਂ ਬਾਅਦ ਵਪਾਰੀਆਂ ਅਤੇ ਰਿਸ਼ਤੇਦਾਰਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਦੇਰ ਰਾਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਸਥਿਤੀ ਨੂੰ ਦੇਖਦਿਆਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਦੇ ਭਰੋਸੇ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ।

ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਰੀਡਰ ਰੇਣੂ ਬਾਲਾ ਅਤੇ ਉਸ ਦੇ ਪਤੀ ਰਮਨ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੀਜੇ ਮੁਲਜ਼ਮ ਵਕੀਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

Breaking- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ! ਮਈ ਮਹੀਨੇ ‘ਚ ਵੱਧ ਸਕਦੇ ਨੇ ਰੇਟ… ਜਾਣੋ ਅੱਜ ਦਾ ਭਾਅ!

 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ! ਮਈ ਮਹੀਨੇ ‘ਚ ਵੱਧ ਸਕਦੇ ਨੇ ਰੇਟ… ਜਾਣੋ ਅੱਜ ਦਾ ਭਾਅ!

ਨਵੀਂ ਦਿੱਲੀ 26 ਅਪ੍ਰੈਲ 2026: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈਂਦਾ ਹੈ। ਸਾਲ 2022 ਤੋਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਹਨ, ਪਰ ਹੁਣ ਅੰਤਰਰਾਸ਼ਟਰੀ ਹਾਲਾਤ ਕਾਰਨ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

‘ਹੋਰਮੁਜ਼ ਸਟ੍ਰੇਟ’ (Hormuz Strait) ਬਲਾਕ ਹੋਣ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਮਈ ਮਹੀਨੇ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੀ ਪੂਰੀ ਸੰਭਾਵਨਾ ਹੈ।

  • ਦਿੱਲੀ: ਪੈਟਰੋਲ ₹94.77 | ਡੀਜ਼ਲ ₹87.62
  • ਮੁੰਬਈ: ਪੈਟਰੋਲ ₹104.21 | ਡੀਜ਼ਲ ₹92.15
  • ਚੰਡੀਗੜ੍ਹ: ਪੈਟਰੋਲ ₹94.30 | ਡੀਜ਼ਲ ₹82.45
  • ਲੁਧਿਆਣਾ (ਪੰਜਾਬ): ਪੈਟਰੋਲ ₹98.02
  • ਕੋਲਕਾਤਾ: ਪੈਟਰੋਲ ₹103.94 | ਡੀਜ਼ਲ ₹90.76
  • ਜੈਪੁਰ: ਪੈਟਰੋਲ ₹104.72 | ਡੀਜ਼ਲ ₹90.21
  • ਲਖਨਊ: ਪੈਟਰੋਲ ₹94.69 | ਡੀਜ਼ਲ ₹87.80

ਵੱਖ-ਵੱਖ ਰਾਜਾਂ ਵਿੱਚ ਪੈਟਰੋਲ ਦੀ ਕੀਮਤ

ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਟੈਕਸਾਂ ਕਾਰਨ ਕੀਮਤਾਂ ਵੱਖੋ-ਵੱਖਰੀਆਂ ਹਨ। ਪੰਜਾਬ ਵਿੱਚ ਅੱਜ ਪੈਟਰੋਲ ਦੀ ਕੀਮਤ ₹98.02, ਹਰਿਆਣਾ ਵਿੱਚ ₹95.75, ਹਿਮਾਚਲ ਵਿੱਚ ₹94.64, ਰਾਜਸਥਾਨ ਵਿੱਚ ₹105.51 ਅਤੇ ਉੱਤਰ ਪ੍ਰਦੇਸ਼ ਵਿੱਚ ₹95.09 ਪ੍ਰਤੀ ਲੀਟਰ ਹੈ। ਸਭ ਤੋਂ ਮਹਿੰਗਾ ਪੈਟਰੋਲ ਆਂਧਰਾ ਪ੍ਰਦੇਸ਼ (₹109.42) ਅਤੇ ਤੇਲੰਗਾਨਾ (₹108) ਵਿੱਚ ਵਿਕ ਰਿਹਾ ਹੈ।

ਕੀਮਤਾਂ ਸਥਿਰ ਰਹਿਣ ਦਾ ਕਾਰਨ

ਮਈ 2022 ਤੋਂ ਬਾਅਦ ਕੇਂਦਰ ਅਤੇ ਕਈ ਰਾਜ ਸਰਕਾਰਾਂ ਵੱਲੋਂ ‘ਵੈਲਿਊ ਐਡਿਡ ਟੈਕਸ’ (VAT) ਵਿੱਚ ਕੀਤੀ ਕਟੌਤੀ ਕਾਰਨ ਕੀਮਤਾਂ ਵਿੱਚ ਵੱਡਾ ਉਛਾਲ ਨਹੀਂ ਦੇਖਿਆ ਗਿਆ ਸੀ। ਪਰ ਹੁਣ ਕੱਚੇ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਕੰਪਨੀਆਂ ‘ਤੇ ਦਬਾਅ ਵਧਾ ਰਹੀ ਹੈ।

SMS ਰਾਹੀਂ ਇੰਝ ਜਾਣੋ ਰੇਟ

ਤੁਸੀਂ ਆਪਣੇ ਮੋਬਾਈਲ ਤੋਂ ਇੱਕ SMS ਭੇਜ ਕੇ ਵੀ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜਾਣ ਸਕਦੇ ਹੋ… Indian Oil: RSP <ਸ਼ਹਿਰ ਦਾ ਕੋਡ> ਲਿਖ ਕੇ 9224992249 ‘ਤੇ ਭੇਜੋ। BPCL: RSP ਲਿਖ ਕੇ 9223112222 ‘ਤੇ ਭੇਜੋ। HPCL: HP Price ਲਿਖ ਕੇ 9222201122 ‘ਤੇ ਭੇਜੋ। ਮਾਹਿਰਾਂ ਅਨੁਸਾਰ, ਜੇਕਰ ਕੱਚੇ ਤੇਲ ਦੀ ਸਪਲਾਈ ਜਲਦੀ ਬਹਾਲ ਨਹੀਂ ਹੁੰਦੀ, ਤਾਂ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ।

ਪੰਜਾਬ ‘ਚ ਵੱਡੀ ਵਾਰਦਾਤ! ਹਵਾਲਾਤ ਦਾ ਤਾਲਾ ਤੋੜ ਕੇ 2 ਦੋਸ਼ੀ ਫਰਾਰ

 

ਪੰਜਾਬ ‘ਚ ਵੱਡੀ ਵਾਰਦਾਤ! ਹਵਾਲਾਤ ਦਾ ਤਾਲਾ ਤੋੜ ਕੇ ਕਤਲ ਅਤੇ ਨਸ਼ਾ ਤਸਕਰੀ ਦੇ 2 ਦੋਸ਼ੀ ਫਰਾਰ

ਬਟਾਲਾ/ਗੁਰਦਾਸਪੁਰ, 26 ਅਪ੍ਰੈਲ 2026: ਪੰਜਾਬ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਸੇਖਵਾਂ ਵਿੱਚ ਬੀਤੀ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਹਵਾਲਾਤ ਵਿੱਚ ਬੰਦ ਦੋ ਖ਼ਤਰਨਾਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਹਵਾਲਾਤ ਦਾ ਤਾਲਾ ਤੋੜਿਆ ਅਤੇ ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਰਫ਼ੂ-ਚੱਕਰ ਹੋ ਗਏ। ਮੁਲਜ਼ਮ ਗੁਰਮੀਤ ਸਿੰਘ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮੁਕਦਮਾ ਦਰਜ ਹੈ।

ਪੁਲਿਸ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਲਿਆ ਹੋਇਆ ਸੀ ਅਤੇ ਪੁੱਛਗਿੱਛ ਜਾਰੀ ਸੀ। ਮੁਲਜ਼ਮ ਹਰਪਾਲ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

ਲਾਪਰਵਾਹੀ ਦੀ ਹੋਵੇਗੀ ਜਾਂਚ: ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ

ਪੁਲਿਸ ਅਧਿਕਾਰੀਆਂ ਅਨੁਸਾਰ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਹਵਾਲਾਤ ਦਾ ਤਾਲਾ ਟੁੱਟਣ ਵੇਲੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮ ਕਿੱਥੇ ਸਨ। ਕਿਸ ਦੀ ਅਣਗਹਿਲੀ ਕਾਰਨ ਇਹ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋਏ, ਉਸ ਵਿਰੁੱਧ ਵੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਡੀ.ਐਸ.ਪੀ. ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਦੂਜੇ ਪਾਸੇ ਇਸ ਘਟਨਾ ਨੇ ਥਾਣਿਆਂ ਅੰਦਰ ਮੁਲਜ਼ਮਾਂ ਦੀ ਸੁਰੱਖਿਆ ਅਤੇ ਪੁਲਿਸ ਦੀ ਮੁਸਤੈਦੀ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

 

ਲਾਈਵ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੇ…! ਭੜਕਦੇ ਹੋਏ ਕਿਹਾ- ਮੈਂ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ!

 

ਲਾਈਵ ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੇ…! ਭੜਕਦੇ ਹੋਏ ਕਿਹਾ- ਮੈਂ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ!

ਪ੍ਰੈੱਸ ਕਾਨਫਰੰਸ ਦੌਰਾਨ ਭੜਕੇ ਅਮਿਤ ਸ਼ਾਹ; ਪੱਤਰਕਾਰ ਦੇ ਸਵਾਲ ਨੂੰ ਦੱਸਿਆ ‘ਅਭਿਸ਼ੇਕ ਬੈਨਰਜੀ ਦੀ ਭਾਸ਼ਾ’

ਕੋਲਕਾਤਾ 26 ਅਪ੍ਰੈਲ 2026: ਪੱਛਮੀ ਬੰਗਾਲ ਚੋਣਾਂ ਦੇ ਦੌਰਾਨ ਕੋਲਕਾਤਾ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਪੱਤਰਕਾਰ ਦੇ ਸਵਾਲ ‘ਤੇ ਬੁਰੀ ਤਰ੍ਹਾਂ ਭੜਕ ਗਏ।

ਭਾਜਪਾ ਵੱਲੋਂ ਬੰਪਰ ਵੋਟਿੰਗ ਤੋਂ ਬਾਅਦ ਬੁਲਾਈ ਗਈ ਇਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਸਵਾਲ ਪੂਰਾ ਹੋਣ ਤੋਂ ਪਹਿਲਾਂ ਹੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਰਿਪੋਰਟਰ ਨੇ ਸਵਾਲ ਪੁੱਛਿਆ ਕਿ ਉਹ ਚੋਣਾਂ ਤੋਂ ਦੋ-ਤਿੰਨ ਦਿਨ ਪਹਿਲਾਂ (ਕੂਲ ਆਫ਼ ਡੇਜ਼) ਬੰਗਾਲ ਵਿੱਚ ਹਨ।

ਇਸ ‘ਤੇ ਗੁੱਸੇ ਵਿੱਚ ਆਉਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ, ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਉਹ ਦੋ-ਤਿੰਨ ਦਿਨਾਂ ਤੋਂ ਨਹੀਂ, ਸਗੋਂ ਪਿਛਲੇ 14 ਦਿਨਾਂ ਤੋਂ ਬੰਗਾਲ ਦੇ ਲੋਕਾਂ ਦੇ ਵਿਚਕਾਰ ਹਨ। ਉਨ੍ਹਾਂ ਨੇ ਰਿਪੋਰਟਰ ਨੂੰ ਕਿਹਾ, “ਭਿਆਨਕ ਤਰੀਕੇ ਨਾਲ ਦਿਨ ਘਟਾਉਂਦੇ ਹੋ ਯਾਰ।”

ਅਮਿਤ ਸ਼ਾਹ ਨੇ ਸਵਾਲ ਨੂੰ ਦੱਸਿਆ ‘ਓਛੀ ਰਾਜਨੀਤੀ’

ਅਮਿਤ ਸ਼ਾਹ ਨੇ ਪੱਤਰਕਾਰ ਨੂੰ ਬੈਠਣ ਲਈ ਕਹਿੰਦਿਆਂ ਸਖ਼ਤ ਲਹਿਜੇ ਵਿੱਚ ਕਿਹਾ, “ਇਹ ਅਭਿਸ਼ੇਕ ਬੈਨਰਜੀ ਦੀ ਭਾਸ਼ਾ ਹੈ। ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਇਸ ‘ਤੇ ਪ੍ਰਤੀਕਿਰਿਆ ਦੇਵਾਂਗਾ।”

ਅਮਿਤ ਸ਼ਾਹ ਨੇ ਇਸ ਨੂੰ ‘ਓਛੀ ਗੱਲ’ ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ। ਇਸ ਦੌਰਾਨ ਰਿਪੋਰਟਰ ਆਪਣਾ ਸਵਾਲ ਪੂਰਾ ਵੀ ਨਹੀਂ ਕਰ ਸਕਿਆ ਅਤੇ ਵਿਚਕਾਰ ਹੀ ਚੁੱਪ ਹੋ ਗਿਆ।

 

ਅਧਿਆਪਕਾਂ ਦੀਆਂ ਬਦਲੀਆਂ ‘ਚ ਦੇਰੀ! ਸਿੱਖਿਆ ਵਿਭਾਗ ਖੋਲ੍ਹੇ Transfers ਪੋਰਟਲ

 

ਅਧਿਆਪਕਾਂ ਦੀਆਂ ਬਦਲੀਆਂ ਲਈ ਤੁਰੰਤ ਪੋਰਟਲ ਖੋਲ੍ਹਣ ਦੀ ਮੰਗ; ਡੀ.ਟੀ.ਐਫ਼. ਨੇ ਸਿੱਖਿਆ ਵਿਭਾਗ ਨੂੰ ਘੇਰਿਆ

ਐੱਸ.ਏ.ਐੱਸ. ਨਗਰ, 26 ਅਪ੍ਰੈਲ 2026- ਨਵੇਂ ਵਿਦਿਅਕ ਸੈਸ਼ਨ ਦਾ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਅਧਿਆਪਕਾਂ ਦੀ ਪ੍ਰਮੁੱਖ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਪੰਜਾਬ) ਨੇ ਮੰਗ ਕੀਤੀ ਹੈ ਕਿ ਬਦਲੀਆਂ ਲਈ ਆਨਲਾਈਨ ਪੋਰਟਲ ਤੁਰੰਤ ਖੋਲ੍ਹਿਆ ਜਾਵੇ।

ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਅਪ੍ਰੈਲ ਮਹੀਨਾ ਖ਼ਤਮ ਹੋਣ ਦੇ ਨੇੜੇ ਹੈ, ਪਰ ਸਿੱਖਿਆ ਵਿਭਾਗ ਨੇ ਅਜੇ ਤੱਕ ਬਦਲੀਆਂ ਸਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ।

ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਇਹ ਪ੍ਰਕਿਰਿਆ ਸੈਸ਼ਨ ਦੇ ਵਿਚਕਾਰ ਚੱਲੀ ਤਾਂ ਇਸ ਨਾਲ ਸਕੂਲਾਂ ਦੇ ਪ੍ਰਬੰਧਨ ਅਤੇ ਟਾਈਮ-ਟੇਬਲ ਬਣਾਉਣ ਵਿੱਚ ਵੱਡੀ ਸਮੱਸਿਆ ਪੈਦਾ ਹੋਵੇਗੀ।

ਜਥੇਬੰਦੀ ਨੇ ਮੰਗ ਕੀਤੀ ਕਿ, ਸਾਰੇ ਅਧਿਆਪਕਾਂ ਲਈ ਬਦਲੀ ਕਰਵਾਉਣ ਲਈ ‘ਸਟੇਅ’ (ਠਹਿਰਾਅ) ਦੀ ਸ਼ਰਤ ਘਟਾ ਕੇ ਇੱਕ ਸਾਲ ਕੀਤੀ ਜਾਵੇ।

ਗੰਭੀਰ ਬਿਮਾਰੀਆਂ ਨਾਲ ਪੀੜਤ ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਘਰਾਂ ਤੋਂ ਦੂਰ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਵਿੱਚ ਵਿਸ਼ੇਸ਼ ਰਾਹਤ ਦਿੱਤੀ ਜਾਵੇ।

ਆਨਲਾਈਨ ਪੋਰਟਲ ‘ਤੇ ਸਾਰੇ ਖਾਲੀ ਪਏ ਸਟੇਸ਼ਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੀ ਪਸੰਦ ਅਨੁਸਾਰ ਚੋਣ ਕਰ ਸਕਣ। ਆਪਸੀ ਬਦਲੀ ‘ਤੇ ਲਾਈਆਂ ਗਈਆਂ ਬੇਲੋੜੀਆਂ ਸ਼ਰਤਾਂ ਨੂੰ ਤੁਰੰਤ ਖ਼ਤਮ ਕੀਤਾ ਜਾਵੇ।

ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਹੋਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਬਦਲੀਆਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਸਨ। ਦੇਰੀ ਕਾਰਨ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ।

 

ਵੱਡੀ ਖ਼ਬਰ: ਪੰਜਾਬ ਸਰਕਾਰ ਨੇ MP ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ!

 

ਪੰਜਾਬ ਸਰਕਾਰ ਦਾ ਵੱਡਾ ਫੈਸਲਾ; MP ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ

ਚੰਡੀਗੜ੍ਹ 26 ਅਪ੍ਰੈਲ 2026: ਪੰਜਾਬ ਸਰਕਾਰ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕਰਦਿਆਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸਰਕਾਰ ਦੇ ਇਸ ਕਦਮ ਤੋਂ ਬਾਅਦ ਹਰਭਜਨ ਸਿੰਘ ਦੇ ਘਰ ਦੇ ਬਾਹਰੋਂ ਸੁਰੱਖਿਆ ਕਰਮਚਾਰੀ ਹਟਾ ਦਿੱਤੇ ਗਏ ਹਨ।

ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ 9 ਤੋਂ 10 ਸੁਰੱਖਿਆ ਕਰਮਚਾਰੀ ਅਤੇ ਉਨ੍ਹਾਂ ਨੂੰ ਮਿਲੀ ਇੱਕ ਸਰਕਾਰੀ ਕਾਰ ਵਾਪਸ ਲੈ ਲਈ ਹੈ।

ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਹਰਭਜਨ ਸਿੰਘ ਉਨ੍ਹਾਂ ਸੱਤ ਸੰਸਦ ਮੈਂਬਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ।

ਹਾਲਾਂਕਿ ਇਸ ਪੂਰੇ ਘਟਨਾਕ੍ਰਮ ਅਤੇ ਪਾਰਟੀ ਛੱਡਣ ਦੇ ਦਾਅਵਿਆਂ ‘ਤੇ ਹਰਭਜਨ ਸਿੰਘ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਂ ਟਿੱਪਣੀ ਸਾਹਮਣੇ ਨਹੀਂ ਆਈ ਹੈ।

ਪੰਜਾਬ ਸਰਕਾਰ ਵੱਲੋਂ ਸੁਰੱਖਿਆ ਹਟਾਏ ਜਾਣ ਤੋਂ ਬਾਅਦ, ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਹਰਭਜਨ ਸਿੰਘ ਨੂੰ CRPF (ਸੀ.ਆਰ.ਪੀ.ਐਫ.) ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।

ਹਰਭਜਨ ਸਿੰਘ ਨੇ ਆਪਣੀ ‘ਕਮੈਂਟਰੀ’ ਬਚਾਉਣ ਲਈ ਪਾਰਟੀ ਨਾਲ ਗਦਾਰੀ ਕੀਤੀ- ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਾਲ ਹੀ ਵਿੱਚ ਹਰਭਜਨ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਉਨ੍ਹਾਂ (ਹਰਭਜਨ ਸਿੰਘ) ਨੇ ਆਪਣੀ ‘ਕਮੈਂਟਰੀ’ ਬਚਾਉਣ ਲਈ ਪਾਰਟੀ ਨਾਲ ਗਦਾਰੀ ਕੀਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਵਾਪਸ ਲੈਣਾ ਪਾਰਟੀ ਛੱਡਣ ਦੇ ਫੈਸਲੇ ਨਾਲ ਜੁੜਿਆ ਇੱਕ ਸਿਆਸੀ ਕਦਮ ਹੋ ਸਕਦਾ ਹੈ।

 

ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ Yellow ਅਲਰਟ ਜਾਰੀ!

 

ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ Yellow ਅਲਰਟ ਜਾਰੀ!

ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ

ਚੰਡੀਗੜ੍ਹ, 26 ਅਪ੍ਰੈਲ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਗਰਮੀ ਪ ਰਹੀ ਹੈ। ਇਸ ਸੀਜ਼ਨ ਵਿੱਚ ਪਹਿਲੀ ਵਾਰ ਤਾਪਮਾਨ 45.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਫਰੀਦਕੋਟ ਸਭ ਤੋਂ ਗਰਮ ਰਿਹਾ। ਸੂਬੇ ਦਾ ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ ਰਿਹਾ ਹੈ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਅੱਜ Yellow ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ, 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਗਰਮੀ ਦੀ ਲਹਿਰ, ਗਰਮ ਰਾਤ, ਬਿਜਲੀ ਅਤੇ ਤੇਜ਼ ਹਵਾਵਾਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ ਨੇ ਦੋ ਦਿਨਾਂ ਲਈ ਸੰਤਰੀ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਮੌਸਮ ਵਿਭਾਗ ਨੇ ਵਸਨੀਕਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਅਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਅੱਜ ਸੂਬੇ ਭਰ ਵਿੱਚ ਮੌਸਮ ਖੁਸ਼ਕ ਰਹੇਗਾ।

12 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦੇ ਅਲਰਟ ਅਤੇ 7 ਜ਼ਿਲ੍ਹਿਆਂ ਵਿੱਚ ਗਰਮ ਰਾਤ ਦੇ ਅਲਰਟ ਜਾਰੀ ਕੀਤੇ ਗਏ ਹਨ। ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਬਰਨਾਲਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਤਰਨ ਤਾਰਨ ਅਤੇ ਅੰਮ੍ਰਿਤਸਰ ਇਸ ਸਮੇਂ ਗਰਮੀ ਦੀ ਲਹਿਰ ਦੇ ਅਲਰਟ ਹੇਠ ਹਨ।

ਚੰਡੀਗੜ੍ਹ ਸਮੇਤ 10 ਜ਼ਿਲ੍ਹਿਆਂ ਵਿੱਚ 40 ਡਿਗਰੀ ਤੋਂ ਉੱਪਰ ਤਾਪਮਾਨ ਦਰਜ ਕੀਤਾ ਗਿਆ ਅਤੇ 12 ਜ਼ਿਲ੍ਹਿਆਂ ਵਿੱਚ 35 ਤੋਂ 40 ਡਿਗਰੀ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ।

ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 41.0 ਡਿਗਰੀ, ਚੰਡੀਗੜ੍ਹ ਹਵਾਈ ਅੱਡਾ 40.8 ਡਿਗਰੀ, ਅੰਮ੍ਰਿਤਸਰ 40.3 ਡਿਗਰੀ, ਲੁਧਿਆਣਾ 42.2 ਡਿਗਰੀ, ਪਟਿਆਲਾ 42.5 ਡਿਗਰੀ, ਬਠਿੰਡਾ 42.2 ਡਿਗਰੀ, ਬਠਿੰਡਾ ਹਵਾਈ ਅੱਡਾ 44.2 ਡਿਗਰੀ, ਫਰੀਦਕੋਟ 45.2 ਡਿਗਰੀ (ਸਭ ਤੋਂ ਵੱਧ), ਫਾਜ਼ਿਲਕਾ 40.3 ਡਿਗਰੀ, ਪਟਿਆਲਾ ਵਿੱਚ 40.2 ਡਿਗਰੀ ਅਤੇ ਭਾਖੜਾ ਡੈਮ 41.1 ਡਿਗਰੀ ਰਿਹਾ।